ਕੁਦਰਤੀ ਖੇਤੀ ਕਰਨ ਵਾਲੇ ਪਿਓ-ਪੁੱਤ ਦੀ ਜੋੜੀ
ਔਰਗੈਨਿਕ ਫਾਰਮਿੰਗ ਦੇ ਬਹੁਤ ਲਾਭ ਹਨ ਜੋ ਕਿ ਮਿੱਟੀ,ਮਨੁੱਖੀ ਸਿਹਤ ਪਸ਼ੂ ਪੰਛੀਆਂ ਅਤੇ ਪੂਰੇ ਵਾਤਾਵਰਣ ਲਈ ਫਾਇਦੇਮੰਦ ਹਨ ।

ਔਰਗੈਨਿਕ ਫਾਰਮਿੰਗ ਦੇ ਬਹੁਤ ਲਾਭ ਹਨ ਜੋ ਕਿ ਮਿੱਟੀ,ਮਨੁੱਖੀ ਸਿਹਤ ਪਸ਼ੂ ਪੰਛੀਆਂ ਅਤੇ ਪੂਰੇ ਵਾਤਾਵਰਣ ਲਈ ਫਾਇਦੇਮੰਦ ਹਨ ।ਔਰਗੈਨਿਕ ਫਾਰਮਿੰਗ ਡੇਅਰੀ ਫਾਰਮਿੰਗ ਲਈ ਵੀ ਲਾਭਕਾਰੀ ਸਿੱਧ ਹੁੰਦੀ ਹੈ ।
ਇਸ 'ਚ ਉਗਾਏ ਗਏ ਚਾਰੇ ਦੀ ਗੁਣਵੱਤਾ ਉੱਚੀ ਹੁੰਦੀ ਹੈ ਜਿਸ ਨਾਲ ਡੇਅਰੀ ਉਤਪਾਦਨ ਵੱਧਦਾ ਹੈ ।
ਇਸ ਨਾਲ ਪਾਣੀ ਦੀ ਖ਼ਪਤ ਘੱਟ ਹੁੰਦੀ ਹੈ ।ਕਿਉਂਕਿ ਜੈਵਿਕ ਮਿੱਟੀ 'ਚ ਨਮੀ ਬਣੀ ਰਹਿੰਦੀ ਹੈ ।
ਔਰਗੈਨਿਕ ਖੇਤੀ 'ਚ ਕੋਈ ਰਸਾਇਣਿਕ ਖਾਦ ਅਤੇ ਕੀਟਨਾਸ਼ਕ ਨਹੀਂ ਵਰਤੇ ਜਾਂਦੇ । ਇਸ ਨਾਲ ਭੋਜਨ ਕੁਦਰਤੀ ਅਤੇ ਸੁਰੱਖਿਤ ਹੁੰਦਾ ਹੈ।
ਇਹ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਪਿਤਾ ਜਸਵੀਰ ਸਿੰਘ ਹਨ , ਜੋ ਆਪਣੇ ਖੇਤਾਂ 'ਚ ਕੁਦਰਤੀ ਖੇਤੀ ਕਰ ਰਹੇ ਹਨ ।
ਹਰਪ੍ਰੀਤ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਦੇ ਕਹਿਣ ਤੇ ਔਰਗੈਨਿਕ ਖੇਤੀ ਸ਼ੁਰੂ ਕੀਤੀ ਸੀ।
ਇੰਨ੍ਹਾਂ ਦੱਸਿਆ ਕਿ ਅਸੀਂ ਜਦੋਂ ਇਹ ਸ਼ੁਰੂ ਕੀਤੀ ਤਾਂ ਉਸ ਸਮੇਂ ਕਣਕ ਦਾ ਝਾੜ ਘੱਟ ਆਇਆ ਪਰ ਇਹ ਆਪਣਾ ਇੱਕੋ-ਇੱਕ ਟੀਚਾ ਔਰਗੈਨਿਕ ਖੇਤੀ ਦਾ ਪੂਰਾ ਸਫ਼ਲ ਕਰਨਾ ਚਾਹੁੰਦੇ ਸਨ ।
ਇਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵਾਧੇ-ਘਾਟੇ ਨਹੀਂ ਦੇਖੇ ।
ਕ੍ਰੋਪ-ਸਿਸਟਮ ਨਾਲ ਖੇਤੀ ਕਰਨੀ ਵਧੀਆ ਗੱਲ ਹੈ। ਇਹ ਖੇਤੀ ਕਰਨ ਦਾ ਵਧੀਆ ਢੰਗ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਦਾ ਹੈ ।
ਲੰਮੇ ਸਮੇਂ ਤੱਕ ਵਧੀਆ ਫਸਲਾਂ ਪੈਦਾ ਕਰਨ 'ਚ ਮੱਦਦ ਕਰਦਾ ਹੈ । ਜਸਵੀਰ ਸਿੰਘ ਨੇ ਕਿਸੇ ਵੀਡੀਓ ਜ਼ਰੀਏ ਇਹ ਸਭ ਦੇਖਿਆ ਸੀ ਜਿਸ ਨੂੰ ਦੇਖ ਕੇ ਇੰਨ੍ਹਾਂ ਨੂੰ ਲੱਗਿਆ ਕਿ ਅਸੀਂ ਵੀ ਕ੍ਰੋਪ ਸਿਸਟਮ ਨਾਲ ਕੁਦਰਤੀ ਖੇਤੀ ਕਰਨੀ ਹੈ ।
ਜਸਵੀਰ ਸਿੰਘ ਨੇ ਦੱਸਿਆ ਕਿ ਕਦੇ ਮੇਰਾ ਕੁਝ ਅਲੱਗ ਤਰੀਕ਼ੇ ਨਾਲ ਖੇਤੀ ਕਰਨ ਦਾ ਮਨ ਸੀ ਪਰ ਕਿਸੇ ਕਾਰਨ ਉਦੋਂ ਨਹੀਂ ਹੋ ਪਾਇਆ ।
ਹਰਪ੍ਰੀਤ ਸਿੰਘ ਆਪਣੇ ਪਿਤਾ ਜੀ ਨਾਲ ਸਲਾਹ-ਮਸ਼ਵਰੇ ਨਾਲ ਹੀ ਸਭ ਕੰਮ ਕਰਦੇ ਹਨ,ਇਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਤਾਂ ਅਸੀਂ ਐਵੇਂ ਹੀ ਫ਼ਸਲ ਲਗਾ ਦਿੱਤੀ ਸੀ ਪਰ ਹੁਣ ਪੂਰੀ ਵਿਉਂਤਬੰਦੀ ਨਾਲ ਫ਼ਸਲ ਲਗਾਈ ਜਾਂਦੀ ਹੈ ।
ਲਗਾਈ ਜਾਣ ਵਾਲੀ ਫਸਲ ਦਾ ਸਮਾਂ ਦੇਖ ਕੇ ਹੀ ਨਾਲ ਵਾਲੀ ਫਸਲ ਲਗਾਉਂਦੇ ਹਾਂ ਹਰ ਫਸਲ ਦਾ ਇੱਕ ਸਮਾਂ ਹੁੰਦਾ ਹੈ । ਪਹਿਲੇ ਸਾਲ ਵਿੱਚ ਸਾਨੂੰ ਸਾਡੀ ਗਲਤੀਆਂ ਦਾ ਪਤਾ ਚੱਲ ਗਿਆ ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਤੋਂ ਯੂਨੀਵਰਸਿਟੀ ਜਾਣ ਲੱਗਿਆਂ ਹਾਂ ਤਾਂ ਉੱਥੇ ਜਾਣ ਨਾਲ ਬਹੁਤ ਲਾਭ ਹੋਇਆ ਹੈ ਅਤੇ ਇਹ ਵੀ ਪਤਾ ਲੱਗਾ ਕਿ ਦੇਸੀ ਖਾਦ ਅਤੇ ਦੇਸੀ ਤਰੀਕੇ ਨਾਲ ਕੀੜੇਮਾਰ ਦਵਾਈਆਂ ਤਿਆਰ ਕਰ ਸਕਦੇ ਹਾਂ ।
ਖਾਦ ਅਸੀਂ ਆਪਣੀ ਰਸੋਈ ਦੀ ਰਹਿੰਦ-ਖੂਹੰਦ ਤੋਂ ਤਿਆਰ ਕਰ ਸਕਦੇ ਹਾਂ ।
ਕੀਟਨਾਸ਼ਕ ਦਵਾਈਆਂ ਨਾਲ ਫਸਲਾਂ ਦੇ ਜ਼ਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਹਨ ।
ਜਿਸ ਦੇ ਕਾਰਨ ਮਨੁੱਖ ਬਹੁਤ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ।
ਖਾਦ ਜਾਂ ਕੀਟਨਾਸ਼ਕ ਲਈ ਦੁਕਾਨਾਂ ਉੱਪਰ ਜਾਣ ਦੀ ਬਜਾਏ ਇਹ ਆਪਣੇ ਘਰ 'ਚ ਉਪਲੱਬਧ ਚੀਜ਼ਾਂ ਤੋਂ ਸਭ ਤਿਆਰ ਕਰਦੇ ਹਨ ।
ਕੁਦਰਤੀ ਤਰੀਕੇ ਨਾਲ ਉਗਾਈ ਫ਼ਸਲ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ।ਪੈਸਟੀਸਾਈਡ ਫ਼ਲ-ਸਬਜੀਆਂ 'ਚ ਚਮਕ ਜ਼ਿਆ
ਦਾ ਹੁੰਦੀ ਹੈ ਪਰ ਉਸ 'ਚ ਕੌੜਾਪਣ ਵੀ ਹੁੰਦਾ ਹੈ । ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਫਲ- ਸਬਜ਼ੀਆਂ 'ਚ ਸਵਾਦ ਜ਼ਿਆਦਾ ਹੁੰਦਾ ।
