ਮਾਲਵੇ ਦੀ ਧੀ ਸਰਗੀ ਮਾਨ ਦਾ ਸੰਗੀਤਕ ਸਫ਼ਰ
Sargi maan ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਪ੍ਰਤਿਭਾਸ਼ਾਲੀ ਗਾਇਕਾ ਹੈ, ਜੋ ਆਪਣੀ ਸੁਰੀਲੀ ਆਵਾਜ਼ ਅਤੇ ਮਨਮੋਹਕ ਅੰਦਾਜ਼ ਲਈ ਜਾਣੀ ਜਾਦੀ ਹੈ।

ਪੰਜਾਬੀ ਸੰਗੀਤ ਇੰਡਸਟਰੀ ਵੱਡੇ ਪੱਧਰ 'ਤੇ ਪ੍ਰਫੁੱਲਿਤ ਹੋ ਰਹੀ ਹੈ। ਅੱਜ ਪੰਜਾਬੀ ਗੀਤ ਦੁਨੀਆਂ ਭਰ 'ਚ ਸੁਣੇ ਜਾਂਦੇ ਹਨ।
ਕਈ ਕੰਪਨੀਆਂ ਆਪਣੇ ਗੀਤ ਡਿਜ਼ੀਟਲ ਤਰੀਕ਼ੇ ਨਾਲ ਰਿਲੀਜ਼ ਕਰ ਰਹੀਆਂ ਹਨ। ਕੈਨੇਡਾ , UK , USA 'ਚ ਵੀ ਪੰਜਾਬੀ ਗੀਤ ਹਿੱਟ ਹੋ ਰਹੇ ਹਨ।
ਸੰਗੀਤ ਇੰਡਸਟਰੀ ਇੱਕ ਵੱਡੀ ਮਾਰਕੀਟ ਹੈ। ਜਿੱਥੇ ਟੈਂਲੇਟ ਹੋਵੇ ਤਾਂ ਵੱਡੀ ਕਾਮਯਾਬੀ ਮਿਲ ਸਕਦੀ ਹੈ।
ਸਰਗੀ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਪ੍ਰਤਿਭਾਸ਼ਾਲੀ ਗਾਇਕਾ ਹੈ, ਜੋ ਆਪਣੀ ਸੁਰੀਲੀ ਆਵਾਜ਼ ਅਤੇ ਮਨਮੋਹਕ ਅੰਦਾਜ਼ ਲਈ ਜਾਣੀ ਜਾਦੀ ਹੈ।
ਉਹਨਾਂ ਦਾ ਗਾਇਆ ਗੀਤ " ਜਿਸਮਾਂ ਤੋ ਪਾਰ ਦੀ ਗੱਲ ਐ" , ਬਹੁਤ ਪ੍ਰਸਿੱਧ ਹੋਇਆ ਹੈ। ਜੋ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ। ਸਰਗੀ ਮਾਨ ਮਾਲਵੇ ਦੀ ਧੀ ਹੈ।
ਮਾਲਵੇ ਦੀ ਧੀ ਹੋਣ 'ਤੇ ਸਰਗੀ ਮਾਨ ਮਾਣ ਮਹਿਸੂਸ ਕਰਦੀ ਹੈ, ਕਿਉਂਕਿ ਉਹ ਕਹਿੰਦੇ ਹਨ ਕਿ ਮਾਲਵੇ ਦੇ ਲੋਕ ਪੰਜਾਬੀ ਸੱਭਿਆਚਾਰ ਨਾਲ ਅੱਜ ਵੀ ਜੁੜੇ ਹੋਏ ਹਨ।
ਸਰਗੀ ਮਾਨ ਨੂੰ ਸੰਗੀਤਕ ਪੜ੍ਹਾਈ ਕਰਦੇ ਵੀ ਲੋਕਾਂ ਵੱਲੋਂ ਬਹੁਤ ਕੁਝ ਕਿਹਾ ਗਿਆ ਸੀ ਪਰ ਇਨ੍ਹਾ ਨੂੰ ਆਪਣੇ ਪਰਿਵਾਰ ਵੱਲੋਂ ਬਹੁਤ ਸਹਿਯੋਗ ਮਿਲਦਾ ਰਿਹਾ ਹੈ।
ਜਿੰਨ੍ਹਾਂ ਦੇ ਸਹਿਯੋਗ ਦੀ ਬਦੋਲਤ ਸਰਗੀ ਮਾਨ ਅੱਜ ਸੰਗੀਤਕ ਇੰਡਸਟਰੀ 'ਚ ਇੱਕ ਪ੍ਰਸਿੱਧ ਗਾਇਕਾ ਬਣ ਗਈ ਹੈ। ਇੰਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਮੰਨਦੀ ਹਾ ਕਿ ਮੈਂਨੂੰ ਮੇਰੇ ਦੋਵੇਂ ਪਰਿਵਾਰਾਂ ਦਾ ਸਹਿਯੋਗ ਮਿਲਿਆ ਹੈ।
ਇਹ ਕਹਿਣਾਂ ਗ਼ਲਤ ਨਹੀ ਹੋਵੇਗਾ ਕਿ ਜਿਸ ਕੋਲ ਕਲਾ ਹੈ ਤਾਂ ਉਹਨਾਂ ਕੋਲ ਮੌਕੇ ਵੀ ਬਹੁਤ ਹੁੰਦੇ ਹਨ। ਸਰਗੀ ਨੇ ਪਟਿਆਲਾ ਯੂਨੀਵਰਸਿਟੀ ਤੋਂ ਸੰਗੀਤ ਦੀ ਪੜ੍ਹਾਈ ਕੀਤੀ ਹੈ।
ਇੰਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਸਟੇਜ 'ਤੇ ਜਾਣ ਦਾ ਵਿਸ਼ਵਾਸ਼- ਪੱਧਰ ਇੱਥੋਂ ਹੀ ਵਧਿਆ ਸੀ। ਇਹ ਮੰਨਦੇ ਹਨ ਜੋ ਉਸ ਦੇ ਦੋ ਸਾਲ ਦੇ ਸਮੇਂ ਵਿੱਚ ਮੈਂ ਯੂਨੀਵਰਸਿਟੀ ਤੋਂ ਸਿੱਖਿਆ ਹੈ। ਉਸ ਕਰਕੇ ਹੀ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ।
ਮਸ਼ਹੂਰ ਹੋਣ ਲਈ ਮਿਹਨਤ ਕਰਨੀ ਹੀ ਪੈਦੀ ਹੈ। ਇਸੇ ਤਰ੍ਹਾਂ ਪ੍ਰਸਿੱਧੀ ਦੇ ਪਿੱਛੇ ਦੀ ਮਿਹਨਤ ਅਤੇ ਸੰਘਰਸ਼ ਸਿਰਫ਼ ਇਨਸਾਨ ਆਪ ਹੀ ਸਮਝ ਸਕਦਾ ਹੈ।
ਜਦੋ ਕੋਈ ਸਟੇਜ ਸੰਭਾਲਣੀ ਸਿੱਖ ਲੈਂਦਾ ਹੈ ਤਾਂ ਉਸਨੂੰ ਸਭ ਕੁਝ manage ਕਰਨਾ ਆ ਜਾਂਦਾ ਹੈ। ਉਹ ਸਭ ਆਤਮ- ਵਿਸ਼ਵਾਸ਼ ਵੀ ਵਧਾਉਂਦਾ ਹੈ।
ਮਾਪਿਆਂ ਦੀਆਂ ਧੀਆਂ ਪ੍ਰਤੀ ਚਿੰਤਾ ਜਾਇਜ਼ ਹੈ। ਪਰ ਇੱਕ ਮਾਪੇ ਹੀ ਹਨ ਜੋ ਆਪਣੇ ਬੱਚਿਆ ਨੂੰ ਅੱਗੇ ਵੱਧਣ ਲਈ ਸਹਿਯੋਗ ਦਿੰਦੇ ਹਨ।
ਸਰਗੀ ਮਾਨ ਦੀਆਂ ਲਾਈਵ ਪਰਫਾਰਮੈਂਸ ਵੀ ਦਰਸ਼ਕਾਂ 'ਚ ਕਾਫ਼ੀ ਪ੍ਰਸਿੱਧ ਹਨ। ਇੰਨ੍ਹਾਂ ਨੇ ਵਿਦੇਸ਼ਾ 'ਚ ਵੀ ਦਰਸ਼ਕਾ ਦਾ ਦਿਲ ਜਿੱਤਿਆਂ ਹੈ।
ਉਹਨਾਂ ਇਸ ਪੌਡਕਾਸਟ ਵਿੱਚ ਆਪਣੇ ਸੰਗੀਤਕ ਸਫ਼ਰ ਅਤੇ ਤਜ਼ਰਬਿਆਂ ਬਾਰੇ ਗੱਲਾਂ ਸਾਝੀਆਂ ਕੀਤੀਆਂ ਹਨ।
ਸਰਗੀ ਮਾਨ ਦੀ ਮਿਹਨਤ ਅਤੇ ਪ੍ਰਤਿਭਾ ਨੇ ਉਹਨਾਂ ਨੂੰ ਪੰਜਾਬੀ ਸੰਗੀਤ ਜਗਤ 'ਚ ਇੱਕ ਮੁਕਾਮ ਹਾਸਿਲ ਕਰਵਾਇਆ ਹੈ। ਉਹਨਾਂ ਦੇ ਸੰਗੀਤ ਜਗਤ ਨਾਲ ਜੁੜੀ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਵੀਡੀਓ ਲਿੰਕ ਤੇ ਕਲਿੱਕ ਕਰੋ।
