ਸਾਰੇ ਲੇਖ
Business 14 Apr 2025 2 min read 580 views

Dairy farm 'ਚ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ !

ਚਰਨਜੀਤ ਸਿੰਘ ਆਪਣੀ ਮਿਹਨਤ ਸਦਕਾ ਡੇਅਰੀ ਫਾਰਮ ਤੋਂ ਚੰਗੀ ਕਮਾਈ ਕਰ ਰਿਹਾ ਹੈ । ਡੇਅਰੀ ਫਾਰਮ ਤੋਂ ਚੰਗੀ ਕਮਾਈ ਕਰਨ ਦਾ ਗੁਰ ਚਰਨਜੀਤ ਬਾਖ਼ੂਬੀ ਜਾਣਦਾ ਹੈ ।

Published by Sirlekh

About our editorial team

ਸਾਂਝਾ ਕਰੋ:

fWATG
Dairy farm 'ਚ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ !
Dairy farm 'ਚ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ !

ਰਿਪੋਰਟ

ਸੁੱਖੀ ਮਘਾਣੀਆਂ

10 ਮਈ 2025

ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪਿੰਡ ਸੌੰਤਰਾਂ 'ਚ ਰਹਿੰਦੇ ਇਸ ਨੌਜਵਾਨ ਦਾ ਨਾਂ ਚਰਨਜੀਤ ਸਿੰਘ ਹੈ । ਇਹ ਨੌਜਵਾਨ ਅਜੀਤ ਡੇਅਰੀ ਫਾਰਮ ਸੌਤਰਾਂ ਚਲਾ ਰਿਹਾ ਹੈ । ਦੋ ਸਕੇ ਭਰਾਵਾਂ ਦੀ ਜੋੜੀ ਅਤੇ ਮਾਤਾ ਪਿਤਾ ਦੇ ਸਹਿਯੋਗ ਸਦਕਾ ਅੱਜ ਇਹ ਡੇਅਰੀ ਫਾਰਮ ਪੂਰੀ ਤਰ੍ਹਾਂ ਕਾਮਯਾਬ ਹੈ ।

ਚਰਨਜੀਤ ਸਿੰਘ ਦੇ ਪਿਤਾ ਸਰਦਾਰ ਪਰਗਣ ਸਿੰਘ ਬਹੁਤ ਸਮਾਂ ਇੰਗਲੈਂਡ ਦੀ ਧਰਤੀ 'ਤੇ ਰਹੇ । ਚਰਨਜੀਤ ਸਿੰਘ ਦੇ ਪਿਤਾ ਅਤੇ ਦਾਦਾ ਜੀ ਨੇ ਬੇਸ਼ੱਕ ਆਪਣੀ ਜਵਾਨੀ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਲੰਘਾਈ ਪ੍ਰੰਤੂ ਉਹਨਾਂ ਨੂੰ ਆਪਣੇ ਪੰਜਾਬ ਦੀ ਮਿੱਟੀ ਦਾ ਮੋਹ ਖਿੱਚ ਲਿਆਇਆ ।

Dairy farm 'ਚ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ !

ਪਿਤਾ ਪਰਗਣ ਸਿੰਘ ਅਤੇ ਉਨ੍ਹਾਂ ਦੇ ਦਾਦਾ ਜੀ ਨੇ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬ 'ਚ ਰਹਿ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ । ਚਰਨਜੀਤ ਦੇ ਦੂਸਰੇ ਭਰਾ ਨੂੰ ਗਾਵਾਂ ਦਾ ਡੇਅਰੀ ਫਾਰਮ ਕਰਨ ਦਾ ਬੜਾ ਸ਼ੌਂਕ ਸੀ ਫਿਰ ਇਹ ਸ਼ੌਂਕ ਚਰਨਜੀਤ ਸਿੰਘ ਨੂੰ ਪਿਆ ।

ਚਰਨਜੀਤ ਦੱਸਦਾ ਹੈ ਕਿ ਬੇਸ਼ੱਕ ਮੈਂ ਵੀ ਕਦੇ ਆਈਲੈਟਸ ਕੀਤੀ ਸੀ ਪਰ ਮੇਰਾ ਦਿਲ ਹਮੇਸ਼ਾ ਹੀ ਡੇਅਰੀ ਫਾਰਮ ਕਰਨ ਨੂੰ ਕਰਦਾ ਸੀ ।

Dairy farm 'ਚ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ !

ਮੇਰੇ ਪਿਤਾ ਦੱਸਦੇ ਹਨ ਕਿ ਅਸੀਂ ਦੋ ਪੀੜ੍ਹੀਆਂ ਵਿਦੇਸ਼ ਲੰਘਾ ਆਏ ਹਾਂ ਪ੍ਰੰਤੂ ਇੱਥੇ ਰਹਿ ਕੇ ਹੀ ਹੁਣ ਕੰਮ ਕਰਨਾ ਹੈ । ਡੇਅਰੀ ਫਾਰਮ ਦੇ ਕਿੱਤੇ 'ਚ ਮੇਰੇ ਪਿਤਾ ਦਾ ਬਹੁਤ ਸਹਿਯੋਗ ਰਿਹਾ ਹੈ ।

ਚਰਨਜੀਤ ਦੱਸਦਾ ਹੈ ਕਿ ਜਦੋਂ ਮੇਰੇ ਦਾਦਾ ਜੀ ਵਿਦੇਸ਼ ਤੋਂ ਆਏ ਤਾਂ ਪਹਿਲੀ ਵਾਰ ਉਨ੍ਹਾਂ ਨੇ ਗਾਂਵਾਂ ਲਿਆਂਦੀਆਂ । ਉਸ ਸਮੇਂ ਗਾਵਾਂ ਦਾ ਦੁੱਧ 25 ਰੁਪਏ ਕਿਲੋ ਵਿਕਦਾ ਸੀ ਪ੍ਰੰਤੂ ਉਦੋਂ ਖੁਰਾਕ ਦਾ ਫਰਕ਼ ਸੀ । ਅੱਜ ਖੁਰਾਕ ਨਾਲ ਗਾਵਾਂ ਦਾ ਦੁੱਧ ਦੁੱਗਣਾ ਹੋ ਗਿਆ ।

ਅਜੀਤ ਡੇਅਰੀ ਫਾਰਮ ਦੁੱਧ ਵੇਚਣ ਦੇ ਨਾਲ-ਨਾਲ ਵਪਾਰ ਵੀ ਕਰਦਾ ਹੈ। ਅੱਜ ਪਰਮਾਤਮਾ ਦੀ ਮਿਹਰ ਸਦਕਾ ਚਰਨਜੀਤ ਪੰਜਾਬ ਅਤੇ ਹੋਰਨਾਂ ਰਾਜਾਂ 'ਚ ਗਾਵਾਂ ਦਾ ਵਪਾਰ ਕਰਦਾ ਹੈ ।

Dairy farm 'ਚ ਕਰੋੜਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਪੰਜਾਬੀ !

ਅੱਜ ਇਸ ਡੇਅਰੀ ਫਾਰਮ ਦੀਆਂ ਗਾਵਾਂ ਬਹੁਤ ਸਾਰੇ ਮੇਲਿਆਂ ਦੀਆਂ ਚੈਂਪੀਅਨ ਬਣੀਆਂ ਹਨ ।ਚਰਨਜੀਤ ਇਸ ਗੱਲ ਦੀ ਖੁਸ਼ੀ ਜਾਹਿਰ ਕਰਦਾ ਹੈ ਕਿ ਅਸੀਂ ਲੋਕਾਂ ਨੂੰ ਚੰਗੀਆਂ ਗਾਵਾਂ ਦਿੱਤੀਆਂ ਜਿਸ ਨਾਲ ਹੋਰ ਬਹੁਤ ਸਾਰੇ ਡੇਅਰੀ ਫਾਰਮ ਖੁੱਲ੍ਹੇ ਹਨ ।

ਚਰਨਜੀਤ ਆਪਣੇ ਡੇਅਰੀ ਫਾਰਮ ਦੀਆਂ ਗਾਵਾਂ ਨੂੰ ਮੇਲਿਆਂ 'ਚ ਮੁਕਾਬਲੇ ਕਰਾਉਂਦਾ ਹੈ । ਕਈ ਗਾਵਾਂ ਅਜਿਹੀਆਂ ਹਨ ਜੋ ਕਿ 65-75 ਰੁਪਏ ਕਿਲੋ ਤੱਕ ਦੁੱਧ ਵੀ ਦਿੰਦੀਆਂ ਹਨ । ਡੇਅਰੀ ਫਾਰਮ ਦੀ ਕਾਮਯਾਬੀ ਲਈ ਹੇਠਾਂ ਦਿੱਤੇ ਵੀਡੀਓ ਦੇ ਲਿੰਕ ਤੇ ਕਲਿੱਕ ਕਰੋ।

ਹੋਰ ਪੜ੍ਹੋ

ਇਹ ਵੀ ਪੜ੍ਹੋ / Related Blogs

Sirlekh ਤੋਂ ਹੋਰ ਚੁਣੀਆਂ ਹੋਈਆਂ ਕਹਾਣੀਆਂ।

ਸਾਰੇ ਲੇਖ
Sirlekh ਦੇ ਸਾਰੇ ਲੇਖਾਂ ਦੀ ਪੂਰੀ archive ਵੇਖੋ ਸਾਰੇ ਲੇਖ ਵੇਖੋ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ