Dairy farm ਤੋਂ ਕਮਾਈ ਕਿਵੇਂ ਕਰੀਏ ?
ਨਵਦੀਪ ਸਿੰਘ ਨੇ ਆਪਣੇ ਸ਼ੌਂਕ ਨੂੰ ਆਪਣਾ ਬਿਜਨਸ ਬਣਾ ਲਿਆ

ਡੇਅਰੀ ਫਾਰਮ ਇਕ ਇੱਕ ਵਧੀਆ ਕਾਰੋਬਾਰ ਹੈ ਜੇਕਰ ਇਸ ਨੂੰ ਵਧੀਆ ਤਰੀਕੇ ਨਾਲ ਕੀਤਾ ਜਾਵੇ ।
ਬੇਸ਼ੱਕ ਪਿੰਡਾਂ ਦੇ ਘਰਾਂ 'ਚ ਪਸ਼ੂ ਰੱਖਣ ਦਾ ਕੰਮ ਬਹੁਤ ਜ਼ਿਆਦਾ ਘੱਟ ਹੋ ਗਿਆ ਹੈ ਪਰ ਬਹੁਤੇ ਲੋਕ ਅੱਜ ਵੀ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਫਾਰਮਿੰਗ ਕਰ ਰਹੇ ਹਨ ।
ਇਹ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਰਾਹੋਂ ਦੇ ਰਹਿਣ ਵਾਲੇ ਨਵਦੀਪ ਸਿੰਘ ਹਨ ਜੋ ਗਾਂਵਾਂ ਦਾ ਚੋਪੜਾ ਡੇਅਰੀ ਫਾਰਮ ਚਲਾ ਰਹੇ ਹਨ।
ਨਵਦੀਪ ਸਿੰਘ ਨੂੰ ਫਾਰਮਿੰਗ ਦਾ ਸ਼ੌਂਕ ਸੀ ਇਸ ਲਈ ਇਹਨਾਂ ਨੇ ਗਾਵਾਂ ਦਾ ਫਾਰਮ ਸ਼ੁਰੂ ਕੀਤਾ । ਜਿਸ ਨਾਲ ਇਹਨਾਂ ਦੀ ਆਮਦਨ ਦਾ ਇੱਕ ਸਾਧਨ ਬਣ ਗਿਆ ।
ਇੰਨ੍ਹਾਂ ਨੇ ਆਪਣੇ ਸ਼ੌਂਕ ਨੂੰ ਆਪਣਾ ਬਿਜਨਸ ਬਣਾ ਲਿਆ । ਇੰਨ੍ਹਾਂ ਨੇ ਆਪਣੀ ਫਾਰਮ 'ਚ ਬਹੁਤ ਗਾਵਾਂ ਰੱਖੀਆਂ ਹੋਈਆਂ ਹਨ । ਇਹ ਫਾਰਮ 2012 'ਚ ਸ਼ੁਰੂ ਕੀਤਾ ਸੀ ।
ਆਪਣੇ ਫਾਰਮ 'ਚ ਵਧੀਆ ਨਸਲ ਦੀਆਂ ਗਾਵਾਂ ਰੱਖੀਆਂ ਹੋਈਆਂ ਹਨ । ਇਹ ਗਾਂਵਾਂ HF ਨਸਲ ਦੀਆਂ ਹਨ । ਇਹ ਨਸਲ ਦੀਆਂ ਗਾਵਾਂ ਦੇ ਦੁੱਧ ਦੇਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
ਇਸ ਨਸਲ ਦੀ ਤਾਜੀ ਸੂਈ ਗਾਂ 40-45 ਕਿਲੋ ਦੁੱਧ ਦਿੰਦੀ ਹੈ । ਇਸ ਦੇ ਨਾਲ ਇਸ ਦੀ ਵੱਛੀ ਵੀ ਇੱਕ ਸਾਲ ਦੇ ਅੰਦਰ ਦੁੱਧ ਰਲ ਜਾਂਦੀ ਹੈ ।
ਇਹਨਾਂ ਨੂੰ ਵਧੀਆ ਖੁਰਾਕ ਦਿੱਤੀ ਜਾਂਦੀ ਹੈ ਜਿਸ ਨਾਲ ਦੁੱਧ ਦਾ ਉਤਪਾਦਨ ਚੰਗਾ । ਇਸ ਤਰ੍ਹਾਂ ਇਹ ਵੱਛੀ ਡੇਢ ਲੱਖ ਦੇ ਮੁੱਲ ਦੀ ਤਿਆਰ ਹੋ ਜਾਂਦੀ ਹੈ ।
ਇਹਨਾਂ ਦੇ ਕਹਿਣ ਮੁਤਾਬਿਕ HF ਨਸਲ ਦੀ ਗਾਂ ਦਾ ਮੱਝ ਨਾਲੋਂ ਵੀ ਜ਼ਿਆਦਾ ਫਾਇਦਾ ਹੁੰਦਾ ਹੈ ।
ਇੰਨ੍ਹਾਂ ਗਾਵਾਂ ਨੂੰ ਦੁੱਧ ਦੇਣ ਦੀ ਮਾਤਰਾ ਦੇ ਹਿਸਾਬ ਨਾਲ ਫੀਡ ਦਿੱਤੀ ਜਾਂਦੀ ਹੈ ਜਿਵੇਂ ਮੱਝ ਦਾ ਦੁੱਧ 10 ਤੋਂ 15 ਕਿਲੋ ਹੁੰਦਾ ਹੈ ਪਰ ਇਸ ਨਸਲ ਦੀ ਗਾਂ ਹਮੇਸ਼ਾ ਹੀ 35 ਕਿਲੋ ਤੋਂ ਜ਼ਿਆਦਾ ਦੁੱਧ ਦਿੰਦੀ ਹੈ ।
ਨਵਦੀਪ ਡੇਅਰੀ ਫਾਰਮ ਤੋਂ ਸਾਰਾ ਦੁੱਧ ਸਿੱਧਾ ਕੰਪਨੀਆ ਨੂੰ ਸਪਲਾਈ ਕੀਤਾ ਜਾਂਦਾ ਹੈ।
ਡੇਅਰੀ ਫਾਰਮ ਸ਼ੁਰੂ ਕਰਨ ਤੋਂ ਤਿੰਨ ਸਾਲ ਤੱਕ ਇੰਨ੍ਹਾਂ ਨੇ ਡਾਕਟਰੀ ਸਹੂਲਤ ਲਈ ਹੈ ਪਰ ਉਸ ਤੋਂ ਬਾਅਦ ਸਾਰਾ ਡਾਕਟਰੀ ਇਲਾਜ ਇਹ ਖ਼ੁਦ ਹੀ ਕਰਦੇ ਹਨ ।
ਇੰਨ੍ਹਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਦਾ ਪਤਾ ਲੱਗ ਗਿਆ ਹੈ । ਵੈਕਸੀਨੇਸ਼ਨ ਵੀ ਇਹ ਖ਼ੁਦ ਹੀ ਕਰਦੇ ਹਨ ।
ਤਿੰਨ ਦਿਨਾਂ ਤੱਕ ਇਹ ਅੰਗਰੇਜ਼ੀ ਦਵਾਈ ਦੇਣ ਤੋਂ ਬਾਅਦ ਫਿਰ ਦੇਸੀ ਘਰੇਲੂ ਇਲਾਜ ਹੀ ਜਾਰੀ ਰੱਖਦੇ ਹਨ।
ਨਵਦੀਪ ਸਿੰਘ ਆਪਣੇ ਫਾਰਮ 'ਚ ਫੀਡ ਆਪਣੀ ਤਿਆਰ ਕਰਵਾਈ ਹੀ ਪਾਉਂਦੇ ਹਨ ਕਿਉਂਕਿ ਇਸ 'ਚ ਜੋ ਕੁਝ ਵੀ ਮਿਲਾਉਣਾ ਹੈ,ਉਹਨਾਂ ਨੂੰ ਧਿਆਨ 'ਚ ਹੁੰਦਾ ਹੈ ।
ਦੁੱਧ ਦੇ ਹਿਸਾਬ ਨਾਲ ਹੀ ਫੀਡ ਤਿਆਰ ਹੁੰਦੀ ਹੈ ਅਤੇ ਇਸ ਦੀ ਵਰਤੋਂ ਵੀ ਉਸੇ ਹਿਸਾਬ ਨਾਲ ਹੀ ਹੁੰਦੀ ਹੈ ।
ਇਹ ਅਚਾਰ ਦੀ ਵਰਤੋਂ ਵੀ ਕਰਦੇ ਹਨ, ਇਹਨਾਂ ਦੇ ਕਹਿਣ ਮੁਤਾਬਿਕ ਜੋ ਗਾਂ ਜ਼ਿਆਦਾ ਦੁੱਧ ਦਿੰਦੀ ਹੈ ਉਸਨੂੰ ਅਚਾਰ ਪਾਏ ਬਿਨਾਂ ਨਹੀਂ ਸਰਦਾ ।
