ਸਾਰੇ ਲੇਖ
social 8 Oct 2025 1 min read 29 views

Rajveer Jwanda ਨੂੰ ਲੈ ਕੇ Fortis ਤੋਂ ਨਿਕਲੀ Ambulance, ਜਾਣੋ ਹੁਣ ਕਿੱਥੇ ਲੈ ਕੇ ਜਾਇਆ ਜਾ ਰਿਹਾ ਜਵੰਦਾ

Rajvir jawanda latest updates

Sirlekh Team

Updated 15 Jul 2026

ਸਾਂਝਾ ਕਰੋ:

fWATG
Rajveer Jwanda ਨੂੰ ਲੈ ਕੇ Fortis ਤੋਂ ਨਿਕਲੀ Ambulance, ਜਾਣੋ ਹੁਣ ਕਿੱਥੇ ਲੈ ਕੇ ਜਾਇਆ ਜਾ ਰਿਹਾ ਜਵੰਦਾ

ਮਸ਼ਹੂਰ ਪੰਜਾਬੀ ਗਾਇਕ Rajvir Jawanda ਦਾ ਦੇਹਾਂਤ ਹੋ ਗਿਆ ਹੈ। 27 ਸਤੰਬਰ ਨੂੰ ਰਾਜਵੀਰ ਹਿਮਾਚਲ ਤੋਂ ਬੱਦੀ ਜਾਂਦੇ ਸਮੇਂ ਇੱਕ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ ਵਿੱਚ ਰਾਜਵੀਰ ਦੀ ਰੀੜ੍ਹ ਦੀ ਹੱਡੀ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਦਾ ਪਿਛਲੇ 11 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਤੋਂ ਬਾਅਦ ਗਾਇਕ ਅੱਜ ਆਪਣੀ ਲੜਾਈ ਹਾਰ ਗਏ ਹਨ। ਉਨ੍ਹਾਂ ਨੇ ਅੱਜ 35 ਸਾਲ ਦੀ ਉਮਰ ਵਿੱਚ ਸਵੇਰੇ 10:55 ਵਜੇ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਆਖਰੀ ਸਾਹ ਲਏ। ਫੋਰਟਿਸ ਹਸਪਤਾਲ ਨੇ ਦੱਸਿਆ ਉਨ੍ਹਾਂ ਦੀ ਮੌਤ ਮਲਟੀਪਲ ਆਰਗਨ ਫੇਲ੍ਹੀਅਰ ਕਰਕੇ ਹੋਈ ਹੈ।

ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਐਬੂਲੈਂਸ ਫੋਰਟਿਸ ਹਸਪਤਾਲ ਵਿੱਚੋਂ ਨਿਕਲ ਗਈ ਹੈ। ਰਾਜਵੀਰ ਨੂੰ ਮੋਹਾਲੀ ਵਾਲੀ ਰਿਹਾਇਸ਼ ਲਿਜਾਇਆ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਕੀਤਾ ਜਾਵੇਗਾ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ