ਸਾਰੇ ਲੇਖ
Entertainment 14 Aug 2025 2 min read 26 views

Daaro ਦੇ ਡਾਇਲੋਗ ਬੋਲਦੇ ਭਾਵੁਕ ਹੋਏ Amardeep gill !

ਅਮਰਦੀਪ ਸਿੰਘ ਗਿੱਲ ਦਾ ਜਨਮ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਹੋਇਆ । ਇਹ ਪੰਜਾਬੀ ਗੀਤਕਾਰ , ਲੇਖਕ ਅਤੇ ਫਿਲਮ ਨਿਰਦੇਸ਼ਕ ਹਨ ।

Sirlekh Team

Updated 15 Jul 2026

ਸਾਂਝਾ ਕਰੋ:

fWATG
Daaro ਦੇ ਡਾਇਲੋਗ ਬੋਲਦੇ ਭਾਵੁਕ ਹੋਏ Amardeep gill !

ਸਿਨੇਮਾ ਉਹ ਵੱਡਾ ਪਰਦਾ ਹੈ ਜਿਸ ਉੱਪਰ ਨਾ ਕੇਵਲ ਦ੍ਰਿਸ਼ ਸਿਰਜੇ ਜਾਂਦੇ ਹਨ ਨਾ ਇਕੱਲੇ ਸੰਵਾਦ ਹੀ ਬੋਲੇ ਜਾਂਦੇ ਹਨ ਸਗੋਂ ਇੱਕ ਸਮੁੱਚ ਦੇ ਵਿੱਚ ਇੱਕ ਸੁਨੇਹੇ ਨੂੰ ਦਰਸ਼ਕਾਂ ਦੇ ਤੱਕ ਪਹੁੰਚਾਇਆ ਜਾਂਦਾ ਹੈ।

ਪੰਜਾਬੀ ਸਿਨੇਮਾ ਜਗਤ ਦੇ ਵਿੱਚ ਨਵੀਆਂ ਲੀਹਾਂ ਸਿਰਜਣ ਵਾਲੇ ਬਹੁਤ ਸੁਹਿਰਦ ਫ਼ਿਲਮ ਨਿਰਦੇਸ਼ਕ, ਕਵੀ ਅਤੇ ਗੀਤਕਾਰ ਅਮਰਦੀਪ ਸਿੰਘ ਗਿੱਲ ਹੁਰਾਂ ਦੇ ਨਾਲ ਮੁਲਾਕਾਤ ਕਰਦਿਆਂ ਇਹੀ ਭਾਵ ਉਹਨਾਂ ਦੀ ਗੱਲਬਾਤ ਵਿੱਚੋਂ ਪ੍ਰਗਟ ਹੋਏ। 

ਅਮਰਦੀਪ ਸਿੰਘ ਗਿੱਲ ਦਾ ਜਨਮ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਹੋਇਆ । ਇਹ ਪੰਜਾਬੀ ਗੀਤਕਾਰ , ਲੇਖਕ ਅਤੇ ਫਿਲਮ ਨਿਰਦੇਸ਼ਕ ਹਨ । ਇਨ੍ਹਾਂ ਦੇ ਰਚੇ ਅਨੇਕਾਂ ਗੀਤ ਵੱਖ -ਵੱਖ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋਏ ਹਨ ‌।

ਸੱਚਮੁੱਚ ਹੀ ਬਹੁਤ ਵਿਲੱਖਣ ਅਤੇ ਨਿਵੇਕਲਾ ਯਤਨ ਕੀਤਾ ਹੈ ਅਮਰਦੀਪ ਸਿੰਘ ਗਿੱਲ ਨੇ । ਦਾਰੋ ਵੈਬ ਸੀਰੀਜ਼ ਦੇ ਸਾਰੇ ਹੀ ਅਦਾਕਾਰਾਂ ਦਾ ਕੰਮ ਬੇਹੱਦ ਖੂਬਸੂਰਤ ਅਤੇ ਚੁਨੌਤੀ ਭਰਪੂਰ ਹੈ ।

ਇਹਨਾਂ ਚੁਣੌਤੀਆਂ ਨੂੰ ਸਰ ਕਰਨ ਲਈ , ਇਥੋਂ ਤੱਕ ਪਹੁੰਚਣ ਲਈ ਬੇਹੱਦ ਜਜ਼ਬਾ , ਹੌਸਲਾ , ਸੁਹਿਰਦਤਾ , ਸਖਤ ਮਿਹਨਤ, ਲਗਨ ਦੀ ਜਰੂਰਤ ਹੁੰਦੀ ਹੈ । ਅਮਰਦੀਪ ਸਿੰਘ ਗਿੱਲ ਇੱਕ ਅਜਿਹੇ ਇਨਸਾਨ ਹਨ ਜਿੰਨਾ ਵਿੱਚ ਇਹ ਸਭ ਗੁਣ ਪਾਏ ਜਾਂਦੇ ਹਨ ।

ਅਮਰਦੀਪ ਸਿੰਘ ਗਿੱਲ ਹੁਰਾਂ ਨੇ ਨਾ ਕੇਵਲ ਪੰਜਾਬੀ ਸਿਨੇਮਾ ਜਗਤ ਦੇ ਅਜੋਕੇ ਰੁਝਾਨਾਂ ਬਾਰੇ ਗੱਲ ਕੀਤੀ ਬਲਕਿ ਇਸ ਦੀਆਂ ਸੰਭਾਵਨਾਵਾਂ ਉੱਪਰ ਵੀ ਆਪਣੇ ਵਿਚਾਰ ਪੇਸ਼ ਕੀਤੇ।

ਜੋਰਾ 10 ਨੰਬਰੀਆ ਵਰਗੀ ਫ਼ਿਲਮ ਤੋਂ ਬਾਅਦ ਅੱਜ ਕੱਲ੍ਹ ਉਹ ਦਾਰੋ ਵੈੱਬ-ਸੀਰੀਜ਼ ਲੈ ਕੇ ਦਰਸ਼ਕਾਂ ਦੇ ਸਨਮੁਖ ਪੇਸ਼ ਹੋ ਰਹੇ ਹਨ।

ਆਪਣੀ ਇਸ ਨਵੀਂ ਵੈੱਬ- ਸੀਰੀਜ਼ ਬਾਰੇ ਗੱਲ ਕਰਦਿਆਂ ਇਸਦੇ ਵਿਸ਼ਾ ਵਸਤੂ ਤੇ ਹੋਰ ਸਮਾਜਿਕ ਸਰੋਕਾਰਾਂ ਦੇ ਨਾਲ ਜੁੜਦਿਆਂ ਉਹਨਾਂ ਕਿਹਾ ਕਿ ਇਹ ਵੈੱਬ -ਸੀਰੀਜ਼ ਸਮਾਜ ਨੂੰ ਅਤੇ ਪੰਜਾਬੀ ਸਿਨਮਾ ਜਗਤ ਨੂੰ ਸੋਚਣ ਉੱਤੇ ਮਜਬੂਰ ਜ਼ਰੂਰ ਕਰ ਦੇਵੇਗੀ। 

ਅਜੋਕੀ ਮੰਡੀ ਦੀ ਮੰਗ ਅਤੇ ਸਮਾਜਿਕ ਸਰੋਕਾਰਾਂ ਦਾ ਦਵੰਦ ਕਿਵੇਂ ਮਨੁੱਖ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦਾ ਹੈ ਇਸ ਬਾਰੇ ਵੀ ਸ੍ਰੀ ਅਮਰਦੀਪ ਗਿੱਲ ਜੀ ਨੇ ਨਿੱਠ ਕੇ ਗੱਲਬਾਤ ਕੀਤੀ।

ਉਹਨਾਂ ਨੇ ਦੱਸਿਆ ਕਿ ਫਿਲਮ ਜਾਂ ਕੋਈ ਵੀ ਵੈੱਬ ਸੀਰੀਜ਼ ਜੋ ਪਰਦੇ ਦੇ ਉੱਪਰ ਉੱਤਰਦੀ ਹੈ ਉਹ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੀ ਬਲਕਿ ਬਹੁਤ ਵੱਡੀ ਜਿੰਮੇਵਾਰੀ ਵੀ ਹੁੰਦੀ ਹੈ ਕਿ ਕਿਵੇਂ ਕਿਸੇ ਪਾਤਰ ਜਾਂ ਸੰਵਾਦ ਨੂੰ ਦਰਸ਼ਕਾਂ ਦੇ ਚਿਤ- ਚੇਤੇ ਵਿੱਚ ਵਸਾ ਕੇ ਉਸ ਨੂੰ ਅੰਦਰੋਂ ਝੰਜੋੜਨਾ ਹੈ ਤੇ ਕਿਸੇ ਚੰਗੀ ਦਿਸ਼ਾ ਵੱਲ ਤੋਰਨਾ ਹੈ।

ਵੈੱਬ ਸੀਰੀਜ਼ ਦੀ ਮਹੱਤਤਾ, ਲੋੜ ਅਤੇ ਅਜੋਕੇ ਸੰਦਰਭ ਵਿੱਚ ਇਸ ਦੀ ਕੀ ਸਥਿਤੀ ਹੈ ਇਹ ਗੱਲਬਾਤ ਵੀ ਇਸ ਪੌਡਕਾਸਟ ਦੇ ਵਿੱਚ ਦਰਸ਼ਕਾਂ ਨੂੰ ਸੁਣਨ ਨੂੰ ਮਿਲੇਗੀ।

ਆਪਣੀਆਂ ਆਉਣ ਵਾਲੀਆਂ ਹੋਰ ਵੈੱਬ-ਸੀਰੀਜ਼ ਸੁੱਖਾ ਰੇਡਰ ਅਤੇ ਰਾਜਧਾਨੀ ਬਾਰੇ ਵੀ ਉਹਨਾਂ ਗੱਲਬਾਤ ਕੀਤੀ । ਕੁੱਲ ਮਿਲਾ ਕੇ ਇਹ ਪੌਡਕਾਸਟ ਸਿਨੇਮਾ ਜਗਤ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਸੁਣਨ ਯੋਗ ਹੋਵੇਗਾ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ