ਸਾਰੇ ਲੇਖ
Agriculutre 22 Jun 2025 2 min read 6 views

ਘਰਾਂ 'ਚ ਸਬਜ਼ੀਆਂ ਦੀ ਰਹਿੰਦ ਖੂਹੰਦ ਨੂੰ ਕਿਵੇਂ ਵਰਤੀਏ ?

ਰਸੋਈ ਦੀ ਰਹਿੰਦ-ਖੂੰਦ ਤੋਂ ਖਾਦ ਬਣਾਉਣਾ ਵੀ ਕੁਦਰਤ ਨਾਲ ਪਿਆਰ ਅਤੇ ਜ਼ਿੰਮੇਵਾਰੀ ਦਾ ਇੱਕ ਸੁੰਦਰ ਤਰੀਕਾ ਹੈ ।

Sirlekh Team

Updated 15 Jul 2026

ਸਾਂਝਾ ਕਰੋ:

fWATG
ਘਰਾਂ 'ਚ ਸਬਜ਼ੀਆਂ ਦੀ ਰਹਿੰਦ ਖੂਹੰਦ ਨੂੰ ਕਿਵੇਂ ਵਰਤੀਏ ?

ਇਨਸਾਨ ਹਮੇਸ਼ਾ ਤੋਂ ਹੀ ਕੁਦਰਤ ਨਾਲ ਪਿਆਰ ਨੂੰ ਕਈ ਵੱਖ-ਵੱਖ ਤਰੀਕਿਆਂ ਨਾਲ ਪ੍ਰਗਟ ਕਰਦਾ ਆ ਰਿਹਾ ਹੈ ਜਿਵੇਂ ਕੋਈ ਖੇਤੀਬਾੜੀ ਕਰਕੇ, ਕੋਈ ਬਾਗਵਾਨੀ ਕਰਕੇ, ਕੋਈ ਕਲਾ,ਕਵਿਤਾ ਜਾਂ ਗੀਤਾਂ ਰਾਹੀਂ ।

ਸਭ ਨੂੰ ਕੁਦਰਤ ਨਾਲ ਪਿਆਰ ਹੈ । ਰਸੋਈ ਦੀ ਰਹਿੰਦ-ਖੂੰਦ ਤੋਂ ਖਾਦ ਬਣਾਉਣਾ ਵੀ ਕੁਦਰਤ ਨਾਲ ਪਿਆਰ ਅਤੇ ਜ਼ਿੰਮੇਵਾਰੀ ਦਾ ਇੱਕ ਸੁੰਦਰ ਤਰੀਕਾ ਹੈ ।

ਇਹ ਇੱਕ ਤਰ੍ਹਾਂ ਦਾ ਕੁਦਰਤੀ ਚੱਕਰ ਬਣ ਜਾਂਦਾ ਹੈ ਜਿੱਥੇ ਰਸੋਈ ਜਾਂ ਘਰ ਦਾ ਕੂੜਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਪ੍ਰਯੋਗ 'ਚ ਆ ਜਾਂਦਾ ਹੈ।

 ਰਜਿੰਦਰ ਸਿੰਘ ਕਾਲੜਾ ਇੰਡੀਅਨ ਆਰਮੀ ਤੋਂ ਰਿਟਾਇਰ ਫੌਜ਼ੀ ਹਨ । ਇੰਨ੍ਹਾਂ ਨੇ ਪਹਿਲਾਂ ਫੌਜ਼ ਦੀ ਨੌਕਰੀ ਕੀਤੀ ਅਤੇ ਹੁਣ ਆਪਣੇ ਬੇਟੇ ਦੇ ਨਾਲ ਕੈਮਿਸਟ ਦੀ ਦੁਕਾਨ ਉੱਪਰ ਕੰਮ ਕਰਦੇ ਹਨ ।

ਇਹ ਕਦੇ ਵੀ ਆਪਣੇ ਕੰਮਾਂ ਤੋਂ ਅੱਕੇ-ਥੱਕੇ ਨਹੀਂ । ਇੰਨ੍ਹਾਂ ਦਾ ਕੁਦਰਤ ਨਾਲ ਅਥਾਹ ਪ੍ਰੇਮ ਹੈ। ਕੁਦਰਤ ਦਾ ਆਨੰਦ ਮਾਨਣ ਲਈ ਇੰਨ੍ਹਾਂ ਨੇ ਆਪਣੇ ਘਰ 'ਚ ਬਹੁਤ ਪੇੜ- ਪੌਦੇ ਲਗਾਏ ਹੋਏ ਹਨ ।

ਇੰਨ੍ਹਾਂ ਦੇ ਘਰ ਦੇ ਅੰਦਰ ਜਾਣ ਨਾਲ ਬੜਾ ਹੀ ਸਕਾਰਾਤਮਕ ਮਹਿਸੂਸ ਹੁੰਦਾ ਹੈ ਕਿਉਂਕਿ ਜਿੱਥੇ ਹਰਿਆਲੀ ਹੁੰਦੀ ਹੈ ਉੱਥੇ ਖੁਸ਼ੀਆਂ ਵੀ ਆਪਣੇ ਆਪ ਆਉਂਦੀਆਂ ਹਨ ।

ਪੇੜ-ਪੌਦੇ ਲਗਾਉਣ ਦੇ ਨਾਲ ਇਹ ਆਪਣੇ ਘਰ ਦੀ ਰਸੋਈ 'ਚੋਂ ਬਚੀਆਂ ਸਬਜ਼ੀਆਂ ਦੇ ਛਿਲਕਿਆਂ ਤੋਂ ਵੀ ਖਾਦ ਤਿਆਰ ਕਰਦੇ ਹਨ ਜੋ ਕਿ ਕੁਦਰਤ ਨਾਲ ਪਿਆਰ ਅਤੇ ਜਿੰਮੇਵਾਰੀ ਦਾ ਚੰਗਾ ਢੰਗ ਤਰੀਕਾ ਹੈ ।

ਇਹ ਆਪਣੇ ਘਰ ਦੀ ਰਸੋਈ ਦੀ ਰਹਿੰਦ-ਖੂਹੰਦ ਬਿਲਕੁਲ ਵੀ ਬਾਹਰ ਨਹੀਂ ਸੁੱਟਦੇ ਸਗੋਂ ਇਸਨੂੰ ਇਕੱਠਾ ਕਰਕੇ ਉਸਦੀ ਖਾਦ ਤਿਆਰ ਕਰਦੇ ਹਨ, ਜੋ ਇੰਨ੍ਹਾਂ ਪੇੜ-ਪੌਦਿਆਂ ਦੇ ਵਾਧੇ ਲਈ ਲਾਭਕਾਰੀ ਸਿੱਧ ਹੁੰਦੀ ਹੈ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬੇਹੱਦ ਵਧਾ ਦਿੰਦੀ ਹੈ ।

 ਪੇੜ-ਪੌਦੇ ਲਗਾਉਣ ਦਾ ਕੰਮ ਇਹਨਾਂ ਨੇ ਲਾਕਡਾਊਨ ਸਮੇਂ ਸ਼ੁਰੂ ਕੀਤਾ ਸੀ ਕਿਉਂਕਿ ਇੰਨ੍ਹਾਂ ਦਿਨਾਂ 'ਚ ਜ਼ਿਆਦਾ ਉਮਰ ਦੇ ਮਨੁੱਖ ਨੂੰ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਸੀ ।

ਲਾਕਡਾਊਨ ਸਮੇਂ ਕਾਫ਼ੀ ਲੋਕਾਂ ਨੂੰ ਕੁਦਰਤ ਨੇ ਆਪਣੇ ਨਾਲ ਜੋੜਿਆ ਸੀ। ਇੰਨ੍ਹਾਂ ਨੇ ਪੌਦਿਆਂ ਦੇ ਨਾਲ ਸਬਜ਼ੀਆਂ ਵੀ ਲਗਾਈਆਂ ਹੋਈਆਂ ਹਨ ।

ਇੰਨ੍ਹਾਂ ਨੂੰ ਅਸੀਂ ਜ਼ਹਿਰ ਮੁਕਤ ਸਬਜ਼ੀਆਂ ਵੀ ਕਹਿ ਸਕਦੇ ਹਾਂ,ਕਿਉਂਕਿ ਇਹਨਾਂ ਉੱਪਰ ਕਿਸੇ ਵੀ ਤਰ੍ਹਾਂ ਦੀ ਕੈਮੀਕਲ ਵਾਲੀ ਸਪਰੇ ਨਹੀਂ ਹੁੰਦੀ, ਘਰ 'ਚ ਲਗਾਈਆਂ ਸਬਜ਼ੀਆਂ ਦਾ ਸਵਾਦ ਵੀ ਵੱਖਰਾ ਹੁੰਦਾ ਹੈ। 

 ਜੋ ਫਲ-ਸਬਜ਼ੀਆਂ ਬਜ਼ਾਰੋਂ ਖ਼ਰੀਦ ਕੇ ਲਿਆਏ ਜਾਂਦੇ ਹਨ, ਉਹ ਇੱਕ ਦਿਨ ਬਾਅਦ ਹੀ ਗੱਲ ਸੜ ਜਾਂਦੀਆਂ ਹਨ । ਪਰ ਜੋ ਘਰ 'ਚ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ।

ਉਹਨਾਂ ਨੂੰ ਕਈ ਦਿਨਾਂ ਤੱਕ ਰੱਖ ਸਕਦੇ ਹਾਂ ।ਬਾਕੀ ਔਰਗੈਨਿਕ ਫਲ- ਸਬਜ਼ੀਆਂ ਦਾ ਸਵਾਦ ਵੀ ਵੱਖਰਾ ਹੀ ਹੁੰਦਾ । ਬਿਨਾਂ ਸਪਰੇ ਤੋਂ ਪੱਕੇ ਹੋਣ ਕਰਕੇ ਇਹ ਲਾਭਕਾਰੀ ਵੀ ਹੁੰਦੀਆਂ ਹਨ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ