ਸਰਪੰਚ ਸੈਸ਼ਨਦੀਪ ਕੌਰ -ਹੌਸਲੇ,ਹੱਕ ਅਤੇ ਬਦਲਾਅ ਦੀ ਪ੍ਰੇਰਣਾਦਾਇਕ ਕਹਾਣੀ।
ਬਠਿੰਡਾ ਦੇ ਪਿੰਡ ਮਾਣਕਖਾਨਾ ਦੀ 21 ਸਾਲਾਂ ਸਰਪੰਚ ਸੈਸ਼ਨਦੀਪ ਕੌਰ ਦੀ ਪ੍ਰੇਰਣਾਦਾਇਕ ਕਹਾਣੀ ਪੜ੍ਹੋ, ਜਿਸ ਨੇ ਹੌਸਲੇ, ਮਿਹਨਤ ਅਤੇ ਔਰਤਾਂ ਦੇ ਹੱਕ ਲਈ ਨਵਾਂ ਇਤਿਹਾਸ ਰਚਿਆ।

ਔਰਤ ਦੀ ਜ਼ਿੰਦਗੀ ਹਮੇਸ਼ਾ ਤੋਂ ਹੀ ਸੰਘਰਸ਼ ਨਾਲ ਭਰੀ ਰਹੀ ਹੈ । ਔਰਤ ਦੀ ਜ਼ਿੰਦਗੀ ਪਰਿਵਾਰਕ ਬੰਧਨਾ,ਸਮਾਜਿਕ ਦਾਇਰਿਆ ਅਤੇ ਉਸ ਦੀ ਆਪਣੀ ਪਹਿਚਾਣ ਬਣਾਉਣ ਦੇ ਯਤਨਾ ਨਾਲ ਭਰੀ ਹੁੰਦੀ ਹੈ । ਔਰਤ ਇੱਕ ਆਤਮ ਨਿਰਭਰ ਇਨਸਾਨ ਵਜੋਂ ਹਮੇਸ਼ਾ ਆਪਣੀ ਭੂਮਿਕਾ ਨਿਭਾਉਂਦੀ ਆ ਰਹੀ ਹੈ ।
ਔਰਤ ਦੀ ਜ਼ਿੰਦਗੀ ਦਾ ਆਰੰਭ ਇੱਕ ਕੁੜੀ ਵਜੋਂ ਹੁੰਦਾ ਹੈ । ਉਹ ਵੀ ਹੋਰਾਂ ਦੀ ਤਰ੍ਹਾਂ ਆਪਣੇ ਸੁਪਨੇ ਬੁਣਦੀ ਹੈ। ਇਸੇ ਤਰਾਂ ਹੀ ਬੁਲੰਦ ਹੌਸਲੇ ਦੀ ਮਾਲਕ ਬਠਿੰਡਾ ਦੇ ਪਿੰਡ ਮਾਣਕਵਾਲਾ ਦੀ ਧੀ ਸੈਸ਼ਨਦੀਪ ਕੌਰ ਹੈ । ਇਸ ਪਿੰਡ ਦੇ ਲੋਕਾਂ ਨੇ ਪਿੰਡ ਦੀ ਕੁਆਰੀ ਧੀ ਨੂੰ ਸਰਪੰਚ ਬਣਾ ਕੇ ਇਤਿਹਾਸ ਸਿਰਜਿਆ ਹੈ ।
ਜਦੋਂ ਸੈਸ਼ਨਦੀਪ ਕੌਰ ਸਰਪੰਚ ਬਣੇ ਉਸ ਸਮੇਂ ਇਹਨਾਂ ਦੀ ਉਮਰ ਸਿਰਫ਼ 21 ਸਾਲ ਦੀ ਸੀ । ਇਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਏ ਸੀ ਪਰ ਇਹਨਾਂ ਦਾ ਇੱਕ ਹੀ ਕਹਿਣਾ ਸੀ ਕਿ" ਮੈਨੂੰ ਇੱਕ ਵਾਰ ਮੌਕਾ ਤਾਂ ਦਿਓ ।
ਇੱਕ ਸਰਪੰਚ ਔਰਤ ਨੂੰ ਥਾਣਿਆਂ ਵਿੱਚ ਲੈ ਕੇ ਜਾਣ ਬਾਰੇ ਵੀ ਲੋਕ ਬਹੁਤ ਸਵਾਲ ਉਠਾਉਂਦੇ ਹਨ ਇਹਨਾਂ ਦਾ ਕਹਿਣਾ ਹੈ ਕਿ ਮੈਂ ਜੋ ਵੀ ਕੰਮ ਕੀਤਾ ਉਸ ਨਾਲ ਤਜ਼ਰਬਾ ਵੀ ਆਇਆ ਅਤੇ ਕੁਝ ਗਲਤੀਆਂ ਵੀ ਕੀਤੀਆਂ, ਫਿਰ ਸਮੇਂ ਨਾਲ ਉਨ੍ਹਾਂ ਗਲਤੀਆਂ ਨੂੰ ਸੁਧਾਰਿਆ ਅਤੇ ਅੱਜ ਆਪਣੇ ਪਿੰਡ ਲਈ ਬਹੁਤ ਕੁਝ ਕਰ ਦਿਖਾਇਆ ਹੈ।
ਸੈਸ਼ਨਦੀਪ ਕੌਰ ਨੇ ਦਾਦਾ ਜੀ ਵੀ ਪਹਿਲਾਂ ਸਰਪੰਚ ਰਹੇ ਹਨ । ਜਿੰਨਾਂ ਨਾਲ ਸੈਸ਼ਨਦੀਪ ਕੰਮ ਕਰਾਉਂਦੇ ਹੀ ਰਹਿੰਦੇ ਸਨ । ਇਹ ਆਪਣੇ ਦਾਦਾ ਜੀ ਨਾਲ ਬਜ਼ੁਰਗਾਂ ਨੂੰ ਪੈਨਸ਼ਨ ਆਦਿ ਵੰਡਣ ਦਾ ਕੰਮ ਸੰਭਾਲਦੇ ਸਨ ਇਹਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਇਹ ਸਭ ਕਰਨ ਦਾ ਸ਼ੌਂਕ ਹੁੰਦਾ ਸੀ ਪਰ ਕਦੇ ਇਹ ਨਹੀਂ ਸੀ ਸੋਚਿਆ ਕਿ ਸਰਪੰਚ ਕੀ ਬਣਦਾ ਹੈ ।ਇਹਨਾਂ ਦਾ ਕਹਿਣਾ ਹੈ ਕਿ ਸਾਰੇ ਪਿੰਡ ਨੇ ਮਿਲ ਕੇ ਜੋ ਜਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰੀ ਲਗਨ ਨਾਲ ਨਿਭਾਉਣਾ ਚਾਹੁੰਦੀ ਹਾਂ ।
ਜੇਕਰ ਇੱਕ ਔਰਤ ਸਰਪੰਚ ਬਣਦੀ ਹੈ ਪਰ ਉਸਨੂੰ ਅਸਲ ਵਿੱਚ ਸਰਪੰਚ ਦੀਆਂ ਜਿੰਮੇਵਾਰੀਆਂ ਨਿਭਾਉਣ ਨਹੀਂ ਦਿੱਤੀਆਂ ਜਾਂਦੀਆਂ ਤਾਂ ਇਹ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਕਈ ਵਾਰ ਪਰਿਵਾਰਿਕ ਦਬਾਅ ਜਾਂ ਪੜ੍ਹਾਈ ਦੀ ਘਾਟ ਦੇ ਕਾਰਨ ਔਰਤਾਂ ਨੂੰ ਆਪਣੇ ਅਧਿਕਾਰ ਪੂਰੀ ਤਰ੍ਹਾਂ ਵਰਤਣ ਨਹੀਂ ਦਿੱਤੇ ਜਾਂਦੇ ਪਰ ਸੈਸ਼ਨਦੀਪ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸਨੂੰ ਉਸਦੇ ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਹੈ । ਇਹਨਾਂ ਨੇ ਦੱਸਿਆ ਕਿ ਉਹ ਹਰ ਮੀਟਿੰਗ ਵਿੱਚ ਖ਼ੁਦ ਹੀ ਜਾਂਦੇ ਹਨ ।
ਇਹਨਾਂ ਨੇ ਦੱਸਿਆ ਕਿ ਮੈਂ ਜਦੋਂ ਚੋਣਾਂ ਵਿੱਚ ਖੜ੍ਹੀ ਹੋਈ ਸੀ ਤਾਂ ਮੈਂ ਕਿਸੇ ਪਾਰਟੀ ਨਾਲ ਨਾ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ।ਇਹਨਾਂ ਨੇ ਘਰ-ਘਰ ਜਾ ਕੇ ਆਪਣੀ ਚੰਗੀ ਸੋਚ ਪ੍ਰਤੀ ਲੋਕਾਂ ਨੂੰ ਦੱਸਿਆ ਕਿ ਮੈਨੂੰ ਮੌਕਾ ਦੇਵੋ ਅਤੇ ਮੈਂ ਸਭ ਕੁਝ ਕਰਕੇ ਦਿਖਾਵਾਂਗੀ ਇਹਨਾਂ ਦਾ ਕਹਿਣਾ ਹੈ ਕਿ ਇੱਕ ਵਾਰੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਲਈ ਕੰਮ ਕਰਨਾ । ਸਭ ਨੇ ਇਹਨਾਂ ਦੀ ਬਹੁਤ ਮੱਦਦ ਕੀਤੀ ।
ਸੈਸ਼ਨਦੀਪ ਕੌਰ ਨੇ ਸਰਪੰਚ ਬਣਨ ਤੋਂ ਪਹਿਲਾਂ ਹੀ ਕਹਿੰਦੇ ਸੀ ਕਿ ਮੈਂ ਔਰਤਾਂ ਲਈ ਕੁਝ ਖ਼ਾਸ ਜ਼ਰੂਰ ਕਰਾਂਗੀ । ਇਹਨਾਂ ਦਾ ਕਹਿਣਾ ਹੈ ਕਿ ਮੈਂ ਹਾਲੇ ਕੁਝ ਜ਼ਿਆਦਾ ਨਹੀਂ ਕਰ ਪਾਈ ਪਰ ਅੱਗੇ ਕਰਦੀ ਰਹਾਂਗੀ। ਅੱਜ ਸੈਸ਼ਨਦੀਪ ਦੇ ਪਿੰਡ ਵਿੱਚ ਦੇ ਹਰ ਘਰ ਦੇ ਬਾਹਰ ਔਰਤ ਦੇ ਨਾਮ ਦੀ ਨਾਮ ਪਲੇਟ ਹੈ ।
ਸੋ ਸ਼ੈਸ਼ਨਦੀਪ ਵੱਲੋਂ ਆਪਣੇ ਪਿੰਡ ਵਿਚ ਕੀਤੇ ਕੰਮਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਇਸ ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
