ਸਾਰੇ ਲੇਖ
Health 2 Jul 2026 3 min read 270 views

Cancer ਵਰਗੀਆਂ ਬਿਮਾਰੀਆਂ ਖ਼ਤਮ ਕਰਨ ਵਾਲਾ ਰੁੱਖ !

ਉਨਾਬ (Ziziphus jujuba) ਕੀ ਹੈ? ਜਾਣੋ ਉਨਾਬੀ ਰੰਗ ਦੀ ਪਛਾਣ, ਉਨਾਬ ਦੇ ਔਸ਼ਧੀ ਗੁਣ, ਸਿਹਤ ਲਾਭ, ਵਰਤੋਂ ਅਤੇ ਪੰਜਾਬੀ ਸਾਹਿਤ ਵਿੱਚ ਇਸ ਦਾ ਮਹੱਤਵ।

Sirlekh Team

Updated 15 Jul 2026

ਸਾਂਝਾ ਕਰੋ:

fWATG
Cancer ਵਰਗੀਆਂ ਬਿਮਾਰੀਆਂ ਖ਼ਤਮ ਕਰਨ ਵਾਲਾ ਰੁੱਖ !

ਉਨਾਬ

ਸਾਡੀ ਜ਼ਿੰਦਗੀ ਵਿੱਚ ਰੰਗਾਂ ਦਾ ਬਹੁਤ ਮਹੱਤਵ ਹੈ। ਅੰਗਰੇਜ਼ੀ ਭਾਸ਼ਾ ਦੇ ਇਸ ਦੌਰ ਵਿੱਚ ਅਜੇ ਵੀ ਮਾਂ-ਬੋਲੀ ਰਾਹੀਂ ਦਰਸਾਏ ਰੰਗਾਂ ਦੀ ਪਹਿਚਾਣ ‘ਤੇ ਸਾਂਝ ਬੇਹੱਦ ਵਿਲੱਖਣ ਹੈ। ਲਾਲ ਰੰਗ ਜਦ ਕਾਲ਼ੀ ਭਾਹ ਮਾਰਨ ਲਗਦਾ ਹੈ ਤਾਂ ਉਸ ਨੂੰ ਅਸੀਂ 'ਉਨਾਬੀ' ਨਾਮ ਨਾਲ਼ ਬੜੀ ਬਾਖ਼ੂਬੀ ਜਾਣਦੇ ਹਾਂ। ਉਨਾਬ ਸ਼ਬਦ ਨਾਲ਼ ਸਾਂਝ ਦੀ ਗੱਲ ਕਰੀਏ ਤਾਂ ਦਰਅਸਲ 'ਉਨਾਬ' ਇੱਕ ਕਿਸਮ ਦਾ ਬੇਰ ਹੈ ਜੋ ਪੱਕ ਕੇ ਲਾਲ ਹੋਣ ਦੇ ਨਾਲ਼ ਲਾਲ-ਕਾਲ਼ੀ ਭਾਹ ਮਾਰਦਾ ਹੈ, ਜਿਸ ਤੋਂ ਅਸੀਂ ਲੋਕਾਂ ਨੇ ਉਨਾਬੀ ਰੰਗ ਨੂੰ ਪਹਿਚਾਣ ਦਿੱਤੀ।

ਪਹਾੜੀ ਇਲਾਕਿਆਂ ਵਿੱਚ ਪਾਏ ਜਾਣ ਵਾਲ਼ੇ ਇਸ ਰੁੱਖ ਦਾ ਵਿਗਿਆਨਿਕ ਨਾਂ ‘ਜ਼ਿਜ਼ੀਫਸ ਜੁਜੂਬਾ’ ਹੈ। ਭਾਰਤ ਤੋਂ ਇਲਾਵਾ ਉਨਾਬ ਵਿਸ਼ਵ ਦੇ ਹੋਰਨਾਂ ਦੇਸ਼ਾਂ ਜਿਵੇਂ ਕਿ ਇਰਾਨ, ਪਾਕਿਸਤਾਨ, ਅਫ਼ਗ਼ਾਨਿਸਤਾਨ, ਜਾਪਾਨ, ਚੀਨ, ਕੋਰੀਆ ਅਤੇ ਹੋਰ ਯੂਰਪੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ਼ਦਾ ਹੈ ਅਤੇ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਇਸ ਨੂੰ ਰੈੱਡ ਡੇਟ, ਚਾਈਨੀਜ਼ ਡੇਟ, ਜੂਜਬੀ ਅਤੇ ਇੰਡੀਅਨ ਪਲੱਮ ਆਦਿ ਨਾਵਾਂ ਨਾਲ਼ ਜਾਣਿਆ ਜਾਂਦਾ ਹੈ। ਉਨਾਬ ਛੋਟੇ ਕੱਦ ਦਾ ਝਾੜੀਨੁਮਾ ਰੁੱਖ ਹੈ ਜੋ ਕਿ ਜੰਗਲ਼ਾਂ/ਰੋਹੀਆਂ/ਰੱਖਾਂ ਵਿੱਚ ਜ਼ਿਆਦਾਤਰ ਵੇਖਣ ਨੂੰ ਮਿਲ਼ਦਾ ਹੈ। ਤਕਰੀਬਨ 25-30 ਫੁੱਟ ਦੀ ਉਚਾਈ ਤੱਕ ਜਾਣ ਵਾਲ਼ਾ ਇਹ ਰੁੱਖ ਪੱਤਝੜੀ ਹੁੰਦਾ ਹੈ ਜਿਸ ਦੇ ਪੱਤੇ ਆਮ ਬੇਰ ਨਾਲ਼ੋਂ ਜ਼ਿਆਦਾ ਨੋਕਦਾਰ ਅਤੇ ਚਮਕ ਵਾਲ਼ੇ ਹੁੰਦੇ ਹਨ।

ਇਸ ਰੁੱਖ ਦੇ ਫੁੱਲ ਛੋਟੇ-ਛੋਟੇ, ਹਲਕੇ ਪੀਲ਼ੇ-ਹਰੇ ਰੰਗ ਦੇ ਹੁੰਦੇ ਹਨ ਜੋ ਸਮਾਂ ਪਾ ਕੇ ਕੁਝ-ਕੁਝ ਜ਼ੈਤੂਨ ਵਰਗੇ ਫਲ਼ਾਂ ਵਿੱਚ ਤਬਦੀਲ ਹੋ ਜਾਂਦੇ ਹਨ ਜਿਨ੍ਹਾਂ ਦਾ ਸ਼ੂਰੁਆਤੀ ਰੰਗ ਹਰਾ ਅਤੇ ਹੌਲ਼ੀ-ਹੌਲ਼ੀ ਪੱਕ ਕੇ ਲਾਲ-ਕਾਲ਼ਾ ਜਿਹਾ ਹੋ ਜਾਂਦਾ ਹੈ। ਪੱਕਣ ਉਪਰੰਤ ਫਲ਼ਾਂ ਤੇ ਝੁਰੜੀਆਂ ਜਿਹੀਆਂ ਵੀ ਵਿਖਾਈ ਦਿੰਦੀਆਂ ਹਨ, ਜਿਸ ਕਰਕੇ ਇਨ੍ਹਾਂ ਨੂੰ 'ਚਾਈਨੀਜ਼ ਡੇਟ’ ਭਾਵ ਚੀਨੀ ਖਜੂਰ ਵੀ ਕਿਹਾ ਜਾਂਦਾ ਹੈ। ਫਲ਼ ਕੱਚੇ ਅਤੇ ਪੱਕੇੇ ਦੋਨੋਂ ਤਰ੍ਹਾਂ ਖਾਧੇ ਜਾਂਦੇ ਹਨ, ਜਿਨ੍ਹਾਂ ਵਿੱਚ ਹਲਕਾ ਜਿਹਾ ਸੇਬ ਵਰਗਾ ਸਵਾਦ ਹੁੰਦਾ ਹੈ। ਅਫ਼ਗ਼ਾਨਿਸਤਾਨ ਦਾ ਉਨਾਬ ਬਹੁਤ ਬਿਹਤਰੀਨ ਮੰਨਿਆ ਜਾਂਦਾ ਹੈ।

ਆਯੂਰਵੈਦਿਕ, ਯੂਨਾਨੀ, ਚੀਨੀ ਅਤੇ ਜਾਪਾਨੀ ਇਲਾਜ ਪ੍ਰਣਾਲੀਆਂ ਵਿੱਚ ਉਨਾਬ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਹੈ। ਇਸ ਫਲ਼ ਵਿੱਚ ਵਿਟਮਿਨ 'ਏ' ਅਤੇ 'ਸੀ' ਪਾਏ ਜਾਂਦੇ ਹਨ। ਇਸ ਰੁੱਖ ਦੇ ਵੱਖ-ਵੱਖ ਭਾਗ ਫਲ਼, ਸੱਕ ਅਤੇ ਜੜ੍ਹਾਂ ਆਦਿ ਅਨੇਕਾਂ ਤਰ੍ਹਾਂ ਨਾਲ਼ ਮਨੁੱਖੀ ਬੀਮਾਰੀਆਂ ਦੇ ਇਲਾਜ ਲਈ ਨੁਸਖ਼ਿਆਂ ਵਿੱਚ ਵਰਤੇ ਜਾਂਦੇ ਹਨ। ਕਬਜ਼ ਅਤੇ ਚਮੜੀ ਰੋਗਾਂ ਲਈ ਬਿਹਤਰੀਨ ਮੰਨਿਆ ਜਾਣ ਤੋਂ ਇਲਾਵਾ ਇਹ ਦਿਲ ਦੇ ਰੋਗ, ਪਾਚਨ-ਪ੍ਰਣਾਲੀ, ਕੈਂਸਰ, ਦਿਮਾਗ, ਫੋੜੇ, ਬੁਖ਼ਾਰ, ਖਾਂਸੀ, ਬਲਗਮ, ਪੇਸ਼ਾਬ, ਜਿਗਰ, ਖ਼ੂਨ-ਸਾਫ਼, ਪੀਲ਼ੀਆ ਆਦਿ ਅਨੇਕਾਂ ਰੋਗਾਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ।

ਵੈਦਿਕ ਨੁਸਖ਼ਿਆਂ ਤੋਂ ਇਲਾਵਾ ਵੀ ਰੋਜ਼ਾਨਾ ਜ਼ਿੰਦਗੀ ਵਿੱਚ ਉਨਾਬ ਦਾ ਅਨੇਕਾਂ ਪ੍ਰਕਾਰ ਨਾਲ਼ ਪ੍ਰਯੋਗ ਕੀਤਾ ਜਾਂਦਾ ਹੈ। ਚੀਨ ਦੇ ਲੋਕ ਇਸ ਦੀ ਵਰਤੋਂ ਨਾਲ਼ ਕੌਫ਼ੀ ਨੂੰ ਕੈਫ਼ੀਨ ਮੁਕਤ ਕਰ ਕੇ ਪੀਂਦੇ ਹਨ। ਵੱਖ-ਵੱਖ ਦੇਸ਼ਾਂ ਵਿੱਚ ਇਸ ਤੋਂ ਅਚਾਰ, ਜੈਲੀ, ਸੂਪ, ਸ਼ਰਾਬ, ਕੇਕ, ਜੂਸ ਆਦਿ ਪਦਾਰਥ ਤਿਆਰ ਕੀਤੇ ਜਾਂਦੇ ਹਨ। ਭਾਰਤ ਦੇ ਕਈ ਸੂਬਿਆਂ ਵਿੱਚ ਇਸ ਤੋਂ ਅਨੇਕਾਂ ਪ੍ਰਕਾਰ ਦੇ ਸਨੈਕਸ ਤਿਆਰ ਕੀਤੇ ਜਾਂਦੇ ਹਨ। ਖ਼ੁਸ਼ਕ ਇਲਾਕਿਆਂ ਵਿੱਚ ਇਸ ਰੁੱਖ ਤੋਂ ਚਾਰਕੋਲ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਕੁੱਲ ਮਿਲ਼ਾ ਕੇ ਇਹ ਉਨਾਬ ਨਾਮੀ ਰੁੱਖ ਅਨੇਕਾਂ ਪੱਖਾਂ ਤੋਂ ਮਨੁੱਖ ਲਈ ਲਾਭਕਾਰੀ ਹੈ।

ਪੰਜਾਬ ਦੀਆਂ ਸਾਹਿਤਕ ਵੰਨਗੀਆਂ ਵਿੱਚ ਉਨਾਬ ਨੂੰ ਖ਼ੂਬਸੂਰਤ ਹੋਠਾਂ ਨਾਲ਼ ਸੁਮੇਲਿਆ ਨਜ਼ਰ ਆਉਂਦਾ ਹੈ ਜਿਵੇਂ ਕਿ ਬਾਬੂ ਫ਼ੀਰੋਜ਼ਦੀਨ ਸ਼ਰਫ ਦੀ ਕਵਿਤਾ 'ਪੰਜਾਬ ਦਾ ਗੀਤ' ਵਿੱਚ ਹੈ -

ਜੁੜ ਮੁਟਿਆਰਾਂ ਤ੍ਰਿੰਞਣ ਅੰਦਰ, ਚਰਖੇ ਬੈਠ ਘੁਕਾਵਣ !

ਨਾਜ਼ਕ ਬਾਂਹ ਉਲਾਰ ਪਿਆਰੀ, ਤੰਦ ਚਰਖੜੇ ਪਾਵਣ ।

ਸੀਨੇ ਅੱਗਾਂ ਲਾਵਣ ਹੋਠ ਉਨਾਬ ਨੀ ਸਈਓ ।

ਸੋਹਣਿਆਂ ਦੇਸਾਂ ਅੰਦਰ, ਦੇਸ ਪੰਜਾਬ ਨੀ ਸਈਓ !

ਸੱਜਣ ਪਿਆਰਿਓ

"ਰੁੱਖ-ਬੂਟਿਆਂ ਦੀ ਅੱਖਰ-ਮਾਲ਼ਾ"

ਤੁਸੀਂ ਇਸ ਕਿਤਾਬ ਨੂੰ ਈ-ਬੁੱਕ ਵਜੋਂ ਦਿੱਤੇ ਲਿੰਕ ਰਾਹੀਂ ਪੜ੍ਹ ਸਕਦੇ ਹੋ। PDF ਪ੍ਰਾਪਤ ਕਰਨ ਲਈ 98142-39041 ‘ਤੇ ਵਟਸਐਪ ਕਰਕੇ ਮੁਫ਼ਤ ਮੰਗਵਾ ਸਕਦੇ ਹੋ। ਹਾਂ ਸੱਚ! ਇਹ ਕਿਤਾਬ ਆਪਣੇ ਤੇ ਆਪਣੇ ਬੱਚਿਆਂ ਤੱਕ ਹੀ ਸੀਮਤ ਨਾ ਰੱਖਿਓ ਹੋਰਨਾਂ ਸੱਜਣ-ਸਨੇਹੀਆਂ ਨਾਲ ਵੀ ਸਾਂਝੀ ਕਰਨੀ ਨਾ ਭੁੱਲਿਓ।

https://heyzine.com/flip-book/14dbd1c8c2.html

SOCH NGO - ਸੋਚ

@highlight

Dr. Balwinder Singh Lakhewali -Environmentalist

Dr. Biraj Mohan Bhardwaj

ਤੁਹਾਡਾ ਆਪਣਾ,

ਬਲਵਿੰਦਰ ਸਿੰਘ ਲੱਖੇਵਾਲੀ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ