ਸਾਰੇ ਲੇਖ
Business 30 Jun 2025 3 min read 12 views

ਦੋ ਸਕੇ ਭਰਾਵਾਂ ਦੀ ਜੋੜੀ ਦਾ ਡੇਅਰੀ ਫਾਰਮ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਡਸਕੇ ਦੇ ਰਹਿਣ ਵਾਲੇ ਇਹ ਦੋ ਭਰਾਵਾਂ ਦੀ ਜੋੜੀ ਆਪਣੇ ਡੇਅਰੀ ਫਾਰਮ ਤੋਂ ਵਧੀਆ ਆਮਦਨ ਕਰ ਰਹੇ ਹਨ ।

Sirlekh Team

Updated 15 Jul 2026

ਸਾਂਝਾ ਕਰੋ:

fWATG
ਦੋ ਸਕੇ ਭਰਾਵਾਂ ਦੀ ਜੋੜੀ ਦਾ ਡੇਅਰੀ ਫਾਰਮ 

ਅੱਜ ਤੋਂ 20-25 ਸਾਲ ਪਹਿਲਾਂ ਪਿੰਡਾਂ ਦੇ ਸਭ ਘਰਾਂ ਵਿੱਚ ਪਸ਼ੂ-ਪਾਲਣ ਦਾ ਕੰਮ ਕੀਤਾ ਜਾਂਦਾ ਸੀ । ਇਹ ਸਿਰਫ਼ ਦੁੱਧ ਦੀ ਲੋੜ ਪੂਰੀ ਕਰਨ ਲਈ ਨਹੀਂ ਸੀ ਬਲਕਿ ਇਹ ਘਰ ਦੀ ਆਮਦਨ ਦਾ ਵੀ ਮੁੱਖ ਸ੍ਰੋਤ ਹੁੰਦਾ ਸੀ ।

ਉਸ ਸਮੇਂ ਲੋਕ ਖ਼ੁਦ ਹੀ ਚਾਰਾ ਉਗਾਉਂਦੇ ਸਨ । ਦੁੱਧ ਵੇਚ ਕੇ ਘਰ ਦੇ ਹੋਰ ਖਰਚੇ ਚਲਾਉਂਦੇ ਸਨ । ਪਸ਼ੂ ਦੀ ਸੰਭਾਲ ਰੂਟੀਨ ਦਾ ਇੱਕ ਹਿੱਸਾ ਸੀ । ਅੱਜ-ਕੱਲ ਇਹ ਰੁਝਾਨ ਘੱਟ ਹੋ ਗਿਆ ਹੈ ਪਰ ਹੁਣ ਵੀ ਕੁਝ ਪਰਿਵਾਰ ਪਸ਼ੂ-ਪਾਲਣ ਨੂੰ ਇੱਕ ਵਧੀਆ ਬਿਜ਼ਨਸ ਵਜੋਂ ਕਰ ਰਹੇ ਨੇ ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਡਸਕੇ ਦੇ ਰਹਿਣ ਵਾਲੇ ਇਹ ਦੋ ਭਰਾਵਾਂ ਦੀ ਜੋੜੀ ਆਪਣੇ ਡੇਅਰੀ ਫਾਰਮ ਤੋਂ ਵਧੀਆ ਆਮਦਨ ਕਰ ਰਹੇ ਹਨ । ਇੰਨ੍ਹਾਂ ਦੇ ਡੇਅਰੀ ਫਾਰਮ ਦਾ ਨਾਂ ਉੱਪਲ ਡੇਅਰੀ ਫਾਰਮ ਹੈ ।

ਕੁਝ ਸਾਲ ਪਹਿਲਾਂ ਇਹ ਮੱਝਾਂ ਵੀ ਰੱਖਦੇ ਸਨ ਪਰ ਹੁਣ ਇਨ੍ਹਾਂ ਨੇ ਸਿਰਫ ਗਾਵਾਂ ਦਾ ਹੀ ਫਾਰਮ ਕੀਤਾ ਹੋਇਆ ਹੈ । ਇਹਨਾਂ ਦੇ ਕਹਿਣ ਮੁਤਾਬਿਕ ਪਹਿਲਾਂ ਪੰਜਾਬ 'ਚ ਮੱਝਾਂ ਦੀ ਨਸਲ ਦਾ ਵਿਗਾੜ ਹੋਰ ਗਿਆ ਸੀ । ਪਰ ਹੁਣ ਲੋਕ ਸਮਝਦਾਰ ਹੋ ਗਏ ਹਨ । ਹੁਣ ਪੰਜਾਬ ਦੀਆਂ ਮੱਝਾਂ ਵਧੀਆ ਹਨ।

 

ਇਹ 2016 ਤੋਂ ਡੇਅਰੀ ਫਾਰਮ ਦਾ ਕਿੱਤਾ ਕਰ ਰਹੇ ਹਨ । ਇਹਨਾਂ ਨੇ ਜਦੋਂ ਡੇਅਰੀ ਫਾਰਮ ਸ਼ੁਰੂ ਕੀਤਾ ਸੀ ਤਾਂ ਜਿੰਨੀਆਂ ਵੀ ਗਾਵਾਂ ਮੁੱਲ ਖਰੀਦੀਆਂ, ਉਨ੍ਹਾਂ ਸਾਰੀਆਂ ਗਾਵਾਂ ਦਾ ਰਿਕਾਰਡ ਲਿਆ ।

ਇਹਨਾਂ ਦਾ ਦੱਸਣਾ ਹੈ ਕਿ ਹੁਣ ਤੱਕ ਅਸੀਂ ਜਿੰਨੀਆਂ ਵੀ ਗਾਵਾਂ ਰੱਖੀਆਂ ਜਾਂ ਵੇਚੀਆਂ ਉਹਨਾਂ ਸਾਰੀਆਂ ਦਾ ਰਿਕਾਰਡ ਅੱਜ ਵੀ ਸਾਡੇ ਕੋਲ ।

ਇੰਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਤਾਂ ਛੋਟੇ ਲੇਬਲ ਤੋ ਹੀ ਸ਼ੁਰੂ ਕਰਕੇ ਤਜ਼ਰਬਾ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਸ਼ੁਰੂ ਕਰਕੇ ਪਸ਼ੂਆਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਪਤਾ ਚੱਲ ਜਾਂਦਾ ਹੈ ।

ਪਸ਼ੂਆਂ ਦੀ ਖ਼ੁਰਾਕ ਤੇ ਸਾਂਭ-ਸੰਭਾਲ ਦਾ ਕੁਝ ਸਮੇਂ ਤੱਕ ਪਤਾ ਲੱਗ ਜਾਂਦਾ ਹੈ । ਡੇਅਰੀ ਫਾਰਮ ਦਾ ਕਿੱਤਾ ਸ਼ੁਰੂ ਕਰਕੇ ਬਰੀਡ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ । ਕਿਉਂਕਿ ਚੰਗੀ ਸੀਮਨ ਦੇ ਬੱਚਿਆਂ ਨੇ ਹੀ ਸਫਲਤਾ ਦਰ ਵਿੱਚ ਵਾਧਾ ਕਰਨਾ ਹੈ ।

 ਇਹਨਾਂ ਨੇ ਦੱਸਿਆ ਕਿ ਜਦੋਂ ਇੰਨ੍ਹਾਂ ਨੇ ਫਾਰਮ ਸ਼ੁਰੂ ਕੀਤਾ ਸੀ ਉਦੋਂ ਆਪਣੀ ਘਰ ਦੀ ਪੂੰਜੀ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਘਰ ਵਿੱਚ ਹੀ ਪਸ਼ੂਆਂ ਦੇ ਰਹਿਣ ਦਾ ਪ੍ਰਬੰਧ ਸੀ । ਫਿਰ ਬਾਅਦ 'ਚ 2017 ਵਿੱਚ ਇਹਨਾਂ ਨੇ ਸ਼ੈਡ ਬਣਵਾਇਆ ਸੀ। ਇਹ ਨਾਲ-ਨਾਲ ਜਾਨਵਰ ਸੇਲ ਵੀ ਕਰਦੇ ਰਹੇ ਹਨ। 

 ਡੇਅਰੀ ਵਿਭਾਗ ਵੱਲੋਂ ਗਾਵਾਂ ਦੇ ਡੇਅਰੀ ਫਾਰਮ ਖੋਲ੍ਹਣ ਲਈ 15 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ 'ਚ ਇੰਨ੍ਹਾਂ ਬਾਰੇ ਸਾਰੀ ਜਾਣਕਾਰੀ ਦੇ ਦਿੰਦੇ ਹਨ ਕਿ ਇਨ੍ਹਾਂ ਲਈ ਖਲ ਫੀਡ ਕਿਵੇਂ ਤਿਆਰ ਕਰਨੀ ਹੈ ।

ਇਸ ਬਾਰੇ ਸਾਰੀ ਗੱਲ ਦੱਸ ਦਿੱਤੀ ਜਾਂਦੀ ਹੈ, ਇਹਨਾਂ ਕੋਲੋਂ 15 ਦਿਨਾਂ ਬਾਅਦ ਸਿਖਲਾਈ ਦਾ ਇੱਕ ਸਰਟੀਫਿਕੇਟ ਮਿਲਦਾ ਹੈ ।

 ਡੇਅਰੀ ਵਿਭਾਗ ਵਾਲੇ ਕੇਸ ਬਣਾ ਕੇ ਨੇੜੇ ਦੇ ਬੈਂਕ ਵਿੱਚ ਭੇਜਦੇ ਹਨ । ਬਾਅਦ 'ਚ ਜਿੰਨੇ ਜਾਨਵਰਾਂ ਲਈ ਲੋਨ ਚਾਹੀਦਾ ਹੈ ਉਹ ਮਿਲ ਜਾਂਦਾ ਹੈ । ਫਿਰ ਬੈਂਕ ਦੁਆਰਾ ਸਬਸੀਡੀ ਅਪਲਾਈ ਕੀਤੀ ਜਾਂਦੀ ਹੈ ।

ਜਾਨਵਰਾਂ ਦੇ ਹਿਸਾਬ ਨਾਲ ਸਰਕਾਰ ਵੱਲੋਂ ਸਬਸਿਡੀ ਮਿਲ ਜਾਂਦੀ ਹੈ । ਇੰਨ੍ਹਾਂ ਦੇ ਡੇਅਰੀ ਫਾਰਮ ਤੋਂ ਦੁੱਧ ਵੇਰਕਾ ਕੰਪਨੀ ਨੂੰ ਸਪਲਾਈ ਕੀਤਾ ਜਾਂਦਾ ਹੈ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ