ਸਾਰੇ ਲੇਖ
social 2 Jul 2025 3 min read 55 views

ਹਜ਼ਾਰਾਂ ਰੁੱਖਾਂ ਪੰਛੀਆਂ ਨੂੰ ਬਚਾਉਣ ਵਾਲੀ ਜੋੜੀ !

ਮਲਕੀਤ ਸਿੰਘ ਅਤੇ ਉਹਨਾਂ ਦੀ ਹਮਸਫਰ ਕਿਰਨਪਾਲ ਕੌਰ ਜਿੰਨਾਂ ਦਾ ਕੁਦਰਤ ਨਾਲ ਬੇਸ਼ੁਮਾਰ ਪਿਆਰ ਹੈ ।

Sirlekh Team

Updated 15 Jul 2026

ਸਾਂਝਾ ਕਰੋ:

fWATG
ਹਜ਼ਾਰਾਂ ਰੁੱਖਾਂ ਪੰਛੀਆਂ ਨੂੰ ਬਚਾਉਣ ਵਾਲੀ ਜੋੜੀ !

ਕੁਦਰਤ ਨਾਲ ਪਿਆਰ ਹੋਣਾ ਬਹੁਤ ਸੁੰਦਰ ਗੁਣ ਹੈ । ਧਰਤੀ, ਹਵਾ ,ਪਾਣੀ, ਦਰੱਖਤ ਆਦਿ ਇਹ ਸਾਰੇ ਸਾਡੇ ਜੀਵਨ ਦਾ ਹਿੱਸਾ ਹਨ । ਜਦੋਂ ਅਸੀਂ ਕੁਦਰਤ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਾਂ ਤਾਂ ਅਸੀਂ ਉਸਦੀ ਸੰਭਾਲ ਵੀ ਕਰਦੇ ਹਾਂ ।

ਕੁਦਰਤ ਨਾਲ ਪਿਆਰ ਇੱਕ ਆਤਮਿਕ ਅਨੁਭਵ ਹੈ ਜੋ ਸਾਨੂੰ ਸ਼ਾਂਤੀ ਅਤੇ ਜ਼ਿੰਦਗੀ ਦੀ ਅਸਲੀ ਖੁਸ਼ਬੂ ਮਹਿਸੂਸ ਕਰਾਉਂਦਾ ਹੈ । ਇਹ ਸਿਰਫ਼ ਕੁਦਰਤ ਦੀ ਖ਼ੂਬਸੂਰਤੀ ਨਿਹਾਰਨ ਤੱਕ ਸੀਮਿਤ ਨਹੀਂ ਬਲਕਿ ਇਸਦੀ ਸੰਭਾਲ ਕਰਨ ਨਾਲ ਵੀ ਜੁੜਿਆ ਹੋਇਆ ਹੈ।

ਜਦੋਂ ਅਸੀਂ ਕੋਈ ਰੁੱਖ ਲਗਾਉਂਦੇ ਹਾਂ , ਪੰਛੀਆਂ ਨੂੰ ਪਾਣੀ ਪਿਲਾਉਂਦੇ ਹਾਂ ਤਾਂ ਉਸ ਸਮੇਂ ਅਸੀਂ ਕੁਦਰਤ ਦੀ ਗੋਦ 'ਚ ਖੁਸ਼ੀ ਮਹਿਸੂਸ ਕਰਦੇ ਹਾਂ । ਇਹੋ ਜਿਹੀ ਹੀ ਖੁਸ਼ੀ ਮਾਣ ਰਹੇ ਹਨ । ਮਲਕੀਤ ਸਿੰਘ ਅਤੇ ਉਹਨਾਂ ਦੀ ਹਮਸਫਰ ਕਿਰਨਪਾਲ ਕੌਰ ਜਿੰਨਾਂ ਦਾ ਕੁਦਰਤ ਨਾਲ ਬੇਸ਼ੁਮਾਰ ਪਿਆਰ ਹੈ । ਇਹਨਾਂ ਨੇ ਆਪਣੇ ਘਰ 'ਚ ਤਾਂ ਬਹੁਤ ਰੁੱਖ ਲਗਾਏ ਹੀ ਹਨ ਪਰ ਨਾਲ ਹੀ ਇਹ ਦੂਰ-ਦੂਰ ਜਾ ਕੇ ਵੀ ਰੁੱਖ ਲਗਾਉਂਦੇ ਹਨ ।

ਮਲਕੀਤ ਸਿੰਘ ਫੌਜ਼ 'ਚੋ ਰਿਟਾਇਰ ਹਨ । ਇਨ੍ਹਾਂ ਦੇ ਘਰ 'ਚ ਬਹੁਤ ਪੰਛੀ ਆਉਂਦੇ ਹਨ,ਜਿਨ੍ਹਾਂ ਦੀ ਚਹਿ-ਚਹਾਹਟ ਸਾਰਾ ਦਿਨ ਸੁਣਦੀ ਹੈ । ਇਹ ਪੰਛੀਆਂ ਦੀ ਆਵਾਜ਼ ਇਨ੍ਹਾਂ ਨੂੰ ਬਹੁਤ ਸਕੂਨ ਦਿੰਦੀ ਹੈ । ਇਨ੍ਹਾ ਦਾ ਕਹਿਣਾ ਹੈ ਕਿ ਲੋਕ ਆਪਣੇ ਮਤਲਬ ਲਈ ਰੁੱਖਾਂ ਨੂੰ ਕੱਟਦੇ ਹਨ ।

ਰੁੱਖਾਂ ਨੂੰ ਕੱਟਦੇ ਦੇਖ ਕੇ ਸਾਡਾ ਮਨ ਬਹੁਤ ਦੁਖੀ ਹੁੰਦਾ ਹੈ। ਜਿਵੇਂ ਕਿ ਕੋਈ ਸਾਡੇ ਸਰੀਰ ਦਾ ਅੰਗ ਹੀ ਕੱਟਿਆ ਜਾ ਰਿਹਾ ਹੋਵੇ । ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦਾ ਜਿਆਦਾ ਸਮਾਂ ਇਹਨਾਂ ਦੀ ਸੰਭਾਲ ਵਿੱਚੋਂ ਹੀ ਲੰਘਦਾ ਹੈ ।

 ਇਹ ਜੋੜੀ ਪਿੰਡ-ਪਿੰਡ ਜਾਂ ਕੇ ਰੁੱਖ ਅਤੇ ਆਲ੍ਹਣੇ ਲਗਾਉਂਦੀ ਹੈ । ਜਿਸ ਪਿੰਡ 'ਚ ਰੁੱਖ ਲਗਾਉਂਦੇ ਹਨ, ਉਸ ਪਿੰਡ ਦੇ ਲੋਕ ਬਹੁਤ ਮਾਣ-ਸਤਿਕਾਰ ਕਰਦੇ ਹਨ ਜਿਸ ਨਾਲ ਇਨ੍ਹਾਂ ਨੂੰ ਹੋਰ ਜ਼ਿਆਦਾ ਹੌਸਲਾ ਮਿਲਦਾ ਹੈ।

ਇੰਨ੍ਹਾਂ ਦੇ ਇਸ ਕਾਰਜ ਵਿੱਚ ਹੋਰ ਲੋਕ ਵੀ ਜੁੜ ਰਹੇ ਹਨ । ਕਿਰਨਪਾਲ ਕੌਰ ਦਾ ਕਹਿਣਾ ਹੈ ਕਿ ਜਦੋਂ ਲੋਕ ਸਾਡੇ ਨਾਲ ਜੁੜਦੇ ਹਨ ਤਾਂ ਸਾਨੂੰ ਵੀ ਚੰਗਾ ਲੱਗਦਾ ਹੈ ਕਿ ਅਸੀਂ ਲੋਕਾਂ ਨੂੰ ਚੰਗੀ ਸੇਧ ਦੇ ਰਹੇ ਹਾਂ ।

 ਮਲਕੀਤ ਸਿੰਘ ਦੱਸਦੇ ਹਨ ਕਿ ਜਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸੀ ਤਾਂ ਸਾਡੇ ਘਰ 'ਚ ਕੋਈ ਪੰਛੀ ਨਹੀਂ ਸੀ ਆਉਂਦਾ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਪੰਛੀਆਂ ਦਾ ਆਉਣਾ ਸ਼ੁਰੂ ਹੋਇਆ ਹੁਣ ਇਹਨਾਂ ਦੇ ਘਰ 'ਚ ਪੰਛੀਆਂ ਲਈ ਬਹੁਤ ਰਹਿਣ ਬਸੇਰੇ ਲੱਗੇ ਹੋਏ ਹਨ ।

ਇੰਨ੍ਹਾਂ ਦਾ ਮੰਨਣਾ ਹੈ ਕਿ ਪੰਛੀ ਸਾਡੇ ਨਾਲੋਂ ਜਿਆਦਾ ਸਿਆਣਾ ਹੁੰਦਾ ਹੈ ਕਿਉਂਕਿ ਇਨ੍ਹਾਂ ਨੇ ਵੀ ਆਪਣੀ ਲੋੜ ਮੁਤਾਬਿਕ ਹੀ ਆਲ੍ਹਣਾ ਲਗਾਉਣਾ ਹੁੰਦਾ ਹੈ। ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਕੋਈ ਦੂਜਾ ਜਾਨਵਰ ਸਾਨੂੰ ਨੁਕਸਾਨ ਨਾ ਪਹੁੰਚਾਵੇ ।

ਪਹਿਲਾਂ ਬਜ਼ੁਰਗ ਪਿੰਡਾਂ 'ਚ ਲੱਗੇ ਪਿੱਪਲ ਜਾਂ ਬੋਹੜ ਦੀ ਛਾਂ ਹੇਠ ਜਾ ਕੇ ਬੈਠਦੇ ਸਨ। ਪਰ ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲਿਆਂ । ਹੁਣ ਦੀ ਪੀੜ੍ਹੀ ਇਹ ਸਭ ਗੱਲਾਂ ਤੋਂ ਅਣਜਾਣ ਹੈ ।

ਮਲਕੀਤ ਸਿੰਘ ਦਾ ਕਹਿਣਾ ਹੈ ਕਿ ਹੁਣ ਅਸੀਂ ਪਿੰਡਾਂ 'ਚ ਜ਼ਿਆਦਾਤਰ ਪਿੱਪਲ, ਬੋਹੜ, ਨਿੰਮ, ਟਾਹਲੀ ਆਦਿ ਰੁੱਖ਼ ਲਗਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਇਨ੍ਹਾਂ ਦਾ ਜੀਵਨ ਲੰਮਾ ਹੁੰਦਾ ਹੈ । ਕਈ ਪੀੜ੍ਹੀਆਂ ਇੰਨ੍ਹਾਂ ਦੀ ਛਾਂ ਦਾ ਆਨੰਦ ਲੈਣਗੀਆਂ।

 ਮਲਕੀਤ ਸਿੰਘ ਅਤੇ ਉਹਨਾਂ ਦੇ ਹਮਸਫਰ ਕਿਰਨਪਾਲ ਕੌਰ ਜੋ ਉਪਰਾਲਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਰ ਰਹੇ ਹਨ ਉਸ ਦੀ ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੇ ਵੀਡੀਓ ਲਿੰਕ ਉੱਪਰ ਕਲਿੱਕ ਕਰੋ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ