ਸਾਰੇ ਲੇਖ
Business 7 Sep 2025 3 min read 9 views

London ਛੱਡਕੇ ਪੰਜਾਬ 'ਚ ਬਣਾਈਆਂ ਕਰੋੜਾਂ ਦੀਆਂ Buildings

ਆਪਣੀਆਂ ਇਛਾਵਾਂ ਪੂਰੀਆਂ ਕਰਨ ਲਈ ਲੰਬੇ ਸਮੇਂ ਵਾਲੇ ਅਤੇ ਛੋਟੇ-ਛੋਟੇ ਟੀਚੇ ਬਣਾਓ ਜੋ ਅੱਗੇ ਜਾ ਕੇ ਵਧੀਆ ਨਤੀਜੇ ਦੇਣ ।

Sirlekh Team

Updated 15 Jul 2026

ਸਾਂਝਾ ਕਰੋ:

fWATG
London ਛੱਡਕੇ ਪੰਜਾਬ 'ਚ ਬਣਾਈਆਂ ਕਰੋੜਾਂ ਦੀਆਂ Buildings

 ਹਰ ਇਨਸਾਨ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ ਪਰ ਇਹ ਸਿਰਫ ਸੋਚਣ ਨਾਲ ਨਹੀਂ ਸਗੋਂ ਸਖ਼ਤ ਮਿਹਨਤ, ਸਹੀ ਯੋਜਨਾ ਅਤੇ ਹੌਂਸਲੇ ਨਾਲ ਸੰਭਵ ਹੁੰਦਾ ਹੈ ।

ਸੁਪਨੇ ਪੂਰੇ ਕਰਨ ਲਈ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ , ਚਾਹੇ ਉਹ ਕਿਸੇ ਖੇਤਰ ਵਿੱਚ ਨੌਕਰੀ ਹੋਵੇ, ਵਪਾਰ ਹੋਵੇ ਜਾਂ ਵਿਦੇਸ਼ ਜਾਣਾ ਹੋਵੇ ।

ਆਪਣੀਆਂ ਇਛਾਵਾਂ ਪੂਰੀਆਂ ਕਰਨ ਲਈ ਲੰਬੇ ਸਮੇਂ ਵਾਲੇ ਅਤੇ ਛੋਟੇ-ਛੋਟੇ ਟੀਚੇ ਬਣਾਓ ਜੋ ਅੱਗੇ ਜਾ ਕੇ ਵਧੀਆ ਨਤੀਜੇ ਦੇਣ । ਕੁਝ ਹਾਸਲ ਕਰਨ ਲਈ ਸਬਰ ਤੇ ਦ੍ਰਿੜਤਾ ਜਰੂਰੀ ਹੁੰਦੀ ਹੈ । ਕਾਮਯਾਬੀ ਇੱਕ ਦਿਨ ਵਿੱਚ ਨਹੀਂ ਆਉਂਦੀ ।

ਹਰ ਇਨਸਾਨ ਆਪਣੇ ਸੁਪਨੇ ਪੂਰੇ ਕਰਨੇ ਚਾਹੁੰਦਾ ਹੈ । ਇਸੇ ਤਰ੍ਹਾਂ ਹੀ ਆਪਣੀ ਮੁਸ਼ਕਿਲਾਂ ਭਰੀ ਜ਼ਿੰਦਗੀ ਤੋਂ ਅੱਗੇ ਵੱਧ ਕੇ ਬਿਪੁਲ ਰਾਏ ਨੇ ਅੱਜ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।

ਪਹਿਲਾਂ ਇੰਨ੍ਹਾਂ ਦਾ ਵਿਦੇਸ਼ ਜਾਣ ਬਾਰੇ ਕੋਈ ਖਿਆਲ ਨਹੀਂ ਸੀ ਕਿਉਂਕਿ ਇਹ ਦੱਸਦੇ ਹਨ ਕਿ ਮੇਰੇ ਕੋਈ ਵੀ ਰਿਸ਼ਤੇਦਾਰ ਜਾਂ ਪਰਿਵਾਰ ਦਾ ਮੈਂਬਰ ਵਿਦੇਸ਼ ਨਹੀਂ ਗਿਆ ਸੀ ।

ਬਿਪੁਲ ਬਸ ਇੱਥੇ ਰਹਿ ਕੇ ਆਪਣੇ ਘਰ ਦੇ ਹਾਲਾਤ ਠੀਕ ਕਰਨਾ ਚਾਹੁੰਦੇ ਸਨ ।

 ਇਹਨਾਂ ਦਾ ਬਚਪਨ ਬਹੁਤ ਹੀ ਕਠਿਨਾਈਆਂ ਵਿੱਚ ਗੁਜ਼ਰਿਆ ਸੀ । ਕਿਉਂਕਿ ਜਦੋਂ ਇਹ ਛੋਟੇ ਸੀ ਤਾਂ ਉਸ ਸਮੇਂ ਇਹਨਾਂ ਦੇ ਪਿਤਾ ਜੀ ਹੀ ਕਮਾਉਂਦੇ ਸਨ ।

ਜਿਸ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੁੰਦਾ ਸੀ  । ਇਹ ਦੱਸਦੇ ਆ ਕਿ ਅੱਜ ਵੀ ਯਾਦ ਹੈ ਕਿ ਬਾਲੇ ਦੀ ਛੱਤਾਂ ,ਜਿੰਨਾ 'ਚੋਂ ਮੀਂਹ ਪੈਣ ਵੇਲੇ ਪਾਣੀ ਟਪਕਦਾ ਸੀ ।

ਇਹ ਹਮੇਸ਼ਾ ਸੋਚਦਾ ਸੀ ਕਿ ਮੈਂ ਜਲਦੀ ਵੱਡਾ ਹੋਵਾਂ ਅਤੇ ਸਭ ਕੁਝ ਠੀਕ ਕਰ ਦਵਾਂ। ਸਾਡੇ ਦੇਸ਼ 'ਚ ਕੰਮ ਨੂੰ ਛੋਟਾ-ਵੱਡਾ ਸਮਝਿਆ ਜਾਂਦਾ ਹੈ । ਹਰ ਕੰਮ ਮਹੱਤਵਪੂਰਨ ਹੁੰਦਾ ਹੈ ।

ਚਾਹੇ ਉਹ ਕਿਸੇ ਦਫਤਰ ਦੀ ਨੌਕਰੀ ਹੋਵੇ, ਕਿਸਾਨੀ ਹੋਵੇ, ਜੁੱਤੀ ਬਣਾਉਣ ਵਾਲਾ ਹੋਵੇ, ਦਿਹਾੜੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਰੀਅਰ ਡਿਲੀਵਰੀ ਹੋਵੇ। ਅਸਲ ਵਿੱਚ ਕੋਈ ਵੀ ਕੰਮ ਛੋਟਾ ਜਿਹਾ ਵੱਡਾ ਨਹੀਂ ਹੁੰਦਾ ਇਹ ਸਿਰਫ ਸੋਚ 'ਤੇ ਨਿਰਭਰ ਕਰਦਾ ਹੈ ।

ਬਿਪੁਲ ਰਾਏ 2020 ਵਿੱਚ ਲੰਡਨ ਗਏ ਸਨ ਇੰਨ੍ਹਾਂ ਦਾ ਕਹਿਣਾ ਹੈ ਕਿ ਮੈਂ ਜਦੋਂ ਪੰਜਾਬ ਤੋਂ ਲੰਡਨ ਪਹੁੰਚਿਆ ਅਤੇ ਜਹਾਜ਼ ਤੋਂ ਬਾਹਰ ਪੈਰ ਰੱਖਿਆ ਤਾਂ ਮੈਨੂੰ ਉਹ ਸਭ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਲੱਗ ਰਿਹਾ ।

ਇਹ ਆਪਣੇ ਨਾਲ 50 ਪੌਂਡ ਲੰਡਨ ਨਾਲ ਲੈ ਕੇ ਗਏ ‌। ਉਸ ਨਾਲ ਦੋ ਦਿਨ ਤੱਕ ਕੰਮ ਚਲਿਆ । ਫਿਰ ਮੇਰੇ ਸਾਥੀ ਨੇ 50 ਪੌਂਡ ਉਧਾਰ ਦਿੱਤੇ ।

ਤੀਸਰੇ ਦਿਨ ਮੈਨੂੰ ਲੱਗਿਆ ਕਿ ਮੈਂ ਕੀ ਕਰਾਂ । ਇਹ ਸਭ ਕਲਪਨਾ ਦੀ ਦੁਨੀਆ ਨਾਲੋਂ ਸਭ ਉਲਟ ਸੀ ਵਿਦੇਸ਼ ਜਾ ਕੇ ਵੀ ਕੰਮ ਹੀ ਕਰਨਾ ਪੈਂਦਾ ਹੈ ।

ਬਿਪੁਲ ਰਾਏ ਪੰਜਾਬ ਵਿੱਚ ਆਰਕੀਟੈਕਚਰ ਦਾ ਵਧੀਆ ਕੰਮ ਕਰ ਰਿਹਾ ਸੀ । ਸ਼ੁਰੂ ਵਿੱਚ ਇਹਨਾਂ ਨੂੰ ਲੰਡਨ 'ਚ ਲੇਬਰ ਦਾ ਕੰਮ ਕਰਨਾ ਪਿਆ ।

ਇੰਨ੍ਹਾਂ ਦਾ ਕਹਿਣਾ ਹੈ ਕਿ ਉਥੇ ਦੀ ਅਸਲੀਅਤ ਇੱਥੇ ਵਰਗੀ ਹੀ ਹੈ ਬਸ ਸਿਰਫ਼ ਦਿਖਾਵਾ ਹੀ ਹੈ । ਵਿਦੇਸ਼ਾਂ ਵਿੱਚ ਵੀ ਸਾਰੇ ਛੋਟੇ-ਛੋਟੇ ਕੰਮ ਹੀ ਕਰਦੇ ਹਨ ਪਰ ਸਾਡੇ ਪੰਜਾਬ ਵਿੱਚ ਛੋਟੇ ਕੰਮ ਕਰਨ ਤੋਂ ਸ਼ਰਮ ਮੰਨੀ ਜਾਂਦੀ ਹੈ ।

ਲੋਕ ਇਥੇ ਵਧੀਆ ਕੰਮ ਛੱਡ ਕੇ ਵਿਦੇਸ਼ਾਂ ਨੂੰ ਜਾ ਕੇ ਲੇਬਰ ਦਾ ਕੰਮ ਹੀ ਕਰਦੇ ਹਨ ਫ਼ਰਕ ਸਿਰਫ ਇਹ ਹੈ ਕਿ ਉੱਥੇ ਉਹਨਾਂ ਨੂੰ ਕੋਈ ਦੇਖਣਾ ਵਾਲਾ ਨਹੀਂ ਹੁੰਦਾ ।

 ਇਹ ਨੌਜਵਾਨ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ ਗਿਆ ਸੀ । ਇਸ ਦਾ ਹੁਣ ਮੰਨਣਾ ਹੈ ਕਿ ਜੇਕਰ ਮੈਂ ਉਹ ਪੈਸਾ ਇੱਥੇ ਸਟੱਡੀ 'ਤੇ ਲਗਾਉਂਦਾ ਤਾਂ ਵਧੀਆ ਹੋਣਾ ਸੀ ।

ਬਿਪੁਲ ਦਾ ਕਹਿਣਾ ਹੈ ਕਿ ਮੈਂ ਲੰਡਨ ਦੀ ਪੜ੍ਹਾਈ ਨੂੰ  ਜ਼ਿਆਦਾ ਵਧੀਆ ਨਹੀਂ ਮੰਨਦਾ । ਇਹਨਾਂ ਦਾ ਕਹਿਣਾ ਕਿ ਇੰਡੀਆ ਦੀ ਪੜ੍ਹਾਈ ਹੀ ਵਧੀਆ ਹੈ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ