Sohangarh farmversity: ਵਕਾਲਤ ਤੋਂ ਔਰਗੈਨਿਕ ਕਿਸਾਨ ਬਣੇ Kamaljeet Hayer
ਵਕਾਲਤ ਛੱਡ ਕੇ ਔਰਗੈਨਿਕ ਖੇਤੀ ਵੱਲ ਮੁੜੇ Kamaljeet Hayer ਦੀ ਪ੍ਰੇਰਕ ਕਹਾਣੀ। Sohangarh Farmversity ਅਤੇ ਸਿਹਤਮੰਦ ਜੀਵਨ ਦੀ ਸੋਚ।

Organic farming ਇੱਕ ਐਸੀ ਖੇਤੀ ਪ੍ਰਣਾਲੀ ਹੈ ਜਿਸ ‘ਚ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਦੀ ਵਰਤੋ ਨਹੀਂ ਕੀਤੀ ਜਾਦੀ ਸਗੋਂ ਇਸਦੀ ਥਾਂ ਕੁਦਰਤੀ ਢੰਗ ਨਾਲ ਖੇਤੀ ਕੀਤੀ ਜਾਦੀ ਹੈ, ਤਾਂ ਜੋ ਮਿੱਟੀ, ਪਾਣੀ ਅਤੇ ਵਾਤਾਵਰਨ ਸਾਫ-ਸੁਥਰਾ ਬਣਿਆ ਰਹੇ।
ਸਮੇਂ ਦੇ ਨਾਲ ਲੋਕਾਂ ਦੀ ਸੋਚ ਵਿੱਚ ਵੱਡਾ ਬਦਲਾਅ ਆਇਆਂ ਹੈ ਅਤੇ ਹੁਣ ਵੱਧ ਤੋਂ ਵੱਧ ਲੋਕ Organic farming ਦੇ ਲਾਭਾਂ ਨੂੰ ਸਮਝ ਰਹੇ ਹਨ। ਇਸ ਬਦਲਦੀ ਸੋਚ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਹਨ ਕਮਲਜੀਤ ਹੇਅਰ, ਜੋ ਅੱਜ Sohangarh Farmversity ਦੇ ਸਥਾਪਕ ਵਜੋਂ ਜਾਣੇ ਜਾਂਦੇ ਹਨ।
ਇਹ ਕਮਲਜੀਤ ਹੇਅਰ ਹਨ ਜੋ ਹਮੇਸ਼ਾ ਹੀ ਇਹ ਸੋਚਦੇ ਸਨ ਕਿ ਉਮਰਾ ਕਿਉ ਘੱਟ ਰਹੀਆ ਹਨ ? ਹਰ ਘਰ ‘ਚ ਬਿਮਾਰੀਆਂ ਆਉਣ ਦਾ ਕੀ ਕਾਰਨ ਹੈ ?
ਕਮਲਜੀਤ ਦੱਸਦੇ ਹਨ ਕਿ ਇਹਨਾਂ ਦੇ ਪਰਿਵਾਰ ‘ਚ ਕੋਈ ਵੀ ਪੜ੍ਹਿਆ- ਲਿਖਿਆ ਨਹੀਂ ਸੀ ਪਰ ਇਨ੍ਹਾਂ ਦੇ ਵੱਡੇ ਪੜ੍ਹਾਈ ਦੀ ਅਹਿਮੀਅਤ ਨੂੰ ਜਾਣਦੇ ਸਨ। ਦਾਦਾ ਜੀ ਦੀ ਰੀਝ ਸੀ ਕਿ ਕਮਲਜੀਤ ਨੂੰ ਡਾਕਟਰ ਬਣਾਉਣਾ ਹੈ। ਇਸ ਲਈ ਇਨ੍ਹਾਂ ਨੂੰ ਵਧੀਆਂ ਸਕੂਲ ਵਿੱਚ ਪੜਾਇਆ ਗਿਆ ।
ਕੁਦਰਤ ਨੇ ਇੰਨ੍ਹਾ ਲਈ ਕੁਝ ਹੋਰ ਹੀ ਮਿਥਿਆ ਹੋਇਆ ਸੀ। ਡਾਕਟਰ ਬਣਨ ਦੀ ਥਾਂ ਇਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ ਅਤੇ ਅੰਤ ਇਨ੍ਹਾ ਨੇ ਵਕਾਲਤ ਵਿੱਚ ਪੈਰ ਵਧੀਆ ਜਮਾਏ। ਵਕਾਲਤ ਦਾ ਪੜ੍ਹਾਈ ਕਰਨ ਤੋਂ ਬਾਅਦ ਆਪ ਬਹੁਤ ਕਾਮਯਾਬ ਹੋਏ ਜਦੋਂ 2000 ਵਿੱਚ ਇਨ੍ਹਾਂ ਦੀ ਕਾਨੂੰਨੀ ਪ੍ਰੈਕਟਿਸ ਸੁਰੂ ਹੋ ਗਈ । ਦੋ ਤਿੰਨ ਸਾਲ ਪ੍ਰੈਕਟਿਸ ਵਿੱਚ ਬੀਤਣ ਤੋਂ ਬਾਅਦ 2005 ‘ਚ ਪਹੁੰਚਦੇ ਸਮੇਂ ਇਨ੍ਹਾਂ ਦੀ ਪ੍ਰੈਕਟਿਸ ਲੱਖ-ਡੇਢ ਲੱਖ ਦੀ ਹੋ ਗਈ ਸੀ। ਇਸ ਸਮੇਂ ਦੌਰਾਨ ਸਭ ਕੁਝ ਵਧੀਆ ਚੱਲ ਰਿਹਾ ਸੀ। ਫਿਰ 2015 ਵਿੱਚ ਇੰਨ੍ਹਾ ਦੀ ਜ਼ਿੰਦਗੀ 'ਚ ਅਜਿਹਾ ਮੋੜ ਆਇਆ ਕਿ ਇੱਕ ਵਕੀਲ ਤੋਂ ਕਿਸਾਨ ਦਾ ਸਫ਼ਰ ਸ਼ੁਰੂ ਹੋ ਗਿਆ।
ਵਕਾਲਤ ਛੱਡ ਬਣੇ ਕਿਸਾਨ ........
ਹਰ ਮਹੀਨੇ ਵਕਾਲਤ ਤੋਂ ਲੱਖਾਂ ਕਮਾਉਣ ਵਾਲਾ ਇਨਸਾਨ ਕਿਸਾਨ ਕਿਵੇਂ ਬਣਦਾ ਹੈ। ਇਹ ਜਾਣਨਾ ਬਹੁਤ ਦਿਲਚਸਪ ਹੈ।
10 ਸਾਲ ਦੀ ਉਮਰ ਵਿੱਚ ਇੰਨ੍ਹਾ ਦੇ ਛੋਟੇ ਭਰਾ ਦੀ ਦਿਮਾਗੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਫਿਰ ਬਾਅਦ ‘ਚ 53 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਇੰਨ੍ਹਾ ਦੇ ਪਿਤਾ ਜੀ ਚੱਲ ਵਸੇ।
ਸਮਾਂ ਬੀਤਿਆ ਫਿਰ ਇੰਨ੍ਹਾ ਦੇ ਦਾਦਾ ਜੀ 101 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ। 2012 ‘ਚ ਦਾਦਾ ਜੀ ਦੀ ਮੌਤ ਤੋਂ ਬਾਅਦ ਕਮਲਜੀਤ ਸੋਚ ਰਿਹਾ ਸੀ ਕਿ ਦਾਦਾ ਜੀ ਦੀ ਇੰਨੀ ਲੰਮੀ ਉਮਰ ਕਿਵੇਂ ਮਿਲੀ। ਕਮਲ ਸੋਚਦਾ ਰਿਹਾ ਕਿ ਇੱਕ ਪੀੜ੍ਹੀ ਦੇ ਅੰਦਰ ਇਹੋ ਜਿਹਾ ਕੀ ਬਦਲਿਆ।
ਆਪਣੇ ਅੰਦਰ ਉੱਠਦੇ ਸਵਾਲਾਂ ਦੇ ਜਵਾਬ ਲੱਭਦੇ-ਲੱਭਦੇ ਉਹ ਆਖਿਰ ਇਸ ਨਤੀਜੇ ਉੱਪਰ ਪਹੁੰਚੇ ਕਿ ਸਾਡਾ ਖ਼ਰਾਬ ਖਾਣ-ਪੀਣ ਹੀ ਸਾਡੀ ਸਿਹਤ ਨੂੰ ਵਿਗਾੜਣ ਲਈ ਅਹਿਮ ਹੈ।
ਇਹ ਮੰਨਦੇ ਹਨ ਸਾਡੇ ਪੁਰਖੇ ਸਾਦਾ ਜੀਵਨ ਬਤੀਤ ਕਰਦੇ ਸਨ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਬਹੁਤ ਘੱਟ ਤਣਾਅ ਵਾਲੀ ਬਤੀਤ ਕਰਦੇ ਸਨ। ਸਾਡੇ ਬੁਜ਼ਰਗਾਂ ਕੋਲ ਸਾਡੇ ਨਾਲੋਂ ਵੱਧ ਪੌਸਟਿਕ ਭੋਜਨ ਸਨ।
ਕਮਲਜੀਤ ਆਪਣੇ ਪਰਿਵਾਰ ਲਈ ਬਿਹਤਰ ਸਿਹਤ ਚਾਹੁੰਦਾ ਸੀ ਪਰ ਇਸਨੂੰ ਕਿਵੇਂ ਪ੍ਰਾਪਤ ਕਰਨਾ ਹੈ ਇਸ ਬਾਰੇ ਯਕੀਨੀ ਨਹੀ ਸੀ। ਫਿਰ ਉਸਨੇ online ਖੋਜ ਕਰਨੀ ਸ਼ੁਰੂ ਕੀਤੀ ਅਤੇ ਖੇਤੀ ਵਿਰਾਸਤ ਮਿਸ਼ਨ ਦੀ ਵੈਬਸਾਈਟ ‘ਤੇ ਪਹੁੰਚਿਆ।
ਜਾਇਦਾਦ ਦੇ ਤਿੰਨ ਰੂਪ ਹੁੰਦੇ ਨੇ-----
ਵਕਾਲਤ ਕਰਦੇ ਸਮੇ ਕਮਲਜੀਤ ਦਾ ਜਾਇਦਾਦ ਪ੍ਰਤੀ ਨਜ਼ਰੀਆ ਹੋਰ ਸੀ ਪਰ ਜਦੋਂ ਤੋਂ ਉਹ ਕਿਸਾਨ ਬਣੇ ਹਨ ਤਾਂ ਉਹ ਜਾਇਦਾਦ ਸਿਰਫ Health capital ਨੂੰ ਮੰਨਦੇ ਹਨ। ਜਾਇਦਾਦ ਦੇ ਤਿੰਨ ਰੂਪ ਹੁੰਦੇ ਹਨ ਵਿੱਤੀ ਪੂੰਜੀ,ਸਮਾਜਿਕ ਪੂੰਜੀ ਅਤੇ ਸਿਹਤ ਪੂੰਜੀ ਹਨ। ਖੇਤੀ ਕਰਦੇ ਜਾਇਦਾਦ ਦੇ ਮਾਇਨੇ ਬਦਲੇ ਹਨ। ਵਕਾਲਤ ਕਰਦੇ ਸਮੇ ਇਹ ਵਿੱਤੀ ਪੂੰਜੀ ਨੂੰ ਹੀ ਸਿਰਫ਼ ਆਪਣੀ ਜਾਇਦਾਦ ਮੰਨਦੇ ਸਨ।
ਫਿਰ ਆਪਣੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਤੋ ਬਾਅਦ ਇੰਨ੍ਹਾ ਨੂੰ ਜੋ ਝਟਕੇ ਲੱਗੇ ਉਹਨਾਂ ਨੇ ਇਹ ਸੋਚਣ ਲਈ ਮਜਬੂਰ ਕੀਤਾ ਕਿ ਉਮਰਾਂ ਕਿਉਂ ਘੱਟ ਰਹੀਆਂ ਹਨ। ਇਹ ਕਹਿੰਦੇ ਹਨ ਕਿ ਅਸੀ ਬਿਮਾਰ ਕਿਉਂ ਹੁੰਦੇ ਹਾਂ । ਇੰਨ੍ਹਾਂ ਨੇ ਦੱਸਿਆ ਕਿ ਸ਼ੂਰਆਤੀ ਸਮਝ ਇਹ ਬਣੀ ਕਿ ਅਸੀ ਬਿਮਾਰ ਤਾਂ ਹੁੰਦੇ ਹਨ ਕਿਉਂਕਿ ਅਸੀ ਸਿਹਤ ਉੱਪਰ ਧਿਆਨ ਨਹੀਂ ਦਿੰਦੇ। ਸਾਡਾ ਭੋਜਨ ਜ਼ਹਿਰ- ਮੁਕਤ ਹੋਣਾ ਚਾਹੀਦਾ ਹੈ।
2013 ‘ਚ ਕਮਲਜੀਤ ਹੇਅਰ ਨੇ ਔਰਗੈਨਿਕ ਖੇਤੀ ਕਰਨੀ ਸ਼ੁਰੂ ਕੀਤੀ। ਗੁਰੂ ਡਾ. ਓਮ ਪ੍ਰਕਾਸ਼ ਰੁਪੇਲਾ ਨਾਲ ਇੰਨ੍ਹਾ ਦੀ ਕਿਸੇ ਵਰਕਸ਼ਾਪ ਵਿੱਚ ਮੁਲਾਕਾਤ ਹੁੰਦੀ ਹੈ। ਡਾਂ. ਓਮ ਪ੍ਰਕਾਸ਼ ਨੂੰ ਕਮਲਜੀਤ ਆਪਣਾ ਗੁਰੂ ਧਾਰਦੇ ਹਨ। ਜਿੰਨ੍ਹਾ ਤੋਂ ਆਪਣੀ ਵਧੀਆਂ ਜਿੰਦਗੀ ਜਿਊਣ ਦੇ ਗੁਰ ਮਿਲਦੇ ਹਨ।
ਡਾਂ.ਰੁਪੈਲਾ ਜੀ ਖੇਤੀਬਾੜੀ ਨਾਲ ਸੰਬੰਧਿਤ ਲੰਮੇ ਸਮੇਂ ਦਾ ਤਜ਼ਰਬਾ ਰੱਖਦੇ ਸਨ। ਅੱਜ ਕਮਲਦੀਪ ਇੱਕ ਅਜਿਹਾ ਕਿਸਾਨ ਹੈ ਜੋ ਦੂਜਿਆ ਲਈ ਸਲਾਹਕਾਰ ਬਣ ਗਿਆ ਹੈ। ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ ਬਹੁਤ ਸਬਕ ਸਿੱਖੇ ਅਤੇ ਲੋਕਾਂ ਨੂੰ ਪੌਸਟਿਕ ਭੋਜਨ ਖਾਣ ਲਈ ਪ੍ਰੇਰਿਤ ਕਰ ਰਹੇ ਹਨ। ਬੇਸ਼ੱਕ ਆਪਣੇ ਪਰਿਵਾਰ ਦੇ ਜੀਆਂ ਨੂੰ ਬਚਾ ਨਾ ਸਕਿਆ ਪਰ ਅੱਜ ਉਸਦੇ ਖੇਤਾਂ ਵਿੱਚ ਉਗ ਰਿਹਾ ਪੌਸਟਿਕ ਆਹਾਰ ਬਹੁਤੇ ਘਰਾਂ ਲਈ ਅੰਮ੍ਰਿਤ ਸਮਾਨ ਹੈ।
ਕਮਲਜੀਤ ਮੰਨਦੇ ਹਨ ਕਿ ਖੇਤੀ ਸਿਰਫ਼ ਫ਼ਸਲ ਉਗਾਉਣ ਦਾ ਨਾਮ ਨਹੀਂ, ਬਲਕਿ ਮਿੱਟੀ, ਰੁੱਖਾਂ, ਪੰਛੀਆਂ, ਜਾਨਵਰਾਂ ਅਤੇ ਮਨੁੱਖਾਂ ਦਾ ਸੁਮੇਲ ਹੈ। ਰਸਾਇਣਿਕ ਖੇਤੀ ਨੇ ਇਸ ਪਵਿੱਤਰ ਰਿਸ਼ਤੇ ਨੂੰ ਨੁਕਸਾਨ ਪਹੁੰਚਾਇਆ ਹੈ, ਜਦਕਿ ਔਰਗੈਨਿਕ ਖੇਤੀ ਇਸ ਸੰਤੁਲਨ ਨੂੰ ਮੁੜ ਕਾਇਮ ਕਰਦੀ ਹੈ। ਉਨ੍ਹਾਂ ਦਾ ਸਫ਼ਰ ਇਹ ਸਿਖਾਉਂਦਾ ਹੈ ਕਿ ਸੱਚੀ ਤਰੱਕੀ ਸਿਰਫ਼ ਪੈਸੇ ਵਿੱਚ ਨਹੀਂ, ਸਗੋਂ ਸਿਹਤ ਅਤੇ ਕੁਦਰਤ ਨਾਲ ਜੁੜਨ ਵਿੱਚ ਹੈ।
