ਸਾਰੇ ਲੇਖ
Business 29 Aug 2025 3 min read 109 views

low budget ਨਾਲ ਕਾਰੋਬਾਰ ਸ਼ੁਰੂ ਕਰਨਾ ਆਸਾਨ ਕਿਵੇਂ !

ਮਨਦੀਪ ਕੌਰ ਟਾਂਗਰਾ ਪੰਜਾਬ ਦੀ ਉਹ ਧੀ ਹੈ ,ਜਿਸਨੇ ਪਿੰਡ ਤੋਂ ਬਿਜਨਿਸ਼ ਸ਼ੁਰੂ ਕਰਕੇ ਅੱਜ ਲੱਖਾਂ ਲੋਕਾਂ ਨੂੰ ਬਿਜਨਿਸ਼ ਕਰਨ ਬਾਰੇ ਦੱਸਦੀ ਹੈ ।

Sirlekh Team

Updated 15 Jul 2026

ਸਾਂਝਾ ਕਰੋ:

fWATG
low budget ਨਾਲ ਕਾਰੋਬਾਰ ਸ਼ੁਰੂ ਕਰਨਾ ਆਸਾਨ ਕਿਵੇਂ !

ਜ਼ਿੰਦਗੀ ਹਰ ਪਲ, ਹਰ ਘੜੀ ਇੱਕ ਨਵੀਂ ਜੰਗ ਹੈ । ਜ਼ਿੰਦਗੀ ਜੇ ਸਾਵੀਂ ,ਸਿੱਧੀ -ਪੱਧਰੀ ਵੀ ਚੱਲਦੀ ਰਹੇ ਤਾਂ ਵੀ ਉਸਨੂੰ ਜਿਉਣ ਦੇ ਵਿੱਚ ਬੰਦਾ ਰੋਮਾਂਚਕ ਮਹਿਸੂਸ ਨਹੀਂ ਕਰਦਾ । ਜਦੋਂ ਜਜ਼ਬੇ ਬੰਦੇ ਅੰਦਰ ਅਥਾਹ ਛਾਲਾਂ ਮਾਰਦੇ ਹਨ ਤਾਂ ਬੰਦਾ ਆਪਣੇ ਅੰਦਰਲੀ ਸਿਰਜਣਾ ਤੋਂ ਉਹ ਕੁਝ ਵੀ ਕਰ ਜਾਂਦਾ ਹੈ ਜੋ ਉਹਨੇ ਸ਼ਾਇਦ ਖੁਦ ਵੀ ਕਦੇ ਸੋਚਿਆ ਨਹੀਂ ਹੁੰਦਾ।

ਮਨਦੀਪ ਕੌਰ ਟਾਂਗਰਾ ਜੀ ਅਜੋਕੇ ਸਮੇਂ ਦੇ ਵਿੱਚ ਇੱਕ ਅਜਿਹਾ ਨਾਮ ਹਨ ਜਿਨ੍ਹਾਂ ਨੇ ਆਪਣੀ ਮਿਹਨਤ, ਹਿੰਮਤ ਅਤੇ ਜਜ਼ਬੇ ਦੇ ਸੁਮੇਲ ਨਾਲ ਆਪਣੀ ਜ਼ਿੰਦਗੀ ਵਿੱਚ ਉਹ ਕਰ ਵਿਖਾਇਆ ਜੋ ਬਹੁਤੇ ਲੋਕਾਂ ਦਾ ਸੁਪਨਾ ਹੁੰਦਾ ਹੈ ।

ਉਨ੍ਹਾਂ ਸਿਰਫ਼ ਆਪਣੀ ਹੀ ਜ਼ਿੰਦਗੀ ਨੂੰ ਕਿਸੇ ਖਾਸ ਮੁਕਾਮ ਤੇ ਨਹੀਂ ਪਹੁੰਚਾਇਆ ਸਗੋਂ ਇਸ ਮੌਕੇ ਹੋਰਨਾਂ ਦੇ ਲਈ ਵੀ ਰਾਹ ਦਸੇਰਾ ਬਣ ਰਹੇ ਹਨ ।

ਨੌਜਵਾਨ ਪੀੜ੍ਹੀ ਦੇ ਵਿੱਚ ਇੱਕ ਅਜਿਹੀ ਆਸ ਦੀ ਕਣੀ ਜਗਾਈ ਹੈ, ਜਿਸ ਦੇ ਸਹਾਰੇ ਆਪਣਾ ਭਵਿੱਖ ਧੁੰਦਲੇ ਰੂਪ ਵਿੱਚ ਦੇਖਣ ਵਾਲੀ ਨੌਜਵਾਨੀ ਕਿਤੇ ਨਾ ਕਿਤੇ ਆਸਵੰਦ ਹੋਣੀ ਸ਼ੁਰੂ ਹੋ ਗਈ ਹੈ ।

ਉਨ੍ਹਾਂ ਨਾਲ ਮੁਲਾਕਾਤ ਕਰਦਿਆਂ ਉਹਨਾਂ ਨਾ ਕੇਵਲ ਆਪਣੇ ਸਫ਼ਰ ਅਤੇ ਸੰਘਰਸ਼ ਦੀ ਕਹਾਣੀ ਹੀ ਦੱਸੀ ਸਗੋਂ ਬਿਜ਼ਨਸ ਜਾਂ ਕਾਰੋਬਾਰ ਕਰਨ ਦੇ ਨੁਕਤਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ। ਉਹਨਾਂ ਦੱਸਿਆ ਕਿ ਪੰਜਾਬ, ਪੰਜਾਬੀ ਨੌਜਵਾਨੀ ਨੂੰ ਸਾਂਭਣ ਦੇ ਸਮਰੱਥ ਹੈ।

ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਸੋਮੇ ਇੰਨੇ ਕੁ ਸਮਰੱਥ ਹਨ ਕਿ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਊਰਜਾ ਅਤੇ ਸ਼ਕਤੀ ਨੂੰ ਕਿਸੇ ਨਿਵੇਕਲੇ ਢੰਗ ਦੇ ਵਿੱਚ ਪੇਸ਼ ਕਰਨ ਅਤੇ ਘੜਨ ਦੇ ਵਿੱਚ ਕਿਸੇ ਗੱਲੋਂ ਪਿੱਛੇ ਨਹੀਂ ਹਨ।

ਸਿਰਫ਼ ਪਹਿਲਾ ਕਦਮ ਚੁੱਕਣ ਦੀ ਜਰੂਰਤ ਹੈ । ਸਿਰਫ਼ ਆਪਣੇ ਆਪ ਤੇ ਭਰੋਸਾ ਰੱਖਣ ਦੀ । ਜਦੋਂ ਤੁਹਾਨੂੰ ਆਪਣੇ ਆਪ ਦੇ ਵਿੱਚ ਭਰੋਸਾ ਹੋ ਜਾਵੇਗਾ ਤਾਂ ਤੁਹਾਡੇ ਲਈ ਸਫ਼ਲਤਾ ਦੇ ਕੋਈ ਇੱਕ ਨਹੀਂ ਅਨੇਕਾਂ ਹੀ ਦੁਆਰ ਖੁੱਲ੍ਹ ਜਾਣਗੇ।

ਉਹਨਾਂ ਸੋਸ਼ਲ ਮੀਡੀਆ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੀ ਸਕਾਰਾਤਮਕ ਭੂਮਿਕਾ ਬਾਰੇ ਵੀ ਗੱਲ ਕਰਦਿਆਂ ਇਸ ਨੂੰ ਇੱਕ ਉਪਯੋਗੀ ਹਥਿਆਰ ਦੱਸਿਆ ਜਿਸ ਨਾਲ ਬਿਜ਼ਨਸ ਜਾਂ ਕਾਰੋਬਾਰ ਨੂੰ ਕਿਵੇਂ ਦੂਰ-ਦੂਰ ਤੱਕ ਫੈਲਾਇਆ ਜਾ ਸਕਦਾ ਹੈ।

ਬਹੁਤ ਹੀ ਸਾਦੇ ਅਤੇ ਸਪੱਸ਼ਟ ਢੰਗ ਨਾਲ ਹੋਈ ਇਹ ਗੱਲਬਾਤ ਦਰਸ਼ਕਾਂ ਲਈ ਖ਼ਾਸ ਕਰਕੇ ਉਹ ਨੌਜਵਾਨ ਮੁੰਡੇ-ਕੁੜੀਆਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਕੰਮ ਕਰਨ ਦੇ ਮੌਕੇ ਨਾ-ਮਾਤਰ ਹਨ ,ਕਮਾਈ ਦੇ ਸੀਮਤ ਸਾਧਨ ਹਨ, ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।

ਦਰਅਸਲ ਜ਼ਿੰਦਗੀ ਜਿਉਣ ਦੇ ਲਈ, ਜਿਉਣ ਦੀ ਇੱਛਾ ਹੋਣੀ ਵਧੇਰੇ ਜਰੂਰੀ ਹੈ । ਇਹੀ ਇਸ ਪੂਰੇ ਪੌਡਕਾਸਟ ਦਾ ਸਾਰ ਅੰਸ਼ ਸੀ। ਅਸੀਂ ਆਮ ਹੀ ਪੜ੍ਹਿਆ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ । ਜ਼ਰੂਰਤ ਪੈਣ ਤੇ ਬੰਜਰ ਜਮੀਨ ਵਿੱਚ ਵੀ ਖੂਹ ਪੁੱਟਿਆ ਜਾ ਸਕਦਾ ਹੈ, ਕਿੱਲ੍ਹੇ ਦੀ ਕੰਧ ਵਰਗੀ ਜ਼ਮੀਨ ਨੂੰ ਵੀ ਪੱਧਰ ਕਰਕੇ ਅੰਨ ਉਗਾਇਆ ਜਾ ਸਕਦਾ ਹੈ।

ਜੇਕਰ ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਆਪ ਨੂੰ ਕਿਸੇ ਗੱਲੋਂ ਪਿੱਛੇ ਜਾਂ ਘੱਟ ਸਮਝ ਰਹੇ ਹਾਂ ਤਾਂ ਗਲਤੀ ਸਾਡੀ ਹੈ ਕਿ ਅਸੀਂ ਅਜੇ ਤੱਕ ਉਹ ਪਹਿਲਾ ਕਦਮ ਪੁੱਟਿਆ ਹੀ ਨਹੀਂ...। ਮਨਦੀਪ ਕੌਰ ਟਾਂਗਰਾ ਨਾਲ ਹੋਈ ਇਸ ਮੁਲਾਕਾਤ ਦੌਰਾਨ ਬਹੁਤ ਸਾਰੀ ਗੱਲਬਾਤ ਹੋਈ। ਸਾਰੀ ਗੱਲਬਾਤ ਸੁਣਨ ਲਈ ਇਸ ਨੀਚੇ ਦਿੱਤੇ ਲਿੰਕ ਉਤੇ ਕਲਿੱਕ ਕਰੋ ।

ਜਸ ਜੀਤ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ