ਲੱਖਾਂ ਰੁਪਏ ਦੀ ਕਮਾਈ ਕਰ ਰਹੇ ਪੇਂਡੂ ਪੜ੍ਹੇ ਲਿਖੇ ਨੌਜਵਾਨ
ਭੇਡ ਫਾਰਮਿੰਗ ਦਾ ਕਿੱਤਾ ਵੀ ਉਹਨਾਂ 'ਚੋਂ ਇੱਕ ਹੈ ਜੋ ਅੱਜ ਦੇ ਸਮੇਂ 'ਚ ਵਧੀਆ ਕਮਾਈ ਦਾ ਸਾਧਨ ਹੈ ।

ਜਿੱਥੇ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਸੀ ਉੱਥੇ ਬਹੁਤ ਸਾਰੇ ਲੋਕਾਂ ਨੇ ਵਿਦੇਸ਼ਾਂ ਤੋਂ ਵਾਪਸ ਆ ਕੇ ਕੋਈ ਨਾ ਕੋਈ ਕਿੱਤਾ ਆਪਣਾ ਲਿਆ ।
ਬਹੁਤ ਸਾਰੇ ਨੌਜਵਾਨਾਂ ਨੇ ਪੰਜਾਬ 'ਚ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਫਾਰਮਿੰਗ ਕੀਤੀ ਹੈ, ਅੱਜ ਬਹੁਤ ਨੌਜਵਾਨ ਕਾਮਯਾਬ ਹੋ ਰਹੇ ਹਨ ।
ਭੇਡ ਫਾਰਮਿੰਗ ਦਾ ਕਿੱਤਾ ਵੀ ਉਹਨਾਂ 'ਚੋਂ ਇੱਕ ਹੈ ਜੋ ਅੱਜ ਦੇ ਸਮੇਂ 'ਚ ਵਧੀਆ ਕਮਾਈ ਦਾ ਸਾਧਨ ਹੈ । ਮਿਹਨਤ ਹਰ ਕੰਮ ਵਿੱਚ ਜਰੂਰੀ ਹੈ ।
ਜਸਵਿੰਦਰ ਸਿੰਘ ਅਤੇ ਸਿਕੰਦਰ ਸਿੰਘ ਆਪਣੇ ਪਿੰਡ ਵਿੱਚ ਭੇਡ ਫਾਰਮਿੰਗ ਕਰਦੇ ਹਨ । ਇੰਨ੍ਹਾਂ ਦੇ ਫਾਰਮ ਦਾ ਨਾਂ ਪੰਜਾਬ ਸ਼ੀਪ ਫਾਰਮ ਦਰੀਆਪੁਰ ਕਲਾਂ ਹੈ ਜੋ ਲਗਾਤਾਰ ਤਰੱਕੀ ਕਰ ਰਿਹਾ ਹੈ ।
ਜਸਵਿੰਦਰ ਸਿੰਘ ਅਤੇ ਸਿਕੰਦਰ ਸਿੰਘ ਨੇ ਵਧੀਆ ਪੜ੍ਹਾਈ ਕੀਤੀ ਹੋਈ ਹੈ । ਇਹ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ । ਇਹਨਾਂ ਨੇ ਆਪਣੀ ਸ਼ੁਰੂਆਤ ਬੱਕਰੀ ਫਾਰਮ ਤੋਂ ਕੀਤੀ ਸੀ ।
ਜਸਵਿੰਦਰ ਸਿੰਘ ਨੇ ਵਕਾਲਤ ਦੀ ਪੜ੍ਹਾਈ ਕਰਦੇ ਹੋਏ ਪਹਿਲਾਂ ਬੱਕਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ । ਇੰਨ੍ਹਾਂ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ।
ਇਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਬਹੁਤ ਹੋ ਰਿਹਾ ਸੀ ਫਿਰ ਇਹਨਾਂ ਨੇ ਸੋਚਿਆ ਕਿ ਇਹੋ ਜਿਹਾ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਮੇਰੀ ਪੜ੍ਹਾਈ ਵੀ ਖ਼ਰਾਬ ਨਾ ਹੋਵੇ ਅਤੇ ਕਮਾਈ ਵੀ ਵਧੀਆ ਹੋਵੇ ।
ਇੰਨ੍ਹਾਂ ਨੇ ਦੱਸਿਆ ਕਿ ਬੱਕਰੀ ਦੇ ਫਾਰਮ ਕਰਨ ਤੋਂ ਬਾਅਦ ਅਸੀਂ ਹੋਰ ਸਰਚ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਭੇਡ ਫਾਰਮਿੰਗ 'ਚ ਵਧੀਆ ਲਾਭ ਹੁੰਦਾ ਹੈ ।
ਸਿਕੰਦਰ ਸਿੰਘ ਨੇ ਦੱਸਿਆ ਕਿ ਸਾਡਾ ਬੱਕਰੀ ਫਾਰਮ ਦਾ ਤਜ਼ਰਬਾ ਜ਼ਿਆਦਾ ਵਧੀਆ ਨਹੀਂ ਰਿਹਾ ਕਿਉਂਕਿ ਇੰਨ੍ਹਾਂ ਨੂੰ ਉਸ 'ਚ ਬਹੁਤ ਨੁਕਸਾਨ ਹੋਇਆ ।
ਇਨ੍ਹਾਂ ਨੇ ਦੱਸਿਆ ਕਿ ਬੱਕਰੀ ਫਾਰਮ 'ਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ । ਬੱਕਰੀ ਨੂੰ ਸਰਦੀ ਦੀ ਰੁੱਤ 'ਚ ਨਮੂਨੀਆ ਜਲਦੀ ਹੁੰਦਾ ਹੈ।
ਜਿਸ ਨਾਲ ਉਸਦੀ ਸਿਹਤ ਵਿਗੜ ਜਾਂਦੀ ਹੈ । ਇਹ ਦੱਸਦੇ ਹਨ ਕਿ ਬੱਕਰੀਆਂ ਦੇ ਸਿੰਗ ਵੱਡੇ ਹੁੰਦੇ ਹਨ ਜਿਸ ਕਰਕੇ ਉਹ ਇੱਕ ਦੂਜੇ ਤੇ ਟੱਕਰ ਮਾਰਦੇ ਹਨ।
ਸਾਰੇ ਫਾਰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਕਿ ਕਿਹੜਾ ਫਾਰਮ ਕਰਨਾ ਬਿਹਤਰ ਹੋਵੇਗਾ ਫਿਰ ਇਹਨਾਂ ਨੂੰ ਭੇਡ ਫਾਰਮ ਸਭ ਤੋਂ ਵਧੀਆ ਲੱਗਿਆ ਅਤੇ ਅੱਜ ਦੀ ਘੜੀ ਕਾਮਯਾਬੀ ਵੀ ਹਾਸਲ ਕੀਤੀ ।
ਇਹਨਾਂ ਦਾ ਕਹਿਣਾ ਹੈ ਕਿ ਸਾਡਾ ਫਾਰਮ ਅੱਜ ਪੰਜਾਬ ਹੀ ਨਹੀਂ ਬਲਕਿ ਇੰਡੀਆ ਵਿੱਚ ਸਾਰੇ ਲੋਕ ਜਾਣਦੇ ਹਨ । ਜਿਸ ਕਰਕੇ ਅੱਜ ਇਹ ਕਿੱਤਾ ਪ੍ਰਫੁੱਲਿਤ ਹੋ ਰਿਹਾ ਹੈ ।
ਸਿਕੰਦਰ ਸਿੰਘ ਦੱਸਦੇ ਹਨ ਕਿ ਭੇਡ ਪਾਲਣ 'ਚ ਘੱਟ ਖਰਚਾ ਹੁੰਦਾ ਹੈ । ਭੇਡ ਘੱਟ ਕੀਮਤ 'ਚ ਪਲ ਜਾਂਦੀ ਹੈ । ਇੰਨ੍ਹਾਂ ਨੇ ਦੱਸਿਆ ਕਿ ਘੱਟ ਖਰਚੇ ਉੱਤੇ ਪਲ ਕੇ ਇਹ ਆਮਦਨ ਓਨੀ ਹੀ ਦਿੰਦੀ ਹੈ ।
ਭੇਡਾਂ ਨੂੰ ਸਰਦੀ ਦੀ ਰੁੱਤ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇੰਨ੍ਹਾਂ ਨੂੰ ਠੰਡ ਤੋਂ ਬਚਾਉਣ ਲਈ ਕੋਈ ਖਾਸ ਪ੍ਰਬੰਧ ਕਰਨ ਦੀ ਲੋੜ ਨਹੀਂ ਪੈਂਦੀ । ਬੱਕਰੀ ਦੇ ਬੱਚੇ ਨਾਲੋਂ ਭੇਡ ਦੇ ਬੱਚੇ ਦੀ ਗ੍ਰੋਥ ਜ਼ਿਆਦਾ ਹੁੰਦੀ ਹੈ ।
ਇਹਨਾਂ ਦਾ ਕਹਿਣਾ ਹੈ ਕਿ ਬਹੁਤ ਨਸਲ ਦੀਆਂ ਭੇਡਾਂ ਹੁੰਦੀਆਂ ਹਨ । ਪਰ ਇਹਨਾਂ ਦੇ ਫਾਰਮ ਵਿੱਚ ਸਿਰਫ਼ ਜਮਨਾਪੁਰੀ ਬਰੀਡ ਹੀ ਰੱਖੀ ਹੋਈ ਹੈ ।
ਕਿਉਂਕਿ ਇਸ ਬਰੀਡ ਦਾ ਇੰਟਰਨੈਸਨਲ ਬਰੀਡ ਵਿੱਚ ਵੀ ਨਾਮ ਹੈ। ਇਸ ਭੇਡ ਦੀ ਉਚਾਈ ਅਤੇ ਵਜ਼ਨ ਜ਼ਿਆਦਾ ਹੁੰਦਾ ਹੈ ਅਤੇ ਦੇਖਣ ਵਿੱਚ ਵੀ ਸੋਹਣੀ ਹੁੰਦੀ ਹੈ।
ਇੰਨ੍ਹਾਂ ਦੀ ਸਲਾਹ ਹੈ ਕਿ ਜੇਕਰ ਕਿਸੇ ਨੇ ਫਾਰਮਿੰਗ ਕਰਨੀ ਹੋਵੇ ਤਾਂ ਚੰਗੀ ਬਰੀਡ ਉੱਪਰ ਹੀ ਕੰਮ ਕਰਨਾ ਚਾਹੀਦਾ ਹੈ। ਇਹਨਾਂ ਦੇ ਫਾਰਮ ਵਿੱਚ ਬਹੁਤ ਭੇਡਾਂ ਨੇ ਇਹਨਾਂ ਦਾ ਕਹਿਣਾ ਕਿ 2000 ਤੋਂ ਇੱਕ ਸਾਲ ਵਿੱਚ 20 ਲੱਖ ਦੀ ਕਮਾਈ ਹੁੰਦੀ ਹੈ ।
