ਸਾਰੇ ਲੇਖ
social 29 May 2025 3 min read 45 views

ਕੁੱਤਿਆਂ ਅਤੇ ਹੋਰ ਜਾਨਵਰਾਂ ਲਈ ਪਹਿਲਾਂ ਨੌਕਰੀ ਅਤੇ ਫਿਰ ਕੈਨੇਡਾ ਛੱਡਣ ਵਾਲੀ ਦਲਜੀਤ ਕੌਰ ।

ਦਲਜੀਤ ਕੌਰ ਮੋਹਾਲੀ ਦੀ ਬੁੱਕਲ 'ਚ ਪੈਂਦੇ ਸ਼ਹਿਰ ਖਰੜ ਵਿੱਚ ਰਹਿੰਦੇ ਹਨ । ਦਲਜੀਤ ਕੌਰ ਨੇ ਗਲੀਆਂ ਵਿੱਚ ਫਿਰਦੇ ਕੁੱਤਿਆ ਨੂੰ ਆਪਣੇ ਪਰਿਵਾਰਿਕ ਮੈਬਰਾਂ ਵਾਂਗ ਸੰਭਾਲਿਆਂ ਹੈ ।ਇੰਨ੍ਹਾਂ ਲਈ...

Sirlekh Team

Updated 15 Jul 2026

ਸਾਂਝਾ ਕਰੋ:

fWATG
ਕੁੱਤਿਆਂ ਅਤੇ ਹੋਰ ਜਾਨਵਰਾਂ ਲਈ ਪਹਿਲਾਂ ਨੌਕਰੀ ਅਤੇ ਫਿਰ ਕੈਨੇਡਾ ਛੱਡਣ ਵਾਲੀ ਦਲਜੀਤ ਕੌਰ ।

      ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਪੂਰੀ ਦੁਨੀਆ ਕੁਦਰਤ, ਮਨੁੱਖਤਾਂ, ਪਿਆਰ, ਮੁਹੱਬਤ ਤੋਂ ਕੋਹਾਂ ਦੂਰ ਜਾ ਰਹੀ ਹੈ।

ਉੱਥੇ ਇਸ ਸੰਸਾਰ ਵਿੱਚ ਅਜਿਹੇ ਚੰਗੇ ਲੋਕ ਵੀ ਮੌਜੂਦ ਹਨ। ਜਿਹੜੇ ਮਨੁੱਖਤਾਂ ਦੇ ਨਾਲ-2 ਕੁਦਰਤ ਦੀ ਹਰ ਸਿਰਜਣਾ ਨੂੰ ਮਣਾਮੂੰਹੀ ਪਿਆਰ ਕਰਦੇ ਹਨ ।

ਕੁਦਰਤ ਦੀ ਖੂਬਸੂਰਤ ਸਿਰਜਣਾ ਔਰਤ ਹੈ ਤੇ ਇਸ ਮਹਾਨ ਔਰਤ ਦਾ ਨਾਂ ਹੈ, ਦਲਜੀਤ ਕੌਰ ਹੈ ।

ਦਲਜੀਤ ਕੌਰ ਮੋਹਾਲੀ ਦੀ ਬੁੱਕਲ 'ਚ ਪੈਂਦੇ ਸ਼ਹਿਰ ਖਰੜ ਵਿੱਚ ਰਹਿੰਦੇ ਹਨ । ਦਲਜੀਤ ਕੌਰ ਨੇ ਗਲੀਆਂ ਵਿੱਚ ਫਿਰਦੇ ਕੁੱਤਿਆ ਨੂੰ ਆਪਣੇ ਪਰਿਵਾਰਿਕ ਮੈਬਰਾਂ ਵਾਂਗ ਸੰਭਾਲਿਆਂ ਹੈ ।

ਹੋਰ ਤਾਂ ਹੋਰ ਇੰਨ੍ਹਾਂ ਜਾਨਵਰਾਂ ਲਈ ਪਹਿਲਾ ਨੌਕਰੀ ਛੱਡੀ ਅਤੇ ਫਿਰ ਕੈਨੇਡਾ ਛੱਡਿਆ । ਦਲਜੀਤ ਕੌਰ ਦੱਸਦੇ ਹਨ ਕਿ ਗਲੀਆਂ ਵਿੱਚ ਫਿਰਦੇ ਇੰਨ੍ਹਾਂ ਬੇਜ਼ੁਬਾਨ ਕੁੱਤਿਆਂ ਨੂੰ ਜਦੋਂ ਕੋਈ ਅਵਾਰਾ ਜਾਂ ਫਾਲਤੂ ਕਹਿੰਦਾ ਹੈ ਤਾਂ ਮੈਨੂੰ ਤਕਲੀਫ਼ ਹੁੰਦੀ ਹੈ ।

 ਦਲਜੀਤ ਕੌਰ ਨੂੰ ਸੁਣਦਿਆਂ ਮੁਹੱਬਤ ਦੇ ਸਹੀ ਅਰਥਾਂ ਦਾ ਪਤਾ ਲੱਗਦਾ ਹੈ। ਦਲਜੀਤ ਕੌਰ ਦੱਸਦੇ ਹਨ ਕਿ ਹਰ ਔਰਤ ਨੂੰ ਪੇਕੇ ਜਾਣ ਦਾ ਬੜਾ ਚਾਅ ਹੁੰਦਾ ਹੈ ਪਰ ਇਨ੍ਹਾਂ ਬੇਜ਼ੁਬਾਨਾਂ ਦੀ ਦੇਖਭਾਲ ਕਰਦਿਆਂ ਮੈਨੂੰ ਕਈ-ਕਈ ਮਹੀਨੇ ਪੇਕੇ ਅਤੇ ਹੋਰ ਬਹੁਤ ਸਾਰੀਆਂ ਖੁਸ਼ੀਆਂ - ਗ਼ਮੀਆਂ ਵਿੱਚ ਜਾਣ ਦਾ ਮੌਕਾ ਨਹੀ ਮਿਲਦਾ ।

ਮੇਰਾ ਬੇਟਾ ਵੀ ਕੈਨੇਡਾ 'ਚ ਰਹਿੰਦਾ ਹੈ । ਇੰਨ੍ਹਾਂ ਨੇ ਦੱਸਿਆ ਕਿ ਮੇਰਾ ਵੀ ਵੀਜ਼ਾ ਲੱਗ ਗਿਆ ਸੀ, ਪਰ ਮੇਰਾ ਬੇਟਾ ਤਾਂ ਚਲਾ ਗਿਆ । ਇਨ੍ਹਾਂ ਜਾਨਵਰਾਂ ਦੇ ਮੋਹ ਨੇ ਮੈਨੂੰ ਕਿਤੇ ਨਹੀ ਜਾਣ ਦਿੱਤਾ ।

 ਦਲਜੀਤ ਕੌਰ ਦੱਸਦੇ ਹਨ ਕਿ ਮੇਰਾ ਬੇਟਾ ਵੀਡਿਓ ਕਾਲ ਕਰਦਾ ਹੈ। ਇੱਕ ਕੁੱਤਾ ਵੀਡਿਓ ਕਾਲ ਉੱਤੇ ਰੋ ਪੈਂਦਾ ਹੈ ।

ਕਿਉਂਕਿ ਜਦੋਂ ਮੇਰਾ ਪੁੱਤਰ ਇੱਥੇ ਰਹਿੰਦਾ ਸੀ ਤਾਂ ਇਸ ਕੁੱਤੇ ਨਾਲ ਉਸਦਾ ਬਹੁਤ ਪਿਆਰ ਸੀ। ਇੱਕ ਹੋਰ ਕੁੱਤੇ ਦਾ ਜ਼ਿਕਰ ਕਰਦਿਆਂ ਦਲਜੀਤ ਕਹਿੰਦੇ ਹਨ, ਕਿ ਜਦੋਂ ਮੇਰੇ ਪੁੱਤਰ ਨੇ ਜਨਮ ਲਿਆ ਸੀ ਤਾਂ ਉਨ੍ਹਾਂ ਦਿਨਾਂ 'ਚ ਸਾਡੇ ਘਰ ਇੱਕ ਕਤੂਰਾ ਵੀ ਸੀ।

ਆਪਣੇ ਪੁੱਤਰ ਨੂੰ ਸੰਭਾਲਦਿਆਂ ਉਸ ਕਤੂਰੇ ਨੂੰ ਵੀ ਆਪਣੇ ਬੱਚਿਆਂ ਵਾਂਗ ਸੰਭਾਲਿਆਂ । ਹੋਰ ਤਾਂ ਹੋਰ ਕਈ ਵਾਰ ਤਾਂ ਐਵੇਂ ਹੁੰਦਾ ਸੀ ਕਿ ਅਸੀਂ ਇੱਕੋ ਬੈੱਡ ਉੱਪਰ ਇੱਕ ਪਾਸੇ ਮੇਰਾ ਬੇਟਾ ਅਤੇ ਦੂਜੇ ਪਾਸੇ ਕਤੂਰਾ ਹੁੰਦਾ ਸੀ।

ਕੁੱਤਿਆ ਪ੍ਰਤੀ ਲੋਕਾਂ ਦੀ ਮਾਨਸਿਕਤਾ ਵੱਖ-ਵੱਖ ਹੋ ਸਕਦੀ ਹੈ । ਕੁਝ ਲੋਕ ਉਨ੍ਹਾਂ ਦਾ ਸਹਾਰਾ ਬਣਦੇ ਹਨ ਅਤੇ ਕੁਝ ਲੋਕ ਕੁੱਤਿਆ ਨੂੰ ਅਵਾਰਾ ਸਮਝਦੇ ਹਨ।

ਕੁਝ ਲੋਕ ਇੰਨ੍ਹਾਂ ਨੂੰ ਖਾਣਾ ਬਣਾ ਕੇ ਪਾਉਂਦੇ ਹਨ ਅਤੇ ਕੁਝ ਇੰਨ੍ਹਾਂ ਨੂੰ ਡੰਡਾ ਮਾਰਕੇ ਭਜਾ ਦਿੰਦੇ ਹਨ। ਉਹ ਇੰਨਾ ਦੀ ਦੇਖ-ਭਾਲ ਦਾ ਪੂਰਾ ਧਿਆਨ ਰੱਖਦੇ ਹਨ ।

ਦੂਜੇ ਪਾਸੇ ਕੁਝ ਲੋਕ ਬੇਜ਼ੁਬਾਨ ਕੁੱਤਿਆਂ ਨੂੰ ਮੁਸੀਬਤ ਮੰਨਦੇ ਹਨ। ਖ਼ਾਸ ਕਰਕੇ ਜਦੋਂ ਇਹ ਕਿਸੇ ਉੱਪਰ ਹਮਲਾ ਕਰਦੇ ਹਨ ਜਾਂ ਰਾਤਾਂ ਨੂੰ ਭੌਂਕਦੇ ਹਨ ।

ਇਹ ਲੋਕ ਸਮਝਦੇ ਹਨ ਕਿ ਇਹ ਕੁੱਤੇ ਸੁਰੱਖਿਆ ਲਈ ਖਤਰਾਂ ਹੋ ਸਕਦੇ ਹਨ ਖਾਸ ਕਰਕੇ ਬੱਚਿਆ ਅਤੇ ਬਜ਼ੁਰਗਾਂ ਲਈ ।

          ਜਾਨਵਰਾਂ ਦੀ ਦੇਖ-ਭਾਲ ਪ੍ਰਤੀ ਦਲਜੀਤ ਕੌਰ ਸੱਚ-ਮੁੱਚ ਹੀ ਬਹੁਤ ਜ਼ਿਆਦਾ ਨਿਮਰ ਦਿਲ ਔਰਤ ਹਨ। ਇੰਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋ ਵੀ ਇੰਨ੍ਹਾਂ ਨੂੰ ਬਹੁਤ ਮਦਦ ਮਿਲਦੀ ਹੈ।

ਕਿਉਂਕਿ ਕਈ ਕੰਮ ਅਜਿਹੇ ਹੁੰਦੇ ਹਨ ਜੋ ਇਨਸਾਨ ਇੱਕਲਾ ਨਹੀ ਕਰ ਸਕਦਾ । ਇੰਨ੍ਹਾਂ ਜਾਨਵਰਾਂ ਦੀ ਦੇਖਭਾਲ ਲਈ ਦਲਜੀਤ ਦਾ ਸਾਰਾ ਪਰਿਵਾਰ ਹਮੇਸ਼ਾ ਹਾਜ਼ਿਰ ਰਹਿੰਦਾ ਹੈ ।

ਇੰਨ੍ਹਾਂ ਨੇ ਗੱਲਾਂ ਕਰਦਿਆ ਦੱਸਿਆ ਕਿ ਮੈਂ ਸਿਰਫ ਆਪਣੇ ਆਸ-ਪਾਸ ਦੇ ਜਾਨਵਰਾਂ ਦਾ ਹੀ ਧਿਆਨ ਨਹੀ ਰੱਖਦੀ ਸਗੋਂ ਮੈਨੂੰ ਦੂਰ-ਦੂਰ ਤੱਕ ਫਿਰਦੇ ਕੁੱਤਿਆਂ ਦਾ ਵੀ ਖ਼ਿਆਲ ਰਹਿੰਦਾ ਹੈ ।

ਜੇਕਰ ਮੇਰੇ ਘਰ ਤੋਂ ਦੂਰ ਕਿਸੇ ਕੁੱਤੇ ਨੂੰ ਇਲਾਜ ਦੀ ਜਰੂਰਤ ਹੁੰਦੀ ਹੈ ਤਾਂ ਅਸੀਂ ਉਨ੍ਹਾਂ ਦਾ ਵੀ ਇਲਾਜ ਕਰਵਾਉਂਦੇ ਹਾਂ ।

ਦਲਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋ ਕੀਤੇ ਹੋਰ ਉਪਰਾਲੇ ਜਾਣਨ ਲਈ ਹੇਠਾ ਦਿੱਤੀ ਵੀਡਿਓ ਨੂੰ ਪੂਰਾ ਸੁਣਿਓ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ