ਸਾਰੇ ਲੇਖ
Health 24 Jun 2026 3 min read 81 views

ਆਓ, ਆਪਣੇ ਆਪ ਨੂੰ 'ਲੂ' (ਹੀਟ ਸਟ੍ਰੋਕ) ਤੋਂ ਬਚਾਈਏ

ਗਰਮੀਆਂ ਵਿੱਚ ਲੂ (ਹੀਟ ਸਟ੍ਰੋਕ) ਤੋਂ ਕਿਵੇਂ ਬਚਿਆ ਜਾਵੇ? ਜਾਣੋ ਇਸ ਦੇ ਲੱਛਣ, ਮੁਢਲੀ ਸਹਾਇਤਾ ਅਤੇ ਬਚਾਅ ਦੇ ਪ੍ਰਭਾਵਸ਼ਾਲੀ ਉਪਾਅ।

Sirlekh Team

Updated 15 Jul 2026

ਸਾਂਝਾ ਕਰੋ:

fWATG
ਆਓ, ਆਪਣੇ ਆਪ ਨੂੰ 'ਲੂ' (ਹੀਟ ਸਟ੍ਰੋਕ) ਤੋਂ ਬਚਾਈਏ

ਹੀਟ ਸਟ੍ਰੋਕ (ਲੂ ਲੱਗਣਾ) ਇੱਕ ਅਜਿਹੀ ਗੰਭੀਰ ਸਿਹਤ ਸਮੱਸਿਆ ਹੈ, ਜੋ ਗਰਮੀਆਂ ਦੇ ਮੌਸਮ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈ। ਕਈ ਵਾਰ ਇਹ ਇੰਨੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਕਿ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ।

ਗਰਮੀਆਂ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਤੇਜ਼ ਧੁੱਪ ਕਾਰਨ ਵਾਤਾਵਰਨ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ, ਜਿਸ ਦਾ ਮਨੁੱਖਾਂ, ਜੀਵ-ਜੰਤੂਆਂ ਅਤੇ ਪੌਦਿਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਸਲ ਵਿੱਚ, ਬਹੁਤ ਜ਼ਿਆਦਾ ਗਰਮੀ ਕਾਰਨ ਮਨੁੱਖੀ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਵਾਲੀ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸਰੀਰ ਦਾ ਤਾਪਮਾਨ 40°C ਤੋਂ ਵੀ ਪਾਰ ਹੋ ਜਾਂਦਾ ਹੈ।

ਇਹ ਸਥਿਤੀ ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਦੇਖੀ ਜਾਂਦੀ ਹੈ ਜੋ ਕੜਕਦੀ ਧੁੱਪ ਵਿੱਚ ਲੰਬੇ ਸਮੇਂ ਤੱਕ ਬਾਹਰ ਕੰਮ ਕਰਦੇ ਹਨ, ਗਰਮੀ ਵਿੱਚ ਸਖ਼ਤ ਕਸਰਤ ਕਰਦੇ ਹਨ ਜਾਂ ਲੋੜ ਮੁਤਾਬਕ ਪਾਣੀ ਦੀ ਵਰਤੋਂ ਨਹੀਂ ਕਰਦੇ। ਜਦੋਂ ਕੋਈ ਵਿਅਕਤੀ ਲੂ ਦੀ ਲਪੇਟ ਵਿੱਚ ਆਉਂਦਾ ਹੈ, ਤਾਂ ਉਸ ਦੇ ਸਰੀਰ ਵਿੱਚ ਪਾਣੀ ਦੀ ਭਾਰੀ ਕਮੀ (Dehydration) ਹੋ ਜਾਂਦੀ ਹੈ।

ਲੂ ਲੱਗਣ ਦੇ ਮੁੱਖ ਲੱਛਣ:

1. ਤੇਜ਼ ਬੁਖਾਰ:ਸਰੀਰ ਦਾ ਤਾਪਮਾਨ ਬਹੁਤ ਵਧਣਾ (40°C ਜਾਂ ਇਸ ਤੋਂ ਵੱਧ) ਅਤੇ ਚਮੜੀ ਦਾ ਗਰਮ ਤੇ ਖੁਸ਼ਕ ਹੋਣਾ।

2.ਸਿਰ ਦਰਦ ਤੇ ਚੱਕਰ: ਅਚਾਨਕ ਤੇਜ਼ ਸਿਰ ਦਰਦ ਹੋਣਾ, ਚੱਕਰ ਆਉਣੇ ਜਾਂ ਅੱਖਾਂ ਅੱਗੇ ਹਨੇਰਾ ਆਉਣਾ।

3.ਧੜਕਣ ਵਧਣਾ:ਦਿਲ ਦੀ ਧੜਕਣ ਅਤੇ ਸਾਹ ਦੀ ਗਤੀ ਦਾ ਬਹੁਤ ਤੇਜ਼ ਹੋਣਾ।

4.ਮਾਨਸਿਕ ਬੇਚੈਨੀ: ਘਬਰਾਹਟ ਹੋਣੀ, ਚਿੜਚਿੜਾਪਨ ਜਾਂ ਮਾਨਸਿਕ ਸੰਤੁਲਨ ਵਿਗੜਨਾ (ਭੁਲੇਖਾ ਪੈਣਾ)।

5.ਸਰੀਰਕ ਮੁਸ਼ਕਲਾਂ: ਜੀਅ ਕੱਚਾ ਹੋਣਾ, ਉਲਟੀਆਂ ਆਉਣੀਆਂ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣੀ।

6.ਬੇਹੋਸ਼ੀ: ਬਹੁਤ ਜ਼ਿਆਦਾ ਕਮਜ਼ੋਰੀ ਕਾਰਨ ਮਰੀਜ਼ ਦਾ ਬੇਹੋਸ਼ ਹੋ ਜਾਣਾ ।

ਮੁਢਲੀ ਸਹਾਇਤਾ (First Aid):

ਲੂ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਤੁਰੰਤ ਮੁਢਲੀ ਸਹਾਇਤਾ ਦੇਣੀ ਬੇਹੱਦ ਜ਼ਰੂਰੀ ਹੈ:

1.ਛਾਂਦਾਰ ਜਗ੍ਹਾ:ਮਰੀਜ਼ ਨੂੰ ਤੁਰੰਤ ਕਿਸੇ ਠੰਢੀ, ਛਾਂਦਾਰ ਅਤੇ ਹਵਾਦਾਰ ਜਗ੍ਹਾ 'ਤੇ ਲੈ ਕੇ ਜਾਓ। ਉੱਥੇ ਪੱਖਾ, ਕੂਲਰ ਜਾਂ ਏ.ਸੀ. ਚਲਾ ਦਿਓ।

2.ਕੱਪੜੇ ਢਿੱਲੇ ਕਰਨਾ:ਮਰੀਜ਼ ਦੇ ਸਰੀਰ ਦੇ ਤੰਗ ਕੱਪੜੇ ਢਿੱਲੇ ਕਰ ਦਿਓ ਜਾਂ ਵਾਧੂ ਕੱਪੜੇ ਲਾਹ ਦਿਓ।

3.ਤਾਪਮਾਨ ਘਟਾਉਣਾ: ਸਰੀਰ ਨੂੰ ਠੰਢਾ ਕਰਨ ਲਈ ਗਿੱਲੇ ਕੱਪੜੇ ਨਾਲ ਪੋਚਾ ਲਗਾਓ ਜਾਂ ਕੋਲਡ ਪੈਕ/ਬਰਫ਼ ਦੀਆਂ ਪੱਟੀਆਂ ਦੀ ਵਰਤੋਂ ਕਰੋ।

4. ਸਹੀ ਪੁਜੀਸ਼ਨ: ਮਰੀਜ਼ ਦੇ ਪੈਰਾਂ ਵਾਲੇ ਪਾਸੇ ਨੂੰ ਥੋੜ੍ਹਾ ਉੱਚਾ ਰੱਖੋ ਤਾਂ ਜੋ ਦਿਮਾਗ ਤੱਕ ਖੂਨ ਦਾ ਦੌਰਾ ਸਹੀ ਰਹੇ।

5. ਤਰਲ ਪਦਾਰਥ: ਜੇਕਰ ਮਰੀਜ਼ ਪੂਰੀ ਤਰ੍ਹਾਂ ਹੋਸ਼ ਵਿੱਚ ਹੋਵੇ, ਤਾਂ ਹੀ ਉਸ ਨੂੰ ਪਾਣੀ, ਓ.ਆਰ.ਐੱਸ. (ORS) ਦਾ ਘੋਲ ਜਾਂ ਨਿੰਬੂ ਪਾਣੀ (ਸ਼ਕੰਜਵੀ) ਪਿਲਾਓ। (ਨੋਟ: ਬੇਹੋਸ਼ੀ ਦੀ ਹਾਲਤ ਵਿੱਚ ਮੂੰਹ ਰਾਹੀਂ ਕੁਝ ਨਾ ਦਿਓ)।

ਬਚਾਅ ਦੇ ਮੁੱਖ ਉਪਾਅ:

ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ, ਲੂ ਤੋਂ ਬਚਣ ਲਈ ਆਮ ਲੋਕਾਂ ਨੂੰ ਹੇਠ ਲਿਖੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ:

1.ਸਮੇਂ ਦੀ ਚੋਣ: ਬਹੁਤ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ ਦੇ ਵੇਲੇ (ਸਖ਼ਤ ਧੁੱਪ ਵਿੱਚ) ਬਾਹਰ ਨਿਕਲਣ ਤੋਂ ਪਰਹੇਜ਼ ਕਰੋ। ਬਾਹਰਲੇ ਕੰਮ ਸਵੇਰੇ ਜਾਂ ਸ਼ਾਮ ਵੇਲੇ ਨਿਪਟਾਓ।

2.ਪਹਿਰਾਵਾ: ਬਾਹਰ ਜਾਂਦੇ ਸਮੇਂ ਹਲਕੇ ਰੰਗ ਦੇ, ਢਿੱਲੇ ਅਤੇ ਸੂਤੀ (ਕਾਟਨ) ਕੱਪੜੇ ਪਾਓ।

3.ਸਰੀਰ ਨੂੰ ਢੱਕਣਾ: ਹਮੇਸ਼ਾ ਸਿਰ ਨੂੰ ਟੋਪੀ, ਪਰਨੇ, ਪੱਗ ਜਾਂ ਦੁਪੱਟੇ ਨਾਲ ਢੱਕ ਕੇ ਰੱਖੋ ਅਤੇ ਧੁੱਪ ਵਾਲੀ ਐਨਕ ਤੇ ਛੱਤਰੀ ਦੀ ਵਰਤੋਂ ਕਰੋ।

4.ਪਾਣੀ ਦੀ ਵਰਤੋਂ: ਘਰੋਂ ਨਿਕਲਣ ਤੋਂ ਪਹਿਲਾਂ ਭਰਪੂਰ ਪਾਣੀ ਪੀਓ ਅਤੇ ਆਪਣੇ ਨਾਲ ਪਾਣੀ ਦੀ ਬੋਤਲ ਹਮੇਸ਼ਾ ਰੱਖੋ। ਪਿਆਸ ਨਾ ਲੱਗਣ 'ਤੇ ਵੀ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ।

ਜ਼ਰੂਰੀ ਸਲਾਹ : ਜੇਕਰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਵੀ ਮਰੀਜ਼ ਦੀ ਹਾਲਤ ਵਿੱਚ ਸੁਧਾਰ ਨਾ ਹੋਵੇ, ਤਾਂ ਬਿਨਾਂ ਕਿਸੇ ਦੇਰੀ ਦੇ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ (ਹਸਪਤਾਲ) ਲੈ ਕੇ ਜਾਓ ਅਤੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ। ਇਸ ਗੰਭੀਰ ਵਿਸ਼ੇ ਪ੍ਰਤੀ ਖੁਦ ਵੀ ਜਾਗਰੂਕ ਹੋਵੋ ਅਤੇ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰੋ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।

ਸਾਬਕਾ ਪ੍ਰੋਫੈਸਰ (ਡਾਕਟਰ) ਮੋਹਨ ਬੇਗੋਵਾਲ

ਅੰਮ੍ਰਿਤਸਰ

94637-28153

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ