ਬੁਟੀਕ ਦੇ ਬਿਜ਼ਨਸ ਨਾਲ ਲੱਖਾਂ ਦੀ ਕਮਾਈ ਕਿਵੇਂ ?
ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਕਈ ਲੋਕਾਂ ਨੂੰ ਪੰਜਾਬ ਦੀ ਧਰਤੀ ਦਾ ਮੋਹ ਵਾਪਸ ਲੈ ਆਉਂਦਾ ਹੈ।

ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ । ਇਹ ਰੁਝਾਨ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸਿੱਖਿਆ ਪ੍ਰਣਾਲੀ ਉੱਪਰ ਮਹੱਤਵਪੂਰਨ ਅਸਰ ਪਾ ਰਿਹਾ ਹੈ ।
ਵਿਦੇਸ਼ੀ ਨਾਗਰਿਕਤਾ ਲਈ ਲੋਕ ਗ਼ਲਤ ਤਰੀਕ਼ੇ ਵੀ ਅਪਣਾ ਰਹੇ ਹਨ । ਵਿਦੇਸ਼ ਜਾਣਾ ਗਲਤ ਨਹੀਂ ਪਰ ਉੱਥੇ ਜਾ ਕੇ ਆਪਣਾ ਦੇਸ਼ ਭੁੱਲ ਜਾਣਾ ਗਲਤ ਹੈ ।
ਬਹੁਤੇ ਲੋਕ ਕਈ-ਕਈ ਸਾਲ ਆਪਣੇ ਦੇਸ਼ ਵਾਪਸ ਨਹੀਂ ਮੁੜਦੇ । ਜੋ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਮਿਹਨਤ ਕਰਕੇ ਵਿਦੇਸ਼ ਤੌਰਦੇ ਹਨ ਉਹ ਮਾਪੇ ਬੁਢਾਪੇ ਵਿੱਚ ਇਕੱਲੇ ਤੜਫਦੇ ਰਹਿ ਜਾਂਦੇ ਹਨ ।
ਇਹ ਪੰਜਾਬ ਦੀ ਧੀ ਸੁੱਖ ਸੰਧੂ ਹੈ ਜੋ ਮੋਹਾਲੀ 'ਚ ਆਪਣਾ ਬੁਟੀਕ ਚਲਾ ਰਹੀ ਹੈ । ਆਪਣੇ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਹੁਣ ਇਹਨਾਂ ਨੇ ਮੋਹਾਲੀ ਵਿੱਚ ਬਟੀਕ ਦਾ ਕੰਮ ਸ਼ੁਰੂ ਕੀਤਾ ਹੈ।
ਸੁੱਖ ਸੰਧੂ ਨੇ ਛੋਟੀ ਉਮਰ ਵਿੱਚ ਹੀ ਕੱਪੜੇ ਦਾ ਕੰਮ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਇਟਲੀ ਚਲੀ ਗਈ । ਇਹ ਸੱਚ ਹੈ ਕਿ ਇਹ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਕਈ ਲੋਕਾਂ ਨੂੰ ਪੰਜਾਬ ਦੀ ਧਰਤੀ ਦਾ ਮੋਹ ਵਾਪਸ ਲੈ ਆਉਂਦਾ ਹੈ।
ਸੁੱਖ ਸੰਧੂ ਨੇ 14 ਸਾਲ ਦੀ ਉਮਰ 'ਚ ਆਨਲਾਈਨ ਬੁਟੀਕ ਦਾ ਕੰਮ ਸ਼ੁਰੂ ਕੀਤਾ ਸੀ । ਇਹਨਾਂ ਨੇ ਇਟਲੀ ਜਾ ਕੇ ਵੀ ਆਪਣਾ ਕੰਮ ਨਾ ਛੱਡਿਆ ਪਰ ਫਿਰ ਇੱਕ ਦਿਨ ਉਹ ਆਪਣੇ ਪੰਜਾਬ ਵਾਪਸ ਆ ਗਈ ।
ਮੋਹਾਲੀ ਵਿੱਚ ਰਹਿ ਕੇ ਆਪਣੀ ਵੱਲੋਂ ਕੀਤੀ ਸਖ਼ਤ ਮਿਹਨਤ ਨਾਲ ਸੁੱਖ ਸੰਧੂ ਨੇ ਬੁਟੀਕ ਦਾ ਕੰਮ ਸ਼ੁਰੂ ਕੀਤਾ। ਇੰਨ੍ਹਾਂ ਦਾ ਆਪਣੇ ਪੰਜਾਬ ਨਾਲ ਬਹੁਤ ਪਿਆਰ ਹੈ ।
ਸੁੱਖ ਸੰਧੂ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਘੁੱਟ ਕੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਕਈ ਕੁੜੀਆਂ ਨੂੰ ਆਪਣਾ ਕੰਮ ਕਰਨ ਦੀ ਆਜ਼ਾਦੀ ਨਹੀਂ ਮਿਲਦੀ ਜਿਸ ਕਰਕੇ ਉਹ ਆਪਣੇ ਹੁਨਰ ਨੂੰ ਦੂਜਿਆਂ ਸਾਹਮਣੇ ਨਹੀਂ ਲਿਆ ਸਕਦੀਆਂ ।
ਇਹਨਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਦੇ ਤਜ਼ਰਬੇ ਲਈ ਕੁੜੀਆਂ ਦਾ ਆਜ਼ਾਦ ਹੋਣਾ ਜਰੂਰੀ ਹੈ। ਇਹਨਾਂ ਦਾ ਕਹਿਣਾ ਹੈ ਕਿ ਭਾਵੇਂ ਮੈਂ ਵਿਦੇਸ਼ ਜਾ ਕੇ ਦਿਹਾੜੀ ਵੀ ਕੀਤੀ ਪਰ ਮੈਂ ਉਸ ਦਿਹਾੜੀ ਨੂੰ ਛੱਡ ਕੇ ਅੱਜ ਆਪ ਪੰਜਾਬ ਵਿੱਚ ਵਧੀਆ ਕੰਮ ਕਰ ਰਹੀ ਹਾਂ।
ਇਨਸਾਨ ਦੇ ਹੌਸਲੇ ਬੁਲੰਦ ਹੋਣ ਤਾਂ ਉਸਨੂੰ ਜ਼ਿੰਦਗੀ ਜਿਊਣ ਦਾ ਢੰਗ ਤਾਂ ਮਿਲ ਹੀ ਜਾਂਦਾ ਹੈ । ਸੁੱਖ ਸੰਧੂ ਨੇ ਛੋਟੀ ਉਮਰ ਵਿੱਚ ਹੀ ਵੱਡੇ ਘਾਟੇ ਖਾਏ ਹਨ ।
ਇਹਨਾਂ ਘਾਟਿਆਂ ਨੂੰ ਸਬਕ ਮੰਨ ਕੇ ਆਪਣੀ ਵਧੀਆ ਜ਼ਿੰਦਗੀ ਜੀਊਣ ਦਾ ਢੰਗ ਸੁੱਖ ਬੜੇ ਚੰਗੇ ਤਰੀਕ਼ੇ ਨਾਲ ਜਾਣਦੀ ਹੈ ।
ਇਨ੍ਹਾਂ ਦਾ ਕਹਿਣਾ ਹੈ "ਕਿ ਕੁੜੀ ਕਿਤੇ ਵੀ ਸੁਰੱਖਿਅਤ ਨਹੀਂ ਕਿਉਂਕਿ ਕੁੜੀਆਂ ਨੂੰ ਵਿਦੇਸ਼ ਜਾ ਕੇ ਵੀ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।"
ਸੰਘਰਸ਼ ਭਰੀ ਜ਼ਿੰਦਗੀ ਦੇ ਤਜ਼ਰਬੇ ਕਾਮਯਾਬ ਹੋਣ ਦਾ ਹੁਨਰ ਵੀ ਸਿਖਾਉਂਦੇ ਆ । ਭਾਵੇਂ ਸੁੱਖ ਸੰਧੂ ਇਟਲੀ ਦੀ PR ਹਨ ਪਰ ਇੰਨ੍ਹਾਂ ਉੱਥੋਂ ਦੀ ਗੁਲਾਮੀ ਨੂੰ ਛੱਡ ਕੇ ਆਪਣਾ ਬੁਟੀਕ ਦਾ ਕੰਮ ਸ਼ੁਰੂ ਕੀਤਾ ਹੈ ।
ਇੰਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰ ਵਰਗੀ ਕਿਤੇ ਰੀਸ ਨਹੀਂ । ਬੁਟੀਕ ਦਾ ਕੰਮ ਬਹੁਤ ਵਧੀਆ ਅਤੇ ਸਰਦਾਰੀ ਵਾਲਾ ਕੰਮ ਹੁੰਦਾ ਹੈ ।
ਇਹ ਕੰਮ ਕਦੇ ਵੀ ਬੰਦ ਹੋਣ ਵਾਲਾ ਨਹੀਂ ਹੈ । ਕੱਪੜੇ ਦੀ ਮੰਗ ਦਿਨ ਪ੍ਰਤੀ ਦਿਨ ਵੱਧ ਰਹੀ ਹੈ ।
ਇਹਨਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਦੇਸ਼ਾਂ ਤੋਂ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੀ ਵਾਪਸੀ ਹੋਵੇਗੀ । ਇਹਨਾਂ ਨੇ ਆਪਣੇ ਨਿੱਜੀ ਤਜ਼ਰਬੇ ਤੇ ਬੁਟੀਕ ਬਾਰੇ ਬਹੁਤ ਗੱਲਬਾਤ ਕੀਤੀ । ਬੁਟੀਕ ਬਾਰੇ ਹੋਰ ਜਾਣਕਾਰੀ ਲਈ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ ।
