ਸਾਰੇ ਲੇਖ
social 29 Jan 2026 3 min read 45 views

ਸੋਨੇ ਅਤੇ ਚਾਂਦੀ ਦੀਆਂ ਵਧ ਰਹੀਆਂ ਕੀਮਤਾਂ: ਗਰੀਬ ਵਰਗ ਦੀਆਂ ਟੁੱਟਦੀਆਂ ਉਮੀਦਾਂ

ਸੋਨੇ ਅਤੇ ਚਾਂਦੀ ਦੀਆਂ ਵਧ ਰਹੀਆਂ ਕੀਮਤਾਂ ਨੇ ਗਰੀਬ ਅਤੇ ਮੱਧ ਵਰਗ ਦੀ ਜ਼ਿੰਦਗੀ ‘ਚ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੜ੍ਹੋ ਕਿ ਇਹ ਮਹਿੰਗਾਈ ਸਮਾਜ ‘ਤੇ ਕਿਵੇਂ ਅਸਰ ਪਾ ਰਹੀ ਹੈ।

Sirlekh Team

Updated 15 Jul 2026

ਸਾਂਝਾ ਕਰੋ:

fWATG
ਸੋਨੇ ਅਤੇ ਚਾਂਦੀ ਦੀਆਂ ਵਧ ਰਹੀਆਂ ਕੀਮਤਾਂ: ਗਰੀਬ ਵਰਗ ਦੀਆਂ ਟੁੱਟਦੀਆਂ ਉਮੀਦਾਂ

ਸੋਨਾ ਅਤੇ ਚਾਂਦੀ ਭਾਰਤੀ ਸਮਾਜ ਵਿੱਚ ਸਿਰਫ਼ ਧਾਤਾਂ ਨਹੀਂ, ਸਗੋਂ ਭਾਵਨਾਵਾਂ, ਪਰੰਪਰਾਵਾਂ ਅਤੇ ਭਵਿੱਖ ਦੀ ਸੁਰੱਖਿਆ ਦਾ ਪ੍ਰਤੀਕ ਮੰਨੇ ਜਾਂਦੇ ਹਨ। ਵਿਆਹ, ਜਨਮ, ਤਿਉਹਾਰ ਜਾਂ ਮੁਸ਼ਕਿਲ ਸਮੇਂ ਲਈ ਬਚਤ—ਹਰ ਥਾਂ ਸੋਨੇ ਅਤੇ ਚਾਂਦੀ ਦੀ ਆਪਣੀ ਅਹਿਮ ਭੂਮਿਕਾ ਰਹੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਇਨ੍ਹਾਂ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਨੇ ਗਰੀਬ ਅਤੇ ਮੱਧ ਵਰਗ ਲਈ ਇਹ ਸੁਪਨੇ ਬਹੁਤ ਦੂਰ ਕਰ ਦਿੱਤੇ ਹਨ।

ਅੱਜ ਹਾਲਾਤ ਇਹ ਹਨ ਕਿ ਜਿੱਥੇ ਕਦੇ ਗਰੀਬ ਪਰਿਵਾਰ ਆਪਣੀ ਧੀ ਦੇ ਵਿਆਹ ਲਈ ਥੋੜ੍ਹਾ-ਬਹੁਤ ਸੋਨਾ ਇਕੱਠਾ ਕਰ ਲੈਂਦੇ ਸਨ, ਉੱਥੇ ਹੁਣ ਇੱਕ ਛੋਟੀ ਜਿਹੀ ਸੋਨੇ ਦੀ ਅੰਗੂਠੀ ਵੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਜਿਸ ਤਰ੍ਹਾਂ ਸੋਨੇ ਦੀ ਕੀਮਤ ਦਿਨੋਂ-ਦਿਨ ਵਧ ਰਹੀ ਹੈ ਅਤੇ ਪਰ ਆਮ ਆਦਮੀ ਦੀ ਆਮਦਨ ਉਸੇ ਰਫ਼ਤਾਰ ਨਾਲ ਨਹੀਂ ਵਧਦੀ। ਇਸ ਵਾਧੇ ਨੇ ਗਰੀਬ ਵਰਗ ਨੂੰ ਮਾਨਸਿਕ, ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਾਫ਼ੀ ਪ੍ਰਭਾਵਿਤ ਕੀਤਾ ਹੈ।

ਚਾਂਦੀ, ਜੋ ਕਦੇ ਗਰੀਬਾਂ ਦੀ ਧਾਤ ਮੰਨੀ ਜਾਂਦੀ ਸੀ, ਅੱਜ ਉਹ ਵੀ ਮਹਿੰਗੀ ਹੋ ਚੁੱਕੀ ਹੈ। ਕਦੇ ਜੋ ਚਾਂਦੀ ਦੇ ਕੜੇ, ਚੂੜੀਆਂ ਜਾਂ ਸਿੱਕੇ ਬਚਤ ਵਜੋਂ ਰੱਖੇ ਜਾਂਦੇ ਸਨ, ਹੁਣ ਉਹ ਖਰੀਦਣਾ ਵੀ ਆਸਾਨ ਨਹੀਂ ਰਿਹਾ। ਇਸ ਨਾਲ ਗਰੀਬ ਲੋਕਾਂ ਦੀ ਉਹ ਆਖ਼ਰੀ ਉਮੀਦ ਵੀ ਟੁੱਟ ਰਹੀ ਹੈ, ਜੋ ਉਹ ਮੁਸ਼ਕਿਲ ਸਮੇਂ ਵਿੱਚ ਚਾਂਦੀ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਰੱਖਦੇ ਸਨ।

ਵਧਦੀਆਂ ਕੀਮਤਾਂ ਦਾ ਸਭ ਤੋਂ ਵੱਡਾ ਅਸਰ ਵਿਆਹਾਂ ‘ਤੇ ਪੈ ਰਿਹਾ ਹੈ। ਸਮਾਜ ਵਿੱਚ ਅਜੇ ਵੀ ਕਈ ਥਾਵਾਂ ‘ਤੇ ਵਿਆਹ ਨੂੰ ਸੋਨੇ-ਚਾਂਦੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗਰੀਬ ਮਾਪਿਆਂ ਲਈ ਇਹ ਇੱਕ ਵੱਡਾ ਬੋਝ ਬਣ ਚੁੱਕਾ ਹੈ। ਕਈ ਪਰਿਵਾਰ ਕਰਜ਼ੇ ਲੈ ਕੇ, ਜ਼ਮੀਨ ਗਿਰਵੀ ਰੱਖ ਕੇ ਜਾਂ ਸਾਰੀ ਉਮਰ ਦੀ ਕਮਾਈ ਲੁਟਾ ਕੇ ਵੀ ਆਪਣੀਆਂ ਸਮਾਜਿਕ ਰਸਮਾਂ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਉਹ ਹੋਰ ਵੀ ਗਰੀਬੀ ਦੇ ਦਲਦਲ ਵਿੱਚ ਫਸ ਜਾਂਦੇ ਹਨ।

ਸੋਨੇ ਅਤੇ ਚਾਂਦੀ ਦੀ ਮਹਿੰਗਾਈ ਨੇ ਸਿਰਫ਼ ਆਰਥਿਕ ਹੀ ਨਹੀਂ, ਸਗੋਂ ਮਨੁੱਖੀ ਸਨਮਾਨ ਨੂੰ ਵੀ ਠੇਸ ਪਹੁੰਚਾਈ ਹੈ। ਕਈ ਗ਼ਰੀਬ ਲੋਕ ਆਪਣੇ ਬੱਚਿਆਂ ਦੀਆਂ ਖ਼ਵਾਹਿਸ਼ਾਂ ਪੂਰੀਆਂ ਨਾ ਕਰ ਸਕਣ ਕਾਰਨ ਅੰਦਰੋਂ ਟੁੱਟ ਜਾਂਦੇ ਹਨ। ਉਹ ਆਪਣੇ ਆਪ ਨੂੰ ਸਮਾਜ ਵਿੱਚ ਘੱਟ ਮਹਿਸੂਸ ਕਰਨ ਲੱਗ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਆਤਮਿਕ ਤਾਕਤ ਕਮਜ਼ੋਰ ਹੋ ਜਾਂਦੀ ਹੈ।

ਸਰਕਾਰਾਂ ਅਤੇ ਨੀਤੀ-ਨਿਰਧਾਰਕਾਂ ਲਈ ਇਹ ਸੋਚਣ ਦਾ ਸਮਾਂ ਹੈ ਕਿ ਸੋਨੇ-ਚਾਂਦੀ ਵਰਗੀਆਂ ਜ਼ਰੂਰੀ ਸੰਪਤੀਆਂ ਨੂੰ ਸਿਰਫ਼ ਨਿਵੇਸ਼ ਦਾ ਸਾਧਨ ਬਣਾਉਣ ਦੀ ਬਜ਼ਾਏ ਆਮ ਲੋਕਾਂ ਲਈ ਪਹੁੰਚਯੋਗ ਕਿਵੇਂ ਬਣਾਇਆ ਜਾਵੇ। ਨਾਲ ਹੀ, ਸਮਾਜ ਨੂੰ ਵੀ ਆਪਣੀਆਂ ਸੋਚਾਂ ਬਦਲਣ ਦੀ ਲੋੜ ਹੈ ਤਾਂ ਜੋ ਮਨੁੱਖ ਦੀ ਕੀਮਤ ਉਸਦੇ ਗਹਿਣਿਆਂ ਨਾਲ ਨਹੀਂ, ਸਗੋਂ ਉਸਦੀ ਇਨਸਾਨੀਅਤ ਨਾਲ ਮਾਪੀ ਜਾਵੇ।

ਅੰਤ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੋਨੇ ਅਤੇ ਚਾਂਦੀ ਦੀਆਂ ਵੱਧ ਰਹੀਆਂ ਕੀਮਤਾਂ ਸਿਰਫ਼ ਬਾਜ਼ਾਰ ਦਾ ਮਸਲਾ ਨਹੀਂ, ਸਗੋਂ ਗ਼ਰੀਬ ਲੋਕਾਂ ਦੀਆਂ ਟੁੱਟਦੀਆਂ ਉਮੀਦਾਂ ਦੀ ਕਹਾਣੀ ਹੈ। ਜਦ ਤੱਕ ਸਮਾਜ ਅਤੇ ਪ੍ਰਸ਼ਾਸਨ ਮਿਲ ਕੇ ਇਸ ਸਮੱਸਿਆ ਦਾ ਹੱਲ ਨਹੀਂ ਲੱਭਦੇ, ਤਦ ਤੱਕ ਗਰੀਬ ਵਰਗ ਲਈ ਸੋਨਾ-ਚਾਂਦੀ ਸਿਰਫ਼ ਸੁਪਨਾ ਹੀ ਬਣਿਆ ਰਹੇਗਾ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ