ਸਾਰੇ ਲੇਖ
social 12 Jun 2025 3 min read 27 views

America ਚੋਂ ਕੱਢੇ ਪੰਜਾਬੀਆਂ ਦਾ ਕੌੜਾ ਸੱਚ !

ਇਹ ਪੰਜਾਬ ਦੀ ਉਹ ਦਲੇਰ ਧੀ ਹੈ ਕਿ ਜੋ ਆਪਣੀ ਨਿੱਜੀ ਜ਼ਿੰਦਗੀ ਤੋ ਬਾਹਰ ਲੋਕਾਂ ਦੇ ਹਿੱਤਾਂ ਲਈ ਗੱਲ ਕਰਦੀ ਹਨ।

Sirlekh Team

Updated 15 Jul 2026

ਸਾਂਝਾ ਕਰੋ:

fWATG
America ਚੋਂ ਕੱਢੇ ਪੰਜਾਬੀਆਂ ਦਾ ਕੌੜਾ ਸੱਚ !

ਰਮਨਦੀਪ ਕੌਰ ਮਰਖਈ ਨੇ ਆਪਣੀ ਨਿੱਜੀ ਜਿੰਦਗੀ 'ਚ ਸੰਤਾਪ ਹੰਢਾਇਆਂ ਪਰ ਜ਼ਿੰਦਗੀ ਤੋ ਨਿਰਾਸ਼ ਹੋਣ ਦੀ ਬਜਾਇ ਆਪਣੇ ਇਸ ਨਿੱਜ ਨੂੰ ਲੋਕ ਹਿੱਤਾਂ ਦੇ ਰੂਪ 'ਚ ਬਦਲਿਆ ।

ਨਸ਼ੇ ਦੀ ਭੇਂਟ ਚ੍ਹੜ ਰਹੇ ਜਵਾਨ ਪੁੱਤਾਂ-ਧੀਆਂ ਦੀ ਜ਼ਿੰਦਗੀ ਬਚਾਉਣ ਲਈ ਰਮਨਦੀਪ ਕੌਰ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰਨ ਦੇ ਰਾਹ ਤੁਰ ਪਈ ।

ਰਮਨਦੀਪ ਕੌਰ ਮਰਖਈ ਨਾਲ ਕੀਤੇ ਪੌਡਕਾਸਟ 'ਚ ਉਹ ਗੱਲ-ਬਾਤ ਹੋਈ ਜਿਹੜੀ ਗੱਲ ਦਾ ਫ਼ਿਕਰ ਪੰਜਾਬ ਨੂੰ ਚਾਹੁੰਣ ਵਾਲਾ ਹਰ ਪੰਜਾਬੀ ਕਰਦਾ ਹੈ।

ਸਿਰਲੇਖ ਚੈਨਲ ਜ਼ਰੀਏ ਇੰਨ੍ਹਾ ਨੇ ਸਮਾਜ ਦੇ ਬਹੁਤ ਅਹਿਮ ਮੁੱਦਿਆਂ ਉੱਪਰ ਬਹੁਤ ਬਾਰ ਵਿਚਾਰ ਵਟਾਦਰਾਂ ਕੀਤਾ ਹੈ।

ਇਹ ਪੰਜਾਬ ਦੀ ਉਹ ਦਲੇਰ ਧੀ ਹੈ ਕਿ ਜੋ ਆਪਣੀ ਨਿੱਜੀ ਜ਼ਿੰਦਗੀ ਤੋ ਬਾਹਰ ਲੋਕਾਂ ਦੇ ਹਿੱਤਾਂ ਲਈ ਗੱਲ ਕਰਦੀ ਹਨ।

 ਰਮਨਦੀਪ ਕੌਰ ਮਰਖਈ ਇੱਕ ਮਾਂ ਵੀ ਹੈ । ਇਨ੍ਹਾਂ ਨੇ ਇਸ ਸੰਘਰਸ਼ ਭਰੀ ਜਿੰਦਗੀ 'ਚ ਲੰਘਦਿਆ ਪੰਜਾਬ ਦੀਆਂ ਧੀਆਂ ਪ੍ਰਤੀ ਫਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਧੀਆਂ ਦੀ ਜ਼ਿੰਦਗੀ ਪ੍ਰਤੀ ਪੁਰਾਣੀਆਂ ਸੋਚਾਂ ਦੇ ਨਾਲ-ਨਾਲ ਜਾਗਰੂਕਤਾ ਅਤੇ ਸਿੱਖਿਆ ਨਾਲ ਇਹ ਨਜ਼ਰੀਆਂ ਵੀ ਬਦਲ ਰਿਹਾ ਹੈ।

ਕੁੜੀਆਂ ਪ੍ਰਤੀ ਲੋਕਾਂ ਦੀ ਮਾਨਸਿਕਤਾ ਬਦਲ ਰਹੀ ਹੈ। ਜਿੱਥੇ ਪਹਿਲਾਂ ਪਾਬੰਦੀਆਂ ਸਨ ਉੱਥੇ ਹੁਣ ਅਜ਼ਾਦੀ ਵੱਧ ਰਹੀ ਹੈ। ਇਹਨਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਦਸ਼ਾ ਮੁੱਢ ਤੋ ਹੀ ਠੀਕ ਨਹੀ ਰਹੀਂ ।

  ਪਰਵਾਸ ਕਈ ਕਾਰਨਾਂ ਕਰਕੇ ਹੁੰਦਾ ਹੈ ਜਿਵੇਂ ਕਿ ਨੌਕਰੀ, ਸਿੱਖਿਆ,ਸਮਾਜਿਕ ਅਤੇ ਆਰਥਿਕ ਕਾਰਨਾਂ ਕਰਕੇ । ਵਧੀਆਂ ਮੌਕੇ ਲੱਭਣ ਲਈ ਲੋਕ ਹੋਰ ਥਾਵਾਂ ਉੱਤੇ ਜਾਂਦੇ ਹਨ।

ਵਿਦਿਆਰਥੀ ਵਧੀਆ ਸਕੂਲ ਜਾਂ ਯੂਨੀਵਰਸਿਟੀਆਂ 'ਚ ਪੜ੍ਹਾਈ ਕਰਨ ਲਈ ਹੋਰ ਦੇਸ਼ ਜਾਂ ਸ਼ਹਿਰ ਜਾਂਦੇ ਹਨ। ਇਸ ਦਾ ਸਕਾਰਾਤਮਕ ਪ੍ਰਭਾਵ ਚੰਗੇ ਮੌਕੇ ਮਿਲਦੇ ਅਤੇ ਆਰਥਿਕ ਵਿਕਾਸ ਹੁੰਦਾ ਹੈ।

ਪਰਵਾਸ ਹਰ ਸਮਾਜ ਦਾ ਹਿੱਸਾ ਬਣ ਗਿਆ ਹੈ। ਜਿੱਥੇ ਇਹ ਲੋਕਾਂ ਨੂੰ ਵਧੀਆਂ ਜੀਵਨ ਦਿੰਦਾ ਹੈ, ਉੱਥੇ ਹੀ ਇਸ ਦਾ ਸਮਾਜਿਕ ਅਤੇ ਆਰਥਿਕ ਤੌਰ 'ਤੇ ਵੀ ਪ੍ਰਭਾਵ ਪੈਦਾਂ ਹੈ।

ਵਿਦੇਸ਼ ਗਏ ਪੰਜਾਬੀਆਂ ਦੀ ਵਾਪਸੀ ਹੌਲੀ-ਹੌਲੀ ਵੱਧ ਰਹੀ ਹੈ। ਜੇਕਰ ਪੰਜਾਬ ਵਿੱਚ ਸਰਕਾਰ ਵਧੀਆਂ ਨੀਤੀਆਂ ਬਣਾਏ ਨਵੇਂ ਵਪਾਰਕ ਮੌਕੇ ਪੈਦਾ ਕਰੇ ਤਾਂ ਹੋਰ ਵੀ ਪੰਜਾਬੀ ਪੰਜਾਬ ਵਾਪਸੀ ਬਾਰੇ ਸੋਚ ਸਕਦੇ ਹਨ।

ਵੀਜ਼ਾ ਸਮੱਸਿਆਵਾਂ ਜਾਂ ਪੱਕੀ ਨਾਗਰਿਕਤਾ ਹਾਸਿਲ ਕਰਨ ਲਈ ਲੋਕ ਗਲਤ ਤਰੀਕੇ ਵੀ ਅਪਣਾ ਰਹੇ ਹਨ। 

ਰਮਨਦੀਪ ਕੌਰ ਮਰਖਈ ਦਾ ਕਹਿਣਾ ਹੈ ਕਿ ਕੋਈ ਇਨਸਾਨ ਜਿੰਨਾਂ ਮਰਜੀ ਸਮਾਂ ਆਪਣੇ ਘਰ ਤੋਂ ਬਾਹਰ ਲਗਾ ਆਵੇ ਪਰ ਆਖ਼ਿਰ ਉਸ ਨੂੰ ਇੱਕ ਦਿਨ ਆਪਣੇ ਘਰ ਵਾਪਿਸ ਆਉਣਾਂ ਪੈਂਦਾ ਹੈ।

ਲੋਕ 40-40 ਲੱਖ ਲਗਾ ਕੇ ਵਿਦੇਸ਼ਾਂ 'ਚ ਕੰਮ ਕਰਨ ਲਈ ਜਾਦੇ ਹਨ। ਕਈ ਵਾਰ ਲੋਕ ਵਿਦੇਸ਼ਾਂ 'ਚ ਜਾਣ ਲਈ ਏਜੰਟਾਂ ਕੋਲ ਆਪਣਾ ਪੈਸਾ ਵੀ ਖਰਾਬ ਕਰ ਬੈਠਦੇ ਹਨ।

ਪੰਜਾਬ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੱਕ ਵੱਡੀ ਚਿੰਤਾ ਬਣ ਗਿਆ ਹੈ। ਲੋਕ ਆਪਣੇ ਭਵਿੱਖ ਨੂੰ ਸੁਧਾਰਨ ਦੀ ਆਸ ਵਿੱਚ ਲੱਖਾ ਕਰੋੜਾਂ ਰੁਪਏ ਖਰਚ ਕਰ ਰਹੇ ਹਨ ਪਰ ਕਈ ਵਾਰ ਇਹ ਪੈਸਾ ਨਕਲੀ ਏਜੰਟਾਂ ਦੇ ਹੱਥ ਚਲਾ ਜਾਦਾ ਹੈ। 

 ਕਈ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ 15-20 ਲੱਖ ਰੁਪਿਆ ਫਸਾ ਬੈਠਦੇ ਹਨ। ਕੈਨੇਡਾ ,ਆਸਟਰੇਲੀਆ, ਯੂਕੇ ਵਰਗੇ ਦੇਸ਼ਾ ਵਿੱਚ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਖਰਚ ਹੁੰਦੇ ਹਨ।

ਲੋਕ ਮੰਨਦੇ ਹਨ ਕਿ ਵਿਦੇਸ਼ 'ਚ ਜਾਣ ਤੋ ਬਾਅਦ ਜ਼ਿੰਦਗੀ ਸੁਧਰ ਜਾਵੇਗੀ ਪਰ ਹਰ ਕਿਸੇ ਲਈ ਸਫਲਤਾ ਯਕੀਨੀ ਨਹੀਂ ਹੁੰਦੀ।

ਰਮਨਦੀਪ ਕੌਰ ਦਾ ਕਹਿਣਾ ਹੈ ਕਿ ਜੋ ਪੈਸੇ ਅਸੀ ਵਿਦੇਸ਼ ਜਾਣ ਲਈ ਲਗਾਉਂਦੇ ਹਾ ਕੀ ਉਸ ਪੈਸੇ ਨਾਲ ਪੰਜਾਬ ਜਾਂ ਭਾਰਤ ਵਿੱਚ ਰਹਿ ਕੇ ਵਪਾਰ ਨਹੀ ਕੀਤਾ ਜਾ ਸਕਦਾ। 

 ਰਮਨਦੀਪ ਦਾ ਕਹਿਣਾ ਹੈ ਕਿ ਬਿਨਾਂ ਸੋਚੇ-ਸਮਝੇ ਵਿਦੇਸ਼ ਜਾਣ ਲਈ ਕਰਜ਼ਾ ਲੈਣ ਦੀ ਬਜਾਏ ਪਹਿਲਾ ਪੂਰੀ ਸੋਚ ਵਿਚਾਰ ਕੇ ਯੋਜਨਾਂ ਬਣਾਉਣੀ ਚਾਹੀਦੀ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਅਸੀ ਆਪਣੇ ਸੁਨਿਹਰੀ ਭਵਿੱਖ ਲਈ ਉਡਾਰੀ ਤਾਂ ਬੜੀ ਲੰਮੀ ਭਰ ਲਈ ਪਰ ਅਸੀ ਇਹ ਕਿਉ ਭੁੱਲ ਬੈਠੇ ਕਿ ਜਿਨ੍ਹਾਂ ਅੰਗਰੇਜਾਂ ਨੂੰ ਅਸੀ ਭਾਰਤ ਜਾਂ ਪੰਜਾਬ ਵਿੱਚੋਂ ਕੱਢਣ ਲਈਂ ਬਹੁਤ ਲੰਬਾ ਸਮਾਂ ਸੰਘਰਸ਼ ਕੀਤਾ ਸੀ।ਅਸੀ ਇਹ ਕਿਉ ਨਹੀ ਸੋਚਿਆਂ ਕਿ ਇਹ ਸਾਡੇ ਤੋਂ ਬਦਲਾ ਲੈ ਸਕਦੇ ਹਨ। 

 ਪੰਜਾਬੀਓ ਰਮਨਦੀਪ ਕੌਰ ਮਰਖਈ ਨੇ ਹਮੇਸ਼ਾ ਲੋਕ ਹਿੱਤਾਂ ਬਾਰੇ ਗੱਲ ਕੀਤੀ ਹੈ। ਅਮਰੀਕਾ ਤੋਂ ਵਾਪਿਸ ਪਰਤੇ ਨੌਜਵਾਨ ਅਤੇ ਔਰਤਾਂ ਦੀ ਜ਼ਿੰਦਗੀ ਨੂੰ ਮੁੱਖ ਰੱਖਦਿਆ ਆਪਣੇ ਸਮਾਜ ਨੂੰ ਸੇਧ ਦੇਣ ਵਾਲੇ ਇਨ੍ਹਾ ਵਿਚਾਰਾਂ ਨੂੰ ਪੂਰਾ ਸੁਣਨ ਲਈ ਹੇਠਾਂ ਦਿੱਤੇ ਵੀਡਿਓ ਲਿੰਕ ਨੂੰ ਪੂਰਾ ਸੁਣਿਓ ਜੀ।

Sirlekhtv ਦੀ ਸਭ ਤੋਂ ਪਹਿਲਾਂ ਅਪਡੇਟ ਲਈ ਆਪਣੀ email ਭਰਕੇ Subscribe ਕਰੋ ਜੀ ।

Sirlekh Logo

ਸਾਡੇ ਨਾਲ ਸੰਪਰਕ ਕਰੋ

contact@sirlekhtv.com+91 9056619011
ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਮੋਹਾਲੀ)

ਕਾਪੀਰਾਈਟ © 2026 ਸਿਰਲੇਖ - Designed by Clousor

ਸਾਰੇ ਹੱਕ ਰਾਖਵੇਂ ਹਨ | ਨਿਯਮ ਅਤੇ ਸ਼ਰਤਾਂ