ਸਾਰੇ ਲੇਖ
Health 13 Jun 2025 2 min read 173 views

ਲੜਕੀਆਂ ਮਹਾਂਵਾਰੀ ਦੌਰਾਨ ਇਹਨਾਂ ਗੱਲਾਂ ਦਾ ਧਿਆਨ ਰੱਖਣ !

ਕੀ ਪ੍ਰੈਗਨੈਂਸੀ ਰੋਕਣ ਦਾ ਇਹ ਤਰੀਕਾ ਸਹੀ ਹੈ?

Sirlekh Team

Updated 15 Jul 2026

ਸਾਂਝਾ ਕਰੋ:

fWATG
ਲੜਕੀਆਂ ਮਹਾਂਵਾਰੀ ਦੌਰਾਨ ਇਹਨਾਂ ਗੱਲਾਂ ਦਾ ਧਿਆਨ ਰੱਖਣ !

ਕੁੜੀਆਂ ਲਈ ਮਹਾਂਵਾਰੀ ਇੱਕ ਕੁਦਰਤੀ ਪ੍ਰਕਿਰਿਆ ਹੈ । ਇਸ ਵਿਸ਼ੇ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਵੱਖ-ਵੱਖ ਹੈ।

ਬਹੁਤ ਸਾਰੇ ਲੋਕ ਅਜੇ ਵੀ ਮਹਾਂਵਾਰੀ ਨੂੰ ਸ਼ਰਮ ਅਤੇ ਅਸ਼ੁੱਧਤਾ ਨਾਲ ਜੋੜਦੇ ਹਨ ਪਰ ਹੁਣ ਦੇ ਸਮੇਂ ਵਿੱਚ ਜਾਗਰੂਕਤਾ ਵੱਧ ਰਹੀ ਹੈ। ਵਿਦਿਆਰਥੀਆਂ ਅਤੇ ਨੌਜਵਾਨਾਂ 'ਚ ਮਹਾਂਵਾਰੀ ਨੂੰ ਲੈ ਕੇ ਆਧੁਨਿਕ ਸੋਚ ਆ ਰਹੀ ਹੈ । 

ਇਹ ਡਾਕਟਰ ਨਿਤਾਸ਼ਾ ਗੁਪਤਾ ਜੀ ਹਨ ਜੋ ਗਰਭਵਤੀ ਔਰਤਾਂ ਦੀ ਬਿਮਾਰੀਆਂ ਦੇ ਮਾਹਿਰ ਹਨ ।

ਇਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਲੋਕ ਮਹਾਂਵਾਰੀ ਤੋਂ ਥੋੜਾ ਜਾਣੂ ਹੋ ਰਹੇ ਹਨ ਪਰ ਕੁਝ ਲੋਕ ਅੱਜ ਵੀ ਇਸ ਨੂੰ ਸ਼ਰਮ ਵਾਲੀ ਗੱਲ ਨਾਲ ਜੋੜਦੇ ਹਨ ।

 

ਮਹਿਲਾਵਾਂ 'ਚ ਮਹਾਂਵਾਰੀ ਸੰਬੰਧੀ ਅਣਜਾਨਤਾ ਉਨ੍ਹਾਂ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪਾ ਸਕਦੀ ਹੈ । ਮਾਪਿਆ , ਸਕੂਲਾਂ ਅਤੇ ਪੁਰਸ਼ਾਂ ਨੂੰ ਵੀ ਇਸ ਵਿਸ਼ੇ ਉੱਤੇ ਸਿਖਲਾਈ ਦੇਣੀ ਚਾਹੀਦੀ ਹੈ।

ਜਦੋਂ ਕਿਸੇ ਲੜਕੀ ਨੂੰ ਪਹਿਲੀ ਵਾਰ ਮਹਾਂਵਾਰੀ ਆਉਂਦੀ ਹੈ ਤਾਂ ਇਸ ਬਾਰੇ ਕੁਝ ਜਾਣਕਾਰੀ ਨਾ ਹੋਣ ਕਰਕੇ ਉਹ ਡਰ ਜਾਂਦੀ ਹੈ, ਕਈ ਵਾਰ ਕੁਝ ਲੜਕੀਆਂ ਡਰ ਜਾਣ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ।

     

 ਜਦੋਂ ਕੁੜੀਆਂ 'ਚ ਮਾਸਿਕ ਆਉਣੀ ਸ਼ੁਰੂ ਹੁੰਦੀ ਹੈ ਤਾਂ ਇਸ ਸਮੇਂ ਦੌਰਾਨ ਦੋ-ਤਿੰਨ ਸਾਲ ਤੱਕ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਕਈ ਵਾਰ ਇਸ ਦਾ ਸਮਾਂ ਜ਼ਿਆਦਾ ਜਾਂ ਘੱਟ ਵੀ ਹੋ ਸਕਦਾ ਹੈ ।

ਕਈ ਕੁੜੀਆਂ ਨੂੰ ਸ਼ੁਰੂਆਤ ਵਿੱਚ 15-15 ਦਿਨਾਂ ਤੱਕ ਵੀ ਮਹਾਂਵਾਰੀ ਰਹਿੰਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਹੈ । ਇਸ ਨਾਲ ਖੂਨ ਦੀ ਕਮੀ ਦੇ ਕਾਰਨ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ ।

ਅੱਜ ਦੇ ਸਮੇਂ ਕੁੜੀਆਂ 'ਚ ਮਹਾਂਵਾਰੀ ਛੋਟੀ ਉਮਰ 'ਚ ਹੀ ਆਉਣੀ ਸ਼ੁਰੂ ਹੋ ਗਈ ਹੋ ਜਾਂਦੀ ਹੈ। ਇਸ ਦਾ ਵੱਡਾ ਕਾਰਨ ਲੋਕਾਂ ਦੇ ਬਦਲਦੇ ਤੌਰ ਤਰੀਕੇ ਹਨ ।

ਜਿੱਥੇ ਸਾਨੂੰ ਆਧੁਨਿਕ ਸਮੇਂ 'ਚ ਬਹੁਤ ਸਹੂਲਤਾਂ ਮਿਲੀਆਂ ਹਨ ਉਥੇ ਬਿਮਾਰੀਆਂ 'ਚ ਵੀ ਵਾਧਾ ਹੋਇਆ ਹੈ । 

ਪਹਿਲਾ ਸਿਰਫ਼ ਘਰ ਦਾ ਬਣਿਆ ਖਾਣਾ ਹੀ ਖਾਂਦੇ ਸਨ ‌। ਹੁਣ ਜ਼ਿਆਦਾਤਰ ਲੋਕ ਬਾਹਰ ਦਾ ਖਾਣਾ ਪਸੰਦ ਕਰਦੇ ਹਨ ਜਿਵੇਂ ਕਿ ਬਰਗਰ, ਪੀਜ਼ਾ,ਪਾਸਤਾ, ਮੋਮੋਜ਼ ਆਦਿ ।

ਇਸੇ ਦੀ ਵਰਤੋਂ ਨਾਲ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ । ਫਿਰ ਅਸੀਂ ਹਸਪਤਾਲਾਂ ਦੇ ਚੱਕਰ ਲਗਾਉਂਦੇ ਹਾਂ ਬੇਸ਼ੱਕ ਇਹ ਖਾਣਾ ਜਲਦੀ ਤਿਆਰ ਹੋ ਜਾਂਦਾ ਹੈ ਪਰ ਇਸ 'ਚ ਚਰਬੀ, ਚੀਨੀ, ਲੂਣ, ਤੇਲ ਆਦਿ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ।

ਕਈ ਬੱਚਿਆਂ 'ਚ ਇਸ ਦੇ ਸੇਵਨ ਨਾਲ ਮੋਟਾਪਾ ਵੱਧ ਜਾਂਦਾ ਹੈ । ਫਾਸਟ ਫੂਡ ਸਵਾਦੀ ਤਾਂ ਹੁੰਦਾ ਹੈ ਪਰ ਇਹ ਲੰਮੇ ਸਮੇਂ ਲਈ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ । ਇਸ ਲਈ ਸਭ ਨੂੰ ਪੋਸ਼ਟਿਕ ਆਹਾਰ ਹੀ ਖਾਣਾ ਚਾਹੀਦਾ ਹੈ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ