ਸਾਰੇ ਲੇਖ
Entertainment 21 Apr 2025 3 min read 413 views

Dilawar sidhu ਦੀ ਫ਼ਿਲਮੀ ਦੁਨੀਆਂ ਦਾ ਸੱਚ

Dilawar sidhu ਜਿਸਨੂੰ ਕੈਲਾ ਬੁੜ੍ਹਾ ਦੇ ਨਾਲ ਜਾਣਿਆ ਜਾਦਾ ਹੈ। ਪੰਜਾਬੀ ਲੋਕ ਕਹਾਣੀਆਂ ਅਤੇ ਨਾਟਕ ਸ਼ੀਰੀਜ ਚ ਬਹੁਤ ਵਧੀਆਂ ਕੰਮ ਕੀਤਾ ਹੈ। ਇੰਨ੍ਹਾਂ ਨੇ ਆਪਣੀ ਅਦਾਕਾਰੀ ਜ਼ਰੀਏ ਲੋਕਾਂ ਨੂੰ...

Sirlekh Team

Updated 15 Jul 2026

ਸਾਂਝਾ ਕਰੋ:

fWATG
Dilawar sidhu ਦੀ ਫ਼ਿਲਮੀ ਦੁਨੀਆਂ ਦਾ ਸੱਚ

ਰਿਪੋਰਟ

ਸੁੱਖੀ ਮਘਾਣੀਆਂ

10 ਮਈ 2025

ਦਿਲਾਵਰ ਸਿੱਧੂ ਦੇ ਕਿਰਦਾਰ ਬਾਰੇ

ਦਿਲਾਵਰ ਸਿੱਧੂ ਜਿਸਨੂੰ ਕੈਲਾ ਬੁੜ੍ਹਾ ਦੇ ਨਾਲ ਜਾਣਿਆ ਜਾਦਾ ਹੈ। ਪੰਜਾਬੀ ਲੋਕ ਕਹਾਣੀਆਂ ਅਤੇ ਨਾਟਕ ਸ਼ੀਰੀਜ ਚ ਬਹੁਤ ਵਧੀਆਂ ਕੰਮ ਕੀਤਾ ਹੈ। ਇੰਨ੍ਹਾਂ ਨੇ ਆਪਣੀ ਅਦਾਕਾਰੀ ਜ਼ਰੀਏ ਲੋਕਾਂ ਨੂੰ ਬਹੁਤ ਹਸਾਇਆ ਹੈ।

ਦਿਲਾਵਰ ਸਿੱਧੂ ਹਮੇਸ਼ਾ ਹੀ ਖੁਸ਼ਮਿਜਾਜ਼ ਇਨਸਾਨ ਹੈ। ਇੰਨ੍ਹਾਂ ਨੇ ਦੱਸਿਆ ਕਿ, "ਜਦੋਂ ਇਹ ਕਿਸੇ ਫਿਲਮ ਦੇ ਡਾਇਰੈਕਟਰ ਹੁੰਦੇ ਹਨ ਤਾਂ ਵੀ ਉਹ ਸਾਰੀ ਟੀਮ ਨਾਲ ਮੌਜ- ਮਸਤੀ ਕਰਦੇ ਰਹਿੰਦੇ ਹਨ।"

ਦਿਲਾਵਰ ਸਿੱਧੂ ਨਵੇਂ ਆਏ ਸਭ ਕਲਾਕਾਰਾਂ ਨਾਲ ਪਰਿਵਾਰਿਕ ਮਾਹੌਲ ਹੀ ਰੱਖਦੇ ਹਨ। ਉਹਨਾਂ ਨਾਲ ਖੁੱਲ੍ਹ ਕੇ ਗੱਲ-ਬਾਤ ਕਰਕੇ ਉਸ ਦੀ ਸਭ ਝਿਜਕ ਨੂੰ ਖ਼ਤਮ ਕਰ ਦਿੰਦੇ ਹਨ।

ਦਿਲਾਵਰ ਸਿੱਧੂ ਦਾ ਸੁਭਾਅ ਬਹੁਤ ਅਪਣੱਤ ਵਾਲਾ ਹੈ। ਜਿਸ ਤਰ੍ਹਾਂ ਇੰਨ੍ਹਾਂ ਦਾ ਰੋਲ ਕਮੇਡੀਅਨ ਵਾਲਾ ਹੁੰਦਾ ਹੈ। ਉਸੇ ਤਰ੍ਹਾ ਹੀ ਇਹ ਆਪਣੀ ਆਮ ਜ਼ਿੰਦਗੀ 'ਚ ਹਨ।

ਥੀਏਟਰ ਕਰਨ ਤੋਂ ਪਹਿਲਾਂ ਦਾ ਸਮਾਂ

ਦਿਲਾਵਰ ਸਿੱਧੂ ਨੇ ਆਪਣੀ 8ਵੀਂ ਦੀ ਪੜ੍ਹਾਈ ਤੋਂ ਬਾਅਦ ਪੇਂਟਿੰਗ ਦਾ ਕੰਮ ਸਿੱਖਿਆ। ਜਿਸ 'ਚ ਉਨ੍ਹਾਂ ਨੇ ਸਿਰਫ਼ 6 ਮਹੀਨੇ ਦਾ ਸਮਾਂ ਲਗਾਇਆਂ। ਇਸ ਸਮੇਂ ਦੋਰਾਨ ਦਿਲਾਵਰ ਸਿੱਧੂ ਇੱਕ ਵਧੀਆ ਪੇਂਟਰ ਬਣ ਗਿਆ ਸੀ।

ਕਿਸੇ ਦੇ ਕਹਿਣੇ 'ਤੇ ਇਨ੍ਹਾਂ ਨੇ ਆਪਣੀ ਦੁਕਾਨ ਖੋਲ੍ਹੀ ਅਤੇ ਕੁਝ ਸਮੇਂ ਬਾਅਦ ਚੰਡੀਗੜ੍ਹ ਰਹਿਣ ਲੱਗੇ। ਜਿੱਥੇ ਉਹ ਪਹਿਲਾਂ ਪੇਂਟਰ ਦਾ ਹੀ ਕੰਮ ਕਰਦੇ ਸਨ।

ਉਸਨੂੰ ਰਾਣਾ ਰਣਬੀਰ ਤੋਂ ਅਦਾਕਾਰੀ ਸਿੱਖਣ ਦੀ ਪੜ੍ਹਾਈ ਦੇ ਬਾਰੇ ਪਤਾ ਚੱਲਿਆ । ਫਿਰ ਦਿਲਾਵਰ ਸਿੱਧੂ ਨੇ ਗੁਰਸ਼ਰਨ ਸਿੰਘ ਦੇ ਡਰਾਇਵਰ ਦੇ ਤੌਰ ਤੇ ਨੌਕਰੀ ਕਰਨੀ ਸ਼ੁਰੂ ਕੀਤੀ । ਜਿੰਨ੍ਹਾਂ ਨਾਲ ਕੰਮ ਕਰਦੇ ਉਸ ਨੂੰ ਛੋਟੇ-ਛੋਟੇ ਰੋਲ ਮਿਲਣੇ ਸੁਰੂ ਹੋਏ।

ਮੰਜ਼ਿਲ ਤੱਕ ਪਹੁੰਚਣ ਲਈ ਇਨਸਾਨ ਨੂੰ ਬਹੁਤ ਮਿਹਨਤ ਅਤੇ ਸਖ਼ਤ ਸੰਘਰਸ਼ ਕਰਨਾ ਪੈਦਾ ਹੈ ਕਿਉਂਕਿ ਇਨਸਾਨ ਨੂੰ ਮਨਚਾਹੀਆਂ ਮੰਜਿਲਾਂ ਸੌਖੀਆਂ ਨਹੀ ਮਿਲਦੀਆਂ।

ਕੈਲੇ ਬੁੜ੍ਹੇ ਦਾ ਰੋਲ ਅਦਾ ਕਰਦੇ

ਦਿਲਾਵਰ ਸਿੱਧੂ ਬੜੇ ਹੀ ਨਿੱਘੇ- ਸੁਭਾਅ ਦੇ ਬੰਦੇ ਹਨ। ਦਿਲਾਵਰ ਸਿੱਧੂ ਨੇ ਗੁਰਚੇਤ ਚਿੱਤਰਕਾਰ ਨਾਲ ਬਹੁਤ ਕੰਮ ਕੀਤਾ ਹੈ। ਇੰਨ੍ਹਾਂ ਦੋਵਾਂ ਦੀ ਮੁਲਾਕ਼ਾਤ ਥੀਏਟਰ ਕਰਦੇ ਸਮੇਂ ਹੋਈ ਸੀ। ਗੁਰਚੇਤ ਚਿੱਤਰਕਾਰ ਨੇ ਇੰਨ੍ਹਾਂ ਨੂੰ ਕੈਲ੍ਹੇ ਬੁੜੇ ਦਾ ਰੋਲ ਦਿੱਤਾ।

ਜਿਸਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਹ ਰੋਲ ਫੈਮਿਲੀ 420 ਤੋਂ ਸ਼ੁਰੂ ਹੋਇਆ ਸੀ। ਇੰਨ੍ਹਾਂ ਨੇ ਦੱਸਿਆਂ ਕਿ ਮੈਂ ਇਹ ਰੋਲ 35 ਲਘੂ ਫ਼ਿਲਮਾਂ 'ਚ ਕੀਤਾ ਹੋਣਾ।

ਫਿਲਮਾਂ 'ਚ ਹਰ ਤਰ੍ਹਾਂ ਦਾ ਰੋਲ ਅਦਾ ਕਰਨ ਦੇ ਕਾਬਿਲ

ਦਿਲਾਵਰ ਸਿੱਧੂ ਨੇ ਕਈ ਫਿਲਮਾਂ 'ਚ ਵੀ ਅਦਾਕਾਰੀ ਕੀਤੀ ਹੈ। ਹਮੇਸ਼ਾ ਹੀ ਇੰਨ੍ਹਾਂ ਦੇ ਰੋਲ ਨੂੰ ਪਸੰਦ ਕੀਤਾ ਜਾਂਦਾ ਹੈ। ਪਰ ਇੰਨ੍ਹਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਫ਼ਿਲਮਾਂ 'ਚ ਕੰਮ ਕੀਤਾ ਹੈ । ਪਰ ਮੈਨੂੰ ਉਹ ਰੋਲ ਅੱਜ ਤੱਕ ਨਹੀਂ ਮਿਲਿਆ ਜੋ ਮੈਂ ਚਾਹੁੰਦਾ ਹਾਂ।

ਇਹ ਕਹਿੰਦੇ ਹਨ, " ਮੈਂ ਸਿਰਫ ਕਮੇਡੀ ਰੋਲ ਨਹੀ ਕਰ ਸਕਦਾ ਸਗੋਂ ਮੈਂ ਹਰ ਤਰ੍ਹਾ ਦਾ ਰੋਲ ਬਾ-ਖੂਬੀ ਨਿਭਾ ਸਕਦਾ ਹਾਂ।"

ਦਿਲਾਵਰ ਸਿੱਧੂ ਦੀ ਸੰਘਰਸ਼ ਭਰੀ ਜ਼ਿੰਦਗੀ

ਹਰ ਇਨਸਾਨ ਦੀ ਆਪਣੀ ਸੰਘਰਸ਼ ਭਰੀ ਜ਼ਿੰਦਗੀ ਹੁੰਦੀ ਹੈ। ਆਪਣੇ ਅੱਗੇ ਵੱਧਣ ਦੇ ਹੌਂਸਲੇ ਨਾਲ ਬੰਦਾ ਅੱਗੇ ਤੁਰਦਾ-ਤੁਰਦਾ ਆਪਣੀ ਮੰਜ਼ਿਲ ਜ਼ਰੂਰ ਪਾਉਂਦਾ ਹੈ।

ਦਿਲਾਵਰ ਸਿੱਧੂ ਦੀ ਸੰਘਰਸ਼ ਭਰੀ ਜ਼ਿੰਦਗੀ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਾਨਣ ਲਈ ਇਸ ਹੇਠਾ ਦਿੱਤੇ ਵੀਡੀਓ ਲਿੰਕ 'ਤੇ ਕਲਿੱਕ ਕਰੋ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ