ਸਾਰੇ ਲੇਖ
Entertainment 28 Aug 2025 3 min read 22 views

Singing ਦੇ ਖੇਤਰ 'ਚ ਕੁੜੀਆਂ ਦੀ jindgi !

ਬੇਸ਼ੱਕ ਘਰ ਦੇ ਵਿੱਚ ਗਾਇਕੀ ਵਾਲਾ ਮਾਹੌਲ ਜ਼ਰੂਰ ਨਸੀਬ ਹੋਇਆ ਲੇਕਿਨ ਰਸਤੇ ਦੀਆਂ ਕਠਿਨਾਈਆਂ ਪੈਰ-ਪੈਰ 'ਤੇ ਇਕ ਨਵਾਂ ਇਮਤਿਹਾਨ ਲੈ ਕੇ ਖੜ੍ਹੀਆਂ ।

Sirlekh Team

Updated 15 Jul 2026

ਸਾਂਝਾ ਕਰੋ:

fWATG
Singing ਦੇ ਖੇਤਰ 'ਚ ਕੁੜੀਆਂ ਦੀ jindgi !

ਅਦਾਰਾ ਸਿਰਲੇਖ ਹਮੇਸ਼ਾ ਤੋਂ ਹੀ ਇਸ ਗੱਲ ਦੇ ਲਈ ਵਚਨਬੱਧ ਰਿਹਾ ਹੈ ਕਿ ਨਵੀਆਂ ਅਵਾਜ਼ਾਂ, ਕਲਾ ਨਾਲ ਜੁੜੇ ਨਵੇਂ ਨਕੋਰ ਕਲਾਕਾਰਾਂ ਨੂੰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨਾ ਹੈ । ਇਸ ਲੜੀ ਤਹਿਤ ਪਿਛਲੇ ਦਿਨੀਂ ਉੱਭਰਦੀ ਸੁਰੀਲੀ ਗਾਇਕਾ ਕੌਰ ਗਗਨ ਦੇ ਨਾਲ਼ ਮੁਲਾਕਾਤ ਕੀਤੀ ਗਈ । 

 ਕੌਰ ਗਗਨ ਜੋ ਗਾਇਕੀ ਦੇ ਖ਼ੇਤਰ ਦੇ ਨਾਲ ਸੰਬੰਧ ਰੱਖਦੀ ਹੈ , ਜਿਸ ਦਾ ਪਿਛੋਕੜ ਗਾਇਕੀ ਦੇ ਨਾਲ ਜੁੜਿਆ ਹੋਇਆ ਹੈ , ਜਿਸ ਦੀ ਤਾਲੀਮ ਗਾਇਕੀ ਦੇ ਨਾਲ ਜੁੜੀ ਹੋਈ ਹੈ । 

ਇਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਇਹ ਗੁੜ੍ਹਤੀ ਆਪਣੇ ਪਿਤਾ ਦੇ ਕੋਲੋਂ ਵਿਰਾਸਤ ਵਿੱਚ ਮਿਲੀ ਹੈ । ਉਸਦੇ ਪਿਤਾ ਵੀ ਇਸ ਖੇਤਰ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਸਰਗਰਮ ਰਹੇ ਹਨ ।  ਕੌਰ ਗਗਨ ਦੇ ਕਈ ਗਾਣੇ ਇੰਡਸਟਰੀ ਦੇ ਵਿੱਚ ਆ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਡਾਇਮੰਡ ਦੀ ਰਿੰਗ, ਕਾਮਯਾਬੀ, ਕਿਰਦਾਰ, ਵੰਗਾਂ ਵਿਸ਼ੇਸ਼ ਕਰਕੇ ਜ਼ਿਕਰਯੋਗ ਹਨ ।  

ਮੁਲਾਕਾਤ ਦੌਰਾਨ ਦੱਸਿਆ ਕਿ ਉਸ ਲਈ ਇਹ ਸਫ਼ਰ ਸੌਖਾ ਨਹੀਂ ਸੀ । ਉਸਨੂੰ ਬੇਸ਼ੱਕ ਘਰ ਦੇ ਵਿੱਚ ਇੱਕ ਗਾਇਕੀ ਵਾਲਾ ਮਾਹੌਲ ਜ਼ਰੂਰ ਨਸੀਬ ਹੋਇਆ ਲੇਕਿਨ ਰਸਤੇ ਦੀਆਂ ਕਠਿਨਾਈਆਂ ਪੈਰ-ਪੈਰ 'ਤੇ ਉਸ ਲਈ ਇਕ ਨਵਾਂ ਇਮਤਿਹਾਨ ਲੈ ਕੇ ਖੜ੍ਹੀਆਂ ਸਨ । 

ਅਧਿਆਪਨ ਦੇ ਖੇਤਰ ਤੋਂ ਪੂਰਨ ਤੌਰ 'ਤੇ ਕਲਾਕਾਰੀ ਦੇ ਖੇਤਰ ਵਿੱਚ ਸਰਗਰਮ ਹੁੰਦਿਆਂ ਉਸ ਨੇ ਦੱਸਿਆ ਕਿ ਇਸ ਖੇਤਰ ਦੇ ਵਿੱਚ ਬਹੁਤ ਸੰਭਾਵਨਾਵਾਂ ਹਨ । ਖ਼ਾਸ ਕਰਕੇ ਕੁੜੀਆਂ ਦੇ ਲਈ ਵੀ ।

 ਬੇਸ਼ੱਕ ਇਸ ਖੇਤਰ ਨੂੰ ਕੁੜੀਆਂ ਦੇ ਲਈ ਬਹੁਤਾ ਯੋਗ ਨਹੀਂ ਸਮਝਿਆ ਜਾਂਦਾ ਲੇਕਿਨ ਸੰਭਾਵਨਾਵਾਂ ਉਹਨਾਂ ਦੇ ਲਈ ਵੀ ਘੱਟ ਨਹੀਂ ਹਨ । ਬੇਸ਼ਰਤੇ ਹਰ ਇੱਕ ਕੁੜੀ ਨੂੰ ਆਪਣੀਆਂ ਸ਼ਰਤਾਂ 'ਤੇ ਕੰਮ ਕਰਨਾ ਆਉਂਦਾ ਹੋਵੇ । 

ਸਿਰਲੇਖ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਲੋਕ ਉਸਦੀ ਆਵਾਜ਼ ਦੀ ਤੁਲਨਾ ਪ੍ਰਸਿੱਧ ਸੁਰੀਲੀ ਗਾਇਕਾ ਸੁਦੇਸ਼ ਕੁਮਾਰੀ ਜੀ ਦੇ ਨਾਲ ਕਰਦੇ ਹਨ । ਉਹ ਇਸਨੂੰ ਆਪਣੀ ਖ਼ੁਸ਼ਕਿਸਮਤੀ ਮੰਨਦੀ ਹੈ ਕਿ ਉਸਦੀ ਤੁਲਨਾ ਐਨੀ ਸੁਰੀਲੀ ਗਾਇਕਾ ਦੇ ਨਾਲ ਕੀਤੀ ਜਾਂਦੀ ਹੈ ।

ਜਦੋਂ ਮੁਲਾਕਾਤ ਦੇ ਦੌਰਾਨ ਉਹ ਆਪਣੇ ਸੰਗੀਤਕ ਨਗਮੇ ਸੁਣਾ ਰਹੇ ਸਨ ਤਾਂ ਸਚਮੁੱਚ ਉਹਨਾਂ ਦੀ ਆਵਾਜ਼ ਦੇ ਵਿੱਚੋਂ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਦਾ ਭੁਲੇਖਾ ਪੈਂਦਾ ਸੀ । ਇਹ ਉਹਨਾਂ ਉੱਪਰ ਕਲਾ ਦੀ ਦੇਵੀ ਦੀ ਖ਼ਾਸ ਮਿਹਰ ਜਾਪਦੀ ਹੈ ।

ਮੁਲਾਕਾਤ ਕਰਦਿਆਂ ਕੌਰ ਗਗਨ ਨੇ ਦੱਸਿਆ ਕਿ ਭਾਵੇਂ ਇਹ ਇੰਡਸਟਰੀ ਪੈਰ ਪੈਰ ਤੇ ਨਵੀਂਆਂ ਕਠਿਨਾਈਆਂ ਲੈ ਕੇ ਖੜੀ ਹੈ ਪਰ ਉਹ ਮੰਗਲੀ ਬੈਨਰਜ਼ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦੀ ਹੈ । ਜਿਨਾਂ ਨੇ ਅੱਜ ਤੱਕ ਉਸ ਨੂੰ ਅੱਗੇ ਵਧਣ ਦੇ ਵਿੱਚ ਪੂਰਾ ਸਹਿਯੋਗ ਦਿੱਤਾ, ਖ਼ਾਸ ਕਰਕੇ ਉਹ ਦੀਪ ਮੰਗਲੀ ਹੁਰਾਂ ਦਾ ਬਹੁਤ ਅਦਬ ਅਤੇ ਸਤਿਕਾਰ ਕਰਦੀ ਹੈ । 

ਦੋਗਾਣਾ ਗਾਇਕੀ ਦੇ ਬਾਰੇ ਸਵਾਲ ਕਰਦਿਆਂ ਜਦੋਂ ਉਸਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਖ਼ੇਤਰ ਦੇ ਵਿੱਚ ਵੀ ਆਪਣੀ ਕਲਾ ਦਾ ਜੌਹਰ ਵਿਖਾਉਣਾ ਚਾਹੁੰਣਗੇ ਤਾਂ ਉਸਨੇ ਦੱਸਿਆ ਕਿ ਹਾਲੇ ਉਸਦਾ ਐਦਾਂ ਦਾ ਕੋਈ ਇਰਾਦਾ ਨਹੀਂ ਹੈ ।ਕਾਰਨ ਪੁੱਛਣ ਤੇ ਉਸਨੇ ਦੱਸਿਆ ਕਿ ਕੁੜੀਆਂ ਵੀ ਦੋਗਾਣਾ ਜੋੜੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਉਹਨਾਂ ਨੂੰ ਪ੍ਰਸਿੱਧੀ ਉਨੀ ਨਹੀਂ ਮਿਲਦੀ । 

ਉਹ ਹਮੇਸ਼ਾ ਨਾਮ ਅਤੇ ਸ਼ੁਹਰਤ ਦੇ ਪੱਖੋਂ ਦੂਜੇ ਨੰਬਰ ਦੇ ਉੱਤੇ ਹੀ ਰੱਖੀ ਸਮਝੀ ਜਾਂਦੀ ਹੈ । ਇਸ ਨੂੰ ਸੰਗੀਤਕ ਖਿੱਤੇ ਦੀ ਬਦਕਿਸਮਤੀ ਮੰਨਦੀ ਹੈ ਕਿ ਕਈ ਵਾਰ ਇੰਨੀਆਂ ਸੋਹਣੀਆਂ ਅਵਾਜ਼ਾਂ ਇਸੇ ਗੱਲ ਦੇ ਦਬਾਅ ਹੇਠ ਦੱਬ ਕੇ ਬਹਿ ਜਾਂਦੀਆਂ ਹਨ ।

ਇੰਡਸਟਰੀ ਵਿੱਚ ਵਿਚਰਦੇ ਦੋਗਲੇ ਕਿਰਦਾਰਾਂ ਅਤੇ ਚਿਹਰੇ ਦੇ ਬਾਰੇ ਵੀ ਉਹਨਾਂ ਦੱਸਿਆ ਕਿ ਕਈ ਵਾਰ ਕਿਸੇ ਸ਼ਖਸ ਦਾ ਤਸੱਵਰ ਉਸ ਤਰ੍ਹਾਂ ਦਾ ਨਹੀਂ ਨਿਕਲਦਾ ਜਿੱਦਾਂ ਦਾ ਤੁਸੀਂ ਮਨ ਦੇ ਵਿੱਚ ਚਿਤਰਿਆ ਹੁੰਦਾ ਹੈ । ਉਹ ਚਾਹੁੰਦੀ ਹੈ ਕਿ ਉਸਦੀ ਕਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੂੰਜੇ , ਪਰ ਕਈ ਤਰ੍ਹਾਂ ਦੀਆਂ ਮਜ਼ਬੂਰੀਆਂ ਕਲਾ ਦੇ ਉੱਤੇ ਭਾਰੂ ਹੋ ਜਾਂਦੀਆਂ ਹਨ । 

ਬੇਸ਼ੱਕ ਉਸਨੂੰ ਆਪਣੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਇਸ ਰਸਤੇ ਦੇ ਉੱਤੇ ਅੱਗੇ ਵਧਣ ਦੇ ਲਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲੋੜੀਂਦੀਆਂ ਹੁੰਦੀਆਂ ਹਨ ਜਿਸ ਦੀ ਉਹ ਦਰਸ਼ਕਾਂ ਤੋਂ ਅਤੇ ਸੰਗੀਤਕ ਖਿੱਤੇ ਤੋਂ ਆਸ ਕਰਦੀ ਹੈ ।

ਸਤਿੰਦਰ ਸਰਤਾਜ ਅਤੇ ਅਮਰਿੰਦਰ ਗਿੱਲ ਦੀ ਗਾਇਕੀ ਦੀ ਮੁਰੀਦ ਉਹ ਅੱਜ ਦੇ ਆਧੁਨਿਕ ਖਿਆਲਾਂ ਵਾਲੀ ਇਕ ਖ਼ੂਬਸੂਰਤ ਕਲਾਕਾਰ ਹੈ ਜਿਸ ਦੇ ਅੰਦਰ ਕਲਾ ਦੀ ਦੇਵੀ ਦਾ ਵਰਦਾਨ ਬਖਸ਼ਿਆ ਹੋਇਆ ਹੈ। 

ਸੋ ਆਓ ਨਵੇਂ ਕਲਾਕਾਰਾਂ ਨੂੰ ਅੱਗੇ ਵਧਣ ਦੇ ਵਿੱਚ ਅਦਾਰਾ ਸਿਰਲੇਖ ਦਾ ਸਹਿਯੋਗ ਦਿਓ । ਇਸ ਐਪੀਸੋਡ ਨੂੰ ਜ਼ਰੂਰ ਸੁਣੋ ਅਤੇ ਅੱਗੇ ਜ਼ਰੂਰ ਸ਼ੇਅਰ ਕਰੋ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ