ਸਾਰੇ ਲੇਖ
Entertainment 25 Jan 2026 3 min read 38 views

ਮੇਰੇ ਗੀਤਾਂ 'ਚ ਤਰਕ ਹੁੰਦਾ ਹੈ - ਰਾਜਵੀਰ ਪੰਨੂ

ਰਾਜਵੀਰ ਪੰਨੂ ਆਪਣੇ ਪੌਡਕਾਸਟ ਵਿੱਚ ਦੱਸਦਾ ਹੈ ਕਿ ਉਹ ਗੀਤਾਂ ਵਿੱਚ ਤਰਕ ਅਤੇ ਸਮਾਜਿਕ ਸੱਚ ਨੂੰ ਕਿਵੇਂ ਪੇਸ਼ ਕਰਦਾ ਹੈ। ਪੰਜਾਬੀ ਗੀਤ, ਸਮਾਜਿਕ ਸੋਚ ਅਤੇ ਵਿਦੇਸ਼ੀ ਪੰਜਾਬੀਆਂ ਦੀ ਪੀੜ ਬਾਰੇ...

Sirlekh Team

Updated 15 Jul 2026

ਸਾਂਝਾ ਕਰੋ:

fWATG
ਮੇਰੇ ਗੀਤਾਂ 'ਚ ਤਰਕ ਹੁੰਦਾ ਹੈ - ਰਾਜਵੀਰ ਪੰਨੂ

ਰਾਜਵੀਰ ਪੰਨੂੰ ਮਾਝੇ ਦੀ ਧਰਤੀ ਦਾ ਜੰਮਪਲ ਹੈ । ਰਾਜਵੀਰ ਨੂੰ ਕਲਮ ਅਤੇ ਅਵਾਜ਼ ਖ਼ੁਦਾ ਦੀ ਬਖਸ਼ਿਸ਼ ਹੈ । ਅਜੋਕੇ ਸਮੇਂ 'ਚ ਬਹੁਤ ਸਾਰੇ ਸੁਪਰਸਟਾਰ ਹਨ ਜਿਨ੍ਹਾਂ ਦੇ ਹਿੱਸੇ ਗੀਤ ਲਿਖਣ ਦੀ ਕਲਾ ਅਤੇ ਗਾਇਕੀ ਦੋਵੇਂ ਆਈਆਂ ਹਨ । ਰਾਜਵੀਰ ਇਸ ਪੌਡਕਾਸਟ 'ਚ ਦੱਸਦਾ ਹੈ ਕਿ ਮੈਂ ਹਮੇਸ਼ਾ ਹੀ ਉਹ ਗੀਤ ਲਿਖਦਾ ਹਾਂ , ਜਿਸ ਗੀਤ 'ਚ ਕੋਈ ਨਾ ਕੋਈ ਤਰਕ ਜ਼ਰੂਰ ਹੁੰਦਾ ਹੈ । ਮੈਂ ਕਲਪਨਾ ਨਾਲੋਂ ਵੱਧ ਤਰਕ ਦੀ ਗੱਲ ਕੀਤੀ ਹੈ ਕਿ ਜਦੋਂ ਅੱਜ ਮੌਕੇ 'ਤੇ ਹੁੰਦਾ ਹੈ । 

 ਰਾਜਵੀਰ ਕਹਿੰਦਾ ਹੈ ਕਿ ਜਦੋਂ ਕੋਈ ਕਲਾਕਾਰ ਮੈਨੂੰ ਗੀਤ ਲਿਖਣ ਲਈ ਕਹਿੰਦਾ ਹੈ ਤਾਂ ਕਈ ਵਾਰ ਮੈਂ ਕੌੜਾ ਸੱਚ ਲਿਖ ਦਿੰਦਾ ਹਾਂ । ਫਿਰ ਗਾਇਕਾਂ ਦਾ ਫੋਨ ਆਉਂਦਾ ਹੈ ਕਿ ਯਾਰ ਆਪਾਂ ਪੈਸੇ ਵੀ ਕਮਾਉਣੇ ਹਨ , ਤੂੰ ਗੱਲ ਜਿਆਦਾ ਹੀ ਕਰਤੀ ਐ । ਰਾਜਵੀਰ ਗੱਲਾਂ-ਗੱਲਾਂ 'ਚ ਜ਼ਿਕਰ ਕਰਦਾ ਹੈ ਕਿ ਮੇਰਾ ਇੱਕ ਦਾਇਰਾ ਹੈ । ਬਾਜ਼ਾਰ ਕਮਰਸ਼ੀਅਲ ਗੀਤਾਂ ਦੀ ਮੰਗ ਕਰਦਾ , ਗੀਤ ਲਿਖਣ ਦੇ ਪੈਸੇ ਮੈਂ ਵੀ ਲੈਂਦਾ ਹਾਂ ਪ੍ਰੰਤੂ ਮੈਂ ਪੰਜਾਬ ਦੇ ਹਿੱਤਾਂ ਵਾਲੇ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਹਾਂ । ਇੱਥੇ ਪੈਸਾ ਮੁੱਖ ਨਹੀਂ ਹੁੰਦਾ । ਉਹ ਲਿਖਦਾ ਹੈ ਕਿ 

            ਕੀ ਕੀ ਕਿੱਸੇ ਲਿਖਾ ਅੱਜ ਦੇ ਹਾਲਾਤਾਂ ਦੇ,

            ਵੱਧ ਗਏ ਆ ਰੌਲੇ ਅੱਜ ਜਾਤਾਂ ਪਾਤਾਂ ਦੇ, 

            ਡਿਗਰੀਆਂ ਵਾਲੇ ਧੱਕੇ ਖਾਈ ਜਾਂਦੇ ਆ,

               ਅਨਪੜ ਦੇਸ਼ ਨੂੰ ਚਲਾਈ ਜਾਂਦੇ ਆ, 

              ਧਰਮਾਂ ਦੇ ਨਾਂ ਉੱਤੇ ਲੜਾਉਂਦੇ ਯੂਥ ਨੂੰ, 

              ਫਿਰ ਹੌਲੀ ਹੌਲੀ ਪਿੱਛੇ ਲਾਉਂਦੇ ਯੂਥ ਨੂੰ, 

              ਹਾਸਾ ਆਵੇ ਰੈਲੀਆਂ ਦੇ ਇਕੱਠ ਵੇਖ ਕੇ, 

                ਜਿੰਨਾ ਪਿੱਛੇ ਅਸੀਂ ਵੰਡ ਲਈਆ ਮੜ੍ਹੀਆਂ,

             ਸ਼ਾਮੀ ਰੋਟੀ ਖਾਣ ਦੇ ਬਹਿ ਕੇ ਇੱਕੋ ਮੇਜ਼ 'ਤੇ ।

 ਰਾਜਨੀਤੀ ਕਰਕੇ ਅਸੀਂ ਆਪਣੇ ਪਰਿਵਾਰਾਂ 'ਚ ਭਾਈਚਾਰਕ ਸਾਂਝਾਂ ਖ਼ਤਮ ਕੀਤੀਆਂ ਹਨ ਜੋ ਕਿ ਬਹੁਤ ਮਾੜੀ ਗੱਲ ਹੈ । ਪੁਰਾਣੇ ਬਜ਼ੁਰਗ ਅੱਜ ਵੀ ਉਨ੍ਹਾਂ ਪੁਰਾਤਨ ਗੱਲਾਂ ਉੱਤੇ ਖੜ੍ਹੇ ਹਨ । 

       ਪਿੰਡਾਂ ਦੀ ਹਿੱਕ 'ਤੇ ਚੰਡੀਗੜ੍ਹ ਵਸਾਇਆ ਗਿਆ ਹੈ । ਪਿੰਡਾਂ 'ਚ ਬਹੁਤ ਵੱਡੇ ਪੱਧਰ 'ਤੇ ਪਰਿਵਰਤਨ ਆਇਆ ਹੈ । ਅਸੀਂ ਕਾਰੋਬਾਰ ਕਰਕੇ ਸ਼ਹਿਰਾਂ ਵਿੱਚ ਬੈਠੇ ਹਾਂ ਪਰ ਪਿੰਡਾਂ ਨਾਲ ਆਪਣਾ ਵੱਖਰਾ ਮੋਹ ਹੈ । ਜਿਹੜੇ ਵੀ ਪਿੰਡ ਤੋਂ ਦੂਰ ਬਾਹਰ ਬੈਠੇ ਹਨ, ਉਹ ਪਿੰਡ ਨੂੰ ਹਮੇਸ਼ਾ ਯਾਦ ਰੱਖਦੇ ਹਨ । ਮੇਰੀ ਜ਼ਿੰਦਗੀ ਦਾ ਇਹ ਪਹਿਲਾ ਗੀਤ ਹੈ ਜੋ ਵਿਦੇਸ਼ 'ਚ ਬੈਠੇ ਪੰਜਾਬੀਆਂ ਲਈ ਲਿਖਿਆ ਹੈ ।

               ਬੈਠੇ ਜੋ ਵਿਦੇਸ਼ਾਂ ਵਿੱਚ ਪੁੱਤ ਮਾਵਾਂ ਦੇ, 

              ਦਿਲਾਂ ਵਿੱਚ ਬਾਲਕੇ ਕਈ ਦੀਵੇ ਚਾਵਾਂ ਦੇ,

                ਦਿਨ ਰੋ-ਰੋ ਕੇ ਲੰਘਦੇ ਆ ਮਾਵਾਂ ਦੇ, 

                   ਰਾਤਾਂ ਆਉਂਦੀਆਂ ਨੇ ਖਾਣ ਨੂੰ,

                ਚੰਦਰੇ ਹਾਲਾਤ ਮਜ਼ਬੂਰ ਕਰ ਦਿੰਦੇ 

             ਲੋਕੋ ਕੀਹਦਾ ਦਿਲ ਕਰਦਾ ਵਿਦੇਸ਼ ਜਾਣ ਨੂੰ ।

ਰਾਜਵੀਰ ਪੰਨੂ ਦਾ ਇਹ ਪੌਡਕਾਸਟ ਪੂਰਾ ਸੁਣਿਓ । ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ । ਪੂਰਾ ਪੌਡਕਾਸਟ ਸੁਣਨ ਲਈ ਹੇਠਾਂ ਲਿੰਕ 'ਤੇ ਕਲਿੱਕ ਕਰੋ।

                              ਸੁੱਖੀ ਮਘਾਣੀਆਂ 

                              ਸਿਰਲੇਖ ਟੀਮ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ