ਸਾਰੇ ਲੇਖ
Business 27 Jun 2025 2 min read 6 views

ਪੋਲਟਰੀ ਫਾਰਮ ਤੋਂ ਲੱਖਾਂ ਦੀ ਕਮਾਈ ਕਿਵੇਂ ਕਰੀਏ ?

ਇਹ ਪੰਜਾਬ ਦਾ ਨੌਜਵਾਨ ਕਰਨਵੀਰ ਸਿੰਘ ਮਾਨ ਹੈ ਜੋ ਆਪਣੇ ਪਿੰਡ ਫਤਿਹਗੜ੍ਹ ਸ਼ੁਕਰ ਚੱਕ 'ਚ ਪੋਲਟਰੀ ਫਾਰਮ ਦਾ ਕੰਮ ਕਰਦਾ ਹੈ ।

Sirlekh Team

Updated 15 Jul 2026

ਸਾਂਝਾ ਕਰੋ:

fWATG
ਪੋਲਟਰੀ ਫਾਰਮ ਤੋਂ ਲੱਖਾਂ ਦੀ ਕਮਾਈ ਕਿਵੇਂ ਕਰੀਏ ?

ਪਰਵਾਸ ਤਾਂ ਮਨੁੱਖੀ ਇਤਿਹਾਸ ਦਾ ਹਿੱਸਾ ਰਿਹਾ ਹੈ। ਪੁਰਾਣੇ ਜ਼ਮਾਨੇ 'ਚ ਵੀ ਲੋਕ ਵੱਖ-ਵੱਖ ਕਾਰਨਾਂ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਰਹੇ ਹਨ ।

ਪਰਵਾਸ ਕਰਨਾ ਇੱਕ ਨਿੱਜੀ ਚੋਣ ਹੈ ਪਰ ਜਿਹੜੇ ਲੋਕ ਆਪਣੀ ਜੜ੍ਹ ਤੋਂ ਪੂਰੀ ਤਰ੍ਹਾਂ ਵਿੱਛੜ ਜਾਂਦੇ ਹਨ ਅਤੇ ਮੁੜ ਆਪਣੇ ਵਤਨ ਵੱਲ ਨਹੀਂ ਤੱਕਦੇ ਉਹ ਕਈ ਵਾਰ ਆਪਣੀ ਮੂਲ ਪਛਾਣ ਨੂੰ ਵੀ ਖੋਹ ਬੈਠਦੇ ਹਨ ‌।

ਕੰਮ ਸਭ ਜਗ੍ਹਾ ਬਰਾਬਰ ਹੈ ਪਰ ਹੁਣ ਦੀ ਨੌਜਵਾਨੀ ਪੰਜਾਬ 'ਚ ਕੰਮ ਦੀ ਕਮੀ ਮਹਿਸੂਸ ਕਰਦੀ ਹੈ ।

ਇਹ ਪੰਜਾਬ ਦਾ ਨੌਜਵਾਨ ਕਰਨਵੀਰ ਸਿੰਘ ਮਾਨ ਹੈ ਜੋ ਆਪਣੇ ਪਿੰਡ ਫਤਿਹਗੜ੍ਹ ਸ਼ੁਕਰ ਚੱਕ 'ਚ ਪੋਲਟਰੀ ਫਾਰਮ ਦਾ ਕੰਮ ਕਰਦਾ ਹੈ ।

ਇੰਨ੍ਹਾਂ ਦਾ ਸ਼ੌਂਕ ਬਹੁਤ ਵੱਖਰਾ ਹੈ ਕਿਉਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਫਾਰਮ 'ਚ ਸਿਰਫ ਇੱਕ-ਦੋ ਤਰ੍ਹਾਂ ਦੇ ਜਾਨਵਰ ਹੀ ਨਹੀਂ ਚਾਹੁੰਦਾ ਸਗੋਂ ਉਹ ਸਭ ਜਾਨਵਰ ਰੱਖਣਾ ਚਾਹੁੰਦਾ ਹਾਂ ਜੋ ਕਾਨੂੰਨੀ ਤੌਰ ਤੇ ਅਸੀਂ ਆਪਣੇ ਘਰਾਂ ਵਿੱਚ ਰੱਖ ਸਕਦੇ ਹਾਂ ।

 ਇੰਨ੍ਹਾਂ ਨੇ ਆਪਣੇ ਫਾਰਮ ਦੀ ਸ਼ੁਰੂਆਤ ਪੋਲਟਰੀ ਫਾਰਮ ਤੋ ਸ਼ੁਰੂ ਕੀਤੀ ਸੀ ਕਿਉਂਕਿ ਇਹ ਦੱਸਦੇ ਨੇ ਕਿ ਇਸ ਕਿੱਤੇ 'ਚ ਫਾਇਦਾ ਜਲਦੀ ਮਿਲਦਾ ਹੈ ।

ਕਈ ਫਾਰਮਿੰਗ 'ਚ ਕਮਾਈ ਕਰਨ ਲਈ ਸਮਾਂ ਲੱਗਦਾ ਹੈ । ਕਰਨਵੀਰ ਦੱਸਦੇ ਹਨ ਕਿ ਮੈਨੂੰ ਪਹਿਲਾਂ ਤੋਂ ਹੀ ਮੁਰਗੇ ਰੱਖਣ ਦਾ ਸ਼ੌਂਕ ਸੀ ਫਿਰ ਬਾਅਦ 'ਚ ਇਸ ਸ਼ੌਂਕ ਨੂੰ ਵਪਾਰ ਨਾਲ ਜੋੜਿਆ ।

ਕਰਨਵੀਰ ਨੇ ਨਸਲ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਹ coop ਬਰੀਡ ਤੇ ਕੰਮ ਕਰਦੇ ਹਨ । ਇਹ ਨਸਲ ਸਿਰਫ chicken ਲਈ ਹੀ ਵਰਤੀ ਜਾਂਦੀ ਹੈ ।

ਇੰਨ੍ਹਾਂ ਦੀ ਵਿਕਰੀ ਮੰਡੀ ਦੀ ਕੀਮਤ ਦੇ ਹਿਸਾਬ ਨਾਲ ਹੁੰਦੀ ਹੈ। ਸਰਦੀਆਂ 'ਚ ਇਹ ਆਪਣੇ ਫਾਰਮ ਅੰਦਰ ਜ਼ਿਆਦਾ ਅਤੇ ਗਰਮੀਆਂ 'ਚ ਘੱਟ ਬੱਚੇ ਰੱਖਦੇ ਹਨ।

ਜਦੋਂ ਚੂਚੇ ਤੋਂ ਮੁਰਗਾ ਬਣ ਜਾਂਦਾ ਹੈ ਤਾਂ ਫਿਰ ਇਸਦੀ ਕੀਮਤ ਹੋਰ ਹੁੰਦੀ ਹੈ । ਇਸ 'ਚੋਂ ਪੱਕਾ ਰੇਟ ਨਹੀਂ ਹੁੰਦਾ ਇਹ ਰੇਟ ਵੱਧ-ਘੱਟ ਹੁੰਦੇ ਰਹਿੰਦੇ ਹਨ ।

ਕਰਨਵੀਰ ਸਿੰਘ ਨੇ ਫਾਰਮ 'ਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਚੰਗੀ ਜਾਣਕਾਰੀ ਦਿੱਤੀ ਹੈ ।

ਇਨ੍ਹਾਂ ਦਾ ਕਹਿਣਾ ਹੈ ਕਿ ਉਸ ਬੰਦੇ ਨੂੰ ਫਾਰਮ ਵਿੱਚ ਨਾ ਆਉਣ ਦਿਓ ਜੋ ਹੋਰ ਫਾਰਮਾਂ ਉਤੇ ਜਾਂਦਾ ਹੈ, ਕਿਉਂਕਿ ਇਸ ਤਰ੍ਹਾਂ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ।

ਇਹਨਾਂ ਨੇ ਦੱਸਿਆ ਕਿ ਕਦੇ ਵੀ ਚੰਗਾ ਡਾਕਟਰ ਫਾਰਮ ਦੇ ਅੰਦਰ ਨਹੀਂ ਆਉਂਦਾ ।

ਬਾਇਓ-ਸਕਿਉਰਿਟੀ ਦਾ ਧਿਆਨ ਰੱਖਦੇ ਹੋਇਆ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ । ਫਾਰਮਾਂ ਵਿੱਚ ਬਾਇਓ-ਸਕਿਉਰਿਟੀ ਬਹੁਤ ਜਰੂਰੀ ਹੈ ।

ਕਿਉਂਕਿ ਯੂਨੀਵਰਸਿਟੀ ਦੇ ਸੈਮੀਨਰਾਂ ਵਿੱਚ ਵੀ ਇਹ ਸਭ ਹੀ ਸਿਖਾਇਆ ਜਾਂਦਾ ਹੈ। ਪੋਲਟਰੀ ਫਾਰਮ ਦੀ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਕਲਿੱਕ ਕਰੋ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ