ਸਾਰੇ ਲੇਖ
Poltics 12 Sep 2025 1 min read 101 views

Nepal 'ਚ ਸੋਸ਼ਲ ਮੀਡੀਆ ban ਕਿਉਂ ?

ਮੁਠਭੇੜ ਦੋਰਾਨ ਕਈ ਲੋਕਾਂ ਨੇ ਗਵਾਈ ਆਪਣੀ ਜਾਨ !

Sirlekh Team

Updated 15 Jul 2026

ਸਾਂਝਾ ਕਰੋ:

fWATG
Nepal 'ਚ ਸੋਸ਼ਲ ਮੀਡੀਆ ban ਕਿਉਂ ?

ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ ਸ਼ਰਮਾ ਓਲੀ ਨੇ ਨੇਪਾਲ ਦੇ ਵਿੱਚ ਮੌਜ਼ੂਦਾ ਹਾਲਾਤ ਦੇ ਚੱਲਦਿਆਂ ਆਪਣੇ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗ਼ੌਰਤਲਬ ਹੈ ਕਿ ਉਹਨਾਂ ਦਾ ਇਹ ਅਸਤੀਫ਼ਾ ਪੁਲਿਸ ਦੇ ਨਾਲ ਮੁਜ਼ਾਹਰਾਕਾਰੀਆਂ ਦੀ ਮੁੱਠਭੇੜ ਉਪਰੰਤ 22 ਲੋਕਾਂ ਦੇ ਮਾਰੇ ਜਾਣ ਉਪਰੰਤ ਹੋਇਆ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਉਹਨਾਂ ਦੇ ਦਫ਼ਤਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਉਹਨਾਂ ਨੇ ਵੱਡੇ ਪੈਮਾਨੇ 'ਚ ਨੌਜਵਾਨਾਂ ਵੱਲੋਂ ਹੋਏ ਵਿਰੋਧ ਪ੍ਰਦਰਸ਼ਨ ਲਈ ਇੱਕ ਸੰਵਿਧਾਨਿਕ ਹੱਲ ਦਾ ਰਸਤਾ ਤਿਆਰ ਕਰਨ ਲਈ ਅਸਤੀਫ਼ਾ ਦਿੱਤਾ ਹੈ। ਇਹ ਹਿੰਸਕ ਪ੍ਰਦਰਸ਼ਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਸੋਸ਼ਲ ਮੀਡੀਆ 'ਤੇ ਲਗਾਈ ਪਾਬੰਦੀ ਉਪਰੰਤ ਹੋਇਆ ਜਿਸਨੂੰ ਬਾਅਦ ਵਿੱਚ ਹਟਾ ਲਿਆ ਗਿਆ ਹੈ।

ਬੀਤੇ ਦਿਨੀਂ ਕਾਠਮੰਡੂ ਦੀਆਂ ਸੜਕਾਂ 'ਤੇ ਹੋਏ ਇਹਨਾਂ ਪ੍ਰਦਰਸ਼ਨਾਂ ਵਿੱਚ ਵਧੇਰੇ ਕਰਕੇ ਨੌਜਵਾਨ ਸਨ, ਜੋ ਹੱਥਾਂ ਵਿੱਚ ਬੈਨਰ ਲੈ ਕੇ ਇਸ ਵਿਰੁੱਧ ਮੁਜ਼ਾਹਰਾ ਕਰਦੇ ਦਿਖਾਈ ਦੇ ਰਹੇ ਸਨ।

ਜਾਣਕਾਰੀ ਅਨੁਸਾਰ ਲਗਭਗ 200 ਲੋਕ ਇਸ ਮੁੱਠਭੇੜ ਵਿੱਚ ਜ਼ਖ਼ਮੀ ਹੋ ਗਏ ਹਨ। ਮੁਜ਼ਾਹਰਾਕਾਰੀ ਜਦੋਂ ਸਰਕਾਰੀ ਇਮਾਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸਨ ਤਾਂ ਮਜ਼ਬੂਰਨ ਪੁਲਿਸ ਨੂੰ ਅੱਥਰੂ ਗੈਸ ਅਤੇ ਨਕਲੀ ਗੋਲ਼ੀਆਂ ਦਾ ਸਹਾਰਾ ਲੈਣਾ ਪਿਆ।

ਸਵਾਲ ਇਹ ਹੈ ਕਿ ਤਕਨਾਲੋਜੀ ਦੇ ਆਧੁਨਿਕ ਦੌਰ ਵਿੱਚ ਇਹ ਫੈ਼ਸਲਾ ਕਿੰਨਾ ਕੁ ਸਹੀ ਸੀ ? ਜਦੋਂ ਦੁਨੀਆ ਹਰ ਖ਼ੇਤਰ ਵਿੱਚ ਤਰੱਕੀ ਕਰ ਰਹੀ ਹੈ ਤਾਂ ਇਸ ਬਾਬਤ ਨੇਪਾਲ ਦਾ ਅਜਿਹਾ ਵਤੀਰਾ ਕਿਉਂ ?

ਇਹ ਵੀ ਵਿਚਾਰ ਕਰਨ ਯੋਗ ਹੈ ਕਿ ਇਹ ਦੰਗੇ, ਭ੍ਰਿਸ਼ਟਾਚਾਰ ਦੀ ਸੁਲ਼ਗਦੀ ਅੱਗ ਦਾ ਲਾਵਾ ਬਣ ਕੇ ਤਾਂ ਨਹੀਂ ਫੁੱਟੇ ?

ਜਸ ਜੀਤ

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ