ਨੌਕਰੀ ਛੱਡਕੇ ਪੋਲਟਰੀ ਫਾਰਮ 'ਚ ਹੋਏ ਕਾਮਯਾਬ ! ਹਮਸਫ਼ਰ ਜੋੜੀ ਦਾ ਦੇਸੀ ਪੋਲਟਰੀ ਫਾਰਮ
ਪੋਲਟਰੀ ਫਾਰਮ ਬਿਜ਼ਨਸ ਪੰਜਾਬ ਸਮੇਤ ਭਾਰਤ ਦੇ ਕਈ ਹਿੱਸਿਆਂ ਵਿੱਚ ਇੱਕ ਲਾਭਕਾਰੀ ਅਤੇ ਤੇਜ਼ੀ ਨਾਲ ਵਧ ਰਿਹਾ ਕਿੱਤਾ ਹੈ। ਇਹ ਬਿਜ਼ਨਸ ਮੁੱਖ ਤੌਰ 'ਤੇ ਮੁਰਗੀਆਂ ਦੀ ਪਾਲਣਾ ਕਰਕੇ ਅੰਡੇ ਜਾਂ ਮਾਸ...

ਰਿਪੋਰਟ
ਸੁੱਖੀ ਮਘਾਣੀਆਂ
10 ਮਈ 2025
ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਆਪਣੇ ਪਿੰਡਾ ਵਿੱਚ ਰਹਿ ਕੇ ਕੋਈ ਕਾਰੋਬਾਰ ਕਰ ਰਹੇ ਹਨ। ਉਹ ਕਾਰੋਬਾਰ ਜਿਹੜੇ ਕਦੇ ਸਹਾਇਕ ਧੰਦੇ ਹੁੰਦੇ ਸੀ ਪਰ ਲੋਕਾਂ ਨੇ ਅੱਜ ਇੰਨ੍ਹਾਂ ਨੂੰ ਆਪਣੀ ਰੋਜ਼ੀ -ਰੋਟੀ ਲਈ ਮੁੱਖ ਕਿੱਤੇ ਵਜੋਂ ਅਪਣਾ ਲਿਆ ਹੈ।
ਤੁਹਾਨੂੰ ਪ੍ਰੋਗਰਾਮ ਹਮਸਫ਼ਰ ਦੇ ਜ਼ਰੀਏ ਬਹੁਤ ਸਾਰੇ ਹਮਸਫ਼ਰ ਜੋੜਿਆਂ ਨਾਲ ਮਿਲਾਇਆਂ ਹੈ, ਜੋ ਇੱਕਠੇ ਹੀ ਆਪਣਾ ਕਾਰੋਬਾਰ ਕਰ ਰਹੇ ਹਨ ।
ਇਹ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਹਮਸਫ਼ਰ ਸਰਬਜੀਤ ਕੌਰ ਹਨ। ਜੋ ਆਪਣੇ ਘਰ 'ਚ ਪੋਲਟਰੀ ਫਾਰਮ ਦਾ ਕੰਮ ਕਰਦੇ ਹਨ। ਅਕਸਰ ਇਹ ਕਿਹਾ ਜਾਦਾ ਹੈ ਕਿ ਔਰਤ ਸਿਰਫ਼ ਘਰ 'ਚ ਰਹਿ ਕੇ ਮੱਝਾਂ -ਗਾਵਾਂ ਦੀ ਸੰਭਾਲ ਕਰ ਸਕਦੀ ਹੈ।
ਸਰਬਜੀਤ ਕੌਰ ਉਹ ਔਰਤ ਹੈ, ਜਿੰਨ੍ਹਾਂ ਨੇ ਅਪਣੀਆਂ ਘਰ ਦੀਆ ਜਿੰਮੇਵਾਰੀਆਂ ਦੇ ਨਾਲ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।
ਜਿੰਨ੍ਹਾਂ ਦਾ ਇਹ ਕੰਮ ਅੱਜ ਕਾਮਯਾਬ ਕਿੱਤੇ ਵਜੋਂ ਸਿੱਧ ਹੋਇਆ ਹੈ। ਇੰਨ੍ਹਾਂ ਪੋਲਟਰੀ ਫਾਰਮ ਦੇ ਨਾਲ ਮੱਝਾਂ ਦਾ ਫਾਰਮ ਵੀ ਹੈ। ਜਿਸਨੂੰ ਇਹ ਜੋੜੀ ਆਉਣ ਵਾਲੇ ਸਮੇ 'ਚ ਹੋਰ ਅੱਗੇ ਲੈਕੇ ਜਾਣਾ ਚਾਹੁੰਦੇ ਹਨ। ਸਰਬਜੀਤ ਕੌਰ ਸਕੂਲ 'ਚ ਅਧਿਆਪਕ ਵਜੋਂ ਪ੍ਰਾਈਵੇਟ ਨੌਕਰੀ ਕਰਦੇ ਸਨ।
ਪ੍ਰਾਈਵੇਟ ਨੌਕਰੀ ਨਾਲ ਸਭ ਜਰੂਰਤਾਂ ਪੂਰੀਆ ਨਾ ਹੁੰਦੀਆ ਦੇਖ ਕੇ ਸਰਬਜੀਤ ਕੌਰ ਅਤੇ ਉਨ੍ਹਾਂ ਦੇ ਹਮਸਫ਼ਰ ਸੰਦੀਪ ਸਿੰਘ ਨੇ ਪੋਲਟਰੀ ਫਾਰਮ ਖੋਲ੍ਹਣ ਦੀ ਸਲਾਹ ਕੀਤੀ।
ਜੋ ਅੱਜ ਕਾਮਯਾਬ ਸਿੱਧ ਹੋਇਆ ਹੈ। ਇਨ੍ਹਾ ਦੇ ਹਮਸਫ਼ਰ ਸੰਦੀਪ ਸਿੰਘ ਖੇਤੀ ਦੇ ਨਾਲ-ਨਾਲ ਸਬਜ਼ੀ ਦਾ ਕੰਮ ਕਰਦੇ ਸਨ । ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਖੇਤੀ ਦੇ ਨਾਲ ਸਬਜ਼ੀ ਦਾ ਕੰਮ ਕਰਦਾ ਸੀ ਤਾਂ ਉਸ ਨਾਲ ਮੰਡੀਆਂ 'ਚ ਸਬਜ਼ੀ ਦਾ ਪੂਰਾ ਮੁੱਲ ਨਹੀ ਮਿਲਦਾ ਸੀ। ਜਿਸ ਕਰਕੇ ਸਾਨੂੰ ਬਹੁਤ ਦੁੱਖ ਹੁੰਦਾ ਸੀ।
ਇੰਨ੍ਹਾਂ ਨੇ ਦੱਸਿਆ ਕਿ ਸਾਨੂੰ ਇਸਦੇ ਨਾਲ ਲੇਬਰ ਦੀ ਵੀ ਬਹੁਤ ਦਿੱਕਤ ਆਉਂਦੀ ਸੀ ਅਤੇ ਖਰਚਾ ਵੀ ਜ਼ਿਆਦਾ ਹੋ ਜਾਦਾ ਸੀ।
ਸੰਦੀਪ ਸਿੰਘ ਨੇ ਆਪਣੇ ਪੋਲਟਰੀ ਫਾਰਮ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਦੇਸੀ ਅੰਡਾ ਵਧੀਆ ਕਿਸਮ ਦਾ ਹੀ ਤਿਆਰ ਕਰਦੇ ਹਾਂ। ਇੰਨ੍ਹਾਂ ਨੇ ਦੱਸਿਆ ਕਿ ਅਸੀ ਹੋਲਸੇਲ ਦਾ ਹੀ ਕੰਮ ਕਰਦੇ ਹਾਂ।
ਇੰਨ੍ਹਾਂ ਦਾ ਕਹਿਣਾ ਹੈ ਕਿ ਅਸੀ ਆਪਣੇ ਨਾਲ ਆਪਣੇ ਹੋਲਸੇਲਰ ਦਾ ਵੀ ਕੰਮ ਕਾਮਯਾਬ ਕਰ ਰਹੇ ਹਾ। ਸਰਬਜੀਤ ਕੌਰ ਦਾ ਕਹਿਣਾ ਹੈ ਕਿ ਸਾਨੂੰ ਹੁਣ ਇਸ ਕੰਮ ਦੀ ਪੂਰੀ ਸਮਝ ਆਉਣ ਕਰਕੇ ਅਸੀਂ ਖੁਦ ਹੀ ਸਭ ਸੰਭਾਲ਼ ਲੈਂਦੇ ਹਾਂ ।
ਸਾਨੂੰ ਡਾਕਟਰ ਦੀ ਜਾਂ ਬਾਹਰੋਂ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਨਹੀ ਪੈਂਦੀ। ਸਰਬਜੀਤ ਕੌਰ ਦੱਸਦੇ ਹਨ ਕਿ ਜਿਹੜੇ ਫਾਰਮ ਸਾਡੇ ਨਾਲ ਜੁੜੇ ਹੋਏ ਹਨ ਉਨ੍ਹਾਂ ਫਾਰਮਾਂ ਦੀਆਂ ਸਮੱਸਿਆਵਾ ਦੇ ਹੱਲ ਲਈ ਵੀ ਅਸੀਂ ਉੱਥੇ ਜਾਂਦੇ ਹਾਂ।
ਇੰਨ੍ਹਾਂ ਨੇ ਦੱਸਿਆ ਕਿ ਅਗਰ ਪੋਲਟਰੀ ਵਿੱਚ ਕਿਸੇ ਤਰ੍ਹਾ ਦਾ ਵਾਇਰਸ ਆ ਜਾਵੇ ਤਾਂ ਉਹ ਪੋਲਟਰੀ ਨੂੰ ਖਾਲੀ ਕਰ ਸਕਦਾ ਹੈ।
ਇਸ ਲਈ ਅਸੀਂ ਹੋਰ ਫਾਰਮਾਂ ਨੂੰ ਜਿੰਨੀ ਜ਼ਿਆਦਾ ਹੋ ਸਕੇ ਜਾਣਕਾਰੀ ਦਿੰਦੇ ਹਾ। ਸੰਦੀਪ ਸਿੰਘ ਨੇ ਦੱਸਿਆ ਕਿ ਪੋਲਟਰੀ ਫਾਰਮਿੰਗ ਲਈ ਟਰੇਨਿੰਗ ਬਹੁਤ ਲਾਹੇਵੰਦ ਹੁੰਦੀ ਹੈ।
ਇਸ ਨਾਲ ਇੰਨ੍ਹਾਂ ਦੀਆਂ ਬਿਮਾਰੀਆਂ ਦੀ ਪੂਰੀ ਜਾਣਕਾਰੀ ਮਿਲਦੀ ਹੈ। ਇਸ ਟਰੇਨਿੰਗ ਵਿੱਚ ਇੰਨ੍ਹਾਂ ਦੀਆ ਬਿਮਾਰੀਆਂ ਦੇ ਇਲਾਜ ਬਾਰੇ ਵੀ ਪੂਰਾ ਸਮਝਾਇਆਂ ਜਾਦਾ ਹੈ। ਇੰਨ੍ਹਾਂ ਨੇ ਦੱਸਿਆ ਕਿ ਟਰੇਨਿੰਗ ਵਿੱਚ ਬੈਂਕ ਤੋਂ ਲਏ ਜਾਣ ਵਾਲੇ ਫਾਇਦਿਆਂ ਬਾਰੇ ਵੀ ਦੱਸਿਆ ਜਾਂਦਾ ਹੈ।
ਸੰਦੀਪ ਸਿੰਘ ਨੇ ਦੱਸਿਆ ਕਿ ਮੈਂ ਦੋ ਸਾਲ ਪੋਲਟਰੀ ਫਾਰਮ ਦੇ ਡਾਕਟਰ ਕੋਲ ਵੀ ਲਗਾਏ ਹਨ। ਸੰਦੀਪ ਸਿੰਘ ਦਾ ਕਹਿਣਾ ਹੈ ਕਿ ਟਰੇਨਿੰਗ ਨਾਲ ਫਾਰਮ ਵਿੱਚ ਆਉਣ ਵਾਲੀ ਬਿਮਾਰੀ ਦੀ ਜਾਣਕਾਰੀ ਹੋ ਜਾਂਦੀ ਹੈ। ਗਰੇਵਾਲ ਪੋਲਟਰੀ ਫਾਰਮ 'ਚ ਦੇਸੀ ਅੰਡਾ ਵਧੀਆ ਕਿਸਮ ਦਾ ਮਿਲਦਾ ਹੈ।
ਸਰਬਜੀਤ ਕੌਰ ਨੇ ਦੱਸਿਆ ਕਿ ਸਾਡੇ ਇਸ ਪੋਲਟਰੀ ਫਾਰਮ 'ਚ ਆਚਾਰ , ਬਰਡ ਅਤੇ ਦੇਸੀ ਅੰਡੇ ਆਦਿ ਤੋਂ ਕਮਾਈ ਹੁੰਦੀ ਹੈ। ਇੰਨ੍ਹਾਂ ਨੇ ਦੱਸਿਆ ਕਿ ਸਾਡੇ ਪੋਲਟਰੀ ਫਾਰਮ ਤੋਂ ਹਰ ਤਰ੍ਹਾਂ ਦੇ ਫਾਰਮ 'ਚ ਵਰਤਿਆਂ ਜਾਣ ਵਾਲਾ ਸਾਰਾ ਸਮਾਨ ਮਿਲਦਾ ਹੈ। ਇਹ ਆਪਣਾ ਸਾਰਾ ਸਮਾਨ ਘਰ ਬੈਠੇ ਹੀ ਆਪਣੇ ਚੈਨਲ ਦੇ ਜ਼ਰੀਏ ਵੇਚਦੇ ਹਨ।
ਸਰਬਜੀਤ ਕੌਰ ਨੇ ਦੱਸਿਆ ਕਿ ਅਸੀਂ ਆਪਣੀ ਤਿਆਰ ਕਰਵਾਈ ਹੋਈ ਫੀਡ ਹੀ ਵਰਤਦੇ ਹਾਂ। ਇੰਨ੍ਹਾਂ ਨੇ ਦੱਸਿਆ ਕਿ ਅਸੀਂ ਆਪਣੀ ਰਸੋਈ ਦੀ ਰਹਿੰਦ-ਖੂਹੰਦ ਵੀ ਆਪਣੇ ਪੋਲਟਰੀ ਫਾਰਮ 'ਚ ਵਰਤੋਂ ਕਰਦੇ ਹਾਂ ।
ਇੰਨ੍ਹਾਂ ਦਾ ਕਹਿਣਾ ਹੈ ਕਿ ਮੁਰਗੀਆਂ ਦੇ ਪਾਲਣ-ਪੋਸ਼ਣ ਲਈ ਜ਼ਿਆਦਾ ਖਰਚਾ ਨਹੀ ਕਰਨਾ ਪੈਂਦਾ। ਸਰਬਜੀਤ ਕੌਰ ਨੇ ਦੱਸਿਆ ਕਿ ਅਸੀਂ ਕਿਸੇ ਮੁਰਗੀ ਦੇ ਬਿਮਾਰ ਹੋਣ 'ਤੇ ਵੀ ਘਰੇਲੂ ਇਲਾਜ ਨੂੰ ਹੀ ਪਹਿਲ ਦਿੰਦੇ ਹਾ।
ਪੋਲਟਰੀ ਫਾਰਮ ਦੀ ਜਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਵੀਡਿਓ ਨੂੰ ਪੂਰਾ ਸੁਣੋ ਜੀ।
