ਗੁਰਦੀਪ ਸਿੰਘ ਢਿੱਲੋਂ ਡਾ. ਅਤਰ ਸਿੰਘ ਪੁਰਸਕਾਰ ਨਾਲ ਨਿਵਾਜੇ !
ਕਵੀ, ਆਲੋਚਕ ਤੇ ਚਿੰਤਕ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਦਾ ਅੱਜ ਯੂਥ ਲਾਇਬ੍ਰੇਰੀ ਮਾਨਸਾ ਵਿਖੇ ਰੂ-ਬ-ਰੂ ਕਰਵਾਇਆ ਗਿਆ।

ਯੂਥ ਲਾਇਬ੍ਰੇਰੀ ਮਾਨਸਾ ਵਿਖੇ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਨਾਲ ਰੂ-ਬ-ਰੂ ਕਰਵਾਇਆ
- ਪਿਛਲੇ ਦਿਨੀਂ ਆਲੋਚਨਾ ਦੇ ਖੇਤਰ ਵਿਚ ਪ੍ਰੋਫੈਸਰ ਢਿੱਲੋਂ ਡਾ. ਅਤਰ ਸਿੰਘ ਪੁਰਸਕਾਰ ਨਾਲ ਨਿਵਾਜੇ
ਭਾਸ਼ਾ ਵਿਭਾਗ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਦੇ ਵਸਨੀਕ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਨੂੰ ਪਿਛਲੇ ਦਿਨੀਂ ਆਲੋਚਨਾ ਦੇ ਖੇਤਰ ਵਿਚ ਡਾ. ਅਤਰ ਸਿੰਘ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਕਵੀ, ਆਲੋਚਕ ਤੇ ਚਿੰਤਕ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਦਾ ਅੱਜ ਯੂਥ ਲਾਇਬ੍ਰੇਰੀ ਮਾਨਸਾ ਵਿਖੇ ਰੂ ਬ ਰੂ ਕਰਵਾਇਆ ਗਿਆ।
ਇਸ ਦੌਰਾਨ ਉਨ੍ਹਾਂ ਆਪਣੇ ਬਚਪਨ, ਮਿੱਟੀ ਨਾਲ ਜੁੜੇ ਹੋਣ ਦੀਆਂ ਗੱਲਾਂ ਅਤੇ ਜੀਵਨ ਦੇ ਸਫਰ ਬਾਰੇ ਲਾਇਬ੍ਰੇਰੀ ਦੇ ਵਿਦਿਆਰਥੀਆਂ ਨਾਲ ਗੱਲਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਿਰੜ ਅਤੇ ਸਿਦਕ ਸਦਕਾ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ, ਆਪਣੀ ਭਾਸ਼ਾ ਨਾਲ ਜੁੜਨ ਅਤੇ ਕੋਈ ਉਦੇਸ਼ ਜਾਂ ਮੰਜ਼ਿਲ ਮਿਥਣ ਦੀ ਸਿੱਖਿਆ ਦਿੱਤੀ। ਉਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਵਿਸ਼ੇਸ਼ ਨੁਕਤੇ ਸਾਂਝੇ ਕੀਤੇ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਸੀਨੀਅਰ ਲਾਇਬ੍ਰੇਰੀਅਨ ਗਗਨਦੀਪ ਕੌਰ, ਜੂਨੀਅਰ ਲਾਇਬ੍ਰੇਰੀਅਨ ਬਲਦੀਪ ਸਿੰਘ ਤੇ ਗੁਰਦੀਪ ਸਿੰਘ ਤੋਂ ਇਲਾਵਾ ਯੂਥ ਲਾਇਬ੍ਰੇਰੀ ਕਮੇਟੀ ਦੇ ਮੈਂਬਰ ਕਿਰਨਦੀਸ਼ ਕੌਰ, ਗਗਨਦੀਪ ਕੌਰ, ਹਰਪ੍ਰੀਤ ਸਿੰਘ, ਰਿੰਪੀ ਅਤੇ ਲਾਇਬ੍ਰੇਰੀ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।
