ਸਾਰੇ ਲੇਖ
Business 15 May 2025 3 min read 113 views

Dairy farm ਤੋਂ ਕਮਾਈ ਕਰਨ ਦਾ ਸਹੀ ਤਰੀਕਾ

ਨੌਜਵਾਨਾਂ ਵੱਲੋਂ ਫਾਰਮਿੰਗ ਦਾ ਕਿੱਤਾ ਵੱਡੇ ਪੱਧਰ ਉੱਪਰ ਕੀਤਾ ਜਾ ਰਿਹਾ ਹੈ । ਜਾਣੋ !ਮੱਝਾਂ ਦੇ ਫਾਰਮ ਤੋਂ ਚੰਗੀ ਕਮਾਈ ਕਰਨ ਦਾ ਸਹੀ ਤਰੀਕਾ ।

Sirlekh Team

Updated 15 Jul 2026

ਸਾਂਝਾ ਕਰੋ:

fWATG
 Dairy farm ਤੋਂ ਕਮਾਈ ਕਰਨ ਦਾ ਸਹੀ ਤਰੀਕਾ

ਰਿਪੋਰਟ

ਸੁੱਖੀ ਮਘਾਣੀਆਂ

ਡੇਅਰੀ ਫਾਰਮਿੰਗ ਨੂੰ ਮੁੱਖ ਧੰਦੇ ਵਜੋਂ ਚਲਾਉਣ ਲਈ ਤੁਹਾਨੂੰ ਵਧੀਆ ਮੈਨੇਜ਼ਮੈਂਟ,ਪਸ਼ੂਆਂ ਦੀ ਸੰਭਾਲ, ਖ਼ੁਰਾਕ ਅਤੇ ਮਾਰਕੀਟਿੰਗ ਬਾਰੇ ਪਤਾ ਹੋਣਾ ਜ਼ਰੂਰੀ ਹੈ।

ਨੌਜਵਾਨਾਂ ਵੱਲੋਂ ਫਾਰਮਿੰਗ ਦਾ ਕਿੱਤਾ ਵੱਡੇ ਪੱਧਰ ਉੱਪਰ ਕੀਤਾ ਜਾ ਰਿਹਾ ਹੈ। ਪੜ੍ਹੇ-ਲਿਖੇ ਨੌਜਵਾਨ ਇਸ ਕਿੱਤੇ ਨਾਲ ਆਪਣਾ ਰੁਜ਼ਗਾਰ ਪੈਦਾ ਕਰ ਰਹੇ ਹਨ।

ਡੇਅਰੀ ਫਾਰਮਿੰਗ ਨੂੰ ਛੋਟੇ-ਪੱਧਰ ਤੋਂ ਸੁਰੂ ਕਰਕੇ ਵੱਡੇ ਪੱਧਰ ਤੱਕ ਲਿਜਾਇਆ ਜਾ ਸਕਦਾ ਹੈ।

ਇਹ ਨੌਜਵਾਨ ਸੁਖਚੈਨ ਸਿੰਘ ਚੈਨੀ ਹੈ। ਜੋ ਆਪਣੇ ਖੇਤਾਂ 'ਚ ਡੇਅਰੀ ਫਾਰਮ ਦਾ ਕੰਮ ਕਰ ਰਿਹਾ ਹੈ। ਇਹ ਨੌਜਵਾਨ ਪਿਛਲੇ ਕਈ ਸਾਲਾਂ ਤੋ ਇਹ ਕੰਮ ਕਰ ਰਿਹਾ ਹੈ। ਸੁਖਚੈਨ ਸਿੰਘ ਪਹਿਲਾ ਹੀ ਖੇਤੀਬਾੜੀ ਦੇ ਨਾਲ ਪਸ਼ੂਆ ਦਾ ਕਿੱਤਾ ਕਰਦਾ ਸੀ।

ਜੇਕਰ ਤੁਸੀ ਖੇਤੀਬਾੜੀ ਦੇ ਨਾਲ ਨਾਲ ਪਸ਼ੂ-ਪਾਲਣ ਕਰਦੇ ਹੋ ਤਾਂ ਇਹ ਤੁਹਾਡੀ ਆਮਦਨ ਦੁੱਗਣੀ-ਤਿੱਗਣੀ ਕਰ ਸਕਦਾ ਹੈ ਕਿਉਕਿ ਵੱਖ-ਵੱਖ ਉਤਪਾਦ ਇੱਕਠੇ ਹੋਣ ਨਾਲ ਕਿਸਾਨ ਲਈ ਲਾਭਕਾਰੀ ਸਿੱਧ ਹੁੰਦੇ ਹਨ।

ਸ਼ੁੱਧ ਖਾਣ-ਪੀਣ ਮਿਲਣਾ ਅੱਜ ਦੇ ਸਮੇਂ ਦੀ ਵੱਡੀ ਸਮੱਸਿਆ ਹੈ,ਕਿਉਕਿ ਹਰ ਇੱਕ ਚੀਜ਼ 'ਚ ਮਿਲਾਵਟ ਜ਼ਿਆਦਾ ਮਾਤਰਾ 'ਚ ਪਾਈ ਜਾਂਦੀ ਹੈ। ਜਿਸ ਕਰਕੇ ਬਜ਼ਾਰੋ ਖ੍ਰੀਦੀ ਹਰ ਚੀਜ਼ ਜ਼ਹਿਰੀ ਹੀ ਬਣ ਗਈ ਹੈ। ਹਰ ਮਨੁੱਖ ਚੰਗੇ ਖਾਣੇ ਦੀ ਭਾਲ 'ਚ ਹੈ।

ਸੁਖਚੈਨ ਸਿੰਘ ਦੁੱਧ ਵੇਚਣ ਦੇ ਨਾਲ ਦੁੱਧ ਤੋਂ ਪ੍ਰੋਡਕਟ ਵੀ ਤਿਆਰ ਕਰਦੇ ਹਨ।

ਇਹਨਾਂ ਦਾ ਕਹਿਣਾ ਹੈ ਕਿ ਇਹ ਹਰ ਚੀਜ਼ ਜੋ ਦੁੱਧ ਤੋ ਬਣਦੀ ਹੈ ਉਹ ਵਧੀਆ ਕਿਸਮ ਦੀ ਹੀ ਤਿਆਰ ਕਰਦੇ ਹਨ। ਇਹ ਦੁੱਧ ਵੇਚਣ ਦੇ ਨਾਲ ਦੁੱਧ ਖ੍ਰੀਦਦੇ ਵੀ ਹਨ। ਇੰਨ੍ਹਾਂ ਦਾ ਦੁੱਧ ਬਹੁਤ ਘਰਾਂ ਚ ਜਾਂਦਾ ਹੈ।

ਇੰਨ੍ਹਾਂ ਨੇ ਚੰਗੀ ਬਰੀਡ ਲਈ ਵੀ ਕਈ ਪਸ਼ੂ ਰੱਖੇ ਹੋਏ ਹਨ। ਪਰ ਜ਼ਿਆਦਾਤਰ ਇੰਨ੍ਹਾਂ ਕੋਲ ਦੁੱਧ ਅਤੇ ਦੁੱਧ ਤੋਂ ਬਣੀਆ ਚੀਜ਼ਾਂ ਤਿਆਰ ਕਰਨ ਦਾ ਹੀ ਕੰਮ ਹੈ।

ਇੰਨ੍ਹਾਂ ਕੋਲ ਖੋਆ, ਘਿਓ, ਕ੍ਰੀਮ, ਪਨੀਰ, ਬਰਫ਼ੀ ਆਦਿ ਕਈ ਪ੍ਰੋਡਕਟ ਤਿਆਰ ਕੀਤੇ ਜਾਦੇ ਹਨ। ਮੱਝਾਂ-ਗਾਂਵਾਂ 'ਚੋ ਕਿਹੜਾ ਫਾਰਮ ਚੁਣੀਏ ਇਹ ਸਾਡੀ ਲੋੜ ਉੱਪਰ ਢੁੱਕਦਾ ਹੈ ਕਿ ਸਾਡਾ ਬਜਟ ਅਤੇ ਲੋਕਾਂ ਦੀ ਮੰਗ ਕੀ ਹੈ।

ਸੁਖਚੈਨ ਸਿੰਘ ਦੇ ਫਾਰਮ 'ਚ ਜ਼ਿਆਦਾ ਮੱਝਾਂ ਹੀ ਹਨ।

ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਮੱਝਾਂ ਦੇ ਫਾਰਮ 'ਚ ਵਧੀਆ ਫਾਇਦਾ ਹੁੰਦਾ ਹੈ। ਗਾਂਵਾਂ ਨੂੰ ਅਕਸਰ ਖੁੱਲ੍ਹਾ ਛੱਡ ਦਿੰਦੇ ਹਨ, ਪਰ ਮੱਝਾਂ ਨੂੰ ਕੋਈ ਛੱਡਦਾ ਨਹੀਂ ਕਿਉਂਕਿ ਜਦੋਂ ਕਿਸੇ ਨੇ ਕੋਈ ਪਸ਼ੂ ਵੇਚਣਾ ਹੋਵੇ ਤਾਂ ਇਹ ਮੱਝ ਵਧੀਆ ਕੀਮਤ ਨਾਲ ਵਿਕ ਜਾਂਦੀ ਹੈ।

ਇਹਨਾਂ ਦਾ ਕਹਿਣਾ ਹੈ ਕਿ ਦੁੱਧ ਕਿਸੇ ਕੰਪਨੀਆ ਨੂੰ ਦੇਣ ਦੀ ਬਜਾਇ ਘਰਾਂ ਵਿੱਚ ਵੇਚਣਾ ਵਧੀਆ ਹੁੰਦਾ ਹੈ। ਕਿਉਕਿ ਘਰਾਂ ਵਿੱਚ ਦੁੱਧ ਪਾਉਣ ਨਾਲ ਵਧੀਆ ਮੁਨਾਫ਼ਾ ਹੁੰਦਾ ਹੈ। ਇੰਨ੍ਹਾਂ ਦਾ ਕਹਿਣਾ ਹੈ ਕਿ ਅਸੀ ਵਿਦੇਸ਼ਾ 'ਚ ਵੀ ਸਮਾਨ ਭੇਜ ਸਕਦੇ ਹਾਂ।

ਇਹਨਾਂ ਦਾ ਮੰਨਣਾ ਹੈ ਕਿ ਦੁੱਧ ਨਕਲੀ ਘੱਟ ਤਿਆਰ ਹੁੰਦਾ ਹੈ ਪਰ ਦੁੱਧ ਤੋਂ ਬਣੇ ਪ੍ਰੋਡਕਟ ਜ਼ਿਆਦਾ ਮਾਤਰਾ 'ਚ ਤਿਆਰ ਹੁੰਦੇ ਹਨ। ਕਈ ਲੋਕ ਮਿਠਾਈ ਦਾ ਘੱਟ ਰੇਟ ਦੇਖ ਕੇ ਵੀ ਖ੍ਰੀਦਦੇ ਹਨ । ਸੁਖਚੈਨ ਸਿੰਘ ਦੱਸਦੇ ਹਨ ਕਿ ਸਾਡੇ ਤਿਆਰ ਕੀਤੇ ਪ੍ਰੋਡਕਟ ਦੀ ਮੰਗ ਪੂਰੀ ਨਹੀ ਹੋ ਪਾਉਂਦੀ।

ਇੰਨ੍ਹਾਂ ਨੇ ਦੱਸਿਆ ਕਿ ਕਈ ਲੋਕ ਵਧੀਆ ਕਿਸਮ ਦੀ ਮਿਠਾਈ ਲਈ ਰੇਟ ਤੋਂ ਵੱਧ ਪੈਸੇ ਵੀ ਦੇਣ ਨੂੰ ਤਿਆਰ ਹੁੰਦੇ ਹਨ।

ਇੰਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੀ ਬੀਮੇ ਜ਼ਰੀਏ ਪਸ਼ੂ ਪਾਲਕ ਦੀ ਮਦਦ ਕਰ ਸਕਦੀ ਹੈ। ਸੁਖਚੈਨ ਸਿੰਘ ਸੀਮਨ ਮੇਲਿਆ ਤੋਂ ਖ੍ਰੀਦਦੇ ਹਨ। ਡੇਅਰੀ ਫਾਰਮਿੰਗ ਦੀ ਵਧੇਰੇ ਜਾਣਕਾਰੀ ਲਈ ਇਸ ਹੇਠਾਂ ਦਿੱਤੇ ਵੀਡਿਓ ਲਿੰਕ 'ਤੇ ਕਲਿੱਕ ਕਰੋ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ