B.Tech ਪਾਸ ਮੁਟਿਆਰ ਦੀ ਬੁਟੀਕ !
ਅੱਜ ਫੈਸ਼ਨ ਦਾ ਯੁੱਗ ਹੈ । ਫੈਸ਼ਨ ਦਾ ਯੁੱਗ ਹਰ ਦੌਰ 'ਚ ਨਵੇਂ ਰੁਝਾਨ, ਨਵੇਂ ਆਈਡੀਏ ਲਿਆਉਂਦਾ ਹੈ ।

ਅੱਜ ਦੀਆਂ ਕੁੜੀਆਂ ਹਰ ਖੇਤਰ 'ਚ ਆਪਣੀ ਕਾਬਲੀਅਤ ਸਾਬਿਤ ਕਰ ਰਹੀਆਂ ਹਨ ਅਤੇ ਕਰੋੜਾਂ ਕਮਾਉਣ ਦੀ ਪੂਰੀ ਸਮਰੱਥਾ ਰੱਖਦੀਆਂ ਹਨ ।
ਕੁੜੀਆਂ ਵਪਾਰ, ਟੈਕਨੋਲੋਜੀ ,ਖੇਤੀਬਾੜੀ, ਮੈਡੀਕਲ, ਖੇਡਾਂ, ਫਿਲਮੀ ਇੰਡਸਟਰੀ ਜਾਂ ਕੋਈ ਹੋਰ ਖੇਤਰ ਹੋਵੇ ਔਰਤਾਂ ਨੇ ਹਮੇਸ਼ਾ ਆਪਣੀ ਸਮਰੱਥਾ ਦਿਖਾਈ ਹੈ ।
ਜਿਵੇਂ ਕੁੜੀਆਂ ਚੰਗਾ ਵਪਾਰ ਕਰ ਰਹੀਆਂ ਉੱਥੇ ਖੇਡਾਂ 'ਚ ਵੀ ਆਪਣਾ ਨਾਂ ਬਣਾ ਰਹੀਆਂ ਹਨ।
ਅੱਜ ਫੈਸ਼ਨ ਦਾ ਯੁੱਗ ਹੈ । ਫੈਸ਼ਨ ਦਾ ਯੁੱਗ ਹਰ ਦੌਰ 'ਚ ਨਵੇਂ ਰੁਝਾਨ, ਨਵੇਂ ਆਈਡੀਏ ਲਿਆਉਂਦਾ ਹੈ ।
ਇਹ ਮਨਪ੍ਰੀਤ ਕੌਰ ਹੈ ਜੋ ਬਰਨਾਲਾ ਸ਼ਹਿਰ 'ਚ ਆਪਣਾ ਬੁਟੀਕ ਦਾ ਕੰਮ ਕਰ ਰਹੇ ਹਨ ।
ਪਹਿਲਾਂ ਇਹ ਸਿਰਫ਼ ਆਨਲਾਈਨ ਕੰਮ ਕਰਦੇ ਸਨ,ਫਿਰ ਪਿਛਲੇ ਕੁਝ ਸਮੇਂ ਤੋਂ ਇਹ ਆਫਲਾਈਨ ਬੁਟੀਕ ਦਾ ਕੰਮ ਚਲਾ ਰਹੇ ਹਨ ।
ਮਨਪ੍ਰੀਤ ਕੌਰ ਨੇ ਬੀ ਟੈਕ ਕੀਤੀ ਹੋਈ ਹੈ । ਇੰਨ੍ਹਾਂ ਨੂੰ ਪਹਿਲਾਂ ਤੋਂ ਹੀ ਕੱਪੜੇ ਦੇ ਕੰਮ ਦੀ ਜਾਣਕਾਰੀ ਸੀ ਕਿਉਂਕਿ ਇਹ ਪਹਿਲਾਂ ਹੀ ਆਨਲਾਈਨ ਕੰਮ ਕਰ ਰਹੇ ਸਨ ।
ਬੇਸ਼ੱਕ ਮਨਪ੍ਰੀਤ ਕੌਰ ਨੇ ਵੀ ਬੀ.ਟੈਕ ਦੀ ਪੜ੍ਹਾਈ ਕੀਤੀ ਪਰ ਇੰਨ੍ਹਾਂ ਦਾ ਸੁਪਨਾ ਆਪਣਾ ਕੋਈ ਬਿਜ਼ਨਸ ਕਰਨ ਦਾ ਸੀ । ਜਿਸ ਨੂੰ ਇੰਨ੍ਹਾਂ ਨੇ ਆਪਣੇ ਬੁਟੀਕ ਵਾਲੇ ਕੰਮ ਤੋਂ ਪੂਰਾ ਕੀਤਾ ।
ਇੰਨ੍ਹਾਂ ਦੇ ਬੁਟੀਕ 'ਚ ਹਰ ਤਰ੍ਹਾਂ ਦਾ ਸੂਟ ਤਿਆਰ ਕੀਤਾ ਜਾਂਦਾ ਹੈ। ਇੰਨ੍ਹਾਂ ਦਾ ਮਸ਼ੀਨ ਵਰਕ ਦੇ ਨਾਲ ਨਾਲ ਹੈਂਡ ਵਰਕ ਦਾ ਵੀ ਬਹੁਤ ਵਧੀਆ ਕੰਮ ਹੈ ।
ਇੰਨ੍ਹਾਂ ਦਾ ਕੰਮ ਤਸੱਲੀਬਖਸ਼ ਹੁੰਦਾ ਹੈ । ਗਾਹਕ ਦੀ ਮੰਗ ਦੇ ਹਿਸਾਬ ਨਾਲ ਹੀ ਇਹ ਸੂਟ ਡਿਜ਼ਾਇਨ ਕਰ ਦਿੰਦੇ ਹਨ ।
ਇੰਨ੍ਹਾਂ ਦੇ ਬੁਟੀਕ 'ਚ ਬਹੁਤ ਕਾਰੀਗਰ ਵੀ ਕੰਮ ਕਰਦੇ ਹਨ । ਇਹ ਆਪਣੇ ਕੰਮ ਪ੍ਰਤੀ ਪੂਰੇ ਸੁਚੇਤ ਹਨ ।ਆਨਲਾਈਨ ਕੰਮ ਕਰਨ ਸਮੇਂ ਇਹਨਾਂ ਨੂੰ ਅਲੱਗ ਸੂਟਾਂ ਦੇ ਆਰਡਰ ਆਉਂਦੇ ਸਨ ।
ਜਿੰਨ੍ਹਾਂ ਨੂੰ ਤਿਆਰ ਕਰਨ ਲਈ ਕਈ ਵਾਰ ਜ਼ਿਆਦਾ ਸਮਾਂ ਲੱਗ ਜਾਂਦਾ ਸੀ । ਜਿਸ ਕਰਕੇ ਕਈ ਵਾਰ ਕਿਸੇ ਗਾਹਕ ਨੂੰ ਸਮੇਂ ਸਿਰ ਸ਼ੂਟ ਨਹੀਂ ਮਿਲਦਾ ਸੀ।
ਇਸ ਕਰਕੇ ਇੰਨ੍ਹਾਂ ਨੇ ਇੱਕ ਸਾਲ ਪਹਿਲਾਂ ਆਪਣੇ ਖ਼ੁਦ ਦੀ ਮਸ਼ੀਨ ਲਗਵਾਈ । ਸ਼ੁਰੂਆਤ 'ਚ ਥੋੜੀ ਮੁਸ਼ਕਿਲ ਆਈ ਪਰ ਬਾਅਦ 'ਚ ਕੰਮ ਵਧੀਆ ਚੱਲਣ ਲੱਗਾ ਅਤੇ ਅੱਜ ਇੰਨ੍ਹਾਂ ਕੋਲ ਕਈ ਮਹੀਨੇ ਪਹਿਲਾਂ ਹੀ ਆਰਡਰ ਬੁੱਕ ਹੁੰਦੇ ਹਨ ।
ਮਨਪ੍ਰੀਤ ਕੌਰ ਹਰ ਕੰਮ ਨੂੰ ਖ਼ੁਦ ਆਪ ਹੀ ਦੇਖਦੇ ਹਨ । ਇਹ ਹੈਂਡਵਰਕ, ਆਰੀ-ਵਰਕ, ਥਰੈੱਡ ਵਰਕ, ਦਬਕਾ ਵਰਕ,ਪੇਂਟ ਵਿਦ ਹੈਂਡ ਵਰਕ ਆਦਿ ਹਰ ਤਰ੍ਹਾਂ ਦਾ ਸ਼ੂਟ ਤਿਆਰ ਕਰਦੇ ਹਨ ।
ਇਹ ਦੱਸਦੇ ਹਨ ਕਿ ਅਸੀਂ ਗਾਹਕ ਦੇ ਬਜਟ ਦੇ ਹਿਸਾਬ ਨਾਲ ਹੀ ਕੰਮ ਕਰਦੇ ਹਾਂ ਕਿਉਂਕਿ ਹਰ ਕੋਈ ਜ਼ਿਆਦਾ ਮਹਿੰਗਾ ਸੂਟ ਤਿਆਰ ਨਹੀਂ ਕਰਵਾ ਸਕਦਾ ।
ਇੰਨ੍ਹਾਂ ਦਾ ਬੁਟੀਕ ਦੇ ਕੰਮ ਪ੍ਰਤੀ ਤਜ਼ਰਬਾ ਕਈ ਸਾਲ ਦਾ ਹੈ । ਜਿਸ ਕਰਕੇ ਇਹ ਆਪਣੇ ਗਾਹਕ ਦੀ ਕੰਮ ਪ੍ਰਤੀ ਪੂਰੀ ਸੰਤੁਸ਼ਟੀ ਕਰਾਉਂਦੇ ਹਨ ।
ਇਹ ਆਪਣੀ ਬੁਟੀਕ ਅਤੇ ਮਸ਼ੀਨ ਦੀ ਟ੍ਰੇਨਿੰਗ ਵੀ ਦਿੰਦੇ ਹਨ ਇਹਨਾਂ ਦਾ ਕਹਿਣਾ ਹੈ ਕਿ ਮਸ਼ੀਨ ਲਗਾਉਣ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ।
