ਸਾਰੇ ਲੇਖ
Literature/Education 15 Jun 2025 2 min read 85 views

Loan ਲੈਕੇ ਕਿਵੇਂ ਤਰੱਕੀ ਹੁੰਦੀ ਹੈ ?

Medipedia ਦੇ ਡਾਇਰੈਕਟਰ ਅਨਮੋਲ ਗੁਪਤਾ Neet ਦੇ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਨ ।

Sirlekh Team

Updated 15 Jul 2026

ਸਾਂਝਾ ਕਰੋ:

fWATG
Loan ਲੈਕੇ ਕਿਵੇਂ ਤਰੱਕੀ ਹੁੰਦੀ ਹੈ ?

ਅਜੋਕੇ ਸਮੇਂ ਵਿੱਚ ਜਿੱਥੇ ਮੈਡੀਕਲ ਲਾਈਨ (MBBS) ਵਿੱਚ ਦਾਖਲਾ ਲੈਣਾ ਇੱਕ ਵੱਡੀ ਉਪਲਬਧੀ ਹੈ, ਉਥੇ ਹੀ ਇਸ ਦੀ ਲਾਗਤ ਵੀ ਕਈ ਪਰਿਵਾਰਾਂ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ।

NEET ਦੇ ਪੇਪਰ ‘ਚੋਂ ਚੰਗੇ ਨੰਬਰ ਪ੍ਰਾਪਤ ਕਰਨ ਲਈ ਵਿਦਿਆਰਥੀ ਬਹੁਤ ਮਿਹਨਤ ਕਰਦੇ ਹਨ ਪਰ ਇੰਡੀਆ ਅਤੇ ਵਿਦੇਸ਼ ‘ਚ ਦਾਖਲਾ ਲੈਣ ਲਈ ਗਾਈਡੈਂਸ ਅਤੇ ਕੌਂਸਲਿੰਗ ਦੀ ਲੋੜ ਪੈਂਦੀ ਹੈ ।

Medipedia ਦੇ ਡਾਇਰੈਕਟਰ ਅਨਮੋਲ ਗੁਪਤਾ Neet ਦੇ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਨ ।

MBBS ਲਈ ਲੋਨ ਲੈਣਾ ਸਹੀ ਫੈਸਲਾ ਹੈ ?

ਅਨਮੋਲ ਗੁਪਤਾ ਆਖਦੇ ਹਨ ਕਿ ਲੋਨ ਲੈਣਾ ਕੋਈ ਮਾੜਾ ਨਹੀਂ ਹੈ। ਅਸਲ ਗੱਲ ਇਹ ਹੈ ਕਿ ਤੁਸੀਂ ਉਸ ਲੋਨ ਨੂੰ ਕਿਵੇਂ ਵਰਤਦੇ ਹੋ ।

ਜੇਕਰ ਤੁਸੀਂ ਇੱਕ ਯੋਗਤਾਵਾਨ ਵਿਦਿਆਰਥੀ ਹੈ ਜੋ MBBS ਜਾਂ ਹੋਰ ਮੈਡੀਕਲ ਕੋਰਸ ਕਰ ਰਿਹਾ ਹੈ, ਤਾਂ ਲੋਨ ਇੱਕ ਨਿਵੇਸ਼ (investment) ਵਾਂਗ ਕੰਮ ਕਰਦਾ ਹੈ, ਜਿਸ ਦੀ ਵਾਪਸੀ ਤੁਸੀਂ ਆਪਣੇ ਭਵਿੱਖ ਵਿੱਚ ਅੱਛੀ ਨੌਕਰੀ ਦੁਆਰਾ ਕਰ ਸਕਦੇ ਹੋ।

ਉਨ੍ਹਾਂ ਨੇ NEET ਕਾਊਂਸਲਿੰਗ ਪ੍ਰਕਿਰਿਆ ਨੂੰ ਵੀ ਆਸਾਨ ਸ਼ਬਦਾਂ ਵਿੱਚ ਸਮਝਾਇਆ ।

ਕਈ ਵਾਰੀ ਵਿਦਿਆਰਥੀ ਸਿਰਫ਼ ਸਰਕਾਰੀ ਕਾਲਜ ਦੇ ਪਿੱਛੇ ਦੌੜਦੇ ਹਨ, ਪਰ ਅਸਲ ਵਿੱਚ ਕਈ ਪ੍ਰਾਈਵੇਟ ਜਾਂ ਡੀਮਡ ਯੂਨੀਵਰਸਿਟੀਆਂ ਵੀ ਬਿਹਤਰੀਨ ਸਿੱਖਿਆ ਦਿੰਦੀਆਂ ਹਨ।

ਇੱਥੇ ਲੋਨ ਲੈਣਾ ਤੁਹਾਡੀ ਮਦਦ ਕਰ ਸਕਦਾ ਹੈ – ਜੇਕਰ ਤੁਹਾਡੇ ਕੋਲ ਇੱਕ ਯੋਗ ਮਾਰਗਦਰਸ਼ਨ ਹੋਵੇ।

ਸਾਡਾ ਸਮਾਜ ਅਜੇ ਵੀ ਕਰਜ਼ੇ ਨੂੰ ਇੱਕ ਨਕਾਰਾਤਮਕ ਰੂਪ ਵਿੱਚ ਦੇਖਦਾ ਹੈ ।

ਅਨਮੋਲ ਗੁਪਤਾ ਇਸ ਮਨੋਵਿਗਿਆਨ ’ਤੇ ਚੋਟ ਕਰਦੇ ਹੋਏ ਕਹਿੰਦੇ ਹਨ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ “ਕਰਜ਼” ਦੀ ਥਾਂ “ਮੌਕੇ” ਦੀ ਸੋਚ ਰੱਖਣ ।

ਇਹ ਸੋਚ ਵਿਦਿਆਰਥੀ ਨੂੰ ਆਤਮਵਿਸ਼ਵਾਸ ਦਿੰਦੀ ਹੈ । ਜਦੋਂ ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਨਿਵੇਸ਼ ਹੋ – ਇੱਕ ਅਜਿਹਾ ਨਿਵੇਸ਼ ਜਿਸਦੀ ਮੁੱਲ ਭਵਿੱਖ ਦੇ ਆਮਦਨ ਨਾਲ ਕਈ ਗੁਣਾ ਵੱਧ ਹੋ ਸਕਦੀ ਹੈ – ਤਾਂ ਲੋਨ ਤੁਹਾਡੇ ਮਨ ’ਚ ਡਰ ਨਹੀਂ, ਉਮੀਦ ਪੈਦਾ ਕਰਦਾ ਹੈ।

ਅਨਮੋਲ ਗੁਪਤਾ ਨੇ ਇਹ ਵੀ ਕਿਹਾ ਕਿ ਲੋਨ ਲੈਣਾ ਆਮ ਸਮਾਜਿਕ ਦਬਾਅ ਹੇਠ ਨਹੀਂ ਹੋਣਾ ਚਾਹੀਦਾ।

ਇਹ ਤੁਹਾਡੀ ਲੰਬੇ ਸਮੇਂ ਦੀ ਯੋਜਨਾ ਦਾ ਹਿੱਸਾ ਹੋਣਾ ਚਾਹੀਦਾ ਹੈ । ਤੁਹਾਡਾ ਧਿਆਨ ਆਪਣੇ ਟੀਚੇ ’ਤੇ ਹੋਣਾ ਚਾਹੀਦਾ ਹੈ – ਡਾਕਟਰ ਬਣਨਾ, ਲੋਕਾਂ ਦੀ ਸੇਵਾ ਕਰਨਾ ਅਤੇ ਆਤਮਨਿਰਭਰ ਬਣਨਾ।

ਇਸ ਪੋਡਕਾਸਟ ਰਾਹੀਂ ਇਹ ਸੁਨੇਹਾ ਮਿਲਦਾ ਹੈ ਕਿ ਜੇਕਰ ਸੋਚ-ਵਿਚਾਰ ਅਤੇ ਯੋਜਨਾ

ਨਾਲ ਲੋਨ ਲਿਆ ਜਾਵੇ, ਤਾਂ ਇਹ ਤੁਹਾਡੀ ਤਰੱਕੀ ਦਾ ਸਾਧਨ ਬਣ ਸਕਦਾ ਹੈ।

ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਲੋਨ ਨੂੰ ਨਕਾਰਾਤਮਕ ਨਾ ਲੈਣ, ਸਗੋਂ ਇਸਨੂੰ ਇੱਕ ਮੌਕਾ ਸਮਝਣ।

ਹੇਠਾਂ ਲਿੰਕ ਰਾਹੀਂ ਤੁਸੀਂ ਪੂਰਾ ਪੌਡਕਾਸਟ ਦੇਖ ਸਕਦੇ ਹੋ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ