homeopathy ਨਾਲ ਵੀ ਵੱਡੀਆਂ ਬਿਮਾਰੀਆਂ ਦੇ ਇਲਾਜ ਸੰਭਵ !
ਜੇ ਤੁਸੀਂ ਦਵਾਈਆਂ ਦੇ ਸਾਈਡ ਇਫੈਕਟ ਤੋਂ ਬਚਣਾ ਚਾਹੁੰਦੇ ਹੋ ਤਾਂ ਹੋਮਿਓਪੈਥੀ ਨਾਲ ਇਲਾਜ ਦੇ ਫਾਇਦੇ ਇਥੇ ਪੜ੍ਹੋ।

ਆਧੁਨਿਕ ਸਮੇਂ ਦੇ ਵਿੱਚ ਜਿੰਨੇ ਰੋਗ ਵੱਧ ਰਹੇ ਹਨ, ਇਲਾਜ ਦੀਆਂ ਪੱਧਤੀਆਂ ਵੀ ਉਸੇ ਤਰ੍ਹਾਂ ਹੀ ਵਧ ਰਹੀਆਂ ਹਨ। ਮਨੁੱਖੀ ਬਿਮਾਰੀਆਂ ਦੇ ਇਲਾਜ਼ ਦੀ ਇੱਕ ਸ਼ਾਖਾ ਹੋਮਿਓਪੈਥੀ ਹੈ ਜੋ ਮਰੀਜ਼ ਦੇ ਰੋਗ ਤੇ ਭਾਵੇਂ ਹੌਲ਼ੀ- ਹੌਲ਼ੀ ਅਸਰ ਕਰਦੀ ਹੈ ਪਰ ਉਸਦੇ ਰੋਗ ਨੂੰ ਜੜ੍ਹੋਂ ਖ਼ਤਮ ਕਰਨ ਦੀ ਸ਼ਕਤੀ ਰੱਖਦੀ ਹੈ । ਇਸ ਤਰ੍ਹਾਂ ਦੇ ਹੀ ਵਿਚਾਰ ਸਨ ਜਦੋਂ ਪਿਛਲੇ ਦਿਨੀ ਡਾ. ਸੁਨੀਲ ਖੁਰਾਣਾ ਹੁਰਾਂ ਦੇ ਨਾਲ ਇਸ ਵਿਸ਼ੇ ਉੱਪਰ ਮੁਲਾਕਾਤ ਕੀਤੀ ਗਈ।
ਡਾਕਟਰ ਸੁਨੀਲ ਖੁਰਾਣਾ ਜੋ ਖੁਰਾਣਾ ਹੋਮਿਓਕੇਅਰ ਕਲੀਨਿਕ ਚੰਡੀਗੜ੍ਹ ਵਿਖੇ ਚਲਾਉਂਦੇ ਹਨ, ਨੇ ਦੱਸਿਆ ਕਿ ਇਲਾਜ ਦੀ ਇਸ ਸ਼ਾਖਾ ਦਾ ਮਨੁੱਖੀ ਸਰੀਰ 'ਤੇ ਕੋਈ ਦੁਰ-ਪ੍ਰਭਾਵ ਨਹੀਂ ਪੈਂਦਾ। ਉਹਨਾਂ ਕਿਹਾ ਕਿ ਕਿਸੇ ਵੀ ਬਿਮਾਰੀ ਨੂੰ ਸਮਝਣ ਲਈ ਥੋੜ੍ਹਾ ਵਕਤ ਚਾਹੀਦਾ ਹੁੰਦਾ ਹੈ ਅਤੇ ਇਲਾਜ ਦੀ ਇਹ ਸ਼ਾਖਾ ਇਸੇ ਅਧਾਰ ਉੱਪਰ ਕੰਮ ਕਰਦੀ ਹੈ।
ਉਹਨਾਂ ਦੱਸਿਆ ਕਿ ਹੋਮਿਓਪੈਥੀ ਦੇ ਵਿੱਚ ਹਰ ਤਰ੍ਹਾਂ ਦੇ ਇਲਾਜ ਸੰਭਵ ਹਨ । ਪਰ ਨਾਲ ਹੀ ਉਹਨਾਂ ਬੜੀ ਇਮਾਨਦਾਰੀ ਦੇ ਨਾਲ ਇਸ ਸ਼ਾਖਾ ਦੀਆਂ ਸੀਮਾਵਾਂ ਬਾਰੇ ਵੀ ਖੁੱਲ੍ਹ ਕੇ ਦੱਸਿਆ।
ਉਹਨਾਂ ਔਰਤਾਂ ਅਤੇ ਮਰਦਾਂ ਦੀਆਂ ਅੰਦਰੂਨੀ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਲੋਕ ਰੋਗ ਤੋਂ ਤੰਗ ਆ ਕੇ ਬਹੁਤ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਜਦੋਂ ਕਿਤੋਂ ਵੀ ਕੋਈ ਹੱਲ ਨਹੀਂ ਮਿਲਦਾ ਤਾਂ ਅੰਤ ਨੂੰ ਉਹ ਹੋਮਿਓਪੈਥੀ ਹੀ ਚੁਣਦੇ ਹਨ। ਉਹਨਾਂ ਦੱਸਿਆ ਕਿ ਡਿਸਕ ਵਰਗੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਵੀ ਹੋਮਿਓਪੈਥੀ ਦੇ ਨਾਲ ਹੱਲ ਹੋ ਜਾਂਦੀਆਂ ਹਨ।
ਔਰਤਾਂ ਦੀ ਮਹਾਂਵਾਰੀ ਦੀ ਸਮੱਸਿਆ, ਮਰਦਾਂ ਦੇ ਰੋਗ ਇਸ ਤਰ੍ਹਾਂ ਦੇ ਕਈ ਹੋਰ ਰੋਗਾਂ ਬਾਰੇ ਉਹਨਾਂ ਗੱਲਬਾਤ ਕੀਤੀ ਜਿਨ੍ਹਾਂ ਦਾ ਇਸ ਪ੍ਰਣਾਲੀ ਨਾਲ ਇਲਾਜ ਪੂਰਨ ਤੌਰ ਤੇ ਸੰਭਵ ਹੈ ।
ਗੱਲ ਕਰਦਿਆਂ ਉਹਨਾਂ ਆਪਣੇ ਤਜ਼ਰਬਿਆਂ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਲੋਕ ਇਸ ਸ਼ਾਖਾ ਤੋਂ ਦਵਾਈ ਲੈ ਕੇ ਆਪਣਾ ਜੀਵਨ ਸਹੀ ਢੰਗ ਨਾਲ ਜੀਅ ਰਹੇ ਹਨ।
ਉਹਨਾਂ ਕਈ ਅਜਿਹੇ ਤਜ਼ਰਬੇ ਵੀ ਸਾਂਝੇ ਕੀਤੇ ਜਿਨ੍ਹਾਂ ਵਿੱਚ ਉਹਨਾਂ ਦੱਸਿਆ ਕਿ ਉਹ ਕਈ ਅਜਿਹੇ ਮਰੀਜ਼ਾਂ ਨੂੰ ਵੀ ਠੀਕ ਕਰ ਚੁੱਕੇ ਹਨ ਜਿਨ੍ਹਾਂ ਨੂੰ ਦੂਸਰੇ ਡਾਕਟਰਾਂ ਨੇ ਅਪਰੇਸ਼ਨ ਦੀ ਸਲਾਹ ਵੀ ਦੇ ਦਿੱਤੀ ਸੀ।
ਡਾਕਟਰ ਸੁਨੀਲ ਖੁਰਾਣਾ ਜਿਨ੍ਹਾਂ ਦਾ 20 ਸਾਲਾਂ ਦਾ ਇਸ ਡਾਕਟਰੀ ਖਿੱਤੇ ਦਾ ਤਜ਼ਰਬਾ ਹੈ , ਨੇ ਦੱਸਿਆ ਕਿ ਦਵਾਈ ਦੇ ਨਾਲ਼- ਨਾਲ਼ ਆਪਣੇ ਰਹਿਣ-ਸਹਿਣ ਨੂੰ ਵੀ ਉਸੇ ਹਾਣ ਦਾ ਕਰਨਾ ਜ਼ਰੂਰੀ ਹੈ ਤਾਂ ਕਿ ਇਲਾਜ਼ ਜਿਆਦਾ ਲਾਭਕਾਰੀ ਸਿੱਧ ਹੋਵੇ।
ਉਹਨਾਂ ਅਜੋਕੇ ਯੁੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਹੜੇ ਲੋਕ ਪ੍ਰਵਾਸ ਕਰਦੇ ਹਨ, ਉਹਨਾਂ ਨੂੰ ਪ੍ਰਵਾਸ ਕਰਨ ਉਪਰੰਤ ਦੇਸ਼ -ਦੇਸ਼ਾਂਤਰ ਦੀ ਤਬਦੀਲੀ ਕਾਰਨ ਜਿਹੜੀਆਂ ਵੀ ਸਮੱਸਿਆਵਾਂ ਆਉਂਦੀਆਂ ਹਨ , ਉਹਨਾਂ ਦਾ ਇਲਾਜ਼ ਉਹ ਆਨਲਾਈਨ ਤਰੀਕ਼ੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ ।
ਉਹਨਾਂ ਦੱਸਿਆ ਕਿ ਉਹਨਾਂ ਕੋਲ ਇਸ ਵਿਧੀ ਦੇ ਨਾਲ ਦੇਸ਼-ਵਿਦੇਸ਼ ਤੋਂ ਵੀ ਮਰੀਜ਼ ਆਪਣੀਆਂ ਬਿਮਾਰੀਆਂ ਦਾ ਇਲਾਜ਼ ਕਰਵਾ ਚੁੱਕੇ ਹਨ।
ਡਾਕਟਰ ਖੁਰਾਣਾ ਹੁਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਮਹਿਸੂਸ ਹੋਇਆ ਕਿ ਸੱਚਮੁੱਚ ਮਨੁੱਖ ਬਿਮਾਰੀਆਂ ਦੀ ਲਪੇਟ ਦੇ ਵਿੱਚ ਆ ਚੁੱਕਿਆ ਹੈ ਪਰ ਬਿਮਾਰੀਆਂ ਤੋਂ ਵੀ ਵੱਧ ਜਕੜ ਉਸ ਉੱਪਰ ਦਵਾਈਆਂ ਦੀ ਹੈ।
ਤਰ੍ਹਾਂ- ਤਰ੍ਹਾਂ ਦੇ ਰਸਾਇਣਾਂ ਨਾਲ ਭਰੀਆਂ ਦਵਾਈਆਂ ਮਨੁੱਖੀ ਸਿਹਤ ਦੇ ਨਾਲ ਵੀ ਇੱਕ ਤਰ੍ਹਾਂ ਦਾ ਖਿਲਵਾੜ ਹੈ । ਅੱਜ ਦਾ ਇਹ ਪੌਡਕਾਸਟ ਸਿਹਤ ਜਾਣਕਾਰੀ ਹਿੱਤ ਹੈ । ਉਮੀਦ ਹੈ ਦਰਸ਼ਕਾਂ ਨੂੰ ਇਹ ਜ਼ਰੂਰ ਪਸੰਦ ਆਵੇਗਾ।
ਵੀਡੀਓ ਪੂਰੀ ਜ਼ਰੂਰ ਸੁਣੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ
ਜਸ ਜੀਤ
