ਸਾਰੇ ਲੇਖ
social 5 Aug 2025 2 min read 20 views

ਔਰਤਾਂ ਆਪਣੇ ਹੱਕ ਪ੍ਰਤੀ ਜਾਗਰੂਕ ਕਿਵੇਂ ਹੋਣ ?

ਪੱਤਰਕਾਰਤਾ ਦੇ ਨਾਲ ਹਰਦੀਪ ਕੌਰ ਦਿਸ਼ਾ ਐੱਨ. ਜੀ.ਓ. ਤਹਿਤ "ਜਾਗ ਭੈਣੇ ਜਾਗ" ਦੇ ਬੈਨਰ ਹੇਠ ਔਰਤਾਂ ਨੂੰ ਜ਼ਿੰਦਗੀ ਅਤੇ ਸਮਾਜਿਕ ਪ੍ਰਸਥਿਤੀਆਂ ਪ੍ਰਤੀ ਚੇਤਨ ਕਰ ਰਹੀ ਹੈ।

Sirlekh Team

Updated 15 Jul 2026

ਸਾਂਝਾ ਕਰੋ:

fWATG
ਔਰਤਾਂ ਆਪਣੇ ਹੱਕ ਪ੍ਰਤੀ ਜਾਗਰੂਕ ਕਿਵੇਂ ਹੋਣ ?

ਸਮਾਜ ਦੇ ਕਿੰਨੇ ਹੀ ਖੇਤਰ ਹਨ। ਕਦੇ ਸਮਾਂ ਹੁੰਦਾ ਸੀ, ਜਦੋਂ ਔਰਤ ਘਰ ਦੀਆਂ ਦਹਿਲੀਜ਼ਾ ਤੱਕ ਸੀਮਿਤ ਹੋਕੇ ਰਹਿ ਜਾਂਦੀ ਸੀ ਪ੍ਰੰਤੂ ਅੱਜ ਔਰਤ ਮਰਦ ਵਾਂਗ ਦੁਨੀਆਂ ਦੇ ਹਰ ਖੇਤਰ 'ਚ ਤਰੱਕੀ ਕਰ ਰਹੀ ਹੈ।

ਲੋਕਤੰਤਰ ਦੇ ਚੌਥੇ ਥੰਮ ਪ੍ਰੈੱਸ (ਮੀਡੀਆ) ਦੇ ਖੇਤਰ ਚ ਵੱਡਾ ਨਾਮ ਹੈ ਹਰਦੀਪ ਕੌਰ। ਹਰਦੀਪ ਕੌਰ ਨੇ ਆਪਣੀ ਕਾਬਲੀਅਤ ਮਿਹਨਤ ਨਾਲ ਆਪਣਾ ਰੁਤਬਾ ਆਪ ਬਣਾਇਆ ਹੈ।

ਪੱਤਰਕਾਰਤਾ ਦੇ ਨਾਲ ਹਰਦੀਪ ਕੌਰ ਦਿਸ਼ਾ ਐੱਨ. ਜੀ.ਓ. ਤਹਿਤ "ਜਾਗ ਭੈਣੇ ਜਾਗ" ਦੇ ਬੈਨਰ ਹੇਠ ਔਰਤਾਂ ਨੂੰ ਜ਼ਿੰਦਗੀ ਅਤੇ ਸਮਾਜਿਕ ਪ੍ਰਸਥਿਤੀਆਂ ਪ੍ਰਤੀ ਚੇਤਨ ਕਰ ਰਹੀ ਹੈ।

ਹਰਦੀਪ ਕੌਰ ਆਪਣੀਆਂ ਭਾਵਨਾਵਾਂ ਵਿਅਕਤ ਕਰਦੀ ਹੋਈ ਦੱਸਦੀ ਹੈ ਕਿ ਜਦੋਂ ਕੋਈ ਔਰਤ ਆਰਥਿਕ ਪੱਖੋਂ ਮਜ਼ਬੂਤ ਹੁੰਦੀ ਹੈ ਤਾਂ ਜ਼ਿੰਦਗੀ ਦੇ ਵੱਡੇ ਫੈਸਲੇ ਲੈਣ ਦੇ ਸਮਰੱਥ ਹੋ ਜਾਦੀ ਹੈ।

ਉਹਨਾਂ ਦਾ ਕਹਿਣਾ ਕਿ ਔਰਤ ਨੂੰ ਕਿਸੇ ਨਾ ਕਿਸੇ ਖੇਤਰ ਚ ਕੰਮ ਕਰਕੇ ਪੈਸਾ ਕਮਾਉਣਾ ਚਾਹੀਦਾ ਹੈ। ਉਹ ਆਪਣੇ ਹਾਲਾਤਾਂ ਦੀ ਗੱਲ ਕਰਦੇ ਹੋਏ ਦੱਸਦੇ ਹਨ ਕਿ ਕਦੇ ਤਿੰਨ ਹਜ਼ਾਰ ਕਿਰਾਇਆ ਵੀ ਦੇਣ ਨੂੰ ਨਹੀਂ ਹੁੰਦੇ ਸੀ ਪ੍ਰੰਤੂ ਅੱਜ ਮਿਹਨਤ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਚੰਗਾ ਕਮਾ ਰਹੇ ਹਾਂ।`

ਸ਼ੋਸ਼ਲ ਮੀਡੀਆਂ ਦੇ ਦੌਰ 'ਚ ਮੁੰਡੇ-ਕੁੜੀਆਂ ਵੱਖੋਂ -ਵੱਖਰੇ ਤਰੀਕੇ ਨਾਲ ਇਸ ਨੂੰ ਵਰਤ ਰਹੇ ਹਨ। ਹਰਦੀਪ ਕੋਰ ਦਾ ਕਹਿਣਾ ਹੈ ਕਿ ਬੇਸ਼ਕ ਤੁਹਾਨੂੰ ਆਪਣੇ ਹਿਸਾਬ ਨਾਲ ਜਿੰਦਗੀ ਜਿਊਣ ਦਾ ਪੂਰਾ ਹੱਕ ਹੈ।

ਪ੍ਰੰਤੂ ਸਮਾਜ ਨੂੰ ਮੁੱਖ ਰੱਖ ਕੇ ਹੀ ਸਾਨੂੰ ਆਪਣਾ ਪਹਿਰਾਵਾ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਔਰਤ ਕੱਪੜਿਆ 'ਚ ਹੀ ਸੋਹਣੀ ਲੱਗਦੀ ਹੈ।

ਆਪਣੀ ਸੰਸਥਾ ਦਿਸ਼ਾ ਜ਼ਰੀਏ ਉਹ ਦਿਸ਼ਾਹੀਣ ਔਰਤਾਂ ਨੂੰ ਦਿਸ਼ਾ ਦੇਣਾ ਚਾਹੁੰਦੇ ਹਨ। ਜਿਹੜੀਆਂ ਔਰਤਾਂ ਮੈਨੂੰ ਫੋਨ ਕਰਦੀਆ ਅਤੇ ਕਹਿੰਦੀਆ ਹਨ ਕਿ ਮੇਰਾ ਘਰ ਵਾਲਾ ਖਰਚਾ ਨਹੀਂ ਦਿੰਦਾ, ਪ੍ਰੰਤੂ ਮੈਂ ਉਹਨਾਂ ਔਰਤਾਂ ਨੂੰ ਕਹਿੰਦੀ ਹਾਂ ਕਿ ਪੈਸੇ ਲੈਣ ਵਾਲੀਆਂ ਨਹੀਂ ਪੈਸੇ ਦੇਣ ਵਾਲੀਆ ਬਣੋ ।

ਜਦੋਂ ਅਸੀਂ ਔਰਤ ਦੇ ਸ਼ੋਸਣ ਦੀ ਗੱਲ ਕਰਦੇ ਹਾਂ ਤਾਂ ਸ਼ੋਸ਼ਣ ਸਿਰਫ਼ ਸਰੀਰਕ ਨਹੀ, ਮਾਨਸਿਕ ਰੂਪ 'ਚ ਵੀ ਹੁੰਦਾ ਹੈ। ਕਦੋਂ ਕਿੱਥੇ, ਕਿਹੜੇ ਦਫ਼ਤਰ ਕਿਸੇ ਵੀ ਤਰਾਂ ਦੇ ਹਾਲਾਤ ਹੋ ਸਕਦੇ ਹਨ।

ਔਰਤਾਂ ਨੂੰ ਬਰਾਬਰਤਾ ਦੀ ਲੜਾਈ ਹਮੇਸ਼ਾ ਲੜਨੀ ਪੈਦੀਂ ਹੈ। ਕੀ ਇਹ ਬਰਾਬਰਤਾ ਉਸ ਨੂੰ ਮਰਦ ਦੇ ਬਰਾਬਰ ਉਸਦੇ ਘਰ ਵਿੱਚ ਮਿਲ ਜਾਂਦੀ ਹੈ ?

ਇਹ ਬਹੁਤ ਵੱਡਾ ਸਵਾਲ ਹੈ। ਅਸੀਂ ਔਰਤਾ ਨੂੰ ਹਮੇਸ਼ਾ ਇਹ ਕਹਿੰਦੇ ਹਾਂ ਕਿ ਹੱਕ ਤਾ ਮੰਗੋ ਪਰ ਆਪਣੇ ਕਰਤੱਵ ਨਾ ਭੁੱਲੋ।

ਅਸੀ ਇੱਕ ਕੋਸ਼ਿਸ ਕੀਤੀ ਕਿ ਜਿਹੜੀਆਂ ਕੁੜੀਆਂ ਨੂੰ ਨੌਕਰੀ ਦੀ ਤਲਾਸ਼ ਹੈ, ਉਹ ਸਾਡੇ ਨਾਲ ਸੰਪਰਕ ਕਰਨ। ਫਿਰ ਅਸੀ ਉਹਨਾਂ ਕੁੜੀਆਂ ਨੂੰ ਹਸਪਤਾਲ, ਵਿਦਿੱਅਕ ਅਦਾਰੇ, ਆਈ.ਟੀ ਕੰਪਨੀ ਨੂੰ ਭੇਜਿਆ ਪਰ ਹਾਂ ਮੀਡੀਆ ਚ ਕੋਈ ਸ਼ਾਰਟਕੱਟ ਨਹੀਂ ਹੁੰਦਾਂ। ਘੱਟ ਸਮੇਂ ਚ ਪ੍ਰਾਪਤ ਕੀਤੀ ਪ੍ਰਸਿੱਧੀ ਘੱਟ ਸਮੇਂ ਲਈ ਹੁੰਦੀ ਹੈ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ