ਸਾਰੇ ਲੇਖ
social 28 Jun 2025 2 min read 68 views

ਪੰਛੀਆਂ ਲਈ ਘਰ ਬਣਾਉਣ ਵਾਲੀ ਹਰਪ੍ਰੀਤ ਕੌਰ ਅਤੇ ਕੁਦਰਤ ਇੱਕਮਿਕ 

ਹਰਪ੍ਰੀਤ ਕੌਰ ਹੈਪੀ ਕੁਦਰਤ ਨੂੰ ਬਹੁਤ ਪਿਆਰ ਕਰਦੀ ਹੈ। ਇਹਨਾਂ ਨੇ ਆਪਣੇ ਘਰ ਨੂੰ ਚਿੜੀਆਂ ਅਤੇ ਹੋਰ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਬਣਾਇਆ ਹੋਇਆ ਹੈ।

Sirlekh Team

Updated 15 Jul 2026

ਸਾਂਝਾ ਕਰੋ:

fWATG
ਪੰਛੀਆਂ ਲਈ ਘਰ ਬਣਾਉਣ ਵਾਲੀ ਹਰਪ੍ਰੀਤ ਕੌਰ ਅਤੇ ਕੁਦਰਤ ਇੱਕਮਿਕ 

ਕੁਦਰਤ ਨਾਲ ਪਿਆਰ ਕਰਨਾ ਸਿਰਫ਼ ਇੱਕ ਭਾਵਨਾ ਨਹੀਂ, ਇਹ ਇੱਕ ਜੀਵਨ ਜਿਉਣ ਦਾ ਤਰੀਕਾ ਹੈ। ਕੁਦਰਤ ਸਾਨੂੰ ਖਾਣ-ਪੀਣ, ਹਵਾ,ਪਾਣੀ ਦਿੰਦੀ ਹੈ।

ਕੁਦਰਤ ਸਾਡੇ ਲਈ ਇੱਕ ਤੋਹਫ਼ਾ ਹੈ। ਇਸ ਨਾਲ ਪਿਆਰ ਕਰਨਾ ਅਤੇ ਇਸਦੀ ਸੁਰੱਖਿਆ ਕਰਨੀ ਸਾਡੀ ਸਾਂਝੀ ਜਿੰਮੇਵਾਰੀ ਹੈ।

ਪੰਛੀਆਂ ਨਾਲ ਪਿਆਰ ਕਰਨਾ ਸਾਡੀ ਧਰਤੀ ਅਤੇ ਕੁਦਰਤ ਪ੍ਰਤੀ ਸੱਚੀ ਲਗਨ ਹੈ। ਪੰਛੀ ਸਿਰਫ ਸੁੰਦਰ ਜੀਵ ਨਹੀਂ ਹਨ, ਇਹ ਪ੍ਰਕਿਰਤੀ ਦੇ ਸਤੁੰਲਨ ਨੂੰ ਬਣਾਈ ਰੱਖਣ ਵਿੱਚ ਵੀ ਬਹੁਤ ਮਹੱਤਵਪੂਰਨ ਭੁਮਿਕਾ ਨਿਭਾਉਦੇ ਹਨ।

ਹਰਪ੍ਰੀਤ ਕੌਰ ਹੈਪੀ ਕੁਦਰਤ ਨੂੰ ਬਹੁਤ ਪਿਆਰ ਕਰਦੀ ਹੈ। ਇਹਨਾਂ ਨੇ ਆਪਣੇ ਘਰ ਨੂੰ ਚਿੜੀਆਂ ਅਤੇ ਹੋਰ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਬਣਾਇਆ ਹੋਇਆ ਹੈ।

ਉਹ ਮੰਨਦੇ ਹਨ ਕਿ ਪੰਛੀਆਂ ਦੇ ਮੁੜ ਵਸੇਵੇ ਲਈ ਰੈਣ ਬਸੇਰੇ ਲਗਾਉਣ ਸੰਬੰਧੀ ਲੋਕਾਂ ਦੀਆਂ ਬਹੁਤ ਸਾਰੀਆ ਗਲਤ ਧਾਰਨਾਵਾਂ ਹਨ।

ਜਿੰਨ੍ਹਾਂ ਨੂੰ ਬਦਲਣ ਦੀ ਲੋੜ ਹੈ। ਅੱਜ ਦੇ ਸਮੇ ਪੰਛੀਆਂ ਦੇ ਰਹਿਣ ਲਈ ਥਾਵਾਂ ਦੀ ਬਹੁਤ ਘਾਟ ਹੋ ਗਈ ਹੈ। ਇੰਨ੍ਹਾਂ ਦੇ ਮੁੜ ਵਸੇਵੇ ਲਈ ਰੈਣ ਬਸੇਰੇ ਲਗਾਉਣ ਦੀ ਲੋੜ ਹੈ ਤਾਂ ਜੋ ਪੰਛੀਆਂ ਦੀਆ ਲੁਪਤ ਹੋ ਰਹੀਆ ਪ੍ਰਜਾਤੀਆਂ ਦੀ ਗਿਣਤੀ ਵਧਾਈ ਜਾ ਸਕੇ । 

 ਮੋਗਾ ਜਿਲ੍ਹਾ ਦੇ ਪਿੰਡ ਨਿਧਾਂਵਾਲਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਪੰਛੀਆਂ ਦੇ ਮੁੜ ਵਸੇਵੇ ਲਈ ਕੰਮ ਕਰ ਰਹੀ ਹੈ। ਉਨ੍ਹਾ ਦੇ ਘਰ ਵਿੱਚ ਬਹੁਤ ਸਾਰੇ ਪੰਛੀ ਅਤੇ ਚਿੜੀਆਂ ਰਹਿੰਦੀਆਂ ਹਨ। ਉਹ ਦੱਸਦੇ ਹਨ ਕਿ ਇਸ ਦੀ ਸੁਰੂਆਤ ਇਸ ਤਰ੍ਹਾ ਹੋਈ ਕਿ ਮੈਂ ਬਿਮਾਰ ਸੀ।

ਸਾਡੇ ਘਰ ਗਾਡਰ ਬਾਲਿਆ ਵਾਲੀ ਛੱਤ ਸੀ। ਜਿੱਥੇ ਚਿੜੀਆਂ ਰਹਿੰਦੀਆਂ ਸਨ। ਇੰਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਮੇਜ਼ ਉੱਪਰ ਪਈ ਇੰਨ੍ਹਾਂ ਨੂੰ ਦੇਖੀ ਜਾਦੀ ਸੀ। ਪਹਿਲਾ ਦੇ ਸਮੇਂ ਕੱਚੇ ਘਰ ਹੁੰਦੇ ਹਨ ਅਤੇ ਪੰਛੀਆਂ ਨੂੰ ਰਹਿਣ ਲਈ ਖੁੱਡਾ ਮਿਲ ਜਾਦੀਆਂ ਸਨ।

ਪਰ ਹੁਣ ਸਮਾ ਬਦਲ ਗਿਆ ਮਨੁੱਖ ਕੱਚੇ ਘਰਾ ਤੋ ਪੱਕੇ ਘਰਾਂ ਬਣਾ ਕੇ ਰਹਿਮ ਲੱਗ ਗਿਆ। ਪੱਕੇ ਘਰਾਂ ਨੇ ਪੰਛੀਆਂ ਤੋਂ ਉਨ੍ਹਾ ਦੇ ਰਹਿਣ ਲਈ ਥਾਂਵਾਂ ਖੋਹ ਲਈਆਂ। 

ਹਰਪ੍ਰੀਤ ਕੌਰ ਦੱਸਦੇ ਹਨ ਕਿ ਉਨ੍ਹਾ ਨੇ ਪਹਿਲਾ ਇੱਕ ਜੋੜੀ ਲਈ ਆਲ੍ਹਣਾ ਲਗਾਇਆ ਪਰ ਬਾਅਦ ਵਿੱਚ ਪੰਛੀਆਂ ਦੀ ਗਿਣਤੀ ਵੱਧ ਗਈ ਜਿਸ ਕਰਕੇ ਉਨ੍ਹਾ ਨੇ ਹੋਰ ਆਲ੍ਹਣੇ ਲਗਾ ਕੇ ਪੰਛੀਆਂ ਦੇ ਰਹਿਣ ਵਸੇਰਾ ਬਣਾਉਣਾ ਸ਼ੁਰੂ ਕਰ ਦਿੱਤਾ ।

ਇਸ ਤਰ੍ਹਾ ਕਰਦੇ ਕੁਝ ਦਿਨਾ ਵਿੱਚ ਹਰਪ੍ਰੀਤ ਦੇ ਘਰ ਪੰਛੀਆਂ ਨੇ ਆਪਣੇ ਬਹੁਤ ਸਾਰੇ ਆਲ੍ਹਣਾ ਪਾ ਲਏ। ਇਨ੍ਹਾ ਨੂੰ ਪੰਛੀਆਂ ਲਈ ਕੀਤੇ ਇਸ ਉਪਰਾਲੇ ਨੂੰ ਬਹੁਤ ਸਮਾਂ ਹੋ ਗਿਆ ਹੈ।

  ਉਹ ਦੱਸਦੇ ਹਨ ਕਿ ਪੰਛੀਆਂ ਦੀ ਚਹਿ-ਚਹਾਟ ਨਾਲ ਮਨ ਨੂੰ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੋਂ ਵੀ ਨਹੀਂ ਮਿਲਦਾ ।

ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਛੀਆਂ ਲਈ ਵੱਧ ਤੋਂ ਵੱਧ ਰਹਿਣ ਬਸੇਰੇ ਲਗਾਉਣ ਤਾਂ ਜੋ ਇਹਨਾਂ ਪੰਛੀਆਂ ਦੀ ਆਬਾਦੀ ਨੂੰ ਵੱਧਣ ਵਿੱਚ ਮੱਦਦ ਮਿਲ ਸਕੇ ।

ਗਰਮੀਆਂ ਦੇ ਦਿਨਾਂ ਵਿੱਚ ਪੰਛੀਆਂ ਲਈ ਛੱਤ ਉੱਪਰ ਦਾਣਾ-ਪਾਣੀ ਵੀ ਜ਼ਰੂਰ ਰੱਖੋ । ਪੰਛੀਆਂ ਲਈ ਉਨਾਂ ਵੱਲੋਂ ਕੀਤੇ ਉਪਰਾਲੇ ਬਾਰੇ ਹੋਰ ਜਾਣਕਾਰੀ ਲਈ ਇਸ ਵੀਡੀਓ ਲਿੰਕ 'ਤੇ ਕਲਿੱਕ ਕਰੋ ਜੀ ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ