ਡੇਅਰੀ ਫਾਰਮਿੰਗ 'ਚ ਕਾਮਯਾਬ ਅਤੇ ਫੇਲ੍ਹ ਕਿਵੇਂ ਹੁੰਦੇ ਨੇ ?
ਇਹ ਡਾਕਟਰ ਸੁਖਬੀਰ ਸਿੰਘ ਹਨ । ਇਨ੍ਹਾਂ ਨੇ ਆਪਣਾ ਡੇਅਰੀ ਫਾਰਮਿੰਗ ਦਾ ਸ਼ੌਂਕ ਪੂਰਾ ਕਰਨ ਦੀ ਸ਼ੁਰੂਆਤ 2000 ਸੰਨ ਵਿੱਚ ਕੀਤੀ ਸੀ ।

ਡੇਅਰੀ ਫਾਰਮਿੰਗ ਇੱਕ ਸ਼ਾਨਦਾਰ ਅਤੇ ਲਾਭਕਾਰੀ ਸ਼ੌਕ ਵੀ ਹੈ ਅਤੇ ਵਪਾਰ ਵੀ। ਇਹ ਨਾ ਸਿਰਫ਼ ਆਮਦਨੀ ਦਾ ਵਧੀਆ ਸਰੋਤ ਹੋ ਸਕਦੀ ਹੈ, ਸਗੋਂ ਸ਼ੁੱਧ ਦੁੱਧ ਅਤੇ ਦੁੱਧ ਉਤਪਾਦਨ ਕਰਕੇ ਲੋਕਾਂ ਦੀ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ। ਸ਼ੌਂਕ ਜ਼ਿੰਦਗੀ ਦਾ ਸੁੰਦਰ ਹਿੱਸਾ ਹੁੰਦੇ ਹਨ ਜੋ ਸਾਨੂੰ ਖੁਸ਼ੀ ਅਤੇ ਸੰਤੋਖ ਦਿੰਦੇ ਹਨ ।
ਇਹ ਡਾਕਟਰ ਸੁਖਬੀਰ ਸਿੰਘ ਹਨ । ਇਨ੍ਹਾਂ ਨੇ ਆਪਣਾ ਡੇਅਰੀ ਫਾਰਮਿੰਗ ਦਾ ਸ਼ੌਂਕ ਪੂਰਾ ਕਰਨ ਦੀ ਸ਼ੁਰੂਆਤ 2000 ਸੰਨ ਵਿੱਚ ਕੀਤੀ ਸੀ ।
ਇਹਨਾਂ ਨੇ ਡੇਅਰੀ ਫਾਰਮ ਦੀ ਸ਼ੁਰੂਆਤ 2000 ਸੰਨ ਵਿਚ ਇਕ ਮੱਝ ਤੋਂ ਕੀਤੀ ਸੀ ਜਿਨ੍ਹਾਂ ਦੀ ਗਿਣਤੀ ਅੱਜ ਪਰਮਾਤਮਾ ਦੀ ਮਿਹਰ ਸਦਕਾ 60 ਮੱਝਾਂ ਦੇ ਕਰੀਬ ਹੈ ।
ਡਾਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੈਂ ਪੜ੍ਹਾਈ ਤੋਂ ਬਾਅਦ ਇਹ ਕੰਮ ਸ਼ੁਰੂ ਕਰ ਲਿਆ ਸੀ ।
ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਕਈ ਵਾਰ ਮੱਝਾਂ ਵੇਚੀਆਂ ਵੀ ਅਤੇ ਦੁਬਾਰਾ ਖਰੀਦੀਆਂ ਵੀ ਹਨ । ਇਹ ਦੱਸਦੇ ਹਨ ਕਿ ਮੇਰੇ ਸਾਰੇ ਪਰਿਵਾਰ ਦਾ ਡੇਅਰੀ ਫਾਰਮਿੰਗ ਵਿੱਚ ਪੂਰਾ ਸਹਿਯੋਗ ਹੈ ।
ਡੇਅਰੀ ਫਾਰਮ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕਰੋ, ਜਿਵੇਂ ਸਿਆਣੇ ਕਹਿੰਦੇ ਹਨ ਕਿ ਸ਼ੁਰੂਆਤ ਛੋਟੀ ਤੇ ਸੋਚ ਵੱਡੀ ਰਖੋ ।
ਸ਼ੁਰੂਆਤ 'ਚ 2-4 ਪਸ਼ੂ ਲੈ ਕੇ ਹੀ ਛੋਟੇ ਪੱਧਰ ਤੋਂ ਸ਼ੁਰੂ ਕਰੋ। ਪਸ਼ੂਆਂ ਦੀ ਚੰਗੀ ਨਸਲ, ਪੌਸ਼ਟਿਕ ਖੁਰਾਕ, ਸਿਹਤ ਸੰਭਾਲ, ਅਤੇ ਵਧੀਆ ਮਾਰਕੀਟਿੰਗ ਨਾਲ ਤੁਸੀਂ ਇਸ ਕਾਰੋਬਾਰ ਨੂੰ ਲਾਭਕਾਰੀ ਬਣਾ ਸਕਦੇ ਹੋ।
ਇਸ ਨਾਲ ਤੁਹਾਨੂੰ ਤਜ਼ਰਬਾ ਵੀ ਆਉਂਦਾ ਜਾਵੇਗਾ ਤੇ ਤੁਹਾਡਾ ਫਾਰਮ ਵੀ ਬਹੁਤ ਜਲਦ ਪ੍ਰਗਤੀ ਕਰੇਗਾ ।
ਇਹ ਤੁਹਾਡੀ ਲੋੜ , ਬਜਟ ਅਤੇ ਬਾਜ਼ਾਰ ਦੀ ਮੰਗ ਦੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਫਾਰਮਿੰਗ ਕਰ ਸਕਦੇ ਹੋ ।
ਮੇਰੇ ਤਜ਼ਰਬੇ ਮੁਤਾਬਿਕ ਜੇ ਨਵਾਂ ਕੰਮ ਕਰਨਾ ਹੈਂ ਤਾਂ ਮੱਝਾਂ ਤੋਂ ਸ਼ੁਰੂ ਕਰੋ । ਮੱਝਾਂ ਦੇ ਦੁੱਧ ਦੀ ਮੰਗ ਵੀ ਜ਼ਿਆਦਾ ਹੈ ਅਤੇ ਮੱਝਾਂ ਆਪਣੇ ਪਰਿਵਾਰਾਂ ਦਾ ਪਹਿਲਾ ਤੋਂ ਹੀ ਹਿੱਸਾ ਰਹਿਆਂ ਹਨ । ਆਪਣੇ ਪਿੰਡਾਂ ਵਿੱਚ ਮੱਝਾਂ ਵਾਰੇ ਆਮ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ ।
ਡੇਅਰੀ ਫਾਰਮ ਫੇਲ੍ਹ ਹੋਣ ਦਾ ਸਭ ਤੋਂ ਵੱਡਾ ਮੁੱਖ ਕਾਰਨ ਹੈ ਕਿ ਲੇਬਰ 'ਤੇ ਸਭ ਕੰਮ ਛੱਡ ਦੇਣਾ , ਆਪ ਕੰਮ ਨਾ ਕਰਨਾ । ਮੇਰੇ ਤਜ਼ਰਬੇ ਮੁਤਾਬਿਕ ਜੇ ਤੁਸੀਂ ਜਾਂ ਤੁਹਾਡਾ ਪਰਿਵਾਰ ਆਪ ਕੰਮ ਨਹੀਂ ਕਰ ਸਕਦੇ ਤਾਂ ਡੇਅਰੀ ਫਾਰਮ ਦੇ ਕੰਮ ਨੂੰ ਨਾ ਅਪਣਾਉ ।
ਫਿਰ ਇਹ ਤੁਹਾਡੇ ਲਈ ਘਾਟੇ ਦਾ ਸੌਦਾ ਹੋ ਸਕਦਾ ਹੈ । ਜੇਕਰ ਸਹੀ ਤਰੀਕੇ ਨਾਲ ਮੈਨੇਜਮੈਂਟ, ਮਾਰਕੀਟਿੰਗ, ਤੇ ਤਕਨੀਕ ਦੀ ਵਰਤੋਂ ਕੀਤੀ ਜਾਵੇ, ਤਾਂ ਡੇਅਰੀ ਫਾਰਮ ਫੇਲ੍ਹ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਡੇਅਰੀ ਨੂੰ ਸਫ਼ਲ ਬਣਾਉਣ ਲਈ ਸਾਨੂੰ ਆਪ ਕੰਮ ਕਰਨਾ ਪੈਂਦਾ ਹੈ । ਕਈ ਲੋਕ ਸਿਰਫ ਸਸਤੇ ਪਸ਼ੂ ਖ਼ਰੀਦ ਲੈਂਦੇ ਹਨ ਜੋ ਚੰਗੀ ਨਸਲ ਦੇ ਨਹੀਂ ਹੁੰਦੇ ।
ਪਸ਼ੂਆਂ ਦੀ ਚੋਣ ਵਧੀਆ ਹੋਣੀ ਚਾਹੀਦੀ ਹੈ । ਕਿਤੇ ਵੀ ਕੋਈ ਵੀ ਪਾਰਟੀ ਪ੍ਰੋਗਰਾਮ ਹੋਵੇ ਤਾਂ ਟਾਈਮ ਨਾਲ ਫਾਰਮ 'ਚ ਆਉਣਾ ਹੀ ਪੈਣਾ ਫਿਰ ਆਪਾਂ ਕਾਮਯਾਬ ਫਾਰਮ ਬਣਾ ਸਕਦੇ ਹਾਂ ।
ਅਚਾਰ ਕੋਈ ਮਾੜੀ ਚੀਜ਼ ਨਹੀਂ ਹੈ । ਅਪਣੇ ਪਾਉਣ ਦੇ ਤਰੀਕੇ ਮਾੜੇ ਹੁੰਦੇ । ਸਾਨੂੰ ਆਚਾਰ ਪਾਉਂਦੇ ਨੂੰ 10 ਸਾਲ ਹੋ ਗਏ ਹਨ। ਅਚਾਰ ਇੱਕ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਹੈ ।
ਜਦੋਂ ਆਪਣੇ ਕੋਲ ਹਰੇ ਚਾਰੇ ਦੀ ਘਾਟ ਹੁੰਦੀ ਹੈ ਉਹਨਾਂ ਦਿਨਾਂ 'ਚ ਆਚਾਰ ਵਰਤਿਆ ਜਾਂਦਾ ਹੈ । ਮੱਝਾਂ ਨੂੰ ਆਚਾਰ ਥੋੜੀ ਮਾਤਰਾ 'ਚ ਹੀ ਪਾਉਣਾ ਚਾਹੀਦਾ ਹੈ ।
ਕਹਿੰਦੇ ਹਨ ਕਿ ਆਪਣੇ ਨਾਲ ਲੱਗਦੇ ਹਰਿਆਣੇ ਵਿਚ ਪਸ਼ੂ ਪਾਲਣ ਪ੍ਰਤੀ ਬਹੁਤ ਵੱਡਾ ਯੋਗਦਾਨ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਪਸ਼ੂ ਪਾਲਣ ਦੇ ਕਿੱਤੇ ਵੱਲ ਧਿਆਨ ਦੇਵੇ ਤਾਂ ਜੋ ਆਪਣੇ ਲੋਕਾਂ ਦਾ ਰੁਝਾਨ ਵਧ ਸਕੇ ।
ਇਹਨਾਂ ਦਾ ਕਹਿਣਾ ਹੈ ਕਿ ਮੇਰੇ ਤਜ਼ਰਬੇ ਮੁਤਾਬਿਕ ਲੋਨ ਬਿਨਾਂ ਕੰਮ ਕਰੋ ।ਹੋਲੀ ਹੋਲੀ ਕੰਮ ਕਰਨ ਨਾਲ ਆਪਣੇ ਤਜ਼ਰਬੇ 'ਚ ਵਾਧਾ ਹੁੰਦਾ ਹੈ ।
ਸੁਖਬੀਰ ਸਿੰਘ ਮੁਤਾਬਿਕ ਇਨ੍ਹਾਂ ਜੋ ਅੱਜ ਤੱਕ ਦੇਖਿਆ ਕਿ ਲੋਨ ਲੈਕੇ ਸ਼ੂਰੁ ਕੀਤੇ ਕੰਮ, ਬਿਨਾਂਲੋਨ ਵਾਲੇ ਫਾਰਮ ਸਫ਼ਲ ਜਲਦੀ ਹੋਏ ਹਨ । ਬਾਕੀ ਹਰੇਕ ਵਿਅਕਤੀ ਦੀ ਆਪੋ ਆਪਣੀ ਸੋਚ ਹੈ । ਡੇਅਰੀ ਫਾਰਮ ਦੀ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਵੀਡੀਓ ਲਿੰਕ ਨੂੰ ਪੂਰਾ ਦੇਖੋ ।
