ਸਾਰੇ ਲੇਖ
Agriculutre 22 May 2025 3 min read 160 views

8000 ਰੁਪਏ ਕੁਇੰਟਲ ਕਣਕ ਵੇਚਣ ਵਾਲਾ ਕਿਸਾਨ

ਅੰਮ੍ਰਿਤ ਔਰਗੈਨਿਕ ਖੇਤੀ ਕਰਕੇ ਪੰਜਾਬ 'ਚ ਵਧੀਆ ਕਮਾਈ ਕਰ ਰਿਹਾ ਹੈ । MSP ਬਹੁਤ ਵੱਡਾ ਮੁੱਦਾ ਹੈ । MSP ਦੇ ਵਿਸ਼ੇ ਨੂੰ ਇਹ ਕਿਸਾਨ ਆਪਣੇ ਤਰੀਕੇ ਨਾਲ ਸਮਝਦਾ ਹੈ ।

Sirlekh Team

Updated 15 Jul 2026

ਸਾਂਝਾ ਕਰੋ:

fWATG
8000 ਰੁਪਏ ਕੁਇੰਟਲ ਕਣਕ ਵੇਚਣ ਵਾਲਾ ਕਿਸਾਨ

ਕੁਦਰਤੀ ਖੇਤੀ ਇੱਕ ਐਸਾ ਰਸਤਾ ਹੈ ਜਿੱਥੇ ਧਰਤੀ,ਪਾਣੀ,ਹਵਾ ਅਤੇ ਜੀਵਾਂ ਨਾਲ ਮਿੱਤਰਤਾ ਬਣਾਈ ਜਾਂਦੀ ਹੈ । ਬਹੁਤੇ ਲੋਕ ਹੁਣ ਕੁਦਰਤੀ ਖੇਤੀ ਕਰਨ ਵੱਲ ਮੁੜ ਰਹੇ ਹਨ ਪਰ ਇਹ ਰਫ਼ਤਾਰ ਬਹੁਤ ਹੌਲੀ ਹੈ।

ਹੁਣ ਤੱਕ ਖੇਤਾਂ 'ਚ ਵਰਤੀਆਂ ਗਈਆਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਨੇ ਮਿੱਟੀ ਨੂੰ ਥਕਾ ਦਿੱਤਾ ਹੈ । ਜਿਸ ਕਰਕੇ ਕਿਸਾਨ ਹੁਣ ਕੁਦਰਤੀ ਤਰੀਕੇ ਅਜ਼ਮਾਉਣ ਲੱਗ ਗਏ ਹਨ ।

ਲੋਕ ਹੁਣ ਸਿਹਤਮੰਦ, ਰਸਾਇਣ ਰਹਿਤ ਭੋਜਨ ਚਾਹੁੰਦੇ ਹਨ,ਜਿਸ ਕਰਕੇ ਔਰਗੈਨਿਕ ਚੀਜ਼ਾਂ ਦੀ ਮੰਗ ਵੱਧ ਰਹੀ ਹੈ। 

 ਇਹ ਅੰਮ੍ਰਿਤ ਸਿੰਘ ਹੈ ਜੋ ਬਰਨਾਲੇ ਜ਼ਿਲ੍ਹੇ ਦੇ ਪਿੰਡ ਕੋਟਦੁਨੇ ਦਾ ਰਹਿਣ ਵਾਲਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਆਪਣੇ ਖੇਤਾਂ 'ਚ ਸੋਨਾ ਪੈਦਾ ਕਰ ਰਿਹਾ ਹੈ।

ਇੰਨ੍ਹਾਂ ਦਾ ਕਹਿਣਾ ਹੈ "ਕਿ ਲੋਕ ਹੁਣ ਖੇਤੀ ਨੂੰ ਗ਼ੁਲਾਮੀ ਮੰਨਦੇ ਹਨ । ਪੰਜਾਬ 'ਚ ਕਿਸਾਨ ਸਿਰਫ਼ ਝੋਨਾ ਲਗਾਉਣ ਨੂੰ ਹੀ ਪਹਿਲ ਦਿੰਦੇ ਹਨ ਕਿਉਂਕਿ ਇਸ ਦਾ ਸਿੱਧਾ ਫਾਇਦਾ ਮੰਡੀਆਂ 'ਚ ਹੋ ਜਾਂਦਾ ਹੈ , ਇਸਦੇ ਉਲਟ ਲੋਕ ਹੋਰ ਕਿਸੇ ਤਰ੍ਹਾਂ ਦੀ ਖੇਤੀ ਨਹੀਂ ਕਰਨੀ ਚਾਹੁੰਦੇ ।"

ਝੋਨਾ ਲਗਾਉਣਾ ਮਿੱਟੀ,ਪਾਣੀ ਅਤੇ ਵਾਤਾਵਰਣ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਅੰਮ੍ਰਿਤ ਇੱਕ ਕਿਸਾਨ ਪਿਓ ਦਾ ਪੁੱਤ ਹੈ । ਜਿਸ ਨੇ ਵਧੀਆ ਪੜ੍ਹਾਈ ਅਤੇ ਕਈ ਪ੍ਰਾਈਵੇਟ ਨੌਕਰੀਆਂ ਵੀ ਕੀਤੀਆਂ ਹਨ ਪਰ ਹੁਣ ਨੌਕਰੀਆਂ ਛੱਡ ਕੇ ਅੰਮ੍ਰਿਤ ਖੇਤੀ ਹੀ ਕਰ ਰਿਹਾ ਹੈ।

ਇੰਨ੍ਹਾਂ ਦਾ ਕਹਿਣਾ ਹੈ ਕਿ " ਮੈਂ ਜ਼ਿਆਦਾਤਰ ਖ਼ੁਦ ਹੀ ਕੰਮ ਕਰਦਾ ਹਾਂ ਜਿਸ ਕਰਕੇ ਮੈਂ ਜ਼ਿਆਦਾ ਤਕਨੀਕਾਂ ਦਾ ਸਹਾਰਾ ਨਹੀਂ ਲੈਂਦਾ ਕਿਉਂਕਿ ਜਦੋਂ ਅਸੀਂ ਪਸੀਨਾ ਵਹਾਉਂਦੇ ਹਾਂ ਤਾਂ ਸਿਹਤ ਠੀਕ ਰਹਿੰਦੀ ਹੈ ।

  ਅੰਮ੍ਰਿਤ ਦਾ ਕਹਿਣਾ ਹੈ ਕਿ "ਅਸੀਂ ਕੁਦਰਤੀ ਸੋਮਿਆਂ ਨੂੰ ਖ਼ਤਮ ਕਰਕੇ ਬਣਾਉਟੀ ਸੋਮਿਆਂ ਤੋਂ ਸੁੱਖ ਭਾਲਦੇ ਹਾਂ ਜੋ ਸੰਭਵ ਨਹੀਂ ਹੈ ।"

ਸਾਡੀ ਧਰਤੀ ਜੋ ਸਦੀਆਂ ਤੋਂ ਪਾਲਣਹਾਰ ਰਹੀ ਹੈ ਅੱਜ ਅਸੀਂ ਹੀ ਉਸ ਦੀਆਂ ਜੜ੍ਹਾਂ ਨੂੰ ਕੱਟ ਰਹੇ ਹਾਂ ।

ਕੁਦਰਤੀ ਖੇਤੀ ਜੋ ਕਿ ਇੱਕ ਧਰਤੀ ਨਾਲ ਸਾਂਝ, ਮਿੱਟੀ ਨਾਲ ਪਿਆਰ ਅਤੇ ਮਿਹਨਤ ਨਾਲ ਸੁੱਖ ਦੀ ਨਿਸ਼ਾਨੀ ਸੀ । ਉਹ ਅੱਜ ਰਸਾਇਣਿਕ ਖੇਤੀ ਦੇ ਲਾਭ-ਲੋਭ ਹੇਠ ਦੱਬ ਗਈ ਹੈ ।

ਇਹ ਕਹਿਣਾ ਠੀਕ ਹੈ ਕਿ ਜੋ ਜਿਸ ਕੰਮ 'ਚ ਹੁੰਦਾ ਹੈ ਉਸ ਨੂੰ ਉਸ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਜਿਵੇਂ ਖੇਤੀ ਕਰਨ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਯੂਨੀਵਰਸਿਟੀਆਂ 'ਚੋਂ ਇੰਨਾ ਮੁਸ਼ਕਿਲਾਂ ਦੇ ਹੱਲ ਮਿਲ ਜਾਂਦੇ ਹਨ । ਅੰਮ੍ਰਿਤ ਨੇ ਵੀ ਯੂਨੀਵਰਸਿਟੀ ਜਾਣਾ ਸ਼ੁਰੂ ਕੀਤਾ, ਜਿੱਥੋਂ ਉਸਦੇ ਗਿਆਨ 'ਚ ਵਾਧਾ ਹੋਇਆ।

ਇਹ ਅੱਜ ਫ਼ਸਲ ਦੀ ਹਰ ਬਿਮਾਰੀ ਦਾ ਹੱਲ ਆਪਣੇ ਆਪ ਕਰ ਲੈਂਦੇ ਹਨ । ਇਨ੍ਹਾਂ ਨੇ ਦੱਸਿਆ ਕਿ ਅਸੀਂ ਹੌਲੀ-ਹੌਲੀ ਕੁਦਰਤੀ ਖੇਤੀ ਵੱਲ ਵੱਧ ਰਹੇ ਹਾਂ । 

 ਅੰਮ੍ਰਿਤ ਨੇ ਦੱਸਿਆ ਕਿ ਮੈਂ 8000 ਰੁਪਏ ਕੁਇੰਟਲ ਕਣਕ ਵੇਚ ਰਿਹਾ ਹਾਂ । ਇਨ੍ਹਾਂ ਦੇ ਖੇਤਾਂ 'ਚ ਕਈ ਤਰ੍ਹਾਂ ਦੀ ਕਣਕ ਉਗਾਉਂਦੇ ਹਨ। ਇਨ੍ਹਾਂ ਨੇ ਦੱਸਿਆ ਕਿ ਸਾਡੇ ਤੋਂ ਮੰਗ ਪੂਰੀ ਨਹੀਂ ਹੋ ਰਹੀ ।

ਇਹਨਾਂ ਦੁਆਰਾ ਔਰਗੈਨਿਕ ਖੇਤੀ ਨਾਲ ਤਿਆਰ ਕਣਕ ਬਹੁਤ ਘਰਾਂ ਤੱਕ ਜਾਂਦੀ ਹੈ। ਜੋ ਲੋਕ ਸਿਹਤਮੰਦ ਕੈਮੀਕਲ ਫਰੀ ਭੋਜਨ ਖਾਣਾ ਚਾਹੁੰਦੇ ਹਨ, ਉਹ ਕੀਮਤ ਨਹੀਂ ਦੇਖਦੇ।

ਕਣਕ ਦੀ ਮੰਗ ਦੀ ਪੂਰਤੀ ਨਾ ਹੋਣ ਕਰਕੇ ਹੌਲੀ ਹੌਲੀ ਕੁਦਰਤੀ ਖੇਤੀ ਨੂੰ ਵਧਾ ਰਹੇ ਹਨ ।

ਇਨ੍ਹਾਂ ਨੇ ਆਪਣੇ ਖੇਤਾਂ 'ਚ ਬਹੁਤ ਫ਼ਲ-ਸਬਜ਼ੀਆਂ ਲਗਾਈਆਂ ਹੋਈਆਂ ਨੇ , ਜਿਨ੍ਹਾਂ ਨੂੰ ਅਸੀਂ ਜ਼ਹਿਰ-ਮੁਕਤ ਭੋਜਨ ਕਹਿ ਸਕਦੇ ਹਾਂ ਇਨ੍ਹਾਂ ਦੇ ਖੇਤਾਂ 'ਚ ਕਈ ਕਿਸਮ ਦਾ ਪੇਠਾ ਲੱਗਿਆ ਹੋਇਆ ਹੈ ।

ਅੰਮ੍ਰਿਤ ਨਰਸਰੀ ਦਾ ਕੰਮ ਵੀ ਕਰਦੇ ਹਨ । ਖੇਤੀ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ