ਸਾਰੇ ਲੇਖ
Business 30 May 2025 3 min read 34 views

ਪੰਜਾਬ ਦੀਆਂ ਰਕਾਨ ਧੀਆਂ ਦਾ ਹੁਨਰ

ਪੰਜਾਬ ਦੀਆਂ ਮਾਵਾਂ ਅਕਸਰ ਆਪਣੀਆਂ ਧੀਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਕੇ ਧੀਏ ਰਕਾਨਾ ਵਾਲੇ ਕੰਮ ਕਰਿਆ ਕਰ । ਰਕਾਨ ਧੀਆਂ ਦੀ ਪਹਿਚਾਣ ਧੀਆਂ ਦੇ ਵੱਖ ਵੱਖ ਹੱਥੀ ਕੰਮਾਂ ਤੋਂ ਕੀਤੀ ਜਾਂਦੀ ਸੀ ।...

Sirlekh Team

Updated 15 Jul 2026

ਸਾਂਝਾ ਕਰੋ:

fWATG
ਪੰਜਾਬ ਦੀਆਂ ਰਕਾਨ ਧੀਆਂ ਦਾ ਹੁਨਰ

ਪੰਜਾਬ ਦੀਆਂ ਮਾਵਾਂ ਅਕਸਰ ਆਪਣੀਆਂ ਧੀਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਕੇ ਧੀਏ ਰਕਾਨਾ ਵਾਲੇ ਕੰਮ ਕਰਿਆ ਕਰ । ਰਕਾਨ ਧੀਆਂ ਦੀ ਪਹਿਚਾਣ ਧੀਆਂ ਦੇ ਵੱਖ ਵੱਖ ਹੱਥੀ ਕੰਮਾਂ ਤੋਂ ਕੀਤੀ ਜਾਂਦੀ ਸੀ ।

ਸਾਂਝੇ ਪਰਿਵਾਰਾਂ ਦੀਆਂ ਉਹ ਧੀਆਂ ਅਕਸਰ ਘਰ ਦੇ ਵਿਹੜੇ ਵਿੱਚ ਆਪਣੀਆਂ ਮਾਵਾਂ , ਚਾਚੀਆਂ,ਤਾਈਆਂ, ਭੈਣਾਂ ਨਾਲ ਹੱਥੀ ਕੰਮ ਕਰਿਆ ਕਰਦੀਆਂ ਸਨ ।

ਫੈਸ਼ਨ ਦੇ ਇਸ ਮਸ਼ੀਨੀ ਯੁੱਗ ਨੇ ਹੱਥੀ ਕੰਮ ਕਰਨ ਵਿੱਚ ਬਹੁਤ ਬਦਲਾਅ ਕੀਤੇ ਹਨ । ਪਹਿਲਾਂ ਜਿੱਥੇ ਮਾਵਾਂ ਆਪਣੀਆਂ ਧੀਆਂ ਨੂੰ ਹੱਥੀ ਕੰਮ ਦੇ ਗੁਰ ਸਿਖਾਉਂਦੀਆਂ ਸਨ ਉਹਨਾਂ ਦੀ ਥਾਂ ਫਿਰ ਫੈਕਟਰੀਆਂ ਨੇ ਲੈ ਲਈ ਸੀ ।

ਮਸ਼ੀਨੀ ਕੰਮ ਨੂੰ ਸਸਤਾ ਅਤੇ ਜਲਦੀ ਹੋਣ ਵਾਲਾ ਸਮਝਿਆ ਜਾਂਦਾ ਹੈ । ਹੱਥੀ ਕੰਮ ਵਿੱਚ ਸਮਾਂ ਤੇ ਮਿਹਨਤ ਜਿਆਦਾ ਲੱਗਦੀ ਹੈ ।

ਮੇਰੇ ਪੰਜਾਬ ਦੀ ਧਰਤੀ ਦਾ ਆਪਣਾ ਇੱਕ ਵੱਖਰਾ ਹੁਨਰ ਹੈ । ਜਿਸ ਹੁਨਰ ਨੂੰ ਅੱਜ ਪੂਰੀ ਦੁਨੀਆਂ ਵਿੱਚ ਪਸੰਦ ਕੀਤਾ ਜਾ ਰਿਹਾ ਹੈ ।

ਪੰਜਾਬ ਦੀਆਂ ਬਹੁਤੀਆਂ ਧੀਆਂ ਹੁਣ ਆਪਣੇ ਉਸ ਹੱਥੀ ਕੰਮ ਵੱਲ ਪਰਤ ਆਈਆਂ ਹਨ। ਉਹਨਾਂ ਦੇ ਇਸ ਹੱਥੀ ਕੰਮ ਨੂੰ ਦੇਸਾਂ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ ‌।

ਅੱਜ ਮੇਰੇ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਆਪਣੀਆਂ ਮਾਵਾਂ ਦੀਆਂ ਇਸ ਕਲਾਕਾਰੀ ਨੂੰ ਅੱਗੇ ਲਿਜਾ ਰਹੀਆਂ ਨੇ।

ਅੱਜ ਪਹਿਲਾ ਵਾਂਗ ਸਾਡੇ ਪੰਜਾਬ ਦੀਆਂ ਧੀਆਂ ਆਪਣੇ ਹੱਥੀ ਬਾਗ਼- ਫੁਲਕਾਰੀਆਂ ਤਿਆਰ ਕਰ ਰਹੀਆਂ ਹਨ । ਜਿਸ ਨਾਲ ਦੇਸ਼ ਵਿਦੇਸ਼ਾਂ ਵਿੱਚੋਂ ਵੀ ਬਹੁਤ ਜ਼ਿਆਦਾ ਪਿਆਰ-ਸਤਿਕਾਰ ਮਿਲ ਰਿਹਾ।

ਅੱਜ ਸਾਡੇ ਦੇਸ਼ ਦੀਆਂ ਧੀਆਂ ਦੇ ਦੁਆਰਾ ਹੱਥੀਂ ਤਿਆਰ ਕੀਤੇ ਸੂਟ, ਬਾਗ਼, ਫੁਲਕਾਰੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਦੇਸ਼ਾਂ 'ਚ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਜਿਸ ਨਾਲ ਸਾਡੀਆਂ ਧੀਆਂ ਆਪਣੀ ਇੱਕ ਪਹਿਚਾਣ ਬਣਾ ਰਹੀਆਂ ਹਨ ।

ਇਸ ਤਰ੍ਹਾਂ ਕੰਮ ਕਰਕੇ ਕੁੜੀਆਂ ਇੱਕ ਤਾਂ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਰਹੀਆਂ ਹਨ ਅਤੇ ਦੂਜਾ ਅੱਗੇ ਹੋਰ ਬਹੁਤ ਸਾਰੀਆਂ ਲੜਕੀਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ।

ਰਕਾਨ ਬੁਟੀਕ ਵੀ ਉਨ੍ਹਾਂ ਬੁਟੀਕਾ 'ਚੌ ਇੱਕ ਹੈ । ਜੋ ਆਪਣੇ ਹੁਨਰ ਰਾਹੀਂ ਹੱਥੀ ਕੰਮ ਕਰ ਕੇ ਰੁਜ਼ਗਾਰ ਕਮਾਉਣਾ ਚਾਹੁੰਦੀਆ ਹਨ। ਉਨ੍ਹਾਂ ਕੁੜੀਆਂ ਲਈ ਰੁਜ਼ਗਾਰ ਦਾ ਮੌਕਾ ਦੇ ਰਿਹਾ ਹੈ ।

ਆਪਣੀਂ ਰਕਾਨ ਬੁਟੀਕ ਦਾ ਵੀ ਇੱਕੋ ਇੱਕ ਮਕਸਦ ਹੈ ਉਨ੍ਹਾਂ ਰਕਾਨ ਧੀਆਂ ਨੂੰ ਅੱਗੇ ਲੈ ਕੇ ਆਉਣਾ।

ਇਸ ਬੁਟੀਕ ਨਾਲ ਦੇਸ਼ ਵਿਦੇਸ਼ਾਂ ਤੋਂ ਵੀ ਬਹੁਤ ਸਾਰੀਆਂ ਕੁੜੀਆਂ ਜੁੜੀਆਂ ਹੋਈਆਂ ਹਨ। ਜੋ ਇਨ੍ਹਾਂ ਧੀਆਂ ਦੁਆਰਾ ਕੀਤੀ ਮਿਹਨਤ ਨੂੰ ਪਸੰਦ ਕਰਦੇ ਹਨ । ਰਕਾਨ ਬੁਟੀਕ ਤੋਂ ਪੰਜਾਬ ਦੇ ਨਾਲ ਵਿਦੇਸ਼ਾਂ ਤੋਂ ਵੀ ਸੂਟ ਤਿਆਰ ਕਰਵਾਏ ਜਾ ਰਹੇ ਹਨ।

ਰਕਾਨ ਬੁਟੀਕ ਦੀ ਇੱਕੋ ਇੱਕ ਉਮੀਦ ਹੈ ਕਿ ਮੇਰੇ ਦੇਸ਼ ਦੀਆਂ ਧੀਆਂ ਤੇ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਮੇਰੀਆਂ ਭੈਣਾਂ ਹਮੇਸ਼ਾ ਇਸੇ ਤਰ੍ਹਾਂ ਹੀ ਪਿਆਰ ਕਰਦੀਆਂ ਰਹਿਣ ਤਾਂ ਜੋ ਹਰ ਉਹ ਧੀ ਆਪਣੇ ਹੁਨਰ ਸਾਡੇ ਸਾਹਮਣੇ ਲੈਕੇ ਆਵੇ ਤੇ ਆਪਣੇ ਪੈਰਾਂ ਸਿਰ ਖੜ੍ਹੀ ਹੋ ਸਕੇ। ਇਹ ਸਭ ਆਪਣੇ ਸਾਰਿਆਂ ਦੇ ਸਾਥ ਨਾਲ ਹੋ ਸਕਦਾ ਹੈ ।

ਰਕਾਨ ਬੁਟੀਕ ਪੰਜਾਬ ਦੀਆਂ ਇਨ੍ਹਾਂ ਧੀਆਂ ਨੂੰ ਰੁਜ਼ਗਾਰ ਦੇਣ ਦੀ ਕੋਸ਼ਿਸ਼ ਬਾਰੇ ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਪੂਰਾ ਸੁਣਿਓ ਜੀ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ