ਸਾਰੇ ਲੇਖ
Poltics 15 Apr 2025 2 min read 363 views

ਲੋਕਾਂ ਦਾ ਕਰੋੜਾਂ ਰੁਪਏ ਬਚਾਉਣ ਵਾਲਾ ਭਾਨਾ ਸਿੱਧੂ ! ਨੌਜਵਾਨਾਂ ਨੂੰ ਭਾਨੇ ਸਿੱਧੂ ਦੀ ਅਪੀਲ

ਭਾਨਾ ਸਿੱਧੂ ਪਿਛਲ਼ੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਕੋਲੋਂ ਲੋਕਾਂ ਦੇ ਪੈਸਿਆਂ ਨੂੰ ਕਢਵਾਉਣ 'ਚ ਲੱਗਿਆਂ ਹੋਇਆਂ ਹੈ। ਇਸ ਕੰਮ ਲਈ ਭਾਨੇ ਸਿੱਧੂ ਨੂੰ ਜੇਲ੍ਹ ਵੀ ਜਾਣਾ ਪਿਆ...

Sirlekh Team

Updated 15 Jul 2026

ਸਾਂਝਾ ਕਰੋ:

fWATG
ਲੋਕਾਂ ਦਾ ਕਰੋੜਾਂ ਰੁਪਏ ਬਚਾਉਣ ਵਾਲਾ ਭਾਨਾ ਸਿੱਧੂ !  ਨੌਜਵਾਨਾਂ ਨੂੰ ਭਾਨੇ ਸਿੱਧੂ ਦੀ ਅਪੀਲ

ਰਿਪੋਰਟ

ਸੁੱਖੀ ਮਘਾਣੀਆਂ

10 ਮਈ 2025

ਭਾਨੇ ਸਿੱਧੂ ਦੀ ਸਿਆਸਤ ਪ੍ਰਤੀ ਸੋਚ ਬਹੁਤ ਨਿਰਪੱਖ , ਤਿੱਖੀ ਰਹੀ ਹੈ । ਉਹ ਸਿਆਸਤ ਨੂੰ ਕਿਸੇ ਇੱਕ ਧੜੇ ਜਾਂ ਵਿਚਾਰਧਾਰਾ ਤੱਕ ਸੀਮਿਤ ਨਹੀਂ ਕਰਦੇ , ਸਗੋਂ ਉਹ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਜ਼ਮੀਨੀ ਸੱਚਾਈ ਨੂੰ ਮਹੱਤਵ ਦਿੰਦੇ ਹਨ ।

ਉਨ੍ਹਾਂ ਦੇ ਵਿਚਾਰ ਹਮੇਸ਼ਾ ਇਨਸਾਫ , ਸੱਚ ਅਤੇ ਆਮ ਬੰਦਿਆਂ ਦੀ ਆਵਾਜ਼ ਬਣਨ ਵੱਲ ਧਿਆਨ ਕੇਂਦਰਤ ਰਹੇ ਹਨ । ਉਹ ਕਿਸੇ ਖਾਸ ਪਾਰਟੀ ਦੇ ਪੱਖੀਂ ਨਹੀਂ, ਸਗੋਂ ਉਹ ਲੋਕਾਂ ਦੀ ਭਲਾਈ ਨੂੰ ਹੀ ਅਸਲ ਸਿਆਸਤ ਮੰਨਦੇ ਹਨ ।

ਭਾਨਾ ਸਿੱਧੂ ਪਿਛਲ਼ੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਕੋਲੋਂ ਲੋਕਾਂ ਦੇ ਪੈਸਿਆਂ ਨੂੰ ਕਢਵਾਉਣ 'ਚ ਲੱਗਿਆਂ ਹੋਇਆਂ ਹੈ। ਇਸ ਕੰਮ ਲਈ ਭਾਨੇ ਸਿੱਧੂ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਪਰ ਫਿਰ ਵੀ ਉਹ ਆਪਣੇ ਕੰਮਾਂ ਤੇ ਅੱਜ ਵੀ ਡਟਿਆ ਹੋਇਆਂ ਹੈ ।

ਇੰਨ੍ਹਾਂ ਨੇ ਇੱਕ ਗ਼ਰੀਬ ਕਿਸਾਨ ਦੇ ਪੁੱਤਰ ਦੀ ਜ਼ਿੰਦਗੀ ਬਤੀਤ ਕੀਤੀ ਹੋਣ ਕਰਕੇ ਅੱਜ ਇਹ ਲੋਕਾਂ ਦੇ ਮੁੱਦਿਆਂ ਪ੍ਰਤੀ ਗੱਲ ਕਰਦੇ ਹਨ ।

ਇੰਨ੍ਹਾਂ ਦਾ ਮੰਨਣਾ ਹੈ ਕਿ ਏਜੰਟਾਂ ਵਾਲਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਹੈ । ਨੌਜਵਾਨ ਲਗਾਤਾਰ ਵਿਦੇਸ਼ਾਂ ਨੂੰ ਜਾ ਰਹੇ ਹਨ । ਭਾਨਾ ਸਿੱਧੂ ਦਾ ਕਹਿਣਾ ਹੈ ਕਿ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ ‌।

ਇੰਨ੍ਹਾਂ ਵੱਲੋਂ ਉਠਾਈ ਇਹ ਲਹਿਰ ਨੇ ਬਹੁਤ ਬਦਲਾਅ ਕੀਤੇ ਹਨ। ਭਾਨਾ ਸਿੱਧੂ ਗੱਲਬਾਤ ਕਰਦੇ ਹੋਏ ਦੱਸਦੇ ਹਨ ਕਿ ਮੈਨੂੰ ਯੂਨੀਵਰਸਿਟੀਆਂ ਤੋਂ ਫੋਨ ਆਉਂਦੇ ਹਨ ਕਿ ਤੇਰੇ ਵੱਲੋਂ ਉਠਾਏ ਮੁੱਦੇ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।।

ਇੰਨ੍ਹਾਂ ਉੱਪਰ ਕਈ ਪਰਚੇ ਵੀ ਹੋਏ ਪਰ ਫਿਰ ਵੀ ਭਾਨੇ ਸਿੱਧੂ ਨੇ ਲੋਕ ਹਿੱਤਾਂ ਲਈ ਆਪਣੀ ਲੜਾਈ ਜਾਰੀ ਰੱਖੀ ।

ਅੱਜ ਨੌਜਵਾਨ ਪੀੜ੍ਹੀ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਅਸੀਂ ਪੰਜਾਬ 'ਚ ਰਹਿ ਕੇ ਹੀ ਕੰਮ ਕਰਾਂਗੇ ਬੇਸ਼ੱਕ ਪੰਜਾਬ 'ਚ ਨੌਕਰੀਆਂ ਦੀ ਘਾਟ ਹੋ ਸਕਦੀ ਹੈ ।

ਇਸ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਪਰ ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਪੰਜਾਬ 'ਚ ਕੰਮ ਨਹੀਂ ਹੈ । ਕਈ ਵਾਰ ਪਰਿਵਾਰ ਅਤੇ ਸਮਾਜ ਵੀ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜ਼ਬੂਰ ਕਰਦੇ ਹਨ।

ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਹੈ । ਜ਼ਮੀਨਾਂ ਵੱਡੀ ਗਿਣਤੀ 'ਚ ਵਿਕ ਰਹੀਆਂ ਹਨ ਕਿਉਂਕਿ ਜ਼ਮੀਨਾਂ ਉੱਪਰ ਫੈਕਟਰੀਆਂ , ਸੜਕਾਂ ਬਣ ਰਹੀਆਂ ਹਨ ।

ਜੋ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਨਸ਼ਟ ਕਰ ਰਹੇ ਹਨ। ਭਾਨੇ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ 'ਚ ਕਣਕ ਅਤੇ ਝੋਨੇ ਦੀ ਫਸਲ ਤੋਂ ਬਿਨਾਂ ਹੋਰ ਖੇਤੀ ਵੀ ਹੋਣੀ ਚਾਹੀਦੀ ਹੈ । ਜਿਨ੍ਹਾਂ ਨੂੰ ਵਿਦੇਸ਼ਾਂ 'ਚ ਵੀ ਵੇਚਿਆ ਜਾ ਸਕਦਾ।

ਉਹਨਾਂ ਦੇ ਵਿਚਾਰਾਂ ਨੇ ਸਿਆਸਤ ਦੀ ਦੋਹਰੀ ਨੀਤੀ , ਸਿਸਟਮ ਦੀਆਂ ਖਾਮੀਆਂ ਅਤੇ ਆਮ ਜਨਤਾ ਦੀਆਂ ਦਿਲੀਂ ਤਕਲੀਫ ਨੂੰ ਬਹੁਤ ਹੀ ਸਿੱਧੇ-ਸਾਧੇ ਪਰ ਤਿੱਖੇ ਸ਼ਬਦਾਂ 'ਚ ਬਿਆਨ ਕੀਤਾ ਗਿਆ ਹੈ

। ਉਹ ਸਿਆਸਤ ਨੂੰ ਇੱਕ ਗੁੰਝਲ਼ਦਾਰ ਖੇਤਰ ਮੰਨਦੇ ਹਨ । ਜਿੱਥੇ ਅਕਸਰ ਲੋਕਾਂ ਦੀ ਚਾਹਤ ਦੀ ਬਜਾਏ ਸ਼ਕਤੀ , ਪੈਸੇ ਅਤੇ ਵਿਅਕਤੀਗਤ ਫਾਇਦੇ ਨੂੰ ਤਹਜੀਹ ਦਿੱਤੀ ਜਾਂਦੀ ਹੈ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ