ਸਾਰੇ ਲੇਖ
Health 25 Jan 2026 2 min read 147 views

ਡਾਕਟਰ ਨਿਤਾਸ਼ਾ ਗੁਪਤਾ: ਹੁਣ ਹਰ ਔਰਤ ਮਾਂ ਬਣ ਸਕਦੀ ਹੈ | IVF ਅਤੇ ਬਾਂਝਪਨ ਇਲਾਜ

ਡਾਕਟਰ ਨਿਤਾਸ਼ਾ ਗੁਪਤਾ ਬਾਂਝਪਨ ਦੀ ਮਾਹਿਰ ਹਨ। IVF ਅਤੇ ਆਧੁਨਿਕ ਤਕਨੀਕਾਂ ਨਾਲ ਹੁਣ ਹਰ ਔਰਤ ਮਾਂ ਬਣ ਸਕਦੀ ਹੈ। Punjabi ਵਿੱਚ ਪੂਰੀ ਜਾਣਕਾਰੀ।

Sirlekh Team

Updated 15 Jul 2026

ਸਾਂਝਾ ਕਰੋ:

fWATG
ਡਾਕਟਰ ਨਿਤਾਸ਼ਾ ਗੁਪਤਾ: ਹੁਣ ਹਰ ਔਰਤ ਮਾਂ ਬਣ ਸਕਦੀ ਹੈ | IVF ਅਤੇ ਬਾਂਝਪਨ ਇਲਾਜ

ਮਾਂ ਨੂੰ ਰੱਬ ਦੇ ਸਮਾਨ ਮੰਨਿਆ ਜਾਂਦਾ ਹੈ, ਕਿਉਂਕਿ ਉਹ ਸਿਰਫ਼ ਜਨਮ ਹੀ ਨਹੀਂ ਦਿੰਦੀ, ਬਲਕਿ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੰਦੀ ਹੈ। ਮਾਂ ਦੀ ਮਮਤਾ ਅਤੇ ਪਿਆਰ ਨੂੰ ਕਿਸੇ ਵੀ ਤਰ੍ਹਾਂ ਮਾਪਿਆ ਨਹੀਂ ਜਾ ਸਕਦਾ। ਹਰ ਔਰਤ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਮਾਂ ਬਣੇ, ਪਰ ਕਈ ਵਾਰ ਸਰੀਰਕ ਕਮਜ਼ੋਰੀ ਜਾਂ ਮੈਡੀਕਲ ਕਾਰਨਾਂ ਕਰਕੇ ਇਹ ਸੁੱਖ ਹਰ ਕਿਸੇ ਨੂੰ ਕੁਦਰਤੀ ਤਰੀਕ਼ੇ ਨਾਲ ਪ੍ਰਾਪਤ ਨਹੀਂ ਹੁੰਦਾ।

ਜਿਨ੍ਹਾਂ ਔਰਤਾਂ ਜਾਂ ਜੋੜਿਆਂ ਨੂੰ ਕੁਦਰਤੀ ਤਰੀਕ਼ੇ ਨਾਲ ਮਾਂ-ਬਾਪ ਬਣਨ ਵਿੱਚ ਮੁਸ਼ਕਿਲ ਆਉਂਦੀ ਹੈ, ਉਨ੍ਹਾਂ ਲਈ ਆਧੁਨਿਕ ਮੈਡੀਕਲ ਤਕਨੀਕਾਂ ਜਿਵੇਂ ਕਿ IVF (ਇਨ ਵਿੱਟਰੋ ਫਰਟੀਲਾਈਜ਼ੇਸ਼ਨ) ਇੱਕ ਨਵੀਂ ਆਸ ਬਣ ਕੇ ਸਾਹਮਣੇ ਆਈਆਂ ਹਨ। IVF ਅੱਜ ਕਈ ਨਿਰਸੰਤਾਨ ਜੋੜਿਆਂ ਲਈ ਆਸ਼ਾ ਦੀ ਕਿਰਨ ਸਾਬਤ ਹੋ ਰਹੀ ਹੈ। ਹਾਲਾਂਕਿ ਇਹ ਪ੍ਰਕਿਰਿਆ ਮਹਿੰਗੀ ਹੋ ਸਕਦੀ ਹੈ ਅਤੇ ਇਸ ਦੀ ਲਾਗਤ ਹਰ ਦੇਸ਼ ਅਤੇ ਖੇਤਰ ਵਿੱਚ ਵੱਖ-ਵੱਖ ਹੁੰਦੀ ਹੈ, ਪਰ ਸਹੀ ਜਾਣਕਾਰੀ ਅਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਸਹੀ ਫੈਸਲਾ ਲਿਆ ਜਾ ਸਕਦਾ ਹੈ।

ਬਾਂਝਪਨ ਦੀ ਸਮੱਸਿਆ ਕਿਸੇ ਸ਼ਰਾਪ ਤੋਂ ਘੱਟ ਨਹੀਂ ਮੰਨੀ ਜਾਂਦੀ। ਹਰ ਵਿਆਹੁਤਾ ਜੋੜਾ ਮਾਂ-ਬਾਪ ਬਣਨ ਦਾ ਸੁੱਖ ਚਾਹੁੰਦਾ ਹੈ। ਇਹ ਜਾਣਨਾ ਬਹੁਤ ਜਰੂਰੀ ਹੈ ਕਿ ਬਾਂਝਪਨ ਦੀ ਸਮੱਸਿਆ ਸਿਰਫ਼ ਔਰਤਾਂ ਵਿੱਚ ਹੀ ਨਹੀਂ, ਬਲਕਿ ਮਰਦਾਂ ਵਿੱਚ ਵੀ ਹੋ ਸਕਦੀ ਹੈ। ਇਸ ਲਈ ਇਸਨੂੰ ਸਾਂਝੀ ਸਮੱਸਿਆ ਸਮਝ ਕੇ ਹੀ ਇਲਾਜ ਵੱਲ ਵਧਣਾ ਚਾਹੀਦਾ ਹੈ।

ਮਹਿਲਾਵਾਂ ਵਿੱਚ ਬਾਂਝਪਨ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਮਹਾਂਵਾਰੀ ਦਾ ਅਨਿਯਮਿਤ ਹੋਣਾ, ਅੰਡਿਆਂ ਦੀ ਠੀਕ ਤਰ੍ਹਾਂ ਬਣਾਵਟ ਨਾ ਹੋਣਾ, ਫੈਲੋਪੀਅਨ ਟਿਊਬਾਂ ਦਾ ਬੰਦ ਹੋਣਾ, ਬੱਚੇਦਾਨੀ ਨਾਲ ਸੰਬੰਧਿਤ ਸਮੱਸਿਆਵਾਂ ਆਦਿ। ਆਧੁਨਿਕ ਜੀਵਨਸ਼ੈਲੀ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਤਣਾਅ ਨੇ ਵੀ ਇਸ ਸਮੱਸਿਆਂ ਨੂੰ ਵਧਾਇਆ ਹੈ। ਅੱਜਕੱਲ੍ਹ ਲੜਕੀਆਂ ਵਿੱਚ ਛੋਟੀ ਉਮਰ ਵਿੱਚ ਹੀ ਮਹਾਂਵਾਰੀ ਸ਼ੁਰੂ ਹੋ ਜਾਣਾ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।

ਡਾਕਟਰ ਨਿਤਾਸ਼ਾ ਗੁਪਤਾ ਬਾਂਝਪਨ ਦੀ ਸਮੱਸਿਆ ਦੀ ਮਾਹਿਰ ਅਤੇ ਅਨੁਭਵੀ ਡਾਕਟਰ ਹਨ, ਜਿਨ੍ਹਾਂ ਕੋਲ ਇਸ ਖੇਤਰ ਵਿੱਚ ਕਈ ਸਾਲਾਂ ਦਾ ਤਜ਼ਰਬਾ ਹੈ। ਉਹ ਦਾ ਕਹਿਣਾ ਹੈ ਕਿ ਜੇਕਰ ਵਿਆਹ ਤੋਂ ਕਈ ਸਾਲਾਂ ਬਾਅਦ ਵੀ ਬੱਚਾ ਨਹੀਂ ਹੋ ਰਿਹਾ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਸਮੇਂ ਸਿਰ ਮਾਹਿਰ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ।

ਡਾਕਟਰ ਨਿਤਾਸ਼ਾ ਗੁਪਤਾ ਦਾ ਮੰਨਣਾ ਹੈ ਕਿ ਕਈ ਲੋਕ ਸਮਾਜਿਕ ਦਬਾਅ ਜਾਂ ਸ਼ਰਮ ਕਰਕੇ ਆਪਣੀ ਸਮੱਸਿਆ ਖੁੱਲ੍ਹ ਕੇ ਨਹੀਂ ਦੱਸਦੇ, ਜਿਸ ਕਰਕੇ ਇਲਾਜ਼ ਵਿੱਚ ਦੇਰੀ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਸਚੇਤ ਰਹਿਣ ਅਤੇ ਲੋੜ ਪੈਣ ’ਤੇ ਸਹੀ ਮਾਰਗਦਰਸ਼ਨ ਲੈਣ। ਸਹੀ ਜਾਣਕਾਰੀ, ਸਮੇਂ ਸਿਰ ਇਲਾਜ ਅਤੇ ਸਕਾਰਾਤਮਕ ਸੋਚ ਨਾਲ ਅੱਜ ਹਰ ਔਰਤ ਲਈ ਮਾਂ ਬਣਨ ਦਾ ਸੁਪਨਾ ਸਾਕਾਰ ਹੋ ਸਕਦਾ ਹੈ।

ਔਰਤਾਂ ਦੀ ਹੋਰ ਬਿਮਾਰੀ ਦੀ ਜਾਣਕਾਰੀ ਲਈ ਨੀਚੇ ਦਿੱਤੇ ਵੀਡੀਓ ਉਤੇ ਕਲਿੱਕ ਕਰੋ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ